Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਖ਼ਾਨ ਬਾਦਸ਼ਾਹ ਨਾਲ ਇੱਕ ਦਿਨ


ਖ਼ਾਨ ਬਾਦਸ਼ਾਹ, ਖ਼ਾਨ ਅਬਦੁਲ ਗਫ਼ਾਰ ਖ਼ਾਨ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਅਜਿਹਾ ਅਜ਼ੀਮ ਅਤੇ ਬਦਕਿਸਮਤ ਨਾਇਕ ਹੈ, ਜਿਸ ਨੂੰ ਹਿੰਦੁਸਤਾਨ ਦੇ ਦੋਵੇਂ ਟੁਕੜਿਆਂ ਭਾਰਤ ਅਤੇ ਪਾਕਿਸਤਾਨ ਨੇ ਬਿਲਕੁਲ ਵਿਸਾਰ ਦਿੱਤਾ। ਭਾਰਤ ਵਾਸਤੇ ਉਹ ਮੁਸਲਮਾਨ ਸੀ ਅਤੇ ਪਾਕਿਸਤਾਨ ਵਾਸਤੇ ਕਾਫ਼ਰ। ਕਿਉਂ ਜੋ ਉਸ ਨੇ ਹਿੰਦੁਸਤਾਨ ਦੀ ਧਰਮ ਆਧਾਰਤ ਵੰਡ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਸੀ। ਉਸ ਮਹਾਨ ਹਸਤੀ ਨੂੰ ਸੰਨ 1947 ਤੱਕ ਸਾਰਾ ਦੇਸ਼ ‘ਸਰਹੱਦੀ ਗਾਂਧੀ’ ਦੇ ਨਾਂ ਨਾਲ ਪੁਕਾਰਦਾ ਸੀ। ਉਸ ਨੇ ਮਾਰਧਾੜ ਲਈ ਜਾਣੀ ਜਾਂਦੀ ਪਠਾਣ ਕੌਮ ਨੂੰ ਆਪਣੇ ‘ਲਾਲ ਕੁੜਤੀ’ ਵਾਲੇ ਪੈਰੋਕਾਰ ਬਣਾ ਕੇ ਅਹਿੰਸਾ ਅਤੇ ਸ਼ਾਂਤਮਈ ਢੰਗ ਨਾਲ ਪੁਲੀਸ ਦੀਆਂ ਲਾਠੀਆਂ ਖਾਣਾ ਅਤੇ ਸੱਤਿਆਗ੍ਰਹਿ ਕਰਨਾ ਸਿਖਾਇਆ ਸੀ। ਦੁਨੀਆਂ ਦੇਖ ਕੇ ਹੈਰਾਨ ਹੁੰਦੀ ਸੀ ਕਿ ਇਹ ਕਿਹੋ ਜਿਹਾ ਜਾਦੂ ਕਰ ਦਿੱਤਾ ਸੀ ਸਰਹੱਦੀ ਗਾਂਧੀ ਨੇ।
ਸੰਨ 1969 ਵਿੱਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਜਨਮ ਦਿਨ ਸੀ। ਉਸੇ ਸਾਲ ਭਾਰਤ ਦੇ ਮੂੰਹ ਉੱਤੇ ਕਾਲਖ ਪੋਤੀ ਗਈ ਸੀ। ਗੁਜਰਾਤ ਵਿੱਚ ਹੋਏ ਹਿੰਦੂ-ਮੁਸਲਿਮ ਫ਼ਸਾਦਾਂ ਨੇ ਸੰਨ ਸੰਤਾਲੀ ਦੀ ਹੈਵਾਨੀਅਤ ਨੂੰ ਵੀ ਮਾਤ ਪਾ ਦਿੱਤਾ ਸੀ। ਬੰਦਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ, ਤੇਲ ਪਾ ਕੇ, ਅੱਗ ਲਗਾ ਕੇ ਜਿਉਂਦੇ ਸਾੜਨ ਅਤੇ ਉਨ੍ਹਾਂ ਦੇ ਤੜਫ਼ਣ ਉੱਤੇ ਢੋਲ ਵਜਾ ਕੇ ਉਨ੍ਹਾਂ ਦੀਆਂ ਨਕਲਾਂ ਉਤਾਰਨ ਦੇ ਕੋਝੇ ਕਾਰਨਾਮੇ ਪਹਿਲੀ ਵਾਰ ਉੱਥੇ ਹੀ ਹੋਏ ਸਨ। ਸਾਰੀ ਦੁਨੀਆਂ ਨੇ ਇਸ ਦੀ ਨਿੰਦਾ ਕੀਤੀ ਸੀ। ਉਸੇ ਸਾਲ ਅਗਸਤ-ਅਕਤੂਬਰ ਵਿੱਚ ਖ਼ਾਨ ਬਾਦਸ਼ਾਹ ਭਾਰਤ ਆਏ। ਸ਼ਾਇਦ ਸਰਕਾਰ ਨੇ ਉਨ੍ਹਾਂ ਨੂੰ ਲੋਕ ਦਿਖਾਵਾ ਕਰਨ ਤੇ ਤਬਾਹ ਹੋਈ ਲੋਕਾਈ ਨੂੰ ਹੌਸਲਾ ਦੇਣ ਲਈ ਸੱਦਿਆ ਸੀ ਪਰ ਖ਼ਾਨ ਬਾਦਸ਼ਾਹ ਨੇ ਆਪਣੀਆਂ ਤਕਰੀਰਾਂ ਵਿੱਚ ਸਾਰੇ ਨਿਜ਼ਾਮ ਨੂੰ  ਭਿਉਂ-ਭਿਉਂ ਕੇ ਜੁੱਤੀਆਂ ਮਾਰੀਆਂ ਸਨ। ਉਨ੍ਹਾਂ ਨੇ ਖ਼ੂਨ ਦੇ ਅੱਥਰੂ ਵਹਾ ਕੇ ਅਮਨ-ਚੈਨ, ਸਦਭਾਵਨਾ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਵਾਸਤੇ ਅਪੀਲਾਂ ਕੀਤੀਆਂ। 11 ਅਕਤੂਬਰ 1969 ਦੇ ‘ਦਿ ਟ੍ਰਿਬਿਊਨ’ ਵਿੱਚ ਖ਼ਾਨ ਬਾਦਸ਼ਾਹ ਦੇ ਭਾਸ਼ਨ ਬਾਰੇ ਰਿਪੋਰਟ ਛਪੀ ਸੀ, ਜਿਸ ਵਿੱਚ ਖ਼ਾਨ ਬਾਦਸ਼ਾਹ ਨੇ ਕਿਹਾ ਸੀ, ‘‘ਉਹ ਮੁਲਕ ਜੋ ਕੁਝ ਟਨ ਦਾਣੇ ਲੈਣ ਵਾਸਤੇ ਕਦੀ ਅਮਰੀਕਾ ਕੋਲ ਜਾਂਦੇ ਹਨ ਜਾਂ ਆਰਥਿਕ ਸਹਾਇਤਾ ਮੰਗਣ ਵਾਸਤੇ ਸੋਵੀਅਤ ਰੂਸ ਕੋਲ ਜਾਂਦੇ ਹਨ, ਉਹ ਆਪਣੇ-ਆਪ ਨੂੰ ਇੱਜ਼ਤਦਾਰ ਅਤੇ ਆਤਮ-ਸਨਮਾਨ ਵਾਲੇ ਨਹੀਂ ਕਹਿ ਸਕਦੇ। ਭਾਰਤ ਇੱਕ ਬਦਕਿਸਮਤ ਮੁਲਕ ਹੈ… ਜੇ ਜਾਪਾਨ ਵਰਗੇ ਕਿਸੇ ਨਿਗੂਣੇ ਜਿਹੇ ਮੁਲਕ ਕੋਲੋਂ ਕੁਝ ਆਰਥਿਕ ਸਹਾਇਤਾ ਮਿਲ ਜਾਵੇ ਤਾਂ ਅਸੀਂ ਮਾਣ ਨਾਲ ਇਹ ਢਿੰਡੋਰਾ ਪਿੱਟਦੇ ਹਾਂ ਕਿ ਸਾਡੀ ਆਮਦਨ ਵਧ ਗਈ ਹੈ।’’
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਨ ਦੇ ਜਸ਼ਨਾਂ ਉੱਤੇ ਰਾਸ਼ਟਰਪਤੀ ਨੇ 23 ਨਵੰਬਰ ਨੂੰ ਅੰਮ੍ਰਿਤਸਰ ਆਉਣਾ ਸੀ। ਮੈਂ ਜੀ.ਏ.-੧ ਨੂੰ ਸਪਸ਼ਟ ਕਹਿ ਦਿੱਤਾ ਸੀ, ‘‘ਮੈਂ ਕਿਸੇ ਕਿਸਮ ਦੀ ਕੋਈ ਡਿਊਟੀ ਨਹੀਂ ਦੇਣੀ। ਮੈਂ ਕਿਸੇ ਵੀ ਰਾਜਨੀਤਕ ਨੇਤਾ ਨਾਲ ਆਉਣਾ-ਜਾਣਾ ਨਹੀਂ।’’ ਪਰ ਜਦੋਂ ਇਹ ਪਤਾ ਲੱਗਾ ਕਿ ਖ਼ਾਨ ਬਾਦਸ਼ਾਹ ਆ ਰਿਹਾ ਸੀ ਤਾਂ ਮੈਂ ਆਪ ਮੰਗ ਕੇ ਉਨ੍ਹਾਂ ਨਾਲ ਡਿਊਟੀ ਕਰਨੀ ਮੰਨ ਲਈ ਸੀ।

05 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖ਼ਾਨ ਬਾਦਸ਼ਾਹ ਦੀ ਉਸ ਇੱਕ ਦਿਨ ਦੀ ਫੇਰੀ ਦੀਆਂ ਯਾਦਾਂ ਮੇਰੇ ਦਿਲੋ-ਦਿਮਾਗ਼ ਉੱਤੇ ਪੱਥਰ ’ਤੇ ਲਕੀਰ ਵਾਂਗ ਉੱਕਰ ਗਈਆਂ। ਜਦੋਂ ਕਦੇ ਵੀ ਕਿਸੇ ਅਹਿਮ ਸ਼ਖ਼ਸੀਅਤ ਨੇ ਅੰਮ੍ਰਿਤਸਰ ਆਉਣਾ ਜ਼ਿਲ੍ਹਾ ਪ੍ਰਸ਼ਾਸਨ ਇੱਕ ਸਰਦਾਰ ਜੀ ਕੋਲੋਂ ਉਨ੍ਹਾਂ ਦੀ ਵੱਡੀ ਵਿਦੇਸ਼ੀ ਕਾਰ ਮੰਗ ਲੈਂਦਾ ਸੀ ਅਤੇ ਉਹ ਡਰਾਈਵਰ ਸਮੇਤ ਕਾਰ ਭੇਜ ਦਿੰਦੇ ਸਨ। ਉਸ ਦਿਨ ਜਦੋਂ ਪਤਾ ਲੱਗਾ ਕਿ ਖ਼ਾਨ ਬਾਦਸ਼ਾਹ ਵਾਸਤੇ ਕਾਰ ਮੰਗੀ ਗਈ ਸੀ ਤਾਂ ਉਨ੍ਹਾਂ ਦਿਨਾਂ ਵਿੱਚ ਕਰੋੜਪਤੀ ਹੋਣ ਦੇ ਬਾਵਜੂਦ ਉਸ ਨੇ ਖ਼ੁਦ ਸਾਰਾ ਦਿਨ ਡਰਾਈਵਰ ਵਾਲੀ ਡਿਊਟੀ ਦਿੱਤੀ ਸੀ। ਮੇਰੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਅਤੇ ਵੱਡੀ ਸੌਗਾਤ ਖ਼ਾਨ ਬਾਦਸ਼ਾਹ ਨਾਲ ਜਲ੍ਹਿਆਂਵਾਲਾ ਬਾਗ਼ ਵਿੱਚ ਖਿੱਚੀ ਤਸਵੀਰ ਹੈ, ਜਿਸ ਵਿੱਚ ਇੱਕ ਪਾਸੇ ਮੈਂ ਅਤੇ ਦੂਜੇ ਪਾਸੇ ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਸਕੱਤਰ ਅਤੇ ਉਨ੍ਹਾਂ ਦੇ ਪਿੱਛੇ ਦਿੱਸਦੇ ਉਹ ਸਰਦਾਰ ਜੀ ਸਨ ਅਤੇ ਵਿਚਕਾਰ ਖ਼ਾਨ ਬਾਦਸ਼ਾਹ। ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰੀ ਦਿਨ ਬਾਰੇ ਮੈਂ ਆਪਣੀ ਡਾਇਰੀ ਵਿੱਚ ਲਿਖਿਆ ਸੀ, ‘‘ਉਹ ਆਏ, ਚਲੇ ਗਏ ਪਰ ਮੈਨੂੰ ਇੱਕ ਅਨਮੋਲ ਨਿਸ਼ਾਨੀ ਦੇ ਗਏ, ਇੱਕ ਅਦੁੱਤੀ ਅਨੁਭਵ ਦੇ ਗਏ। ਰੇਲਵੇ ਸਟੇਸ਼ਨ ਉੱਤੇ ਫ਼ਤਿਹ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੋ ਚੌਧਰ ਦਿਖਾਈ ਉਸ ਬਾਰੇ ਕੀ ਕਹਿਣਾ ਹੋਇਆ? ਖ਼ਾਨ ਬਾਦਸ਼ਾਹ ਦੀ ਗੱਲ ਹੀ ਕੀ- ਇੱਕ ਐਸਾ ਸ਼ਖ਼ਸ ਜਿਸ ਦੇ ਚਿਹਰੇ ਉੱਤੇ ਸਚਮੁੱਚ ਨੂਰ ਹੈ, ਜੋ ਇੰਨਾ ਪ੍ਰਭਾਵਸ਼ਾਲੀ ਹੈ ਕਿ ਕੁਝ ਕਿਹਾ ਨਹੀਂ ਜਾ ਸਕਦਾ। ਇੱਕ ਸ਼ਾਂਤ, ਅਹਿਲ ਮੂਰਤ ਵਾਂਗ ਉਹ ਬੈਠਾ ਹੁੰਦਾ ਹੈ, ਨਜ਼ਰਾਂ ਝੁਕੀਆਂ ਹੋਈਆਂ, ਗੋਦ ਵਿੱਚ ਗਠੜੀ, ਹੱਥ ਜੁੜੇ ਹੋਏ, ਆਪਣੇ-ਆਪ ਵਿੱਚ ਗੜੰੂਦ। ਕੋਈ ਆ ਕੇ ਉਸ ਕੋਲ ਸੀਸ ਝੁਕਾਉਂਦਾ ਜਾਂ ਮਿਲਦਾ ਹੈ ਤਾਂ ਬਸ ਉਹ ਇਹੋ ਕਹਿੰਦਾ ਹੈ, ‘‘ਸ਼ੁਕਰ ਹੈ, ਸ਼ੁਕਰ ਹੈ।’’ ਅਸੀਂ ਦਰਬਾਰ ਸਾਹਿਬ ਗਏ ਤਾਂ ਭੀੜ ਠੱਲ੍ਹੀ ਨਾ ਗਈ। ਅਚਾਨਕ ਜਲ੍ਹਿਆਂਵਾਲੇ ਬਾਗ਼ ਆ ਕੇ ਰੁਕੇ ਤਾਂ ਇੱਕ ਬਜ਼ੁਰਗ ਔਰਤ ਉਸ ਦੇ ਪੈਰਾਂ ’ਤੇ ਆ ਲੇਟੀ। ਉਹ ਸਭ ਨੂੰ ਪਿਆਰਦਾ ਹੀ ਰਿਹਾ-ਐਨੀ ਭਾਵਨਾ ਨਾਲ ਕਿ ਜਿਵੇਂ ਕਹਿਣ ਨੂੰ ਉਸ ਕੋਲ ਸ਼ਬਦ ਨਾ ਹੋਣ ਤੇ ਫਿਰ ਗੋਲਬਾਗ਼ ਵਿੱਚ ਉਸ ਦੀ ਤਕਰੀਰ। ਉਸ ਤੋਂ ਬਿਨਾਂ ਕੌਣ ਹੋਰ ਇੰਜ ਜੁੱਤੀਆਂ ਮਾਰ ਸਕਦਾ ਸੀ? ਸਿਵਾਏ ਉਸ ਤੋਂ ਹੋਰ ਕੌਣ ਐਨਾ ਸਪਸ਼ਟ, ਭਰਿਆ ਪੀਤਾ ਅਤੇ ਤਿੱਖਾ ਹੋ ਸਕਦਾ ਸੀ? ਕਹਿੰਦਾ, ‘‘ਯੇ ਹਿੰਦੂ ਮੁਸਲਮਾਨ ਕਾ ਝਗੜਾ ਕੁਛ ਨਹੀਂ। ਗ਼ਰੀਬ ਹਿੰਦੂ, ਗ਼ਰੀਬ ਮੁਸਲਮਾਨ, ਗ਼ਰੀਬ ਸਿੱਖ, ਈਸਾਈ ਸਭ ਪਯਾਰ ਕਰਤੇ ਹੈ, ਪਰ ਲੀਡਰ ਲੜਵਾਤੇ ਹੈਂ। ਅਸਲ ਝਗੜਾ ਧਰਮ ਕਾ ਨਹੀਂ, ਯੇ ਤੋ ਅਸਲ ਝਗੜਾ ਵੋਟ ਕਾ ਹੈ।…ਆਪ ਇਨਸਾਨ ਨਹੀਂ ਰਹੇ। ਹੈਵਾਨ ਹੋ ਗਏ ਹੋ। ਇਨਸਾਨ ਬਨੋ… ਕਯਾ ਮੈਂ ਆਪਸੇ ਉਮੀਦ ਕਰੂੰ? ਕਯਾ ਮੈਂ ਆਪਣੇ ਤਵੱਕੋ ਕਰੂੰ? ਕਿ ਆਪ ਹਿੰਦੂ-ਮੁਸਲਮਾਨੋਂ ਕੇ ਸਮਝਾਏਂਗੇ… ਅਗਰ ਆਪਣੇ ਯੇ ਰਾਸਤਾ ਨਾ ਬਦਲਾ ਤੋ ਤੁਮਹਾਰਾ ਮੁਲਕ ਤਬਾਹ ਹੋ ਜਾਏਗਾ। ਮੈਂ ਦੇਖ ਰਹਾ ਹੂੰ- ਮੁਲਕ ਤਬਾਹੀ ਕੀ ਓਰ ਜਾ ਰਿਹਾ ਹੈ।’’ ਐਸੀ ਸੀ ਉਸ ਦੀ ਗੂੰਜ। ਸਟੇਜ ਉੱਤੇ ਉਸ ਵੇਲੇ ਰਾਸ਼ਟਰਪਤੀ, ਮੁੱਖ ਮੰਤਰੀ, ਕੇਂਦਰੀ ਮੰਤਰੀ, ਆਂਢ-ਗੁਆਂਢ ਦੇ ਮੁੱਖ ਮੰਤਰੀ ਅਤੇ ਅਣਗਿਣਤ ਸਿਆਸਤਦਾਨ ਬੈਠੇ ਸਨ।’’
