Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਕਿਤੇ ਰੁੱਸਿਆ ਯਾਰ ਮਨਾਵੀਂ ਨਾ



ਜਦ ਯਾਰ ਦੇ ਹੱਥ 'ਚ ਹੱਥ ਹੋਵੇ
ਜਿੰਨਾ ਚਿਰ ਹੋਵੇ , ਘੱਟ ਹੋਵੇ ..।

ਨਾ ਕੰਮ ਕਰੇ ਨਾ ਕਾਰ ਕੋਈ
ਇਸ਼ਕ਼ੇ ਦੀ ਪੀਂਘ ਸਵਾਰ ਹੋਈ ।

ਝੱਟ ਦਿਨ ਲੰਘੇ ਤੇ ਰਾਤ ਪਵੇ
ਨਾ ਮੁੱਕਣ ਵਾਲੀ ਬਾਤ ਪਵੇ !

ਵਕਤ ਕਿਸੇ ਲਈ ਨਹੀਂ ਰੁਕਣਾ
ਬਿਨਾ ਕਰੇ ਕੰਮ ਨਹੀਂ ਮੁੱਕਣਾ ।

ਦੁੱਖ ਜਿੰਦ ਨੂੰ ਲਾ ਰੁਸਵਾਈ ਦਾ
ਬਣ ਜਾਹ ਸਾਥੀ ਤਨਹਾਈ ਦਾ ।

ਮੁੱਕਣਾ ਨਹੀਂ ਫਿਰ ਦਿਨ ਤੇਰਾ
ਨਾ ਰਾਤਾਂ ਨੂੰ ਮੁੱਕਣਾ ਨ੍ਹੇਰਾ ।

ਇੱਕ ਸਾਲ ਦੇ ਵਰਗਾ ਜਾਪੇ ਪਲ
ਇੱਕ ਜਨਮ ਦੇ ਵਾਕਣ ਬੀਤੇ ਕਲ੍ਹ ।

ਇੱਥੇ ਹਿਜਰ ਦੇ ਸਾਲ ਲਮੇਰੇ ਨੇ
ਕੰਮ ਕਰਨੇ “ਸ਼ਰਨ” ਬਥੇਰੇ ਨੇ ।

ਤੂੰ ਝੱਲੀਏ ਕਹਿਰ ਕਮਾਵੀਂ ਨਾ
ਕਿਤੇ ਰੁੱਸਿਆ ਯਾਰ ਮਨਾਵੀਂ ਨਾ ।

ਹਾਸੇ , ਖੁਸ਼ੀਆਂ ਗਲ ਲਾਵੀਂ ਨਾ
ਐਵੇਂ ਆਪਣੀ ਉਮਰ ਗਵਾਵੀਂ ਨਾ ।

Sharanpreet Randhawa

13 Oct 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਸ਼ਰਨ ਜੀ ਮੇਰਾ ਇੱਕ ਪ੍ਰਸ਼ਨ ਹੈ | ........... ਮਾਫ਼ ਕਰਨਾ ਅਗਰ ਤੁਹਾਨੂੰ ਬੁਰਾ ਲੱਗੇ ,,,
ਤੁਸੀਂ ਇੱਕ ਥਾਂ ਲਿਖਿਆ ਹੈ ,,,
" ਝੱਟ ਦਿਨ ਲੰਘੇ ਤੇ ਰਾਤ ਪਵੇ ",,,,,,,,,,ਜਿਸ ਤੋਂ ਸਮਝ ਪੈਂਦਾ ਹੈ ਕਿ ਦਿਨ ਛੇਤੀ ਲੰਘ ਜਾਂਦਾ ਹੈ | ਪਰ ਅੱਗੇ ਤੁਸੀਂ ਲਿਖਿਆ ਹੈ >>>>
"ਮੁੱਕਣਾ ਨਹੀਂ ਫਿਰ ਦਿਨ ਤੇਰਾ
ਨਾ ਰਾਤਾਂ ਨੂੰ ਮੁੱਕਣਾ ਨ੍ਹੇਰਾ ।"
