Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ruby heer
ruby
Posts: 151
Gender: Female
Joined: 20/Apr/2011
Location: Abbotsford
View All Topics by ruby
View All Posts by ruby
 
ਖਿਲਾਰਾ

ਆਥਣ ਵੇਲਾ ਸੀ ਤੇ ਪਤਾ ਨਹੀ ਕਿਧਰੋਂ ਏਨਾ ਕਾਲਾ ਬੱਦਲ ਚੜ੍ਹ ਕੇ ਆ ਗਿਆ. ਅੱਜੇ ਤਾ ਪ੍ਰੀਤੋ ਨੇ ਸ਼ਾਮ ਦੇ ਖਾਣੇ ਲਈ ਰੋਟੀ ਟੁੱਕ ਵੀ ਨਹੀ ਤਿਆਰ ਕੀਤਾ ਸੀ ਤੇ ਵਿਚ ਹੀ ਹਨੇਰੀ ਪਤਾ ਨਹੀ ਕਿਹੜੇ ਕਾਲੇ ਬੱਦਲਾਂ ਨੂੰ ਆਪਣੇ ਨਾਲ ਲੈ ਆਈ ਤੇ ਪ੍ਰੀਤੋ ਦੇ ਕੰਮ ਵਿਚ ਹੋਰ ਵਾਧਾ ਕਰ ਦਿੱਤਾ. ਓਹਨੁ ਪਤਾ ਹੀ ਨਹੀ ਲੱਗ ਰਿਹਾ ਸੀ ਕਿ ਕੀ ਕਰੇ. ਇੱਕ ਪਾਸੇ ਤਾਂ ਵਿਹੜੇ ਦੀ ਤਾਰ ਓੱਤੇ ਪਾਏ ਕੱਪੜੇ ਹਨੇਰੀ ਨਾਲ ਉੱਡ ਕੇ ਸਾਰੇ ਵਿਹੜੇ ਵਿਚ ਖਿਲਰ ਰਹੇ ਸੀ ਤੇ ਦੂਜੇ ਪਾਸੇ ਜੇਹੜਾ ਸੂਰਜਮੁਖੀ ਕੋਠੇ ਦੀ ਛੱਤ ਸੁੱਕਣ ਨੂੰ ਖਾਲਾਰਇਆ ਹੋਇਆ ਸੀ ਓਹਨੂੰ ਕੱਠਾ ਕਰਨ ਦਾ ਫਿਕਰ ਪਇਆ ਹੋਇਆ ਸੀ. ਪਤਾ ਨਹੀ ਓਹਦੇ ਵਿਚ ਇੰਨੀ ਫੁਰਤੀ ਕਿਥੋਂ ਆ ਗਈ... ਕਾਹਲੇ ਕਾਹਲੇ ਕਦਮਾਂ ਨਾਲ ਓਹਨੇ ਸਾਰੇ ਕਪੜੇ ਕੱਠੇ ਕਰ ਕੇ ਬਰਾਂਡੇ ਚ ਪਏ ਮੰਝੇ ਓਤੇ ਸੁੱਟ ਕੇ ਓਹ ਭੱਜ ਕੇ ਕੋਠੇ ਤੇ ਜਾ ਚੜੀ. ਤੇਜ਼ ਹਨੇਰੀ ਵਿਚ ਪਤਾ ਨਹੀ ਕਦ ਓਹਦੇ ਸਿਰ ਦੀ ਚੁੰਨੀ ਲਿਹ ਕੇ ਕਿਧਰੇ ਡਿੱਗ ਪਈ , ਪਰ ਓਸ ਵੇਲੇ ਓਸਨੂੰ ਚੁੰਨੀ ਦੀ ਸੁਧ ਬੁਧ ਕਿਥੇ ਸੀ. ਓਸਨੂੰ ਤਾ ਫਿਕਰ ਸੀ ਸਿਰਫ ਸੂਰਜਮੁਖੀ ਕੱਠੀ ਕਰਨ ਦੀ. ਮਸਾਂ ਤਾ ਸਾਰਾ ਦਿਨ ਧੁੱਪ ਵਿਚ ਓਹਦੇ ਵਿਚ ਪੈਰ ਫੇਰ ਫੇਰ ਕੇ ਓਹਨੂੰ ਸੁਕਾਇਆ ਸੀ..