Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਹਾਣੀ ਕਰਜੇ ਦੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਕਹਾਣੀ ਕਰਜੇ ਦੀ

 

"ਬਾਪੂ ! ਮੇਰੇ ਬੂਟ ਟੁੱਟੇ ਪਏ ਨੇ, ਮੈਂ ਇਹ ਪਾ ਕੇ ਸਕੂ਼ਲ ਨੀ ਜਾਂਦਾ। ਮੇਰੇ ਆੜੀ ਮੇਰਾ ਮਖੌਲ ਉਡਾਉਂਦੇ ਨੇ!" ਨਿੰਕੂ ਦੀ ਗੱਲ ਸੁਣ ਕੇ ਨਸੀਬ ਸਿੰਘ ਸੋਂਚੀ ਪੈ ਗਿਆ।

"ਪੁੱਤਰ, ਪਰਸੋਂ ਸ਼ਹਿਰੋਂ ਜਰੂਰ ਲਿਆ ਦੂੰ। ਨਾਲੇ ਮੈਂ ਆੜਤੀਏ ਨੂੰ ਮਿਲ ਕੇ ਆਉਣਾ।" ਨਸੀਬ ਸਿੰਘ ਨੇ ਚੁੱਪ ਤੋੜੀ।

ਆਪਣੀ ਘਰਵਾਲੀ ਨੂੰ ਪੱਠਿਆਂ ਦਾ ਕਹਿ ਕੇ ਸੋਚੀਂ ਪਿਆ ਉਹ ਖੇਤਾਂ ਵੱਲ ਨੂੰ ਹੋ ਤੁਰਿਆ। ਨਸੀਬ ਸਿਉ ਕੋਲ ਕੁੱਲ ਚਾਰ ਕੁ ਏਕੜ ਜ਼ਮੀਂਨ ਸੀ । ਘਰ ਵਾਲੀ ਦਿ ਬਿਮਾਰੀ, ਬੱਚਿਆਂ ਦੇ ਖਰਚ ਅਤੇ ਥੋੜ੍ਹੀ ਜ਼ਮੀਨ ਹੋਣ ਕਰਕੇ ਉਸਦਾ ਲੱਕ ਟੁੱਟਿਆ ਪਿਆ ਸੀ।

ਦੋ ਸਾਲ ਪਹਿਲਾਂ ਲਏ ਕਰਜ਼ੇ ਦਾ ਤਾਂ ਵਿਆਜ਼ ਵੀ ਨਹੀਂ ਸੀ ਮੁੜ ਰਿਹਾ । ਉਪਰੋਂ ਵੱਡੀ ਕੁੜੀ ਦੇ ਵਿਆਹ 'ਚ ਕੁਝ ਹੀ ਦਿਨ ਰਹਿਣ ਕਰਕੇ ਉਹ ਹੁਣ ਆੜਤੀਏ ਤੋਂ ਵਿਆਜੂ ਪੈਸੇ ਲੈਣ ਲਈ ਮਜ਼ਬੂਰ ਹੋ ਗਿਆ ਸੀ। ਪੈਸੇ ਦਾ ਇੰਤਜ਼ਾਮ ਕਰਕੇ ਉਸ ਨੇ ਕੁੜੀ ਦੇ ਹੱਥ ਪੀਲੇ ਕਰ ਦਿੱਤੇ। ਨਸੀਬ ਸਿਉ ਨੂੰ ਕਰਜ਼ੇ ਦਾ ਫਿਕਰ ਲਗਾਤਾਰ ਖਾਈ ਜਾ ਰਿਹਾ ਸੀ। ਪਰ ਪੱਕ ਰਹੀ ਫਸਲ ਨੇ ਆਸ ਨੂੰ ਜਗਾਈ ਰੱਖਿਆ ਸੀ।

"ਬਾਪੂ ! ਮੰਜੇ ਅੰਦਰ ਕਰੀਏ ਮੀਂਹ ਆ ਗਿਐ।" ਨਿੰਕੂ ਨੇ ਰਾਤ ਨੂੰ ਵਿਹੜੇ 'ਚ ਸੁੱਤੇ ਬਾਪੂ ਨੂੰ ਹਲੂਣਿਆ, ਕੁਝ ਚਿਰਾਂ ਪਿਛੋਂ ਝੱਖੜ ਹਨੇਰੀ ਨਾਲ ਗੜ੍ਹੇ ਪੈ ਰਹੇ ਸਨ। ਨਸੀਬ ਸਿਉਂ ਦਾ ਦਿਲ ਧੜਕ ਰਿਹਾ ਸੀ।

ਸਵੇਰੇ ਖੇਤਾਂ'ਚ ਜਾ ਕੇ ਦੇਖਿਆ ਤਾਂ ਸਾਰੀ ਫਸਲ ਤਬਾਹ ਹੋ ਗਈ ਸੀ। ਉਹ ਚੁੱਪਚਾਪ ਵਾਪਸ ਆ ਕੇ ਕਮਰੇ ਚ ਲੇਟ ਗਿਆ।

ਅਚਾਨਕ ਉਠ ਕੇ ਸਿਰ ਦਾ ਪਰਨਾ ਲਾਹ ਕੇ ਨਸੀਬ ਸਿਉਂ ਨੇ ਆਪਣੇ ਗਲ'ਚ ਬੰਨ੍ਹ ਲਿਆ।

"ਬਾਪੂ !ਬਾਪੂ ! ਸਰਕਾਰ ਨੇ ਆਪਣਾ ਕਰਜ਼ਾ ਮੁਆਫ਼ ਕਰ ਦਿੱਤੇ। ਹੁਣੇ ਟੀ. ਵੀ. 'ਚ ਖਬਰ ਆਈ ਏ। ਭੱਜੇ ਆਉਂਦੇ ਨਿੰਕੂ ਨੇ ਕਮਰੇ ਦਾ ਦਰਵਾਜ਼ਾ ਖੋਲਿ੍ਆ। ਨਸੀਬ ਸਿਊਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।"

ਕਰਜ਼ਾ ਮੁਕਤੀ ਦੀ ਖਬਰ ਆਉਣ ਤੋਂ ਕੁਝ ਚਿਰ ਪਹਿਲਾਂ ਹੀ ਉਹ ਕਰਜ਼ੇ ਤੋਂ ਮੁਕਤ ਹੋ ਚੁੱਕਿਆ ਸੀ।

16 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Very Nice 22g

16 Sep 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

niceee sharing veer !! keep it up

16 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Thnx Dosto tuhada

16 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Bhhut Dardnak te sachai bhari kahani

16 Sep 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 
re

Right veer eh ta punjab de har pind de har Farmer  d story a J ese thara chalda rehea ta ke banu ???????????

24 Sep 2010

Reply