ਇੱਕ ਸਾਲ ਦੇ ਵਰਗਾ ਜਾਪੇ ਪਲ
ਇੱਕ ਜਨਮ ਦੇ ਵਾਕਣ ਬੀਤੇ ਕਲ੍ਹ ।"
  ...............ਪਰ ਸ਼ਾਇਦ ਇਥੇ ਤੁਸੀਂ ਦਿਨ ਦੇ ਹੌਲੀ ਹੌਲੀ ਬੀਤਣ ਦੀ ਗੱਲ ਕਹੀ ਹੈ | ਮੈਨੂੰ ਇਹ ਥੋੜਾ ਸਮਝ ਨਹੀਂ ਆਇਆ | ਕਿ ਤੁਸੀਂ ਥੋੜਾ ਸਮਝਾ ਸਕਦੇ ਹੋ ਕਿਓੰਕੇ ਮੈਂ ਅਣਜਾਣ ਹਾਂ|
ਇੱਕ ਸ਼ਬਦ ਤੁਸੀਂ ਵਰਤਿਆ ਹੈ " ਵਾਕਣ " ... ਇਸ ਤੇ ਵੀ ਥੋੜਾ ਚਾਨਣ ਪਾਓ |
" ਤੂੰ ਝੱਲੀਏ ਕਹਿਰ ਕਮਾਵੀਂ ਨਾ
ਕਿਤੇ ਰੁੱਸਿਆ ਯਾਰ ਮਨਾਵੀਂ ਨਾ ।
ਕਿ ਤੁਸੀਂ ਰੁੱਸੇ ਹੋਏ ਯਾਰ ਨੂੰ ਮਨਾਉਣ ,,, ਕਹਿਰ ਕਮਾਉਣ ਦੇ ਬਰਾਬਰ ਲਿਖਿਆ ਹੈ ??? ,,, 

ਸ਼ਰਨ ਜੀ ਮੇਰਾ ਇੱਕ ਪ੍ਰਸ਼ਨ ਹੈ | ........... ਮਾਫ਼ ਕਰਨਾ ਅਗਰ ਤੁਹਾਨੂੰ ਬੁਰਾ ਲੱਗੇ ,,,

 

ਤੁਸੀਂ ਇੱਕ ਥਾਂ ਲਿਖਿਆ ਹੈ ,,,

 

" ਝੱਟ ਦਿਨ ਲੰਘੇ ਤੇ ਰਾਤ ਪਵੇ ",,,,,,,,,,ਜਿਸ ਤੋਂ ਸਮਝ ਪੈਂਦਾ ਹੈ ਕਿ ਦਿਨ ਛੇਤੀ ਲੰਘ ਜਾਂਦਾ ਹੈ | ਪਰ ਅੱਗੇ ਤੁਸੀਂ ਲਿਖਿਆ ਹੈ >>>>

 

"ਮੁੱਕਣਾ ਨਹੀਂ ਫਿਰ ਦਿਨ ਤੇਰਾ

ਨਾ ਰਾਤਾਂ ਨੂੰ ਮੁੱਕਣਾ ਨ੍ਹੇਰਾ ।"

ਇੱਕ ਸਾਲ ਦੇ ਵਰਗਾ ਜਾਪੇ ਪਲ

ਇੱਕ ਜਨਮ ਦੇ ਵਾਕਣ ਬੀਤੇ ਕਲ੍ਹ ।"

 

  ...............ਪਰ ਸ਼ਾਇਦ ਇਥੇ ਤੁਸੀਂ ਦਿਨ ਦੇ ਹੌਲੀ ਹੌਲੀ ਬੀਤਣ ਦੀ ਗੱਲ ਕਹੀ ਹੈ | ਮੈਨੂੰ ਇਹ ਥੋੜਾ ਸਮਝ ਨਹੀਂ ਆਇਆ | ਕਿ ਤੁਸੀਂ ਥੋੜਾ ਸਮਝਾ ਸਕਦੇ ਹੋ ਕਿਓੰਕੇ ਮੈਂ ਅਣਜਾਣ ਹਾਂ|

 

ਇੱਕ ਸ਼ਬਦ ਤੁਸੀਂ ਵਰਤਿਆ ਹੈ " ਵਾਕਣ " ... ਇਸ ਤੇ ਵੀ ਥੋੜਾ ਚਾਨਣ ਪਾਓ |

 

