Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੱਕ ਖ਼ਤ ਚਾਚਾ ਨਹਿਰੂ ਦੇ ਨਾਂ

ਸਤਿਕਾਰ ਯੋਗ ਚਾਚਾ ਜੀ,
ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ!
ਬਹੁਤ ਦਿਨਾਂ ਤੋਂ ਤੁਹਾਨੂੰ ਕੋਈ ਤੋਹਫ਼ਾ ਭੇਂਟ ਕਰਨ ਬਾਰੇ ਸੋਚ ਰਿਹਾ ਸੀ, ਇਸ ਲਈ ਅੱਜ ਕਾਗ਼ਜ਼ ’ਤੇ ਕੁਝ ਹਰਫ਼ ਕਲਮਬੱਧ ਕਰ ਕੇ ਭੇਜ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਸਵੀਕਾਰ ਕਰੋਗੇ। ਮੈਂ ਤੁਹਾਡੇ ਸਵਾ ਅਰਬ ਭਤੀਜੇ-ਭਤੀਜੀਆਂ ਦੀ ਭੀੜ ਵਿੱਚ ਗੁਆਚਿਆ ਹੋਇਆ ਤੁਹਾਡਾ ਇੱਕ ਬਾਲ ਭਤੀਜਾ ਹਾਂ। ਮੈਂ ਇਸ ਪੱਤਰ ਵਿੱਚ ਆਪਣੇ ਘਰ ਦਾ ਪਤਾ ਨਹੀਂ ਲਿਖ ਸਕਿਆ, ਕਿਉਂਕਿ ਅਸਥਾਈ ਘਰਾਂ ਦੇ ਸਿਰਨਾਵੇਂ ਨਹੀਂ ਹੁੰਦੇ। ਮੇਰਾ ਘਰ ਕਿਸੇ ਵੀ ਉਸਾਰੀ ਅਧੀਨ ਫਲਾਈਓਵਰ, ਬਹੁਮੰਜ਼ਲੀ ਸਰਕਾਰੀ ਇਮਾਰਤ ਜਾਂ ਕਿਸੇ    ਜਰਨੈਲੀ ਸੜਕ ਦੇ ਨਾਲ ਬਣੇ ਫੁੱਟਪਾਥ ’ਤੇ ਹੁੰਦਾ ਹੈ। ਮੇਰੇ ਮਾਤਾ-ਪਿਤਾ ਇਨ੍ਹਾਂ ਵਿਸ਼ਾਲ ਇਮਾਰਤਾਂ ਦੀ ਉਸਾਰੀ ਵਿੱਚ ਲੱਗੇ ਰਹਿੰਦੇ ਹਨ ਅਤੇ ਮੈਂ ਇੱਕ ਪਿਲਕਨ ਦੇ ਦਰੱਖਤ ਥੱਲੇ ਮਾਂ ਦੀ ਸਾੜੀ ਦੇ ਪੱਲੇ ਨਾਲ ਬਣੇ ਪੰਘੂੜੇ ਵਿੱਚ ਝੂਟੇ ਲੈਂਦਾ ਹਾਂ। ਚਾਚਾ     ਜੀ! ਸੱਚਮੁੱਚ ਕਿਸੇ ਲਗਜ਼ਰੀ ਕਾਰ ਦੇ ਝੂਟਿਆਂ    ਤੋਂ ਵੀ ਵਧੀਆ ਲੱਗਦੇ ਹਨ ਇਹ ਝੂਟੇ ਪਰ     ਝੱਖੜ ਤੇ ਤੂਫ਼ਾਨ ਬੜੀ ਬੇਵਫ਼ਾਈ  ਕਰਦੇ ਨੇ। ਇਹ ਮੇਰੇ ਕਾਲੇ ਭਵਿੱਖ ਵਰਗੀ ਕਾਲੀ ਤਰਪਾਲ ਦੀ ਚਾਦਰ ਨੂੰ ਉਡਾ ਕੇ ਲੈ ਜਾਂਦੇ ਨੇ ਤੇ ਮੇਰਾ ਘਰ ਇੱਕ ਛੱਤ-ਵਿਹੂਣਾ ਖੰਡਰ ਬਣ ਜਾਂਦਾ ਹੈ।
ਮੇਰੀ ਦੇਖਭਾਲ ਦੀ ਸਾਰੀ ਜ਼ਿੰਮੇਵਾਰੀ ਮੇਰੀ ਬਾਲੜੀ ਭੈਣ ਨਿਭਾ ਰਹੀ ਹੈ। ਮੈਨੂੰ ਭੁੱਖ ਲੱਗਣ ’ਤੇ ਉਹ ਇੱਟਾਂ ਦੇ ਚੁੱਲ੍ਹੇ ’ਤੇ ਇੱਕ ਬੋੜੀ ਜਿਹੀ ਪਤੀਲੀ ਧਰਦੀ ਹੈ, ਸਰਕੜਿਆਂ ਦੀ ਅੱਗ ਬਾਲਦੀ ਹੈ ਤੇ ਬਾਸੀ ਚਾਹ ਗਰਮ ਕਰ ਕੇ ਮੇਰੇ ਢਿੱਡ ਦੀ ਅੱਗ ਨੂੰ ਸ਼ਾਂਤ ਕਰਦੀ ਹੈ। ਖੁੱਲੀਆਂ ਪੌਣਾਂ ਤੇ ਠੰਢੀਆਂ ਛਾਵਾਂ ਮੈਨੂੰ ਸੌਣ ਲਈ ਲੋਰੀਆਂ ਦਿੰਦੀਆਂ ਹਨ ਪਰ ਚਾਚਾ ਜੀ! ਆਹ ਰਾਜਧਾਨੀ ਵੱਲ ਜਾਂਦੀਆਂ ਬੱਤੀਦਾਰ ਗੱਡੀਆਂ ਦੀ ਭਿਆਨਕ  ਆਵਾਜ਼ ਮੇਰੀ ਨੀਂਦ ਖ਼ਰਾਬ ਕਰ ਦਿੰਦੀ ਹੈ। ਜੇ ਕਦੇ ਡਾਰਵਿਨ ਮਿਲੇ ਤਾਂ ਜ਼ਰੂਰ ਪੁੱਛਿਓ ਕਿ ਸੱਭਿਅਤਾ ਦੀ ਪੌੜੀ ਉੱਤੇ ਮੇਰਾ ਸਥਾਨ ਕਿੱਥੇ ਹੈ, ਕਿਉਂਕਿ ਕਦੇ-ਕਦੇ ਮੈਨੂੰ ਖ਼ੁਦ ਦੇ ਇਨਸਾਨ ਹੋਣ ’ਤੇ ਸ਼ੱਕ ਹੋ ਜਾਂਦਾ ਹੈ।
ਅੱਜ ਤੁਹਾਡੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਸ਼ਰੀਕ ਹੋਣ ਲਈ ਦੀਦੀ ਨੇ ਮੈਨੂੰ ਨੁਹਾ-ਧੁਆ ਕੇ ਓਹੀ ਨਵੀਂ ਪੁਸ਼ਾਕ ਪਹਿਨਾਈ ਹੈ ਜਿਹੜੀ ਕੁਝ ਸਮਾਂ ਪਹਿਲਾਂ ਵੱਡੇ ਸਾਹਿਬ ਦਾ ਪੁੱਤਰ ਪਹਿਨਦਾ ਹੁੰਦਾ ਸੀ। ਚਾਚਾ ਜੀ! ਵੈਸੇ ਤੁਸੀਂ ਮੇਰੇ ਲਈ ਅੰਬਰੀਂ ਉਡਾਰੀ ਭਰਨ ਦੇ ਸੁਪਨੇ ਵੇਖੇ ਸਨ। ਮੰਗਲ ਅਤੇ ਬੁੱਧ ਦੀਆਂ ਕੁੱਖਾਂ ਨੂੰ ਫਰੋਲਣ ਦੇ ਵਾਅਦੇ ਕੀਤੇ ਸਨ ਪਰ ਅਫ਼ਸੋਸ! ਮੈਂ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਿਆ ਕਿਉਂਕਿ ਗ਼ੁਰਬਤ ਦੀ ਕੈਂਚੀ ਨੇ ਮੇਰੇ ਖੰਬ ਕੱਟ ਦਿੱਤੇ ਹਨ ਤੇ ਖੰਬ-ਕਟੇ ਪਰਿੰਦੇ ਕਦੇ ਉੱਡ ਨਹੀਂ ਸਕਦੇ। ਕੁਪੋਸ਼ਣ ਦਾ ਤਾਂ ਜਨਮ ਹੀ ਮੇਰੇ ਨਾਲ ਹੋਇਆ ਹੈ, ਇਸ ਲਈ ਮੈਂ ਅਨੀਮੀਆ ਦਾ ਸ਼ਿਕਾਰ ਹਾਂ।
ਚਾਚਾ ਜੀ! ਭਾਵੇਂ ਸਿੱਖਿਆ ਅਧਿਕਾਰ     ਐਕਟ ਦੀ ਪਰਿਭਾਸ਼ਾ ਤਾਂ ਮੇਰੀ ਜ਼ਿੰਦਗੀ ਦੇ ਪਾਠਕ੍ਰਮ ਤੋਂ ਹੀ ਬਾਹਰ ਹੈ ਪਰ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮੇਰਾ ਭਵਿੱਖ ਵੀ ਮੇਰੇ ਮਾਪਿਆਂ ਦੀ ਤਰ੍ਹਾਂ ਸੁਰੱਖਿਅਤ ਹੋਵੇਗਾ। ਥੋੜ੍ਹਾ ਵੱਡਾ ਹੋਣ ’ਤੇ ਕਿਸੇ ਫੂਡ ਪਲਾਜ਼ਾ ਵਿੱਚ ਬਰਤਨ ਸਾਫ਼ ਕਰਨ ਦੀ ਮੇਰੀ ਨੌਕਰੀ ਤਾਂ ਸ਼ਾਇਦ ਪੱਕੀ ਹੀ ਹੈ। ਚੱਲ ਚਾਚਾ! ਬਾਕੀ ਅਗਲੇ ਜਨਮ ਦਿਨ ’ਤੇ।
 
ਅਰਸ਼ਦੀਪ ਮੋਰਿੰਡਾ
ਸੰਪਰਕ: 94170-51627

14 Nov 2013

Reply