ਮੈਂ ਡਾਇਰੀ ਵਿੱਚ ਅੱਗੋਂ ਲਿਖਿਆ ਸੀ, ‘‘ਉਸ ਦੀ ਤਕਰੀਰ ਬਸ ਤਕਰੀਰ ਨਹੀਂ ਸੀ, ਸਗੋਂ ਦਿਲ ਵਿੱਚੋਂ ਉੱਠਦੀ ਹੂਕ ਸੀ ਪਰ ਇਸ ਆਪੋ-ਧਾਪੀ ਵਿੱਚ ਕੌਣ ਸੁਣਦਾ ਹੈ? ਕੌਣ ਪਰਵਾਹ ਕਰਦਾ ਹੈ? ਕਿਸ ਕੋਲ ਵਕਤ ਹੈ ਜੋ ਖਲੋਕੇ ਇਨ੍ਹਾਂ ਕਰੋੜਾਂ ਇਨਸਾਨਾਂ ਦੀਆਂ ਚੀਕਾਂ ਨੂੰ ਖ਼ਾਨ ਬਾਦਸ਼ਾਹ ਦੇ ਸ਼ਬਦਾਂ ਰਾਹੀਂ ਸੁਣੇ? ਫ਼ੈਜ਼ ਨੇ ਕਿਹਾ ਹੈ:
ਬੇਦਾਦਗਰੋਂ ਕੀ ਬਸਤੀ ਹੈ ਯਹਾਂ ਦਾਦ ਕਹਾਂ ਖ਼ੈਰਾਤ ਕਹਾਂ,
ਸਰ ਫੋੜਤੀ ਫਿਰਤੀ ਹੈ ਨਾਦਾਂ ਫਰਿਆਦ ਜੋ ਦਰ ਦਰ ਜਾਤੀ ਹੈ।
ਕਿੰਨਾ ਠੀਕ ਕਿਹਾ ਹੈ, ਕਰੋੜਾਂ ਮਜ਼ਲੂਮਾਂ ਦੀ ਫਰਿਆਦ, ਖ਼ਾਨ ਬਾਦਸ਼ਾਹ ਕੋਲੋਂ ਲਫ਼ਜ਼ ਲੈ ਕੇ ਖ਼ੈਰਾਤ ਮੰਗਦੀ ਫਿਰਦੀ ਹੈ, ਪਰ ਬੇਦਾਦਗਰਾਂ ਦੀ ਬਸਤੀ ਵਿੱਚ ਸਿਰ ਭੰਨ ਕੇ ਰਹਿ ਜਾਣ ਤੋਂ ਬਿਨਾਂ ਹੋਰ ਕੁਝ ਵੀ ਇਸ ਨੂੰ ਨਹੀਂ ਮਿਲਦਾ।’’
ਸਟੇਜ ਉੱਤੇ ਬੈਠਿਆਂ ਮੇਰਾ ਦਿਲ ਕਰੇ ਮੈਂ ਕੂਕਾਂ ਮਾਰ ਕੇ ਰੋਵਾਂ, ਖ਼ਾਨ ਬਾਦਸ਼ਾਹ ਨਾਲ ਲਿਪਟ ਜਾਵਾਂ, ਉਸ ਦੇ ਪੈਰ ਫੜ ਲਵਾਂ ਤੇ ਰੋ-ਰੋ ਕੇ ਕਹਾਂ ਕਿ ਉਹ ਨਾ ਜਾਵੇ। ਸਾਡੇ ਮੁਲਕ ਵਿੱਚ ਹੀ ਰਹੇ। ਉਹ ਹੀ ਸਾਡੇ ਮੁਲਕ ਨੂੰ ਬਚਾ ਸਕਦਾ ਹੈ। ਅੱਖਾਂ ਅੱਗੇ ਭਾਵੁਕਤਾ ਦੀ ਧੁੰਦ ਆ ਗਈ ਪਰ ਮੈਂ ਕੁਝ ਕਰ ਨਾ ਸਕਿਆ। ਬਸ ਇੱਕ ਚੀਸ ਵੱਟ ਕੇ ਮੈਂ ਬੈਠਾ ਰਹਿ ਗਿਆ। ਸਾਰਾ ਵਕਤ ਮੈਨੂੰ ਉਸ ਨਾਲ ਕੋਈ ਗੱਲ ਕਰਨ ਦਾ ਮੌਕਾ ਨਾ ਮਿਲਿਆ। ਭਾਵੇਂ ਹਰ ਵਕਤ ਕਾਰ ਵਿੱਚ ਨਾਲ ਰਿਹਾ। ਸਵਾ ਤਿੰਨ ਵਜੇ ਹਵਾਈ ਅੱਡੇ ਵੱਲ ਤੁਰ ਪਏ। ਉੱਥੇ ਵੀ.