Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਲਿਖਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕੀ ਲਿਖਾਂ
ਕਈ ਹਜ਼ਾਰ ਖਿਆਲਾਂ ਦੀ ਚੁੱਪ ਤੇ ਕੀ ਲਿਖਾਂ
ਦੱਸ ਤੇਰੇ ਦਰਦਾਂ ਦੀ ੲਿਸ ਧੁੱਪ ਤੇ ਕੀ ਲਿਖਾਂ

ਥੋੜੀ ਧੂੜ ਉੱਡਣ ਤੇ ਰੁਖ਼ ਤਾਂ ਪਤਾ ਲਗ ਗਿਆ
ਪਰ ਆਤਿਸ਼ ਵੰਡਦੀ ਹਵਾ ਦੇ ਰੁਖ਼ ਤੇ ਵੀ ਕੀ ਲਿਖਾਂ

ਜਿਸ ਮੁੱਖੜੇ ਦੀ ਦੀਦ ਹੀ ਸਾਡੀ ਜਿੰਦਗੀ ਸੀ
ਦਿਲ ਦਾ ਲਹੂ ਕਸ਼ੀਦ ਹੋੲੇ ੳੁਸ ਵਿਮੁਖ ਤੇ ਕੀ ਲਿਖਾਂ

ਦਿਨ ਤਾਂ ਸਾਰਾ ਲੰਘਿਆ ਆਪਣੇ ਪਰਛਾਵੇਂ ਨੂੰ ਲੱਭਦੇ
ਜਿੱਥੇ ਮਿਲਿਆ ਚੈਨ ੳੁਸ ਹਨ੍ਹੇਰੇ ਘੁੱਪ ਤੇ ਕੀ ਲਿਖਾਂ

ਪੱਤੇ ਤਾਂ ਸੀ ਹਜ਼ਾਰਾਂ ਪਰ ਸਭ ਝੜ ਗੲੇ ਅਖ਼ੀਰ
ੲਿਸ ਛਾਂਖ਼ੋਰੀ ਪਤਝੜ ਵਿੱਚ ਭਲਾ ਰੁੱਖ ਤੇ ਕੀ ਲਿਖਾਂ

ਤੇਰੇ ਬੋਲਾਂ ਤਕ ਹੀ ਸੀਮਤ ਨੇ ਮੇਰੇ ਖਿਆਲ ਵੀ
ਖਿਆਲਾਂ ਨੂੰ ਦੇ ਦਗ਼ਾ ਭਲਾ ਤੇਰੀ ਚੁੱਪ ਤੇ ਕੀ ਲਿਖਾਂ

ੳੁਹਦੇ ਪਿੱਛੋਂ ਤਾਂ ਲਾਹ ਦਿੰਦਾ ਹਾਂ ਯਾਦ ਸਫ਼ਿਆਂ ਤੇ
ਫਿਰ ਸਮਝ ਨੀ ਆੳੁਣੀ ਸਨਮੁਖ ਹੋਕੇ ਕੀ ਲਿਖਾਂ

ਕਈ ਹਜ਼ਾਰ ਖਿਆਲਾਂ ਦੀ ਚੁੱਪ ਤੇ ਕੀ ਲਿਖਾਂ
ਦੱਸ ਤੇਰੇ ਦਰਦਾਂ ਦੀ ੲਿਸ ਧੁੱਪ ਤੇ ਕੀ ਲਿਖਾਂ
21 Jul 2014

Reply