Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਰਸ਼ਨ ਬੁੱਟਰ ਦੀਆਂ ਕੁਝ ਪ੍ਰਸ਼ਨ- ਕਵਿਤਾਵਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦਰਸ਼ਨ ਬੁੱਟਰ ਦੀਆਂ ਕੁਝ ਪ੍ਰਸ਼ਨ- ਕਵਿਤਾਵਾ

? ਕਦ ਉਦਾਸ ਹੁੰਨਾ ਏਂ
: ਹਰ ਬੂਹੇ 'ਤੇ
ਰੀਝਾਂ ਦੀ ਕਰਬਲਾ...
ਹਰ ਬਿਰਖ 'ਤੇ
ਪੱਤਿਆਂ 'ਚ ਲੁਕੇ ਪਿੰਜਰੇ ...
ਹਰ ਖੇਤ ਵਿਚ
ਉੱਗਦੀ ਸਲਫ਼ਾਸ ...
ਤੂੰ ਇਹ ਪੁੱਛ
ਕਦ ਉਦਾਸ ਨਹੀਂ ਹੁੰਦਾ ...
---------------------------
? ਮਹਿਕਨਾਮਾ
: ਮਹਿਕ ... ਫੁੱਲਾਂ 'ਚ ਨਹੀਂ
ਮਿੱਟੀ ਦੀ ਤਾਸੀਰ 'ਚ ਹੁੰਦੀ
ਆਪਣੀ ਮਿੱਟੀ ਨੂੰ
ਫੁੱਲਾਂ ਜੋਗੀ ਕਰ ਲੈ ...
ਸੰਗੀਤ ... ਸਾਜ਼ ਵਿਚ ਨਹੀਂ
ਸੁਰਤ ਵਿਚ ਹੁੰਦਾ
ਆਪਣੀ ਹੋਂਦ ਨੂੰ
ਸੁਰਾਂ ਨਾਲ ਵਰ ਲੈ ...
------------------------
? ਦ੍ਰਿਸ਼ਟੀਕੋਣ
: ਤੂੰ ਵੇਖਦੀ ਏਂ
ਪਲਕਾਂ ਚੁੱਕ
ਬਿਰਖ ਦੀ ' ਟੀਸੀ '
ਮੈਂ
ਪਤਾਲ 'ਚ ਉੱਤਰ ਕੇ
ਰੁੱਖ ਦੀਆਂ
' ਜੜ੍ਹਾਂ ' ਤੱਕ ਜਾਂਦਾ ਹਾਂ ...
----------------------------
? ਸੂਖ਼ਮਤਾ
: ' ਭਰੇ ਸਫ਼ਿਆਂ ' ਨੂੰ
ਪੜ੍ਹਦੇ ਨੇ
ਸਿਰਫ਼ ... ਜਗਿਆਸੂ
' ਕੋਰੇ ਸਫ਼ੇ '
ਪੜ੍ਹਨ ਦੀ
ਆਦਤ ਹੁੰਦੀ ... ਮਨ- ਬੌਰਿਆਂ ਨੂੰ
---------------------------------
? ਕਦ ਭਾਵੁਕ ਹੁੰਨਾ ਏਂ
: ਮਾਸੂਮ ਸਵੇਰਾਂ ਦੇ ਬਾਝੋਂ
ਸਰਦਲਾਂ
ਸੁੰਨੀਆਂ ਵੇਖ ਕੇ ...
ਸਿਖ਼ਰ ਦੁਪਹਿਰਾਂ
ਦੇ ਸਿਰੀਂ
ਚਿੱਟੀਆਂ ਚੁੰਨੀਆਂ ਵੇਖ ਕੇ ...
-------------------------------
(( ਕਵੀ ਦੇ ਸੰਗ੍ਰਿਹ ' ਦਰਦ ਮਜੀਠੀ ' ਵਿੱਚੋਂ ))
18 Dec 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦਰਸ਼ਨ ਬੁੱਟਰ ਜੀ ਦੀਆਂ ਪ੍ਰਸ਼ਨ-ਕਵਿਤਾਵਾਂ ਕਮਾਲ ਦੀਆਂ ਹਨ - ਇਕ ਬੜੇ ਨਫ਼ੀਸ ਕਿਰਤ ਟੋਟਿਆਂ ਦਾ ਕਲਸਟਰ ਹੈਂ ਇਹ - ਇਕ ਅਤਿ ਸੁੰਦਰ ਨਮੂਨਾ ਤਾਂ ਵੇਖੋ :     
ਮਹਿਕ ... ਫੁੱਲਾਂ 'ਚ ਨਹੀਂ
ਮਿੱਟੀ ਦੀ ਤਾਸੀਰ 'ਚ ਹੁੰਦੀ
ਆਪਣੀ ਮਿੱਟੀ ਨੂੰ
ਫੁੱਲਾਂ ਜੋਗੀ ਕਰ ਲੈ ...
ਸੰਗੀਤ ... ਸਾਜ਼ ਵਿਚ ਨਹੀਂ
ਸੁਰਤ ਵਿਚ ਹੁੰਦਾ
ਆਪਣੀ ਹੋਂਦ ਨੂੰ
ਸੁਰਾਂ ਨਾਲ ਵਰ ਲੈ ...
ਬਾਕਮਾਲ |
ਸ਼ੁਕਰੀਆ, ਬੁੱਟਰ ਜੀ ਲਿਖਣ ਲਈ, ਅਤੇ ਬਿੱਟੂ ਬਾਈ ਜੀ ਸਾਂਝੀ ਕਰਨ ਲਈ | 

ਦਰਸ਼ਨ ਬੁੱਟਰ ਜੀ ਦੀਆਂ ਪ੍ਰਸ਼ਨ-ਕਵਿਤਾਵਾਂ ਕਮਾਲ ਦੀਆਂ ਹਨ - ਇਕ ਬੜੇ ਨਫ਼ੀਸ ਕਿਰਤ ਟੋਟਿਆਂ ਦਾ ਕਲਸਟਰ ਹੈਂ ਇਹ - ਇਕ ਅਤਿ ਸੁੰਦਰ ਨਮੂਨਾ ਤਾਂ ਵੇਖੋ :     


ਮਹਿਕ ... ਫੁੱਲਾਂ 'ਚ ਨਹੀਂ

ਮਿੱਟੀ ਦੀ ਤਾਸੀਰ 'ਚ ਹੁੰਦੀ

ਆਪਣੀ ਮਿੱਟੀ ਨੂੰ

ਫੁੱਲਾਂ ਜੋਗੀ ਕਰ ਲੈ ...

ਸੰਗੀਤ ... ਸਾਜ਼ ਵਿਚ ਨਹੀਂ

ਸੁਰਤ ਵਿਚ ਹੁੰਦਾ

ਆਪਣੀ ਹੋਂਦ ਨੂੰ

ਸੁਰਾਂ ਨਾਲ ਵਰ ਲੈ ...


ਬਾਕਮਾਲ |


ਸ਼ੁਕਰੀਆ, ਬੁੱਟਰ ਜੀ ਲਿਖਣ ਲਈ, ਅਤੇ ਬਿੱਟੂ ਬਾਈ ਜੀ ਸਾਂਝੀ ਕਰਨ ਲਈ | 

 

21 Dec 2014

Reply