Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਸ਼ਮੀਰ - ਧਰਤੀ ਉਤੇ ਸ੍ਵਰਗ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕਸ਼ਮੀਰ - ਧਰਤੀ ਉਤੇ ਸ੍ਵਰਗ

ਕਸ਼ਮੀਰ - ਧਰਤੀ ਉਤੇ ਸਵਰਗ

 

ਬਾਤਾਂ ਕਰਾਂ ਸਾਂਝੀਆਂ ਯਾਰੋ,

ਕਸ਼ਮੀਰ ਰਹੇ ਦਿਨ ਚਾਰ ਦੀਆਂ,

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਹਰ ਪਾਸੇ ਛਾਈ ਹਰਿਆਲੀ ,

ਇਹ ਧਰਤੀ ਹੈ ਤਲਿਸਮ ਵਾਲੀ,

ਬਰਫ਼ ਨ੍ਹਾਤੀਆਂ ਪਹਾੜ ਚੋਟੀਆਂ,

ਵਿਹੰਦਿਆਂ ਅੱਖਾਂ ਠਾਰਦੀਆਂ |

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਫੁੱਲ ਖਿੜੇ ਬਣ ਕੁਦਰਤ ਹਾਸੇ,

ਨੂਰ ਪੱਸਰਿਆ ਚਾਰੇ ਪਾਸੇ,

ਪੜ੍ਹੀਆਂ ਕਿਤਾਬੀਂ, ਵੇਖੀਆਂ ਐਥੇ,

ਛਬ ਝਲਕਾਂ ਤੁਪਕੇ ਤਾਰ ਦੀਆਂ,

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਜੋੜੇ ਬੈਠੇ ਵਿਚ ਸ਼ਿਕਾਰੇ,

ਡਲ ਝੀਲ ਦੇ ਲੈਣ ਨਜ਼ਾਰੇ,

ਕੋਈ ਕਰਦਾ ਫ਼ਰਮਾਇਸ਼ਾਂ ਪੂਰੀਆਂ,

ਆਪਣੇ ਸੋਹਣੇ ਯਾਰ ਦੀਆਂ |

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਤੁਰਦਿਆਂ ਛੋਹਲੀ ਉੱਪਰ ਵੱਲੋਂ,

ਪਰਬਤ ਹਿੱਕੋਂ, ਖੱਡਾਂ ਥੱਲੋਂ,

ਗਲੇਸ਼ੀਅਰਾਂ ਦਾ ਪਾਣੀ ਪੀਕੇ,        

ਨਦੀਆਂ ਠਾਠਾਂ ਮਾਰਦੀਆਂ |

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਠੰਢੀ ਬਰਫ਼ ਦੇ ਉੱਤੇ ਚੜ੍ਹਕੇ,

ਤਿਲਕਣ ਵਾਲੀ ਧਰ ਤੇ ਖੜ੍ਹਕੇ,

ਸਕੀਇੰਗ ਤੇ ਸਲੇਜ ਸਵਾਰੀ ਵਾਲੇ,

ਮੌਜਾਂ ਲੈਣ ਰਫ਼ਤਾਰ ਦੀਆਂ | 

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਅਖ਼ਰੋਟਾਂ ਨਾਲ ਲੱਦੇ ਬੂਟੇ,

ਸੇਬ ਡਾਹਲੀਏਂ ਲੈਂਦੇ ਝੂਟੇ,

ਸਿਫ਼ਤ ਕਰਾਂ ਕੀਹ ਰਸਲੀ ਸਟ੍ਰਾਬਰੀ,                      

ਤੇ ਚੈਰੀ (ਦੇ) ਰੂਪ ਅਪਾਰ ਦੀਆਂ |

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਇਹ ਸੁਹੱਪਣ ਸਭ ਨੂੰ ਭਾਵੇ,

ਪਰ ਇਸ ਨੂੰ ਕੋਈ ਨਜ਼ਰ ਨਾ ਲਾਵੇ,

ਇਸ ਲਈ ਹਰ ਥਾਂ ਚੌਕਸ ਖੜ੍ਹੀਆਂ,

ਫ਼ੌਜਾਂ ਕੈਰ, ਚਿਨਾਰ ਦੀਆਂ |

ਧਰਤੀ ਉਤੇ ਸਵਰਗ ਬਣਾਇਆ,

ਨਹੀਂ ਰੀਸਾਂ ਫ਼ਨਕਾਰ ਦੀਆਂ |


ਜਗਜੀਤ ਸਿੰਘ ਜੱਗੀ

 

ਫ਼ਨਕਾਰ – ਸਿਰਜਨਹਾਰ, ਕਾਦਰ, ਪਰਮਾਤਮਾ; ਤਲਿਸਮ ਵਾਲੀ – (ਰੂਪ ਦੇ) ਜਾਦੂ ਨਾਲ ਭਰੀ; ਤੁਪਕੇ ਤਾਰ – ਮਕੜੀ ਆਦਿਕ ਦੇ ਜਾਲੇ ਦੀ ਤਾਰ ਤੇ ਅਟਕੇ ਤ੍ਰੇਲ ਦੀ ਬੂੰਦ ਦੇ ਮੋਤੀ (ਇਹ ਦ੍ਰਿਸ਼ ਸੱਜਰੀ ਸਵੇਰ ਵੇਲੇ ਹੀ ਵੇਖਿਆ ਜਾ ਸਕਦਾ ਹੈ); ਚੌਕਸ – (ਪਹਰੇ ਤੇ) ਸਾਵਧਾਨ, ਖਬਰਦਾਰ; ਫ਼ੌਜਾਂ – ਵੱਡੀ ਗਿਣਤੀ ਵਿਚ; ਕੈਰ, ਚਿਨਾਰ – ਕਸ਼ਮੀਰ ਦੇ ਦਰਖਤ, ਜੋ ਬਹੁਤ ਊਚੇ ਲੰਮੇ ਅਤੇ ਇੰਨੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਕਿ ਲਗਭਗ ਕਾਲੇ ਜਾਪਦੇ ਹਨ; ਸਕੀਇੰਗ ਤੇ ਸਲੇਜ – Skiing ਅਤੇ Sledge ਬਰਫ਼ ਤੇ ਖੇਡਣ ਵਾਲੀਆਂ ਖੇਡਾਂ;  ਸਟ੍ਰਾਬਰੀ ਤੇ ਚੈਰੀ – Strawberry ਤੇ Cherry ਫ਼ਲ;

 


22 Jun 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕਸ਼ਮੀਰ ਦਾ  ਸੁੰਦਰ ਨਜ਼ਾਰਾ ਬਹੁਤ ਸੋਹਣੇ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ | ਤੁਹਾਡੀ ਇਸ ਰਚਨਾ ਨੂੰ ਪੜ੍ਹਕੇ ਕਸ਼ਮੀਰ ਦੇ ਦਰਸ਼ਨ ਹੋ ਗਏ | ਜਿਓੰਦੇ ਵੱਸਦੇ ਰਹੋ,,,

22 Jun 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Kashmir Heaven on Earth

 

ਧੰਨਵਾਦ ਬਾਈ ਜੀ | ਪਰ ਇਕ ਗਲਤੀ ਹੋ ਗਈ, ਕਿਵੇਂ ਹੋਈ ਸਮਝ ਨੀ ਆਈ | ਸ਼ਾਇਦ ਰਚਨਾ ਸੋਧਣ ਵੇਲੇ ਕਾਪੀ ਕਰਦਿਆਂ ਹੋਈ ਹੈ | ਇਕ ਪੂਰਾ ਸਤਾਂਜ਼ਾ ਹੀ ਮਿਸ ਹੋ ਗਿਆ, ਜੋ ਮੇਰਾ  ਖਾਸ ਪਿਆਰਾ ਸੀ | ਗਲਤੀ ਮਾਫ਼, ਅਤੇ ਦੋਬਾਰਾ ਪੜ੍ਹਨ ਦੀ ਖੇਚਲ ਕਰਨਾ ਜੀ | 
                                                                     ... ਜਗਜੀਤ ਸਿੰਘ ਜੱਗੀ 

ਧੰਨਵਾਦ ਬਾਈ ਜੀ | ਪਰ ਇਕ ਗਲਤੀ ਹੋ ਗਈ, ਕਿਵੇਂ ਹੋਈ, ਸਮਝ ਨੀ ਆਈ | ਸ਼ਾਇਦ ਰਚਨਾ ਸੋਧਣ ਵੇਲੇ ਕਾਪੀ ਕਰਦਿਆਂ ਹੋਈ ਹੈ | ਇਕ ਪੂਰਾ Stanza ਹੀ ਮਿਸ ਹੋ ਗਿਆ, ਜੋ ਮੇਰਾ  ਖਾਸ ਪਿਆਰਾ ਸੀ | ਕਸਮੀਰ ਦੀ ਗੱਲ ਫੁੱਲਾਂ ਬਿਨਾ ਕਿਵੇਂ ਪੂਰੀ ਹੋ ਸਕਦੀ ਹੈ ? ਗਲਤੀ ਮਾਫ਼, ਅਤੇ ਦੋਬਾਰਾ ਪੜ੍ਹਨ ਦੀ ਖੇਚਲ ਕਰਨਾ ਜੀ | 