" ਤੂੰ ਝੱਲੀਏ ਕਹਿਰ ਕਮਾਵੀਂ ਨਾ

ਕਿਤੇ ਰੁੱਸਿਆ ਯਾਰ ਮਨਾਵੀਂ ਨਾ ।

 

ਕਿ ਤੁਸੀਂ ਰੁੱਸੇ ਹੋਏ ਯਾਰ ਨੂੰ ਮਨਾਉਣ ,,, ਕਹਿਰ ਕਮਾਉਣ ਦੇ ਬਰਾਬਰ ਲਿਖਿਆ ਹੈ ??? ,,, 

 

13 Oct 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਮੈਂ ਤਾਂ ਇਹ ਸੁਨੇਆ ਸੀ ..
''ਹ੍ਸਦੇਆਂ ਦੇ ਘਰ ਵਸਦੇ 'ਮਾਨਾਂ'...
ਪਰ ਤੁਸੀ ਇਹ ਕਿਹਾ ..'ਹਾਸੇ ,ਖੁਸੀਆਂ ਗਲ ਲਾਵੀਂ ਨਾ'
ਨਾਲੇ ਜੇ ਰੁਸੇਆ ਯਾਰ ਮਨਾਉਣ ਨਾਲ ਜੇ ਦੁਖ ਤਕਲੀਫ਼ ਹੀ ਆਉਣਾ ਹੈ
ਤਾਂ ਇਹੋ ਜੇ ਯਾਰ ਨੂੰ  ਕਯੋਂ ਮਨਾਉਣਾ ਹੈ .

13 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਕਵਿਤਾ ਵਿੱਚ ਆਪਾ ਵਿਰੋਧੀ ਭਾਵ ਉਭਰਦੇ ਦਿਖਾਈ ਦਿੰਦੇ ਹਨ , ਪਰ ਜੇ ਅਸੀਂ ਇਹਨਾਂ ਦੇ ਅਗਲੀਆਂ ਪਿਛਲੀਆਂ ਸਤਰਾਂ ਵੇਖਦੇ ਹਾਂ ਤਾਂ ਇਹ ਵਿਰੋਧਾਭਾਸ ਖਤਮ ਹੋ ਕੇ ਨਵੀਂ ਦਿਸ਼ਾ ਉਭਰਦੀ ਦਿਸਦੀ ਹੈ ਜੋ ਅਜੋਕੀ ਪੀੜ੍ਹੀ ਲਈ ਸੁਨੇਹਾ ਹੈ ਕਿ ਕੰਮ ਕਰੋ ।

ਹਰਪਿੰਦਰ ਵੀਰ ਦਾ ਸ਼ੰਕਾ ਉਭਰਨਾ ਜਾਇਜ਼ ਹੈ । ਜੇ ਇਜਾਜ਼ਤ ਹੋਵੇ ਤਾਂ ਮੈਂ ਇਹ ਸ਼ੰਕਾ ਨਿਵ੍ਰਿਤ ਕਰਨ ਦੀ ਕੋਸ਼ਿਸ਼ ਕਰਾਂ ?

 

ਨਾ ਕੰਮ ਕਰੇ ਨਾ ਕਾਰ ਕੋਈ
ਇਸ਼ਕ਼ੇ ਦੀ ਪੀਂਘ ਸਵਾਰ ਹੋਈ ।
ਝੱਟ ਦਿਨ ਲੰਘੇ ਤੇ ਰਾਤ ਪਵੇ

ਨਾ ਮੁੱਕਣ ਵਾਲੀ ਬਾਤ ਪਵੇ !