ਅਜੇ ਤਾਂ ਓਹਦੇ ਪੈਰਾਂ ਚੋ ਸੇਕ ਨਿਕਲਣਾ ਵੀ ਨਹੀ ਹੱਟਿਆ ਸੀ ਕੇ ਇਹਦੇ ਗਿੱਲੇ ਹੋਣ ਦਾ ਫਿਕਰ ਪੈ ਗਿਆ. ਛੇਤੀ ਛੇਤੀ ਲੋਹੇ ਦੇ ਭਾਰੇ ਜਿੰਦੇ ਨਾਲ ਸਭ ਕੁਝ ਸਮੇਟਣ ਦੀ ਕੋਸ਼ਿਸ਼ ਵਿਚ ਦੋ ਤਿਨ ਬਾਰ ਆਪਣੇ ਹੀ ਪੈਰ ਤੇ ਦੇ ਮਾਰਇਆ..ਪਰ ਓਦੋਂ ਓਹਨੂੰ ਕਿਹੜਾ ਕੋਈ ਦਰਦ ਮਿਹਸੂਸ ਹੋ ਰਿਹਾ ਸੀ..ਬਸ ਰੱਬ ਅੱਗੇ ਇੱਕੋ ਅਰਦਾਸ ਮਨੋ ਮਨੀ ਕਰੀ ਜਾ ਰਹੀ ਸੀ ਕਿ ਕਿਸੇ ਨਾ ਕਿਸੇ ਤਰਹ ਓਹਦੇ ਕੋਲੋਂ ਮੀਹ ਦੇ ਆਉਣ ਤੋਂ ਪਿਹਲਾ ਸਭ ਕੁਝ ਸੰਭਿਆ ਜਾਵੇ. ਅੱਜੇ ਅਧ ਪਚਧ ਕੁ ਹੀ ਕੱਠਾ ਹੋਇਆ ਸੀ ਕਿ ਮੋਟੀਆਂ ਮੋਟੀਆਂ ਕਣੀਆਂ ਓਸਦੇ ਖਿਲਰੇ ਹੋਏ ਵਾਲਾਂ ਤੋਂ ਦੀ ਹੁੰਦੀਆਂ ਹੋਈਆਂ ਓਸਦੇ ਮੱਥੇ ਤੋ ਚੋਂਦੇ ਹੋਏ ਪਸੀਨੇ ਨਾਲ ਆ ਰਲੀਆਂ . ਆਪਣੇ ਹਥਾਂ ਦੀ ਤੇਜ਼ੀ ਨੂੰ ਹੋਰ ਵਾਧੋਉਂਦੇ ਹੋਏ ਜਿੰਨਾ ਕੁਛ ਓਹਦੇ ਕੋਲੋ ਕੱਠਾ ਹੋਇਆ ਨੀਲੇ ਰੰਗ ਦੀ ਭਾਰੀ ਤਰਪਾਲ ਨਾਲ ਢਕਣ ਦੀ ਕੋਸ਼ਿਸ਼ ਕਰਨ ਲੱਗੀ. ਮੀਹ ਨੇ ਆਪਣਾ ਪੂਰਾ ਜੋਰ ਫੜ ਲਿਆ ਤੇ ਦੇਖਦੇ ਹੀ ਦੇਖਦੇ ਸੂਰਜਮੁਖੀ ਦੇ ਦਾਣੇ ਪਰਨਾਲਿਆ ਦੇ ਰਾਹੀਂ ਨਾਲੀ ਵੱਲ ਨੂੰ ਵਿਹ ਤੁਰੇ. ਮਰਦੀ ਕੀ ਨਾ ਕਰਦੀ, ਪ੍ਰੀਤੋ ਘਬਰਾਈ ਹੋਈ ਪਰਨਾਲਿਆ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗੀ. ਹੁਣ ਤੱਕ ਓਹਦਾ ਸਾਰਾ ਸੂਟ ਪਾਣੀ ਨਾਲ ਨਿਚ੍ਡ ਰਿਹਾ ਸੀ. ਜੋ ਲੀਰਾਂ ਕਾਚੀਰਾਂ ਹਥ ਆਈਆਂ ਓਹਨਾ ਨਾਲ ਕਿਸੇ ਤਰਹ ਪਰਨਾਲੇ ਬੰਦ ਕਰ ਦਿੱਤੇ ਪਰ ਹੁਣ ਤਕ ਬਹੁਤ ਸੂਰਜਮੁਖੀ ਪਾਣੀ ਨਾਲ ਵਿਹ ਚੁੱਕੀ ਸੀ. ਜੋ ਕੁਝ ਬਚਿਆ ਸੀ ਓਹਨੂੰ ਚੰਗੀ ਤਰਹ ਤਰਪਾਲ ਨਾਲ ਢਕ ਕੇ ਉਪਰ ਇੱਟਾ ਦੇ ਦਿੱਤੀਆਂ ਤਾ ਕੇ ਕਿਧਰੇ ਫੇਰ ਨਾ ਹਵਾ ਨਾਲ ਉੱਡ ਜਾਵੇ. ਪਾਣੀ ਨਾਲ ਚੋਂਦੇ ਹੋਏ ਕਪੇੜਿਆ ਜਦ ਓਹ ਥੱਲੇ ਆਈ ਤਾ ਦੇਖਦੀ ਹੈ ਕੇ ਚੋੰਕੇ ਵਿਚ ਪਿਆ ਸਾਰਾ ਬਾਲਣ ਤੇ ਪਾਥੀਆਂ ਪੂਰੀ ਤਰਹ ਭਿੱਜ ਚੁੱਕੇ ਸੀ. ਪ੍ਰੀਤੋ ਦੇ ਦਿਮਾਗ ਨੂੰ ਹੁਣ ਨਵੇ ਫਿਕਰ ਨੇ ਘੇਰਾ ਪਾ ਲਿਆ ਸੀ..ਹਜੇ ਸੋਚ ਹੀ ਰਹੀ ਸੀ ਕਿ ਰਾਤ ਦਾ ਖਾਣਾ ਕਿਵੇ ਬਣਾਵੇਗੀ ਇੰਨੇ ਨੂੰ ਸੁਰਜਣ ਸਿੰਘ ਲੋਹਾ ਲਾਖਾ ਹੁੰਦਾ ਘਰੇ ਆ ਵੜਿਆ..ਓਹ ਬਾਹਰ ਨਾਲੀ ਵਿਚ ਵੇਹਂਦੀ ਜਾ ਰਹੀ ਸੂਰਜਮੁਖੀ ਨੂੰ ਦੇਖ ਕੇ ਤੜਫਿਆ ਪਿਆ ਸੀ...ਅੰਦਰ ਵੜਦੇ ਹੀ ਓਸਨੇ ਪ੍ਰੀਤੋ ਨੂੰ ਗਾਲਾਂ ਦੇਣੀਆ ਸ਼ੁਰੂ ਕਰ ਦਿੱਤੀਆ..ਅਖੇ ਮਸਾਂ ਇੰਨੇ ਮਹੀਨਿਆਂ ਦੀ ਸਖਤ ਮਿਹਨਤ ਪਿਛੋਂ ਫ਼ਸਲ ਪੱਲੇ ਪੇਈ ਤੇ ਤੂੰ ਸਾਰੀ ਨਾਲੀਆਂ ਵਿਚ ਵਹਾ ਦਿੱਤੀ..ਤੇਰੇ ਤੋ ਘਰੇ ਬੇਠੀ ਤੋਂ ਇੰਨਾ ਵੀ ਨਾ ਹੋ ਸਕਇਆ ਕੇ ਇਹਨੂੰ ਕੱਠੀ ਕਰ ਕੇ ਢਕ ਦੇਵੇ..ਹੁਣ ਕੀ ਮੁੱਲ ਪਵੇਗਾ ਇਸ ਗਿੱਲੀ ਹੋਈ ਅਧ ਪਚਧੀ ਫ਼ਸਲ ਦਾ. ਪ੍ਰੀਤੋ ਹਜੇ ਸੁਰਜਣ ਸਿੰਘ ਦੀਆਂ ਖਰੀਆਂ ਖੋਟੀਆਂ ਸੁਣ ਹੀ ਰਹੀ ਸੀ ਕੇ ਇੰਨੇ ਨੂੰ ਓਹਦੇ ਸੁਹਰਾ ਸਾਬ ਖੰਗੂਰਾ ਮਾਰਦੇ ਹੋਏ ਅੰਦਰ ਆ ਵੜੇ.

