Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿੰਡ ਨੂੰ ਮੁਫ਼ਤ ਗੈਸ ਦੇਣ ਵਾਲਾ ਕਿਸਾਨ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਿੰਡ ਨੂੰ ਮੁਫ਼ਤ ਗੈਸ ਦੇਣ ਵਾਲਾ ਕਿਸਾਨ
 
ਉਦਮੀ ਕਿਸਾਨ ਦਿਲਬਾਰ ਸਿੰਘ

 

 

75 ਘਰਾਂ ਵਾਲਾ ਪਿੰਡ ਬਹਾਦਰਪੁਰ, ਰੋਪੜ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੰਜਾਬ ਦਾ ਅਜਿਹਾ ਪਹਿਲਾ ਪਿੰਡ ਹੈ, ਜਿਥੋਂ ਦੇ ਲੋਕਾਂ ਨੂੰ ਸਥਾਨਕ ਕਿਸਾਨ ਦਿਲਬਾਰ ਸਿੰਘ ਨੇ ਆਪਣੇ ਖਰਚੇ ਉਤੇ ਆਰਜ਼ੀ ਗੈਸ ਪਾਈਪਾਂ ਵਿਛਾ ਕੇ ਹਰ ਘਰ ਲਈ 2-2 ਘੰਟੇ ਸਵੇਰੇ 6 ਤੋਂ 8, ਦੁਪਹਿਰੇ 12 ਤੋਂ 2 ਅਤੇ ਸ਼ਾਮੀਂ 6 ਤੋਂ 8 ਵਜੇ ਤੱਕ (ਤਿੰਨ ਟਾਈਮ) ਗੋਬਰ ਗੈਸ ਦੀ ਮੁਫ਼ਤ ਸਪਲਾਈ ਦਿੱਤੀ ਹੋਈ ਹੈ ਤੇ ਪੱਕੀਆਂ ਪਾਈਪਾਂ ਪਾਉਣ ਤੋਂ ਬਾਅਦ ਇਹ ਸਪਲਾਈ 24 ਘੰਟੇ ਮੁਫ਼ਤ ਦਿੱਤੀ ਜਾਵੇਗੀ। ਕਿੱਤੇ ਵਜੋਂ ਭਾਵੇਂ ਦੁਬਈ ’ਚ ਦਿਲਬਾਰ ਸਿੰਘ, ਬਲਬੀਰ ਸਿੰਘ ਅਤੇ ਸ਼ੀਤਲ ਸਿੰਘ ਤਿੰਨੇ ਭਰਾਵਾਂ ਦਾ ਮੈਟਲ ਸਕਰੈਪ ਦਾ ਕਾਰੋਬਾਰ ਹੈ ਪਰ ਵਧੇਰੇ ਨਜ਼ਰ ਉਨ੍ਹਾਂ ਪਿੰਡ ਵਾਸੀਆਂ ਨੂੰ ਸਹੂਲਤਾਂ ਦੇਣ ਉਤੇ ਹੀ ਰੱਖੀ ਹੋਈ ਹੈ। ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਹੋਣ ਤੋਂ ਇਲਾਵਾ ਉਨ੍ਹਾਂ ਬਿਨਾਂ ਕਿਸੇ ਸਰਕਾਰੀ ਗਰਾਂਟ ਤੋਂ ਪਿੰਡ ਨੂੰ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੂਲਤ ਦਿੱਤੀ ਹੋਈ ਹੈ। ਇਸ ਪਿੰਡ ਦੀ ਪੰਚਾਇਤ ਵੋਟਾਂ ਦੀ ਥਾਂ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ। ਰੋਪੜ ਦਾ ਹਰ ਡੀ.ਸੀ. ਇਸ ਪਿੰਡ ਦੀ ਨੁਹਾਰ ਦੇਖਣ ਆਉਂਦਾ ਹੈ। ਪਿੰਡ ਵਾਸੀਆਂ ਨੂੰ ਮੁਫ਼ਤ ਗੈਸ ਦੇਣ ਦੇ ਰਾਜ਼ ਬਾਰੇ ਪੁੱਛਣ ਉਤੇ ਉਨ੍ਹਾਂ ਕਿਹਾ, ‘‘ਅਸੀਂ ਤਾਂ ਬਾਬੇ ਨਾਨਕ ਦੇ ਉਪਦੇਸ਼ ‘‘ਕਿਰਤ ਕਰੋ ਵੰਡ ਛਕੋ’’ ਉਤੇ ਚੱਲ ਰਹੇ ਹਾਂ। ਆਪਣੇ ਲਈ ਤਾਂ ਹਰ ਕੋਈ ਕਰਦੈ, ਸੁਆਦ ਉਸ ਵਿਚ ਵਧ ਆਉਂਦੈ ਜਦੋਂ ਵਿਅਕਤੀ ਦੂਜਿਆਂ ਲਈ ਲਈ ਕੁਝ ਕਰਦੈ।’’

