Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Kini ..............(mavi) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Kini ..............(mavi)
Meri ik kavita aap sabh layi, jo pichhle 2-3 sal ton punjabizm di rounak wadha rahe ne..

੫) . ਕਿਣੀ

ਕਿਣੀ ਇੱਕ ਗਰਮੀ ਸਾਡ਼ੇ ਜਿਸਮ ਤੇ ਪਈ ,
ਤੇ ਉਸਦੀ ਪਿਆਸ ਬੁਝਾ ,
ਉਸਨੂੰ ਠਰ੍ਹਾ ਗਈ......

ਕਿਣੀ ਇੱਕ ਚੰਨਣੀ ਜਿਸਮ ਤੇ ਪਈ ,
ਤੇ ਉਸਦੇ ਅੰਗ ਲਿਸ਼ਕਾ ,
ਉਸਨੂੰ ਹੋਰ ਤਪਾ ਗਈ.........

ਕਿਣੀ ਇੱਕ ਰੋਂਦੇ ਚਿਹਰੇ ਤੇ ਪਈ ,
ਤੇ ਕੋਈ ਵੇਖ ਸਕੇ ਨਾ ,
ਉਸਦੇ ਹੰਝੂ ਛੁਪਾ ਗਈ............

ਕਿਣੀ ਇੱਕ ਮੁਸਕਡ਼ੇ ਬੁਲ੍ਹਾਂ ਤੇ ਪਈ ,
ਤੇ ਉਹਨਾਂ ਨੂੰ ਖੁੱਲ੍ਹ ਕੇ ,
ਹੱਸਣਾ ਸਿਖਾ ਗਈ.........

ਕਿਣੀ ਇੱਕ ਗਰੀਬ ਦੀ ਕੁੱਲੀ ਤੇ ਪਈ ,
ਅੰਦਰ ਖੁਸ਼ੀ ਯਾ ਗ਼ਮ ਦੀ ,
ਝਡ਼ੀ ਲਗਾ ਗਈ.........

ਕਿਣੀ ਇੱਕ ਚੁਬਾਰੇ ਦੀ ਛੱਤ ਤੇ ਪਈ ,
ਤੇ ਤਲਦੇ ਪਕੌਡ਼ਿਆਂ ਦੀ ,
ਮਹਿਕ ਫਿਜ਼ਾਂ ਚ ਸਮਾ ਗਈ........

ਕਿਣੀ ਇੱਕ ਘੁਮਿਆਰੇ ਦੇ ਘਰ ਤੇ ਪਈ ,
ਤੇ ਚੱਕ ਤੇ ਸਾਂਚੇ ਢਲੀ ਮਿਹਨਤ ,
ਫੇਰ ਤੋਂ ਗਾਰਾ ਬਣਾ ਗਈ.........

ਕਿਣੀ ਇੱਕ ਅੰਨਦਾਤਾ ਦੇ ਖੇਤ ਤੇ ਪਈ ,
ਤੇ ਮੁਰਝਾਈਆਂ ਕਰੂੰਬਲਾਂ ਤੇ ,
ਆਸਾਂ ਦੇ ਕੂਹਰ ਲਗਾ ਗਈ..........

ਕਿਣੀ ਇੱਕ ਦਲਿੱਦਰੀ ਦੇ ਕੱਪਡ਼ੇ ਤੇ ਪਈ ,
ਤੇ ਕੱਪਡ਼ੇ ਦੀ ਉਮਰ ਇੱਕ ਧੋਅ ,
ਹੋਰ ਘਟਾ ਗਈ...............

ਕਿਣੀ ਇੱਕ ਸਫੈਦਪੋਸ਼ ਦੇ ਕੱਪਡ਼ੇ ਤੇ ਪਈ ,
ਤੇ ਜਿਸਮ ਦੇ ਅੰਦਰਲੀ ਮੈਲ ,
ਸਫੈਦ ਕੱਪਡ਼ੇ ਤੇ ਆ ਗਈ........

ਕਿਣੀ ਤਾਂ ਕਿਣੀ ਸੀ ਜੋ ਸਭ ਤੇ ਪਈ ,
ਪਰ ਕਿਸੇ ਨੂੰ ਦੁੱਖ ਦੇਣ ਲਈ ,
ਬੱਦਲੀ ਨੂੰ ਸੋਚਾਂ ਵਿੱਚ ਪਾ ਗਈ............

mavi


28 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


WOW !!!!!!!!!!!!!!!!
ਇੱਕ ਕਿਣੀ ਦਾ ਐਨਾ ਵਿਸਤ੍ਰਿਤ ਪ੍ਰਭਾਵ ?
ਮੈਂ ਵੇਖ ਕੇ ਚਾਰੋਂ ਖਾਨੇ ਚਿੱਤ ਹਾਂ |
ਕਮੇਂਟ ਲਿਖਾਂਗਾ ਜਦ ਲੱਗੇਗਾ ਕਿ,
ਮੈਂ ਹੋਸ਼ ਵਿਚ ਆਂ ਤੇ ਬਿਲਕੁਲ ਫਿੱਟ ਹਾਂ |  

WOW !!!!!!!!!!!!!!!!


ਇੱਕ ਕਿਣੀ ਦਾ ਐਨਾ ਵਿਸਤ੍ਰਿਤ ਪ੍ਰਭਾਵ ?

ਮੈਂ ਤੇ ਵੇਖ ਕੇ ਚਾਰੋਂ ਖਾਨੇ ਚਿੱਤ ਹਾਂ |

ਕਮੇਂਟ ਲਿਖਾਂਗਾ ਜਦ ਲੱਗੇਗਾ ਕਿ

ਮੈਂ ਹੋਸ਼ ਵਿਚ ਆਂ ਤੇ ਬਿਲਕੁਲ ਫਿੱਟ ਹਾਂ |


Mavi ji, It's a superb masterpiece...


ਕੁਦਰਤ ਦੀ ਇੱਕ ਮੁੱਠ ਵਰਤਦੀ ਹੈ, ਤਾਂ ਕਿਸ ਕਿਸ ਝੋਲੀ ਵਿਚ ਕੀ ਕੀ ਪੈਂਦਾ ਹੈ - ਇਹ ਪ੍ਰਾਰਬਧ ਦੇ ਸੌਦੇ ਹਨ ਬਾਈ ਜੀ | ਸ਼ਬਦਾਂ ਤੋਂ ਪਰੇ, ਬਾ-ਕਮਾਲ ਰਚਨਾ |


ਇੰਨੀ ਸਧਾਰਨ, ਫਿਰ ਵੀ ਇੰਨੀ ਖਾਸ; ਕਿਧਰੇ ਜਿੰਨੀ ਸੁਖਦਾਇਕ, ਕਿਧਰੇ ਉੰਨੀ ਹੀ ਦੁਖਦਾਇਕ; ਇੰਨੀ ਭੋਲੀ ਫਿਰ ਵੀ ਇੰਨੀ ਸ਼ਰੀਰ; ਜਿੰਨੀ ਵੱਡੀ ਅੰਨਪੂਰਨਾ, ਉੰਨੀ ਹੀ ਵੱਡੀ ਭੁੱਖਵਰਤਾਉਣੀ |


 ਬਹੁਤ ਹੀ ਸੋਹਣੀ ਰਚਨਾ | ਜਿਉਂਦੇ ਵੱਸਦੇ ਰਹੋ |


Some magical terms used in the poem...


ਰੋਂਦੇ ਚਿਹਰੇ
ਮੁਸਕਡ਼ੇ ਬੁਲ੍ਹਾਂ
ਕਿਣੀ ਇੱਕ ਗਰੀਬ ਦੀ ਕੁੱਲੀ ਤੇ ਪਈ ,
ਅੰਦਰ ਖੁਸ਼ੀ ਯਾ ਗ਼ਮ ਦੀ ,
ਝਡ਼ੀ ਲਗਾ ਗਈ.........

