Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..|| :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ,
ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ..
ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ..
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

ਏਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ਏ,
ਜੀਹਨੂੰ ਪੜ੍ਹਕੇ ਰੂਹ ਫੁੱਲਾਂ ਦੇ ਵਾਂਗੂੰ ਖਿਲ੍ਹਦੀ ਏ..
ਪੌਣਾਂ ਵਿੱਚ ਸੁਗੰਧਾਂ ਮਿੱਠੀਆਂ ਘੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

ਪੜ੍ਹੋ ਕਦੇ ਇਤਿਹਾਸ ਪੰਜਾਬੀਓ ਤੁਸੀ ਪੰਜਾਬੀ ਦਾ,
ਕਿੰਨ੍ਹਾਂ ਕਰਕੇ ਝੁੱਲਿਆ ਝੰਡਾ ਏਸ ਅਜ਼ਾਦੀ ਦਾ..
ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲਿਆਂ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

 


03 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

COPY PASTE by :- GURLEEN SIDHU

 

copy FROM : HARMAN sidhu's orkut profile

 

kio ki menu eh sohna likhea lagga  si 

03 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲਖ ਬੋਲੀਆਂ ਬੋਲ ਸੋਹਣਿਆ ਕੋਈ ਖਰਾਬੀ ਨਾ,
ਓਹ ਕੀ ਪੜ ਲਉ "ਹੀਰ" ਜੀਹਨੇ ਕਦੇ ਪੜੀ ਪੰਜਾਬੀ ਨਾ,
ਜਮਣਾ ਵੀ ਹੁਣ 'born'  ਹੋ ਗਿਆ , ਮੱਕੀ ਦਾ ਦਾਣਾ 'ਕਾਰਨ' ਹੋ ਗਿਆ,  
ਰੁਲਦੇ ਫਿਰਨ ਪੰਜਾਬੀ ਕਹਿੰਦੇ ਪਿੰਡ ਜਦੋ ਦਾ foriegn ਹੋ ਗਿਆ,
ਆਪਣੇ ਵਿਰਸੇ ਵਰਗੀ ਕਿਧਰੇ ਠਾਠ ਨਵਾਬੀ ਨਾ, 
ਲਖ ਬੋਲੀਆਂ ਬੋਲ ਸੋਹਣਿਆ ਕੋਈ ਖਰਾਬੀ ਨਾ,
ਓਹ ਕੀ ਪੜ ਲਉ "ਹੀਰ" ਜੀਹਨੇ ਕਦੇ ਪੜੀ ਪੰਜਾਬੀ ਨਾ,

 

ਲਖ ਬੋਲੀਆਂ ਬੋਲ ਸੋਹਣਿਆ ਕੋਈ ਖਰਾਬੀ ਨਾ,

ਓਹ ਕੀ ਪੜ ਲਉ "ਹੀਰ" ਜੀਹਨੇ ਕਦੇ ਪੜੀ ਪੰਜਾਬੀ ਨਾ,

 

ਜਮਣਾ ਵੀ ਹੁਣ 'born'  ਹੋ ਗਿਆ , ਮੱਕੀ ਦਾ ਦਾਣਾ 'corn' ਹੋ ਗਿਆ,  

ਰੁਲਦੇ ਫਿਰਨ ਪੰਜਾਬੀ ਕਹਿੰਦੇ ਪਿੰਡ ਜਦੋ ਦਾ foriegn ਹੋ ਗਿਆ,

ਆਪਣੇ ਵਿਰਸੇ ਵਰਗੀ ਕਿਧਰੇ ਠਾਠ ਨਵਾਬੀ ਨਾ, 

 

ਲਖ ਬੋਲੀਆਂ ਬੋਲ ਸੋਹਣਿਆ ਕੋਈ ਖਰਾਬੀ ਨਾ,

ਓਹ ਕੀ ਪੜ ਲਉ "ਹੀਰ" ਜੀਹਨੇ ਕਦੇ ਪੜੀ ਪੰਜਾਬੀ ਨਾ,

 

 

03 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਬਹੁਤ ਵਧੀਆ ਲਿਖਿਆ ਹੈ ਜਿਸਨੇ ਵੀ ਲਿਖਿਆ ਹੈ....ਧੰਨਵਾਦ ਏ ਤੁਹਾਡਾ ਸਭ ਨਾਲ ਸਾਂਝਿਆਂ ਕਰਨ ਲਈ...

