ਕਿੰਨੇ ਕੁ ਵਜ਼ੂਦ ਢਹਿ ਗਏ ਨੇ।ਲੋਕ ਕਈ ਕੁਝ ਕਹਿ ਗਏ ਨੇ।ਕਿੰਨੇ ਰੱਬ ਦੀਆਂ ਗੱਲਾਂ ਕਰਦੇ,ਕਿੰਨੇ ਰੱਬ ਬਣ ਬਹਿ ਗਏ ਨੇ।ਅਸੀਂ ਤਾਂ ਸੁਣਦੇ ਕੀਤੇ ਚਲੇ ਹਾਂ,ਕਈ ਤਾਂ ਸੋਚਦੇ ਰਹਿ ਗਏ ਨੇ।ਕਦਰ ਜਿੰਨਾਂ ਕਾਦਰ ਦੀ ਕੀਤੀ,ਉਹ ਪਾਣੀ ਵਾਂਗੂੰ ਵਹਿ ਗਏ ਨੇ।ਦਰਿਆਂਵਾਂ ਵਿੱਚ ਬਰੇਤੇ ਭਰਤੇ,ਪਾਣੀ ਤਾਂ ਪਤਨੋਂ ਲਹਿ ਗਏ ਨੇ।ਹਿਰਦਾ ਅਕਾਸ਼ੀ ਮਾਰ ਉਡਾਰੀ,ਸੁਰਤ ਨਾਲ ਕੁੱਝ ਕਹਿ ਗਏ ਨੇ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