ਚੰਨਣੀ ਜਿਸਮ; ਰੋਂਦੇ ਚਿਹਰੇ; ਮੁਸਕੜੇ ਬੁੱਲਾਂ


You are the de facto cynosure on the Forum Mavi Sahib.....!!!       

 

28 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
" ਹਰ ਕਣੀ ਦਾ ਵੱਖਰਾ ਰੰਗ,
ਹਰ ਕਣੀ ਦੀ ਵੱਖਰੀ ਕਹਾਣੀ "

ਬਹੁਤ ਖੂਬਸੂਰਤ ਰਚਨਾ ਮਾਵੀ ਸਰ, ਕਮਾਲ ਦਾ ਲਿਖਿਆ ੲੇ ਤੁਸੀ,

ਤੇ ਬਾਕੀ ਜਗਜੀਤ ਸਰ ਨੇ ਬਿਲਕੁਲ ਸਹੀ ਲਿਖਿਆ ਏ ਤੁਹਾਡੇ ਬਾਰੇ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
28 Apr 2015

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਤਿ ਸੁੰਦਰ .......
ਪਰ "ਕਿਣੀ" ਸ਼ਬਦ ਬਾਰੇ ਸ਼ੰਕਾ ਹੈ ...
ਸਹੀ ਸ਼ਬਦ ਸ਼ਾਇਦ "ਕਣੀ" ਹੈ.
28 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਬਾਣੀ ਸਧਨੇ ਕੀ ਰਾਗੁ ਬਿਲਾਵਲੁ (858-13)

 ਬਾਣੀ ਸਧਨੇ ਕੀ ਰਾਗੁ ਬਿਲਾਵਲੁ (858-13)
ੴ ਸਤਿਗੁਰ ਪ੍ਰਸਾਦਿ ॥
 ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
 ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥1॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
 ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥ ਰਹਾਉ ॥
 ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
 ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥2॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
 ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥3॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
 ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥4॥1॥
ਸੌਖੇ ਸ਼ਬਦ: ਨ੍ਰਿਪ ਕੰਨਿਆ = ਰਾਜੇ ਦੀ ਲੜਕੀ, ਰਾਜਕੁਮਾਰੀ। ਭਇਆ ਭੇਖਧਾਰੀ = ਭੇਖੀ, ਨਕਲੀ (ਵਿਸ਼ਨੂੰ) ਬਣ ਗਿਆ। ਕਾਮਾਰਥੀ = ਕਾਮ ਦਾ ਰਸੀਆ, ਸੁਆਰਥੀ = ਖੁਦਗਰਜ਼, ਆਪਣਾ ਭਲਾ ਸੋਚਣ ਵਾਲਾ। ਪੈਜ ਸਵਾਰੀ = ਇਜ਼ਤ ਰੱਖੀ। ਜਗਤ ਗੁਰਾ = ਹੇ ਸ੍ਰਿਸ਼ਟੀ ਦੇ ਮਾਲਕ! ਵਾਹਿਗੁਰੂ, ਜਗ ਨੂੰ ਰਾਹ ਦਿਖਾਉਣ ਵਾਲੇ। ਕਰਮੁ = ਕਰਮ, ਪਿੱਛਲੇ ਕੀਤੇ ਹੋਏ ਕਰਮ।
 ਨੋਟ: ਇੱਥੇ ਕਰਮਾਂ ਤੋਂ ਭਾਵ ਮੰਦੇ ਕਰਮ ਹੈ ਜਿਨ੍ਹਾਂ ਦੀ ਸਜ਼ਾ ਮਿਲਦੀ ਹੈ। ਕਿਉਂਕਿ ਭਗਤ ਜੀ ਖੁਦ ਵੀ ਇਹ ਸਮਝਦੇ ਸਨ ਕਿ ਉਨ੍ਹਾਂ ਦਾ ਧੰਦਾ ਠੀਕ ਨਹੀਂ ਅਤੇ ਲੰਘਦੇ ਵੜਦੇ ਸਾਧੂ ਵੀ ਟਕੋਰ ਕਰਦੇ ਰਹਿੰਦੇ ਸਨ। ਵੱਡੀ ਗੱਲ ਇਹ ਸੀ ਕਿ ਭਗਤ ਜੀ ਖੁਦ ਕਸਾਈਪੁਣੇ ਤੋਂ ਉਪਰਾਮ ਸਨ।
 ਨੋਟ: ਇੱਥੇ ਸ਼ੇਰ ਤੋਂ ਭਾਵ ਸ੍ਰਿਸ਼ਟੀ ਦਾ ਮਾਲਕ, ਭਗਵਾਨ। ਜੰਬੁਕੁ = ਗਿੱਦੜ, ਇੱਥੇ ਗਿਦੜ ਤੋਂ ਭਾਵ ਹੈ ਮੰਦੇ ਕਰਮ। ਗ੍ਰਾਸੈ = ਗਰਾਹੀ ਭਰਨੀ, ਖਾਣਾ, ਮੂੰਹ ਵਿੱਚ ਪਾਉਣਾ। ਬੂੰਦ ਜਲ = ਪਾਣੀ ਦੀ ਕਿਣੀ