ਪ੍ਰੀਤੋ ਨੇ ਕਾਹਲੀ ਨਾਲ ਸਿਰ ਢਕਣ ਲਈ ਚੁੰਨੀ ਲਭਣ ਲਈ ਪਿਹਲਾਂ ਸਿਰ ਤੇ ਫਿਰ ਮੋਢਿਆਂ ਤੇ ਹਥ ਮਾਰਇਆ ਤਾ ਓਹਨੂੰ ਧਿਆਨ ਆਇਆ ਕਿ ਸਾਰੀ ਭੱਜ ਨਠ ਵਿਚ ਓਹਦੀ ਚੁੰਨੀ ਕਿਧਰੇ ਡਿੱਗ ਪੇਈ ਸੀ. ਓਹਦਾ ਸੁਹਰਾ ਸੁਨਾਈ ਕਰਦਾ ਕਰਦਾ ਕਮਰੇ ਵਲ ਨੂੰ ਹੋ ਤੁਰਿਆ ਕੇ ਅੱਜ ਕੱਲ ਦੀਆਂ ਤੀਵੀਆਂ ਨੂੰ ਤਾ ਸ਼ਰਮ ਲਿਹਾਜ ਦਾ ਕੁਝ ਪਤਾ ਹੀ ਨਹੀ. ਪ੍ਰੀਤੋ ਭੱਜ ਕੇ ਅੰਦਰ ਨੂੰ ਗਈ ਤੇ ਆਪਣੇ ਕਪੜੇ ਬਦਲਣ ਲੱਗੀ. ਓਹ ਆਪਣੇ ਵਾਲ ਬੰਨ ਹੀ ਰਹੀ ਸੀ ਕੀ ਬਾਹਰ ਬੇਬੇ ਜੀ ਦੀ ਬੁੜ ਬੁੜ ਸੁਣਨ ਲੱਗੀ...ਜੇਹੜੀ ਕੀ ਗੁਰੂਦੁਵਾਰੇ ਤੋਂ ਆ ਕੇ ਚੋੰਕੇ ਚ ਖਿਲਰੇ ਪਏ ਬਾਲਣ ਨੂੰ ਦੇਖ ਕੇ ਰੋਲਾ ਪਾ ਰਹੀ ਸੀ.. ਅਖੇ ਏਹਨੂੰ ਤਾ ਹਰ ਵੇਲੇ ਆਪਣੇ ਹਾਰ ਸ਼ਿੰਗਾਰ ਦੀ ਹੀ ਪੇਈ ਰਿਹੰਦੀ ਹੈ..ਇਹ ਨਹੀ ਫਿਕਰ ਕੇ ਹੁਣ ਰੋਟੀ ਸਬਜੀ ਕਾਹਦੇ ਨਾਲ ਬਣੇਗੀ...ਸਾਰਾ ਬਾਲਣ ਗਿੱਲਾ ਕਰ ਲਿਆ ਹੁਣ ਚੁੱਲੇ ਵਿਚ ਆਪਣਾ ਝਾਟਾ ਫੂਕੇਗੀ. ਪ੍ਰੀਤੋ ਬਿਨਾ ਕੁਛ ਕਹੇ ਗਿੱਲੇ ਬਾਲਣ ਦੀ ਢੇਰੀ ਵਿਚੋਂ ਸੁੱਕੀਆਂ ਸੁੱਕੀਆਂ ਲੱਕੜਾਂ ਕਢਣ ਲੱਗੀ...ਤੇ ਬੇਬੇ ਬੁੜ ਬੁੜ ਕਰਦੀ ਅੰਦਰ ਜਾ ਬੜੀ. ਸਾਰੇ ਜਣੇ ਆਪੋ ਆਪਣੇ ਮੰਝੇਆਂ ਵਿਚ ਜਾ ਕੇ ਬਿਹ ਗਏ ਤੇ ਪ੍ਰੀਤੋ ਗਿੱਲੇ ਬਾਲਣ ਓੱਤੇ ਮਿੱਟੀ ਦਾ ਤੇਲ ਪਾ ਕੇ ਰੋਟੀ ਬਨੋਉਣ ਦੁਵਾਲੇ ਹੋ ਗਈ..