 

ਗੁਰਦਾਸ ਮਾਨ ਜੀ ਦੇ ਗੀਤ ਦੀਆ ਲਾਈਨਾਂ ਯਾਦ ਆ ਗਈਆਂ.....


ਪੁੱਤਾਂ ਨੂੰ ਪੜ੍ਹਾਕੇ ਅੰਗਰੇਜੀ ਕੈਦੇ ਅਸੀ ਤੇਰੀ ਚਿਖਾ ਕਰੀ ਬੈਠੇ ਆਂ ਤਿਆਰ
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਕਿਹਨੇ ਤੇਰਾ ਲਾਹ ਲਿਆ ਸ਼ਿੰਗਾਰ...

03 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

jass ji thnks tuhadi post v bahut vadea laggi & also thnks balihar bai g

03 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Good Job

 

thanks for sharing...!! bahut sohna likheya jeehne vi likheya

04 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

Bahut Sohna likheya va. punjabi is not ਘਟ than other.

14 Jul 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
ਸਤਿ ਸ਼ੀ੍ ਅਕਾਲ ਗੁਰਲੀਨ ਜੀ......

ਬਹੁਤ ਹੀ ਖੂਬ ਲਿਖਿਆ ਹੈ ਜਿਸ ਨੇ ਵੀ ਲਿਖਿਆ ਹੈ |

ਏਸੇ ਵਿਸ਼ੇ ਤੇ ਮੈਂ ਆਪਣੀ ਇੱਕ ਹੱਡ-ਬੀਤੀ ਦੱਸਣਾ ਚਾਹੁੰਦਾਂ | ਮੈਂ ਹਾਲ ਹੀ ਵਿੱਚ ਪਟਿਆਲਾ ਯੂਨੀਵਰਸਿਟੀ ਤੋਂ ਐੱਮ.ਏ ਰਾਜਨੀਤਿ ਸ਼ਾਸ਼ਤਰ ਕੀਤੀ ਹੈ| ਏਸ ਯੂਨੀਵਰਸਿਟੀ ਦਾ ਬਸ ਨਾਂ ਹੀ ਪੰਜਾਬੀ ਯੂਨੀਵਰਸਿਟੀ ਹੈ, ਪਰ ਏਥੇ ਵੀ ਅੰਗਰੇਜ਼ੀ ਦੇ ਹੀ ਰਾਖੇ ਨੇ| ਮੈਂਨੂੰ ਪਹਿਲੇ ਦਿਨ ਹੀ ਸਮਝਾ ਦਿੱਤਾ ਗਿਆ ਕਿ ਜੇ ਮੈਂ ਅੰਗਰੇਜ਼ੀ ਮਾਧਿਅਮ ਨਾਲ ਆਪਣੀ ਡਿਗਰੀ ਕਰਾਂ ਤਾਂ ਹੀ ਇਹਦਾ ਕੋਈ ਮੁੱਲ ਹੈ| ਪਰ ਮੈਂ ਪੰਜਾਬੀ ਦਾ ਹੀ ਹੱਥ ਫੜਿਆ| ਤੇ ਨਤੀਜਾ ਇਹ ਹੋਇਆ ਕੇ ਮੈਂਨੂੰ ਤੇ ਮੇਰੇ ਵਰਗੇ ਕਈ ਹੋਰਾਂ ਨੂੰ ਆਨੇ-ਬਹਾਨੇ ਇਹ ਕਿਹਾ ਗਿਆ ਕੇ ਅਸੀਂ ਉਹਨਾ ਦੇ ਸਵਾਲਾਂ ਦੇ ਵੀ ਹੱਕਦਾਰ ਨਹੀਂ ਤੇ ਮੇਰੀ ਮਾਸਟਰ ਡਿਗਰੀ ਏਦਾਂ ਹੀ ਪੂਰੀ ਹੋ ਗਈ| ਏਥੇ ਹੀ ਨਹੀਂ ਹਰ ਸਕੂਲ ਵਿੱਚ ਮੈਂ ਏਹੀ ਦੇਖਿਆ ਹੈ| ਤੇ ਮਾਂ-ਬਾਪ ਆਪਣੇ ਬੱਚੇ ਨੂੰ ਅੰਗਰੇਜ਼ ਬਣਾਉਣ ਤੁਰ ਪੈਂਦੇ ਨੇ| ਜਦ ਸਾਡੀ ਪੰਜਾਬੀ ਨੂੰ ਅੱਗੇ ਲਿਆਉਣ ਲਈ ਬਣੀ ਯੂਨੀਵਰਸਿਟੀ ਵਿੱਚ ਹੀ ਪੰਜਾਬੀ ਓਪਰੀ ਬਣ ਗਈ ਹੈ ਤੇ ਸਾਡੇ ਮਾਪੇ ਮਜਬੂਰਨ ਸਾਡੇ ਚੰਗੇਰੇ ਭਵਿੱਖ ਲਈ ਸਾਨੂੰ ਅੰਗਰੇਜ਼ੀ ਦਾ ਪੱਲਾ ਫੜਾ ਦੇਣ ਤਾਂ ਪੰਜਾਬੀ ਤੋਂ ਦੂਰੀ ਤਾਂ ਵਧਣੀ ਹੀ ਹੈ ਤੇ ਮੋਹ ਘਟਣਾ ਲਾਜ਼ਮੀ ਹੈ............. ਅੰਗਰੇਜ਼ੀ ਅੰਤਰਰਾਸ਼ਟਰੀ ਸੰਪਰਕ ਭਾਸ਼ਾ ਹੈ, ਇਹ ਵੀ ਸਾਨੂੰ ਆਉਣੀ ਚਾਹੀਦੀ ਹੈ.....ਪਰ ਆਪਣੀ ਮਾਂ ਬੋਲੀ ਪੰਜਾਬੀ ਤਿਆਗ ਕੇ ਨਹੀਂ...... ਇਹ ਹੁਣ ਸਾਡੇ ਤੇ ਹੈ ਕੇ ਅਸੀਂ ਆਉਣ ਵਾਲੀ ਪੀੜੀ ਦਾ ਆਪਣੀ ਮਾਂ-ਬੋਲੀ ਨਾਲ ਪਿਆਰ ਕਿਵੇਂ ਪਾਉਣਾ ਹੈ....... ਸੋ ਗੁਰਲੀਨ ਜੀ ਇਹ ਲਿਖਤ ਚਾਹੇ ਕਿਸੇ ਦੀ ਵੀ ਸੀ ਪਰ ਤੁਸੀਂ ਇਹਨੂੰ ਪੰਜਾਬੀਜ਼ਮ ਤੇ ਦਰਜ ਕਰਕੇ ਪੰਜਾਬੀਜ਼ਮ ਦੇ ਅਸਲ ਮਕਸਦ ਨੂੰ ਪੂਰਾ ਕਰਨ ਵੱਲ ਜੋ ਕੋਸ਼ਿਸ਼ ਕੀਤੀ ਹੈ ਅਸੀ ਸਾਰੇ ਹੀ ਉਸ ਲਈ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ..............ਤੁਹਾਡਾ ਬਹੁਤ-ਬਹੁਤ ਧੰਨਵਾਦ ਗੁਰਲੀਨ ਜੀ.......

29 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

thnks manpreet ji ,amrinder sir ji ,gurpreet ji 

31 Jul 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

boht vadea post keta Gurlen ji

03 Aug 2010

Showing page 1 of 2 << Prev     1  2  Next >>   Last >> 
Reply