ਆਈ.ਪੀ. ਲਾਊਂਜ ਵਿੱਚ ਜ਼ਿੰਦਗੀ ਦਾ ਮਹਾਨਤਮ ਲਮਹਾ ਮੈਨੂੰ ਮਿਲ ਗਿਆ ਜਦੋਂ ਮੈਂ ਖ਼ਾਨ ਬਾਦਸ਼ਾਹ ਕੋਲ ਉਸ ਨੂੰ ਗੁਰੂ ਨਾਨਕ ਵਾਲਾ ਮੈਡਲ ਦੇਣ ਗਿਆ। ਉਸ ਦੀ ਕਮੀਜ਼ ਉੱਤੇ ਮੈਂ ਆਪ ਮੈਡਲ ਟੰਗਿਆ ਤੇ ਫਿਰ ਬਹੁਤ ਭਾਵੁਕਤਾ ਵਿੱਚ ਆ ਕੇ ਉਸ ਦਾ ਹੱਥ ਚੁੰਮ ਲਿਆ। ਖ਼ਾਨ ਬਾਦਸ਼ਾਹ ਨੇ ਆਪਣੇ ਗਲ ਵਿੱਚ ਪਿਆ ਬਹੁਤ ਹੀ ਵਧੀਆ ਤੇ ਇਕੱਲਾ ਹੀ ਸੇਹਰਾ, ਸੋਨੇ ਰੰਗੀ ਤਾਰਾਂ ਮੋਤੀਆਂ ਵਾਲਾ, ਲਾਹ ਕੇ ਮੇਰੇ ਗਲ ਵਿੱਚ ਪਾ ਦਿੱਤਾ। ਉਹ ਮੇਰੇ ਲਈ ਸਭ ਤੋਂ ਫ਼ਖ਼ਰ ਵਾਲਾ ਸਮਾਂ ਸੀ। ਮੇਰਾ ਸੁਨਹਿਰੀ ਲਮਹਾ। ਉਹ ਮੇਰਾ ਸਭ ਤੋਂ ਵੱਡਾ ਇਨਾਮ ਸੀ, ਮੇਰੀ ਸਭ ਤੋਂ ਪਿਆਰੀ ਦੌਲਤ ਸੀ ਤੇ ਮੈਂ ਉਹ ਲਾਹ ਕੇ ਹੱਥਾਂ ਵਿੱਚ ਫੜ ਕੇ ਇੰਨਾ ਗੜੂੰਦ ਹੋ ਕੇ ਬੈਠਾ ਰਿਹਾ ਕਿ ਕੀ ਦੱਸਾਂ। ਨਾਲ ਦੀ ਕੁਰਸੀ ਉੱਤੇ ਖ਼ਾਨ ਬਾਦਸ਼ਾਹ ਬੈਠਾ ਸੀ। ਮੈਂ ਉਸ ਵੱਲ ਦੇਖੀ ਗਿਆ ਤੇ ਉਹ ਅਲਮਸਤ ਬੈਠਾ ਰਿਹਾ।

 

ਨ੍ਰਿਪਇੰਦਰ ਰਤਨ ਮੋਬਾਈਲ: 98148-30903

05 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......for sharing......bittu ji......

06 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

07 Apr 2012

Reply