 

                                                                     ... ਜਗਜੀਤ ਸਿੰਘ ਜੱਗੀ 

 

22 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਧਰਤੀ ਉਤੇ ਸ੍ਵਰਗ ਬਣਾਇਆ,
ਨਹੀਂ ਰੀਸਾਂ ਫ਼ਨਕਾਰ ਦੀਆਂ |
22 Jun 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ,    , ਆਪਜੀ ਦੇ ਕਮੇਂਟ੍ਸ ਲਈ ਸ਼ੁਕਰੀਆ ਕਹਿਣ ਤੋਂ ਪਤਾ ਨੀ ਕਿਸਤਰਾਂ ਰਹਿ ਗਿਆ ? 
ਬੀ ਜੀ ਬਹੁਤ ਬਹੁਤ ਧੰਨਵਾਦ |

ਬਿੱਟੂ ਬਾਈ ਜੀ, Sorry, ਆਪਜੀ ਦੇ ਕਮੇਂਟ੍ਸ ਲਈ ਸ਼ੁਕਰੀਆ ਕਹਿਣ ਤੋਂ ਪਤਾ ਨੀ ਕਿਸਤਰਾਂ ਰਹਿ ਗਿਆ ? 


ਬਾਈ ਜੀ ਬਹੁਤ ਬਹੁਤ ਧੰਨਵਾਦ |

 

21 Jan 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah g waah,........marvellous,... ਨਹੀਂ ਰੀਸਾਂ ਜਗਜੀਤ sir g diyan,...

 

Thanx for sharing this wonderful creation "Kashmir".

22 Jan 2014

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Sahi keha SUKHPAL ne -nahi reesan jagjit ji tuhadian 👌
Dharti
Sirjanhara
Hareyali
Raste
Burf
Ful
Fal
Dalh
Nadian
Naar
Chinaar

Sab kuch bohat e kable tareef treeke nal beyan kita hai ...

Stay kaim ji !!!!!
31 Mar 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਬਾਈ ਜੀ, ਆਪ ਤੁੱਠੇ ਹੋ, ਇਸਲਈ ਮੇਰੀਆਂ ਨਿਮਾਣੀਆਂ ਕਿਰਤਾਂ ਨੂੰ ਭਾਗ ਲੱਗ ਗਏ ਜੀ | ਵਿਜ਼ਿਟ ਅਤੇ ਹੌਂਸਲਾ ਅਫਜਾਈ  ਲਈ ਬਹੁਤ ਬਹੁਤ ਸ਼ੁਕਰੀਆ
ਜਿਉਂਦੇ ਵੱਸਦੇ ਰਹੋ ਜੀ |

ਮਾਵੀ ਬਾਈ ਜੀ, ਆਪ ਤੁੱਠੇ ਹੋ, ਇਸਲਈ ਮੇਰੀਆਂ ਨਿਮਾਣੀਆਂ ਕਿਰਤਾਂ ਨੂੰ ਭਾਗ ਲੱਗ ਗਏ ਜੀ | ਵਿਜ਼ਿਟ ਅਤੇ ਹੌਂਸਲਾ ਅਫਜਾਈ  ਲਈ ਬਹੁਤ ਬਹੁਤ ਸ਼ੁਕਰੀਆ


ਜਿਉਂਦੇ ਵੱਸਦੇ ਰਹੋ ਜੀ |

 

31 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਕਸ਼ਮੀਰ -ਧਰਤੀ ਉੱਤੇ ਸਵਰਗ ", ਮੈਂ ਪਹਲਿਾਂ ਤੇ ਕੇਵਲ ਸੁਣਿਆ ਹੀ ਸੀ, ਤੇ ਅੱਜ ਪੜ੍ਹ ਕੇ ੲਿੰਜ ਲੱਗਾ ਜਿਵੇਂ ੳੁਸ ਸੁਰਗ ਦੀ ਸੈਰ ਕਰ ਲੲੀ ਗਈ ਹੋਵੇ ,

ਬਹੁਤ ਖੂਬ ਸਰ ਜੀ, ਹਰ ਲਫਜ਼ ਕਮਾਲ ਏ,

ਰੱਬ ਕਰੇ ੲਿਸ ਸਵਰਗ ਤੇ ਚੱਲ ਰਿਹਾ ਸੰਕਟ ਦਾ ਦੌਰ ਜਲਦ ਹੀ ਮੁੱਕ ਜਾਵੇ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।


01 Apr 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sandeep Ji, Sorry for delay in reply...


Thank you so much for taking time off, enjoying the poem and giving encouraging comments...


God Bless ...

07 May 2015

Reply