20 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਕ ਮੁਲਾਕਾਤ ਦੌਰਾਨ ਦਿਲਬਾਰ ਸਿੰਘ ਨੇ ਦੱਸਿਆ ਕਿ ਪੌਣੇ ਕੁ ਦੋ ਸਾਲ ਪਹਿਲਾਂ ਉਨ੍ਹਾਂ 5 ਕੁ ਗਾਵਾਂ ਨਾਲ ਗੋਬਰ ਗੈਸ ਪਲਾਂਟ ਸ਼ੁਰੂ ਕੀਤਾ ਸੀ, ਜਿਹੜਾ ਹੁਣ 125 ਗਾਵਾਂ ਤੱਕ ਪਹੁੰਚਣ ਕਾਰਨ ਉਹ ਸਾਰੇ ਪਿੰਡ ਨੂੰ ਮੁਫ਼ਤ ਗੈਸ ਸਪਲਾਈ ਕਰਨਯੋਗ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿਚ ਗੋਬਰ ਗੈਸ ਪਲਾਂਟ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਇਹ ਮਸਾਂ ਤਿੰਨ-ਚਾਰ ਸਾਲ ਹੀ ਚਲਦਾ ਹੈ। ਅਸਲ ਵਿਚ ਲੋਕ ਇਸ ਪਲਾਂਟ ਵਿਚ ਪਾਣੀ ਮਿਲਾਉਂਦੇ ਹਨ ਜਦੋਂ ਕਿ ਪਸ਼ੂਆਂ ਦਾ ਪਿਸ਼ਾਬ ਮਿਕਸ ਕਰਨ ਨਾਲ ਵੱਧ ਗੈਸ ਪੈਦਾ ਹੁੰਦੀ ਹੈ, ਖਾਸ ਕਰਕੇ ਗਊ ਦੇ ਗੋਹੇ ਅਤੇ ਪਿਸ਼ਾਬ ਵਿਚ ਵਧੇਰੇ ਗੈਸ ਹੁੰਦੀ ਹੈ, ਇਸੇ ਕਰਕੇ ਉਨ੍ਹਾਂ ਦੇ ਡੇਅਰੀ ਫ਼ਾਰਮ ਵਿਚ ਅਜਿਹਾ ਕੁਝ ਵੀ ਅਜਾਈਂ ਨਹੀਂ ਜਾਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਪਲਾਂਟ ਵਿਚ ਤਾਜ਼ਾ ਗੋਹਾ ਪਾਉਣ ਦੀ ਥਾਂ ਇਸ ਨੂੰ ਇਕ ਦਿਨ ਬਾਅਦ ਪਾਉਣਾ ਚਾਹੀਦਾ ਹੈ ਕਿਉਂਕਿ ਤਾਜ਼ੇ ਗੋਹੇ ਵਿਚ ਕਾਰਬਨ ਡਾਇਅਕਸਾਈਡ ਗੈਸ ਹੁੰਦੀ ਹੈ ਜੋ ਅੱਗ ਬੁਝਾਉਂਦੀ ਹੈ, ਜਦੋਂ ਕਿ ਇਕ ਦਿਨ ਬਾਅਦ ਕਾਰਬਨ ਡਾਈਅਕਸਾਈਡ ਘਟਣ ਨਾਲ ਗੈਸ ਵੱਧ ਪੈਂਦਾ ਹੁੰਦੀ ਹੈ ਤੇ 80 ਦਿਨਾਂ ਤੱਕ ਗੈਸ ਬਣਦੀ ਰਹਿੰਦੀ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੋਲ ਗੈਸ ਵਧ ਗਈ ਤਾਂ ਉਹ ਗੁਆਂਢੀ ਪਿੰਡ ਲੋਧੀ ਮਾਜਰਾ ਨੂੰ ਵੀ ਆਪਣੇ ਪਿੰਡ ਵਾਂਗ ਗੈਸ ਸਪਲਾਈ ਕਰਨਗੇ। ਉਨ੍ਹਾਂ ਆਪਣੇ ਡੇਅਰੀ ਫ਼ਾਰਮ ਵਿਚ 125 ਗਾਵਾਂ ਲਈ ਤਿੰਨ ਬੰਦੇ ਰੱਖੇ ਹੋਏ ਹਨ ਤੇ ਸਾਰੇ ਫ਼ਾਰਮ ਦਾ ਕੰਪਿਊਰਟੀਕਰਨ ਹੋਣ ਕਾਰਨ ਹਰ ਪਸ਼ੂ ਉਤੇ ਉਨ੍ਹਾਂ ਦੀ ਨਜ਼ਰ ਰਹਿੰਦੀ ਹੈ। ਦੁੱਧ ਮਸ਼ੀਨਾਂ ਰਾਹੀਂ ਕੱਢਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਕੋਈ ਗਾਂ ਦੁੱਧੋਂ ਭੱਜ ਜਾਵੇ ਪਰ ਉਨ੍ਹਾਂ ਆਪਣੇ ਫ਼ਾਰਮ ਵਿਚ ਦੁੱਧ ਵਾਲਾ ਟੀਕਾ ਲਾਉਣ ਦੀ ਗੱਲ ਤਾਂ ਦੂਰ, ਇਹ ਰੱਖਿਆ ਹੀ ਨਹੀਂ। ਸਪਲਾਈ ਕਰਨ ਤੋਂ ਬਾਅਦ ਬਚੇ ਦੁੱਧ ਨਾਲ ਆਪਣੇ ਤੌਰ ਉਤੇ  ਕੌਮਾਂਤਰੀ ਮਿਆਰਾਂ ਦੀਆਂ ਮਠਿਆਈਆਂ ਖ਼ੁਦ ਬਣਾਉਂਦੇ ਹਨ। ਜਿਨ੍ਹਾਂ ਦੀ ਸਪਲਾਈ ਦੁਬਈ ਵਿਖੇ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਦੇਸ਼ ਵਿਚ ਐਨਾ ਗੋਹਾ ਅਜਾਈ ਜਾਂਦਾ ਹੈ ਕਿ ਜੇ ਇਸ ਨੂੰ ਸਾਂਭਿਆ ਜਾਵੇ ਤਾਂ ਹਰ ਵਿਅਕਤੀ ਨੂੰ ਮੁਫ਼ਤ ਗੈਸ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਗੋਬਰ ਪਲਾਂਟ ਵਿਚੋਂ ਨਿਕਲਣ ਵਾਲੇ ਗੋਹੇ ਨੂੰ 500 ਰੁਪਏ ਪ੍ਰਤੀ ਟੈਂਕਰ ਵੇਚ ਦਿੰਦੇ ਸਨ ਪ੍ਰੰਤੂ ਹੁਣ ਇਸ ਨੂੰ ਆਪਣੇ ਖੇਤਾਂ ਵਿਚ ਹੀ ਪਾਉਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੋਰਿੰਡੇ ਨੇੜੇ 30 ਏਕੜ ਵਿਚ ਆਰਗੈਨਿਕ ਫਾਰਮ ਵਿਚ ਬਿਨਾਂ ਕਿਸੇ ਖਾਦ, ਸਪਰੇਅ ਆਦਿ ਤੋਂ ਹਲਦੀ, ਛੋਲੇ, ਕਣਕ ਅਤੇ ਸਬਜ਼ੀਆਂ ਬੀਜੀਆਂ ਹੋਈਆਂ ਹਨ, ਜਿਨ੍ਹਾਂ ਵਿਚ ਸਿਰਫ਼ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਵੱਧ ਝਾੜ ਲੈਣ ਦੀ ਦੌੜ ਵਿਚ ਖਾਦਾਂ ਅਤੇ ਸਪਰੇਆਂ ਦੀ ਮਾਤਰਾ ਏਨੀ ਵਧਾਈ ਹੋਈ ਹੈ ਕਿ ਆਰਗੈਨਿਕ ਖੇਤੀ ਲਈ ਤਿੰਨ ਸਾਲਾਂ ਤੱਕ ਇਨ੍ਹਾਂ ਦਾ ਅਸਰ ਰਹਿੰਦਾ ਹੈ।  ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇਸੀ ਖਾਦਾਂ ਨਾਲ ਉਨ੍ਹਾਂ ਦਾ 27 ਕੁਇੰਟਲ ਪ੍ਰਤੀ ਏਕੜ ਕਣਕ ਦਾ ਝਾੜ ਨਿਕਲਿਆ ਸੀ ਤੇ ਇਸ ਵਾਰ 35 ਕੁਇੰਟਲ ਦੀ ਉਮੀਦ ਹੈ ਜਦੋਂ ਕਿ ਹਲਦੀ ਦਾ ਝਾੜ 150  ਕੁਇੰਟਲ ਨਿਕਲਿਆ ਸੀ।
