|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਰਤਾ |
ਕਰਤਾ
ਜਿਨਾਂ ਦੇ ਮਨ ਚਾਹਤ ਜੀਣ ਦੀ.
ਉਹ ਸਿਰ ਪਰਨੇ ਨਹੀਂ ਤੁਰਦੇ,
ਮੰਜ਼ਿਲ ਮਕਸਦ ਪੈਰੀ ਛਾਲੇ,
ਉਹ ਜਾਂ ਪਾਉਂਦੇ ਜਾਂ ਮਰਦੇ।
ਚਾਹੇ ਸੱਤ ਅਸਮਾਨੀ ਸੁਫ਼ਨੇ,
ਚੰਦ ਖੀਸੇ ਵਿੱਚ ਪਾਈਏ,
ਗ਼ੈਰਤਮੰਦ ਸੱਭ ਛਿਣਕ ਲੋਭ ਨੂੰ,
ਸਿਰ ਤਲੀ ਤੇ ਧਰਦੇ।
ਪੀ ਜਾਂਦੇ ਜ਼ਹਿਰ ਸੱਤ ਸਮੁੰਦਰੋਂ,
ਬਣਕੇ ਸੋਚ ਜੀਉਂਦੇ ਚਾਰ ਦਿਨ,
ਰੌਸ਼ਨ ਦੀਵੇ ਬਾਲ ਤਲੀ ਤੇ,
ਪੈੜ ਅਗ਼ਨ ਤੇ ਧਰਦੇ ।
ਨਸ਼ਤਰ ਬੋਲ ਵਿਹੁ ਸੋਚ ਵਿੱਚ,
ਰੱਖ ਪੈਰ ਨਿਰਬਲ ਦੀ ਛਾਤੀ,
ਪਾਲਣ ਖਾਤਰ ਧਰਮ ਲੋਭ ਦਾ,
ਕਤਲ ਸੋਚ ਦਾ ਕਰਦੇ ।
ਸਿਜਦੇ ਕਰਨ ਬਖ਼ੀਲੀ ਅੱਗੇ,
ਖਿੰਡ ਜਾਣ ਚਾਹੇ ਪਿੰਜਰ,
ਉਮਰਾਂ ਨੂੰ ਵਿੱਚ ਧੱਕ ਹਨੇਰੇ,
ਪੂਜਾਰੀ ਝੂਠ ਬੇਗੈਰਤ ਹੋ ਮਰਦੇ ।
|
|
18 Feb 2015
|
|
|
|
|
ਬਹੁਤ ਈ ਉਮਦਾ ਸਿਰਜਨਾ ਸਿੰਘ ਸਾਹਿਬ ਹੈ "ਕਰਤਾ" |
ਨਸ਼ਤਰ ਬੋਲ ਵਿਹੁ ਸੋਚ ਵਿੱਚ,
ਰੱਖ ਪੈਰ ਨਿਰਬਲ ਦੀ ਛਾਤੀ,
ਪਾਲਣ ਖਾਤਰ ਧਰਮ ਲੋਭ ਦਾ,
ਕਤਲ ਸੋਚ ਦਾ ਕਰਦੇ ।
ਬਹੁਤ ਈ ਉਮਦਾ ਸਿਰਜਨਾ ਹੈ ਸਿੰਘ ਸਾਹਿਬ, ਆਪਦੀ ਕਵਿਤਾ "ਕਰਤਾ" |
ਸਾਰੀ ਕਿਰਤ ਸੁੰਦਰ ਅਤੇ ਸਾਰਥਕ ਹੈ, ਪਰ ਮੇਰੇ ਲਈ ਵਿਸ਼ੇਸ਼ ਤੌਰ ਤੇ ਮਾਸਟਰ ਸਟ੍ਰੋਕ ਸਤਰਾਂ ਹਨ : -
ਨਸ਼ਤਰ ਬੋਲ, ਵਿਹੁ ਸੋਚ ਵਿੱਚ,
ਰੱਖ ਪੈਰ ਨਿਰਬਲ ਦੀ ਛਾਤੀ,
ਪਾਲਣ ਖਾਤਰ ਧਰਮ ਲੋਭ ਦਾ,
ਕਤਲ ਸੋਚ ਦਾ ਕਰਦੇ । ...........WOW !!!
TFS !!!
|
|
18 Feb 2015
|
|
|
|
|
bahut sir jee
Rachna jhujharu banaudi hai
jeo
|
|
19 Feb 2015
|
|
|
|
|
|
|
|
|
|
|
|
|
|
|
|
|
|
 |
 |
 |
|
|
|