ਜਿਥੇ ਕੁੱਤਿਆਂ ਲਈ ਏ. ਸੀ ਨੇ, ਪਖਾ ਨਹੀਂ ਇਨਸਾਨ ਲਈ ,
ਇਸ ਤੋਂ ਵੱਡੀ ਗੱਲ ਕੀ ਆਖਾਂ ਮੈਂ ਭਾਰਤ ਦੇਸ਼ ਮਹਾਂਨ ਲਈ |
ਜਿਥੇ ਅਨ੍ਦਾਤਾ ਦੇ ਦੇਸ਼ ਅੰਦਰ ਯਾਰੋ ਆਟੇ ਲਈ ਕਤਾਰਾਂ ਨੇ,
ਜਿਥੇ ਪੜ ਲਿਖ ਸੜਕਾਂ ਮੱਲ ਲਈਆਂ ਮੇਰੇ ਦੇਸ਼ ਦੇ ਬੇਰੁਜਗਾਰਾਂ ਨੇ,
ਬਚਿਆਂ ਲਈ ਫੱਟੀ ਸਲੇਟ ਦੀ ਥਾਂ ਝੂਠੇ ਬਰਤਨ ਨੇ ਚਮਕਾਂਣ ਲਈ,
ਇਸ ਤੋਂ ਵੱਡੀ ਗੱਲ ਕੀ ਆਖਾਂ ਮੈਂ ਭਾਰਤ ਦੇਸ਼ ਮਹਾਂਨ ਲਈ |
ਕੁਝ ਫੈਸ਼ਨ ਦੇ ਲਈ ਨੰਗੇ ਨੇ ਕੁਝ ਨੰਗੇ ਪੱਲੇ ਧੇਲਾ ਨਹੀਂ,
ਵੋਟਾਂ ਦੇ ਮਗਰੋਂ ਨੇਤਾ ਕੋਲ ਜਿਥੇ ਲੋਕਾਂ ਲਈ ਕੋਈ ਵੇਲਾ ਨਹੀਂ,
ਹੁਣ ਨਾ ਭਗਤ ਸਿੰਘ, ਨਾਂ ਨੇਤਾ ਜੀ, ਸਾਡੀ ਸੁੱਤੀ ਅਣਖ ਜਗਾਣ ਲਈ,
ਇਸ ਤੋਂ ਵੱਡੀ ਗੱਲ ਕੀ ਆਖਾਂ ਮੈਂ ਭਾਰਤ ਦੇਸ਼ ਮਹਾਂਨ ਲਈ |
ਜਸਵਿੰਦਰ ਭੱਲਾ