ਉਨ੍ਹਾਂ ਦੱਸਿਆ ਕਿ ਹਾੜ੍ਹੀ-ਸਾਉਣੀ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਉਥੇ ਹੀ ਕਈ ਮਿੱਤਰ ਕੀੜੇ ਵੀ ਇਸ ਵਿਚ ਸੜ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਕ ਵਾਰ ਸਾਡੇ ਖੇਤ ਦੇਖਣ ਅਮਰੀਕਾ ਦਾ ਵਿਅਕਤੀ ਆ ਗਿਆ ਤੇ ਸਾਡੀ ਫਸਲ ਉਤੇ ਪਾਸ-ਫੇਲ ਭੁਣਖੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਾਨੂੰ ਹੇਠੀ ਜਿਹੀ ਮਹਿਸੂਸ ਹੋਈ ਪਰ ਉਸ ਨੇ ਸਾਨੂੰ ਦੱਸਿਆ ਕਿ ਇਹ ਤਾਂ ਤੇਲੂਏ ਨੂੰ ਖਾਂਦੀ ਹੈ ਭਾਵ ਤੇਲਾ ਹੋਣ ਹੀ ਨਹੀਂ ਦਿੰਦੀ। ਅਮਰੀਕਾ ਵਿਚ ਲੋਕ ਆਪਣੇ ਫੁੱਲਾਂ ਨੂੰ ਤੇਲੂਏ ਤੋਂ ਬਚਾਉਣ ਲਈ ਇਸ ਨੂੰ ਮਾਰਕੀਟਾਂ ਵਿਚੋਂ 10 ਡਾਲਰ ਦੀਆਂ ਚਾਰ ਲਿਆਉਂਦੇ ਹਨ। ਪਰ ਇਥੇ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਸਪਰੇਆਂ ਕਾਰਨ ਇਹ ਮਰ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਫਾਰਮ ਉਤੇ ਅਕਸਰ ਹੀ ਕਿਸਾਨ ਅਤੇ ਹੋਰ ਵਫ਼ਦਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।

ਕੁਲਦੀਪ ਸਿੰਘ ਧਨੌਲਾ

20 Apr 2013

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਦਿਲਬਾਰ ਸਿੰਘ ਵਰਗੇ ਬੰਦੇ ਹਰੇਕ ਪਿੰਡ ਨੂੰ ਚਾਹੀਦੇ ਨੇ .
ਕਾਮਨਾ ਕਰਦਾਂ ਕੇ ਇਹੋ ਜਿਹੇ ਬੰਦੇ ਰਾਜਨੀਤੀ ਚ' ਨਾ ਜਾਣ.
ਬਿੱਟੂ ਬਾਈ ਦਾ ਧਨਬਾਦ .

20 Apr 2013

Reply