28 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

  (ਸਵਾਂਤੀ ਬੂੰਦ)। ਚਾਤ੍ਰਿਕੁ = ਚਾਤ੍ਰਿਕ, ਬਿੰਡਾ ਮੀਂਹ ਵਿੱਚ ਮੂੰਹ ਅੱਡ ਕੇ ਪਿਆ ਰਹਿੰਦਾ ਹੈ, ਸਵਾਂਤੀ ਬੂੰਦ ਦੀ ਮੂੰਹ ਵਿੱਚ ਪੈ ਜਾਣ ਦੀ ਕਾਮਨਾ ਕਰਦਾ ਹੈ।
 ਪ੍ਰਾਨ = ਪ੍ਰਾਣੀ, ਜੀਵ, ਜ਼ਿੰਦਗੀ।

28 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

sir, ik kanni de aine roop .........paarkhi akh hi vekh sakdi....ati sundar... bahut hi dil nu chuh ke langh jaan wali

29 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਕਣੀ ਇੱਕ ਤਪਦੇ ਮਾਰੂਥਲ ਤੇ ਪਈ
ਤੇ ਉਮਰਾਂ ਦੀ ਪਿਆਸ ਮਿਟਾ ਗਈ
ਇੱਕ ਬੂੰਦ ਪਾਣੀ ਦਾ ਕਿਨਾ ਵਿਸਥਾਰ ਨਾਲ ਵਰਣਨ ਕੀਤਾ ਹੈ
ਆਪ ਨੇ ਮਾਵੀ ਜੀ ਬਹੁਤ ਖੂਬ .
ਓਹ ਤਾਂ ਇੱਕ ਬੂੰਦਸੀ ਜਿਸਨੇ ਸਬ ਨੂ ਠੰਡ ਪਈ ਤੇ ਆਪ ਰਾਹਾਂ ਚ ਹੀ ਰਹੀ .
ਸਾਂਝੀ ਕਰਨ ਲੈ ਤੁਹਾਡਾ ਧਨਬਾਦ
ਜਿਉਂਦੇ ਰਹੋ
29 Apr 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Outstanding. ...

Wah ! Swaad aa gia padhke...

Very well written. ..Mavi sir ! Jionde wassde rho,,,
29 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
kini ik safed posh de kapre te payi....kmaal mavi ji....sachi kavita.awsome
06 May 2015

Showing page 1 of 2 << Prev     1  2  Next >>   Last >> 
Reply