Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਹਿਤਕਾਰ ਕਰਤਾਰ ਸਿੰਘ ਦੁੱਗਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਾਹਿਤਕਾਰ ਕਰਤਾਰ ਸਿੰਘ ਦੁੱਗਲ

ਪਦਮ ਭੂਸ਼ਨ ਕਰਤਾਰ ਸਿੰਘ ਦੁੱਗਲ 1 ਮਾਰਚ 1917 ਨੂੰ ਬੀਬੀ ਵੰਤੀ ਅਤੇ ਜੀਵਨ ਸਿੰਘ ਦੇ ਘਰ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿੱਚ ਪੈਦਾ ਹੋਏ। ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਸਖ਼ਤ ਸੰਘਰਸ਼ ਕੀਤਾ। ਮੁਸਲਮਾਨ ਲੜਕੀ ਆਇਸ਼ਾ ਨਾਲ ਵਿਆਹ ਕਰਵਾਉਣ ਉਪਰੰਤ ਉਨ੍ਹਾਂ ਦੇ ਘਰ ਦੋ ਬੱਚੇ ਸੁਹੇਲ (1948) ਅਤੇ ਸ਼ਹਿਲਾ (1952) ਪੈਦਾ ਹੋਏ। ਕਿੱਤੇ ਵਜੋਂ ਉਨ੍ਹਾਂ ਬਹੁਤ ਸਾਰੇ ਸਰਕਾਰੀ ਅਹੁਦਿਆਂ ’ਤੇ ਸੇਵਾ ਨਿਭਾਈ, ਜਿਨ੍ਹਾਂ ਵਿੱਚ ਆਕਾਸ਼ਵਾਣੀ ਦੇ ਡਾਇਰੈਕਟਰ, ਨੈਸ਼ਨਲ ਬੁੱਕ ਟਰੱਸਟ ਇੰਡੀਆ ਨਵੀਂ ਦਿੱਲੀ ਦੇ ਸਕੱਤਰ ਤੇ ਡਾਇਰੈਕਟਰ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨਵੀਂ ਦਿੱਲੀ ਦੇ ਸੂਚਨਾ ਸਲਾਹਕਾਰ ਸ਼ਾਮਲ ਹਨ। ਸੰਨ 1997 ਵਿੱਚ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਵੀ ਮਨੋਨੀਤ ਕੀਤਾ ਗਿਆ।
ਕਰਤਾਰ ਸਿੰਘ ਦੁੱਗਲ ਨੇ 24 ਸਾਲ ਦੀ ਉਮਰ ਵਿੱਚ ਹੀ ਸਾਹਿਤ ਨਾਲ ਸਾਂਝ ਪਾ ਲਈ ਸੀ ਅਤੇ ਉਸ ਦੀਆਂ ਤਿੰਨ ਪੁਸਤਕਾਂ ਇੱਕੋ ਸਾਲ 1941 ਵਿੱਚ ਪ੍ਰਕਾਸ਼ਿਤ ਹੋ ਗਈਆਂ ਸਨ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਇੱਕੋ ਜਿਹੀ ਪਰਪੱਕਤਾ ਵਿੱਚ ਲਿਖਣ ਵਾਲੇ ਗਤੀਸ਼ੀਲ ਲੇਖਕ ਸਨ। ਉਨ੍ਹਾਂ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ ਵਿੱਚ ਕੰਢੇ-ਕੰਢੇ ਅਤੇ ਵੀਹਵੀਂ ਸਦੀ  ਤੇ ਹੋਰ ਕਵਿਤਾਵਾਂ (ਕਵਿਤਾ); ਆਂਦਰਾਂ, ਨਹੁੰ ਤੇ ਮਾਸ, ਇੱਕ ਦਿਲ ਵਿਕਾਊ ਹੈ, ਦਿਲ ਦਰਿਆ, ਹਾਲ ਮੁਰੀਦਾਂ ਦਾ, ਮਨ ਪਰਦੇਸੀ, ਮਾਂ-ਪਿਉ ਜਾਏ, ਸਰਦ ਪੰੁਨਿਆਂ ਦੀ ਰਾਤ, ਦਰਦ ਨਾ ਜਾਣੇ ਕੋਇ, ਨਾਨਕ ਨਾਮ ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ (ਨਾਵਲ) ਸ਼ਾਮਲ ਹਨ।
ਪਿੱਪਲ ਪੱਤੀਆਂ, ਸਵੇਰ ਸਾਰ, ਕੁੜੀ ਕਹਾਣੀ ਕਰਦੀ ਗਈ, ਅੱਗ ਖਾਣ ਵਾਲੇ, ਟੋਏ ਟਿੱਬੇ, ਕੱਚਾ ਦੁੱਧ, ਮੀਲ ਪੱਥਰ, ਨਵਾਂ ਘਰ, ਫੁੱਲ ਤੋੜਨਾ ਮਨ੍ਹਾ ਹੈ, ਕਰਾਮਾਤ, ਪਾਰੇ ਮੈਰੇ, ਇੱਕ ਛਿਟ ਚਾਨਣ ਦੀ, ਢੋਇਆ ਹੋਇਆ ਬੂਹਾ ਅਤੇ ਤਰਕਾਲਾਂ ਵੇਲੇ ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਉਨ੍ਹਾਂ ਨੇ ਨਾਟਕ, ਇਕਾਂਗੀ, ਆਲੋਚਨਾ, ਵਾਰਤਕ, ਜੀਵਨੀ, ਅਨੁਵਾਦ ਅਤੇ ਸਾਹਿਤ ਸੰਪਾਦਨ ਵਿੱਚ ਵੀ ਕਲਮ ਚਲਾਈ। ਪੰਜਾਬੀ ਭਾਸ਼ਾ ਤੋਂ ਇਲਾਵਾ ਉਨ੍ਹਾਂ ਅੰਗਰੇਜ਼ੀ, ਉਰਦੂ ਅਤੇ ਹਿੰਦੀ ਭਾਸ਼ਾਵਾਂ ਵਿੱਚ ਵੀ ਸਾਹਿਤ ਰਚਨਾ ਕੀਤੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਦੇ ਸਿੰਧੀ, ਮਲਿਆਲਮ, ਰੂਸੀ ਅਤੇ ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਪ੍ਰਕਾਸ਼ਿਤ ਹੋਏ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਹ ਸਾਹਿਤਕਾਰ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ, ਇੰਡੋ-ਬੁਲਗਾਰੀਅਨ ਲਿਟਰੇਰੀ ਕਲੱਬ ਦਾ ਚੇਅਰਮੈਨ, ਪੰਜਾਬੀ ਸਾਹਿਤ ਸਭਾ ਤੇ ਪੰਜਾਬੀ ਲੇਖਕ ਸਭਾ ਦਿੱਲੀ ਦੀ ਪ੍ਰਧਾਨਗੀ ਜਿਹੇ ਵੱਕਾਰੀ ਅਤੇ ਸਨਮਾਨਿਤ ਅਹੁਦਿਆਂ ’ਤੇ ਵੀ ਬਿਰਾਜਮਾਨ ਰਿਹਾ। ਉਹ ਅੰਗਰੇਜ਼ੀ, ਫ਼ਰਾਂਸੀਸੀ ਅਤੇ ਅਰਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੁੰਦੇ ਐਫਰੋ-ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ ਦੇ ਰਸਾਲੇ ‘ਲੋਟਸ’ ਦੀ 1982 ਤੋਂ ਡਿਪਟੀ ਐਡੀਟਰ-ਇਨ-ਚੀਫ਼ ਦੀ ਵੀ ਜ਼ਿੰਮੇਵਾਰੀ ਪੂਰੀ ਸੁਘੜਤਾ ਨਾਲ ਨਿਭਾਉਂਦਾ ਰਿਹਾ।  ਕਰਤਾਰ ਸਿੰਘ ਦੁੱਗਲ ਨੂੰ ਸਮੇਂ-ਸਮੇਂ ਸਿਰ ਵਿਭਿੰਨ ਸਾਹਿਤਕ ਅਤੇ ਸਰਕਾਰੀ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ, ਭਾਰਤੀ ਸਾਹਿਤ ਅਕਾਦਮੀ, ਗ਼ਾਲਿਬ ਅਕਾਦਮੀ ਦਿੱਲੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ, ਆਲ ਇੰਡੀਆ ਰੇਡੀਓ ਆਰਟਿਸਟਸ ਐਸੋਸੀਏਸ਼ਨ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਅਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੈਲੋਸ਼ਿਪ ਤੇ ‘ਡੀ ਲਿਟ’ ਦੀ ਡਿਗਰੀ ਤੋਂ ਇਲਾਵਾ ਸੋਵੀਅਤ ਲੈਂਡ ਨਹਿਰੂ ਐਵਾਰਡ ਤੇ ਇਆਪਾ ਐਵਾਰਡ ਵੀ ਉਨ੍ਹਾਂ ਨੂੰ ਮਿਲੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਭੂਸ਼ਨ’ ਨਾਲ ਸਨਮਾਨਿਤ ਕੀਤਾ।  ਭਾਰਤ ਦੇ ਕਈ ਰਾਜਾਂ ਵਿੱਚ ਉਨ੍ਹਾਂ ਦੀਆਂ ਸਾਹਿਤ ਵੰਨਗੀਆਂ ਸਿਲੇਬਸ ਦਾ ਹਿੱਸਾ ਹਨ।  ਫਰਾਇਡੀਅਨ ਮਨੋਵਿਸ਼ਲੇਸ਼ਣ ਦਾ ਵੀ ਉਨ੍ਹਾਂ ਦੁਆਰਾ ਰਚੇ ਸਾਹਿਤ ਉੱਤੇ ਕਾਫ਼ੀ ਪ੍ਰਭਾਵ ਵੇਖਿਆ ਜਾ ਸਕਦਾ ਹੈ। 26 ਜਨਵਰੀ 2012 ਨੂੰ ਉਹ ਆਪਣੀ ਜੀਵਨ ਯਾਤਰਾ ਸਮਾਪਤ ਕਰ ਗਏ। ਇਸ ਮਹਾਨ ਸਾਹਿਤਕਾਰ ਦੀ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
* ਪ੍ਰੋ. ਨਵਸੰਗੀਤ ਸਿੰਘ ਸੰਪਰਕ: 94176-92015

29 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx bitu ji.......

01 Mar 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਧੰਨਵਾਦ ਬਾਈ ਜੀ |

01 Mar 2012

Reply