|
 |
 |
 |
|
|
Home > Communities > Punjabi Culture n History > Forum > messages |
|
|
|
|
|
ਖੱਤ |
ਅਗਰ ਵਕਤ ਮਿਲੇ ਕਦੀ, ਤਾਂ ਖੱਤ ਲਿਖਣਾ । ਅਗਰ ਦਿਲ ਵਿਚ ਪਲਮੇ ਰਾਜ ਤਾਂ ਖੱਤ ਲਿਖਣਾ । ਅਵਾਜ ਤਾਂ ਤੇਰੀ ਹਰ ਰੋਜ ਸੁਣਦੇ ਰਹੇ ਹਾਂ, ਅਵਾਜ ਜਦ ਬਣ ਜਾਏ ਸਾਜ ਤਾਂ ਖੱਤ ਲਿਖਣਾ । ਭੁਲੇਖਾ ਹੁਣ ਤੇਰਾ ਏਨਾ ਆਨੰਦ ਨਹੀਂ ਦਿੰਦਾ, ਦਰਸ ਖੁਦ ਬਣ ਜਾਏ ਆਗ਼ਾਜ ਤਾਂ ਖੱਤ ਲਿਖਣਾ । ਲੋਕ ਅਕਸਰ ਕਰਦੇ ਨੇ ਤੇਰੀ ਰਹਿਮਤ ਦਾ ਜਿਕਰ, ਕਦੀ ਮੇਰਾ ਵੀ ਆਏ ਖਿਆਲ ਤਾਂ ਖੱਤ ਲਿਖਣਾ । ਦਿਸ ਹੱਦਿਆਂ ਤੋਂ ਪਰੇ ਹੋਰ ਸੰਸਾਰ ਨੇ ਕਾਫੀ, ਸੁਲਝ ਜਾਏ ਅਗਰ ਸਵਾਲ ਤਾਂ ਖੱਤ ਲਿਖਣਾ । ਹਾਲਤ ਅਜੀਬ ਹੋ ਗਈ ਹਿਸਾਬ ਕਰਦੇ ਕਰਦੇ, ਕਦੇ ਰੂਹ ਅੰਦਰੋ ਉਠੇ ਭੁਚਾਲ ਤਾਂ ਖੱਤ ਲਿਖਣਾ । ਰਫਤਾਰ ਜਿੰਦਗੀ ਦੀ, ਮੱਧਮ ਨਾ ਪੈ ਜਾਏ ਕਦੇ, ਜਦ ਕਦਮਾ ਚ ਉਠੇ ਸੁਰਤਾਲ ਤਾਂ ਖੱਤ ਲਿਖਣਾ । ਬਹੁਤ ਸ਼ਾਂਤ ਚਿੱਤ ਅੰਦਰ ਬੈਠਾ ਸੀ ਇਨਸਾਨ, ਬਾਹਰ ਆਉਂਦਿਆ ਕਰੇ ਬਵਾਲ ਤਾਂ ਖੱਤ ਲਿਖਣਾ ।..ਗੁਰਮੀਤ ਸਿੰਘ
|
|
19 Dec 2012
|
|
|
|
|
superrrrrrrrrrrbbbbbbbbbbbbb..
  
|
|
20 Dec 2012
|
|
|
|
|
|
|
ਵਾਹ ਸਰ ਜੀ ਵਾਹ...
ਬਹੁਤ ਹੀ ਉੱਚ ਦਰਜੇ ਦੀ ਸ਼ਾਇਰੀ ਹੇ ਤੁਹਾਡੀ | ਪੜਨ ਵਾਲੇ ਨੂੰ ਆਪਣੇ ਰੰਗ ਚ ਰੰਗ ਲੈਂਦੀ ਹੈ ਤੇ ਇਦਾਂ ਲਗਦਾ ਕਿ ਇਹ ਰਚਨਾਂ ਕਦੇ ਖਤਮ ਹੀ ਨਾਂ ਹੋਏ...ਐਨੇ ਕਮਾਲ ਦੀ ਰਵਾਨਗੀ ਹੁੰਦੀ ਹੇ | ਬਹੁਤ ਖੁਸ਼ੀ ਹੋਈ ਇਹ ਰਚਨਾਂ ਪੜਕੇ | ਲਾਜਵਾਬ |
|
|
22 Dec 2012
|
|
|
|
bahut vadhia ae JANAB...shukriya saanjhiyan karan layi...
Dr jagtar huran de kavita yaad kara ditti
|
|
24 Dec 2012
|
|
|
|
nevajde rehna ji thanx sanjh banai rakhna
|
|
24 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|