ਮਹਿਲਾਂ ਵਾਲਿਆ ਵੇ ਤੇਰੇ ਸ਼ਹਿਰ ਲੋਕ ਰਹਿਣ ਵਸਦੇ
ਸਾਡੇ ਪਿੰਡ ਕੁੜੀ ਜੰਮੀ ਨੂੰ ਪੱਥਰ ਦੱਸਦੇ
ਕਈ ਤਾਂ ਕੁੱਖ ਚ ਹੀ ਦੀਵਾ ਕਰ ਦਿੰਦੇ ਗੁੱਲ
ਜੇ ਕੋਈ ਪੈਦਾ ਹੋ ਜੇ ਨਾਂ ਕੋਈ ਇਹ ਤੋਂ ਵੱਡੀ ਭੁੱਲ
ਕਹਿੰਦੇ ਪੁੱਤਰਾਂ ਦੇ ਨਾਲ ਹੋਣ ਸਰਦਾਰੀਆਂ
ਬੀਬਾ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ
ਸਾਨੂੰ ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ
ਚੁੱਲਾ ਚੌਂਕਾ ਫੇਰ ਗੂਹਾ ਕੂੜਾ ਕਰੀਦਾ ਏ ਰੋਜ
ਮਾਪਿਆਂ ਲਈ ਫੇਰ ਵੀ ਅਸੀਂ ਬੱਸ ਬੋਝ
ਇਸ਼ਕੇ ਚ ਰੋਣ ਲਈ ਹੰਝੂ ਅੱਖਾਂ ਮੱਚੀਆਂ
ਉੱਠਦਾ ਏ ਧੂੰਆਂ ਚੁੱਲੇ ਛਟੀਆਂ ਜੋ ਕੱਚੀਆਂ
ਚੁਗ ਨਰਮਾ ਪਾਟਦੀਆਂ ਉੰਗਲਾਂ ਨੇ ਸਾਰੀਆਂ
ਬੀਬਾ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ
ਸਾਨੂੰ ਪਹਿਨਣ.......
ਧਾਰ ਚੋ ਕੇ ਫੇਰ ਮੱਝਾਂ ਸੰਨੀ ਵੀ ਰਲਾਈ ਦੀ
ਵੀਰ ਲਈ ਮਖਣੀ ਮਧਾਣੀ ਵੀ ਘੁਮਾਈ ਦੀ
ਕੱਢੀਏ ਫੁਲਾਕਰੀਆਂ ਤੇ ਕੱਢੀਦੇ ਨੇ ਬਾਗ
ਬੁਣ ਖੇਸ ਦਰੀਆਂ ਪੈਂਦਾ ਜੋੜਨਾ ਏ ਦਾਜ
ਤਰਿੰਝਣਾਂ ਚ ਚਰਖੇ ਤੇ ਨਾ ਆਉਣ ਵਾਰੀਆਂ
ਬੀਬਾ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ
ਸਾਨੂੰ ਪਹਿਨਣ.......