ਅਜੇ ਤਾਂ ਆਸ ਉਡੀਨੀ ਮੇਰੀ,ਚਾਹਤ ਹਿਰਦੇ ਕੀਨੀ ਤੇਰੀ।ਨਿਤਾ ਪ੍ਰਤੀ ਪ੍ਰਾਣਾਂ ਦੀ ਪੂੰਜੀ,ਦਾਤ ਤੇਰੀ ਇਮਾਨਤ ਚੇਰੀ।ਧੱੜਕਣ ਵਿੱਚ ਅਹਿਸਾਸ ਮੇਰੇ, ਚਿੱਤਰਕਾਰ ਦੀ ਦੀਦ ਚੰਗੇਰੀ।ਹਰ ਜ਼ਰੇ ਵਿੱਚ ਵਾਸ ਹੈ ਤੇਰਾ,ਨਦਰਿ ਕਰਨ ਕਾਹਦੀ ਦੇਰੀ।ਕਾਜ ਇੱਕੋ ਤੇਰਾ ਨਾਮ ਸੁਖੇਨ,ਸੂਰਤ ਸੀਰਤ ਮੱਤ ਟਿਕੇਰੀ।ਕਰਨਯੋਗ ਸਮਰੱਥ ਕਰਤਾਰ,ਇਹੀ ਅਜ਼ਬ ਸਿਫ਼ਤ ਹੈ ਤੇਰੀ।ਪ੍ਰਵਾਨ ਤਾਂਹੀਂ ਜੇ ਬਣੇ ਇਨਸਾਨ,ਬੰਦਾ ਕਰੇ ਮਨ ਪ੍ਰਤੀਤ ਲੰਮੇਰੀ।ਸਹਿਲ ਪ੍ਰੀਤ ਮਨ ਪ੍ਰਤੀਤ ਟਿਕਾੳ,ਤੂੰ ਕਿਤੇ ਪਾ ਯਾਰ ਹਿਰਦੇ ਫੇਰੀ। ਗੁਰਮੀਤ ਸਿੰਘ
ਬਹੁਤ ਵਧੀਆ ਲਿਖਤ ਹੈ....ਜੀ