Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਵਿਤਾਵਾਂ ਦੀ ਕੀਮਤ

ਦੋਸਤੋ ਹੇਠਲੀਆਂ ਕਵਿਤਾਵਾਂ ਐਤਵਾਰ ਨੂੰ ਪੰਜਾਬੀ ਟ੍ਰਿਬਿਊਂ ਵਿਚ ਛਪੀਆਂ। ਇਸਦਾ ਰਚਨਾਕਾਰ ਹੈ-ਅਫ਼ਰੋਜ਼ ਅੰਮ੍ਰਿਤ ਮੋਬਾਈਲ: 98554-28434. ਕਲ੍ਹ ਉਹ ਮੇਰੇ ਨਾਲ ਆਪਣੇ ਦੁਖੜੇ ਸਾਂਝੇ ਕਰ ਰਿਹਾ ਸੀ ਿਕ ਬਹੁਤੇ ਲੋਕਾਂ ਨੇ ਕਵਿਤਾਵਾਂ ਨੇੜੈ ਛਪੀ ਸੁੰਦਰ ਜਿਹੀ ਕੁੜੀ ਦੀ ਤਸਵੀਰ ਨੂੰ ਮੇਰੀ ਤਸਵੀਰ ਸਮਝ ਲਿਆਂ। ਫੌਨ ਆਉਣ ਜਦੋਂ ਅੱਗੋਂ ਉਹ ਬੋਲੇ ਤਾਂ ਪ੍ਰਸੰਸ਼ਕ ਕਹਿਣ -ਕਿਵਤਾਵਾਂ ਬਹੁਤ ਵਧੀਆ ਨੇ...ਕਮਾਲ ਹੈ...'ਅਫ਼ਰੋਜ਼ ਅੰਮ੍ਰਿਤ' ਨਾਲ ਗੱਲ ਕਰਵਾਉ। ਜਦੋਂ ਉਹ ਕਹੇ ਉਹੀ ਬੋਲ ਰਿਹਾਂ ਤਾਂ ਫੋਨ ਉਸੇ ਵੇਲੇ ਕੱ...ਟ। ਉਹ ਮੇਰੇ ਨਾਲ ਫੇਸ ਬੁੱਕ ਉਪਰ ਚੈਟਿੰਗ ਕਰਦਾ ਕਹੇ- ਸਰ ਇੰਜ ਕਿਉਂ ਹੁੰਦਾ ਹੈ...? ਕੀ ਸਚਮੁਚ ਕਵਿਤਾਵਾਂ ਦੀ ਕੀਮਤ ਔਰਤ ਜਾਂ ਮਰਦ ਹੋਣ ਨਾਲ ਬਦਲ ਜਾਂਦੀ ਹੈ...ਸਾਡੇ ਭਾਰਤੀਆਂ ਦੀ ਫਿਤਰਤ ਵਿਚ ਔਰਤ ਇਤਨੀ ਭਾਰੂ ਕਿਉਂ ਹੈ?   ਗੋਵਰਧਨ ਗੱਬੀ

 

ਗਿਰਗਿਟ

 

ਸ਼ਾਮ ਨੂੰ
ਲੌਬੀ ਵਿੱਚ ਖੜ੍ਹਾ ਉਹ
ਆਪਣੇ ਵਲੈਤੀ ਕੁੱਤੇ ਨੂੰ ਕੁੱਛੜ ਚੁੱਕੀ
ਪਿਆਰ ਨਾਲ ਪਲੋਸ ਰਿਹਾ ਸੀ
ਦਫ਼ਤਰ ਵਿੱਚ ਸਾਰਾ ਦਿਨ ਜਿਹੜਾ
ਲੋਕਾਂ ਦੀ ਖੱਲ ਉਧੇੜਦਾ ਰਿਹਾ।

 

ਅਸੀਂ ਕੀ ਹਾਂ?

 

ਅਸੀਂ ਸਾਰੇ ਉਹ ਹਾਂ
ਜੋ ਆਪਣੇ ਘਰਾਂ ’ਚੋਂ ਹੰੂਝ ਕੇ ਗੰਦਗੀ
ਸੜਕਾਂ ’ਤੇ ਸੁੱਟਦੇ ਹਾਂ
ਤੇ ਸੜਕ ਤੋਂ ਲੰਘਣ ਲੰਘੇ ਆਖਦੇ ਹਾਂ
ਲੋਕਾਂ ਨੂੰ ਕਦੇ ਅਕਲ ਨਹੀਂ ਆਉਣੀ,
ਅਸੀਂ ਸਾਰੇ ਉਹ ਹਾਂ।

 

ਮੀਟਿੰਗ

 

ਮੀਟਿੰਗ ’ਚ ਬੈਠ ਕੇ
ਉਨ੍ਹਾਂ ਨੇ ਮਤਾ ਪਕਾਇਆ
ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ
ਚਿੰਤਾਜਨਕ ਹੈ
ਮੀਟਿੰਗ ’ਚੋਂ ਉੱਠ ਕੇ ਉਹ
ਲੋਕਾਂ ਦੇ ਹੱਡ ਚੱਬਣ ਤੁਰ ਪਏ।

 

ਅਫ਼ਰੋਜ਼ ਅੰਮ੍ਰਿਤ
ਮੋਬਾਈਲ: 98554-28434

03 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good Stuff Bittu jee...tfs

03 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Really nice! :-)

TFS, Sir.

03 Jul 2012

Reply