ਗਿੱਲੇ ਬਾਲਣ ਦਾ ਧੁਆਂ ਓਹਦੀਆਂ ਅੱਖਾਂ ਵਿਚ ਚੁਭ ਰਿਹਾ ਸੀ ਤੇ ਖੰਘ ਖੰਘ ਕੇ ਓਹਦੀਆਂ ਅੱਖਾਂ ਦੀ ਕੁੜਤ ਨੰ ਪਾਣੀ ਬਣ ਕੇ ਵਿਹ ਰਹੀ ਸੀ. ਜਦੋਂ ਤਕ ਓਹਦਾ ਕੰਮ ਮੁੱਕਿਆ ਘਰ ਦੇ ਸਾਰੇ ਲੋਕ ਆਪਣੀ ਕਾਫੀ ਨੀਦ ਪੂਰੀ ਕਰ ਚੁੱਕੇ ਸੀ. ਪ੍ਰੀਤੋ ਨੇ ਥਾਲੀ ਵਿਚ ਰੋਟੀ ਪਾ ਕੇ ਸੁਰਜਣ ਸਿੰਘ ਨੂੰ ਹਿਲੂਨ ਕੇ ਰੋਟੀ ਖਾਨ ਲਈ ਕਿਹਾ. ਸੁਰਜਣ ਸਿੰਘ ਨੇ ਉਠ ਕੇ ਪੂਰੇ ਗੁੱਸੇ ਨਾਲ ਥਾਲੀ ਵਗਾਹ ਮਾਰੀ ਤੇ ਸਾਰਾ ਖਾਣਾ ਫ਼ਰਸ਼ ਤੇ ਖਿਲਰ ਗਿਆ. ਭਾਂਡਿਆਂ ਦੇ ਖੜਾਕ ਨਾਲ ਬੇਬੇ ਦੀ ਵੀ ਅੱਖ ਖੁੱਲ ਗਈ ਤੇ ਓਹ ਫਿਰ ਪ੍ਰੀਤੋ ਦੇ ਦੁਵਾਲੇ ਹੋ ਗਈ... " ਮਸਾਂ ਤਾ ਮੇਰਾ ਪੁੱਤ ਸਾਰੇ ਦਿਨ ਦਾ ਥੱਕਿਆ ਹਾਰਿਆ ਘਰੇ ਆਓਂਦਾ ਹੈ ਤੇ ਇਸ ਮਾੜੀ ਜਨਾਨੀ ਕੋਲੋਂ ਇਹ ਵੀ ਨਹੀ ਸਰਦਾ ਕੇ ਇਹਨੂੰ ਟੇਮ ਨਾਲ ਚੈਨ ਸਵਾਦ ਦੀ ਰੋਟੀ ਖਾਨ ਨੂੰ ਦੇ ਸਕੇ. ਲੈ ਪੁੱਤ ਮੈਂ ਤੈਨੂੰ ਰੋਟੀ ਪਾ ਕੇ ਦਿੰਦੀ ਹਾਂ". ਬੇਬੇ ਆਪਣੇ ਪੁੱਤ ਨੂੰ ਪੁਚਕਾਰ ਕੇ ਰੋਟੀ ਖਾਲੋਉਣ ਲੱਗੀ ਤੇ ਪ੍ਰੀਤੋ ਜ਼ਮੀਨ ਤੇ ਪਾਏ ਖ਼ਲਾਰੇ ਨੂੰ ਸਮੇਟਣ ਲੱਗ ਗਈ . ਫਿਰ ਆਪ ਵੀ ਦੋਵੇਂ ਬਜੁਰਗ ਰੋਟੀ ਖਾ ਕੇ ਸੋ ਗਾਏ. ਪ੍ਰੀਤੋ ਨੂੰ ਸਾਰਾ ਭਾਂਡਾ ਟਿੰਡਾ ਸੰਭਾਲਦੀ ਨੂੰ ਪਤਾ ਨਹੀ ਕਿੰਨੀ ਰਾਤ ਲੰਘ ਗਈ ਤੇ ਰਾਤ ਦੇ ਕਿਹੜੇ ਪਹਰ ਓਸਨੂ ਬਿਸਤਰਾ ਨਸੀਬ ਹੋਇਆ...ਪਤਾ ਨਹੀ ਕਦ ਓਹਦੀ ਅੱਖ ਲੱਗੀ ਤੇ ਕਦ ਚਿੜੀਆਂ ਦੇ ਰੋਲੇ ਨਾਲ ਫਿਰ ਜਾਗ ਆ ਗਈ ਤੇ ਪ੍ਰੀਤੋ ਨੂੰ ਫੇਰ ਸਾਰੇ ਘਰ ਦੇ ਖਿਲਾਰੇ ਸਾਭਣ ਦਾ ਫਿਕਰ ਪੈ ਗਿਆ...ਸ਼ਾਇਦ ਇਹ ਖਿਲਾਰਾ ਕਦੀ ਵੀ ਸਾਂਭ ਨਹੀ ਹੋਣਾ ਸੀ.

16 Apr 2014

Reply