( ਇਸ਼ਕ ਦੀ ਪੀਂਘੇ ਚੜ੍ਹ ਕੇ ਟਾਇਮ ਫਟਾਫਟ ਲੰਘਦਾ ਪ੍ਰਤੀਤ ਹੁੰਦਾ ਹੈ )

 

ਪਰ ਜਦ ਤਨਹਾਈ ਦਾ ਆਲਮ ਛਾਂਦਾ ਹੈ ਤਾਂ ਇੱਕ ਇੱਕ ਪਲ ਸਦੀ ਵਰਗਾ ਲਗਦਾ ਹੈ )

 

ਦੁੱਖ ਜਿੰਦ ਨੂੰ ਲਾ ਰੁਸਵਾਈ ਦਾ
ਬਣ ਜਾਹ ਸਾਥੀ ਤਨਹਾਈ ਦਾ ।
ਮੁੱਕਣਾ ਨਹੀਂ ਫਿਰ ਦਿਨ ਤੇਰਾ
ਨਾ ਰਾਤਾਂ ਨੂੰ ਮੁੱਕਣਾ ਨ੍ਹੇਰਾ ।

 

ਵਾਕਣ ਖੇਤਰੀ ਸ਼ਬਦ ਹੈ = ਵਾਂਗ , ਵਾਂਗੂੰ ਇਸਦੇ ਸਮਾਨਾਰਥਕ ਸ਼ਬਦ ਹਨ।

 


ਇੱਥੇ ਹਿਜਰ ਦੇ ਸਾਲ ਲਮੇਰੇ ਨੇ
ਕੰਮ ਕਰਨੇ “ਸ਼ਰਨ” ਬਥੇਰੇ ਨੇ ।

ਤੂੰ ਝੱਲੀਏ ਕਹਿਰ ਕਮਾਵੀਂ ਨਾ
ਕਿਤੇ ਰੁੱਸਿਆ ਯਾਰ ਮਨਾਵੀਂ ਨਾ ।

 

( ਇਨ੍ਹਾਂ ਸਤਰਾਂ 'ਚ ਕਵਿਤਰੀ ਆਪਣੇ ਕੰਮ ਨੂੰ ਪ੍ਰਾਥਮਿਕਤਾ ਤੇ ਰੱਖ ਰਹੀ ਹੈ ਜੋ ਕਿ ਕਵਿਤਾ ਦਾ ਕੇਂਦਰੀ ਭਾਵ ਵੀ ਹੈ ।)

 

ਉਮੀਦ ਹੈ ਜੋ ਹਰਪਿੰਦਰ ਵੀਰ ਪੁੱਛਣਾ ਚਾਹ ਰਹੇ ਸੀ ਉਹ ਸ਼ੰਕਾ ਦੂਰ ਹੋ ਗਿਆ ਹੈ ।


13 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Thankyou Harpinder ji,Jagdev ji and Mavi ji for taking the time to read and comment on this one

When you are in love... Time flies like MAGIC
ਕੋਈ ਕੰਮ ਕਾਰ ਕਰਨ ਨੂ ਦਿਲ ਨਹੀ ਕਰਦਾ..in fact ਸਮਾਂ ਹੀ ਨਹੀ ਬਚਦਾ
ਇਥੇ ਗਾਲਿਬ ਦੀਆਂ lines ਕਹਿਣਾ ਚਾਹਾਂਗੀ

'ਇਸ਼ਕ ਨੇ ਗਾਲਿਬ ਨਿਕੰਮਾ ਕਰ ਦੀਆ
ਵਰਨਾ ਹਮ ਭੀ ਆਦਮੀ ਥੇ ਕਾਮ ਕੇ '

When you are away from lover ..... Days and nights become longer
In that case you have more time.... There is so much to do in life

ਜੇ ਯਾਰ ਮਨਾ ਲਿਆ ਫਿਰ ਕੰਮ ਪੂਰੇ ਨਹੀਂ ਹੋਣੇ ...!!

There is a Persian saying ... If you want to live longer, stay single... Time hi time hovega :)
ਮੇਰਾ message ਹੈ ਅੱਜ ਦੇ educated youth ਲਈ ---
Focus on job, career and goals
LOVE is a waste of time ...

I know most people will not agree to this .. I am expecting more criticism than praise for this poem ..!!

Thankyou mavi ji ਤੁਸੀਂ ਬਿਲਕੁਲ ਸਹੀ explain ਕੀਤਾ , ਮੈਂ ਵੀ ਇਹੀ ਕਹਿਣਾ ਚਾਹੁੰਦੀ ਸੀ :)
13 Oct 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
nice

ਬਹੁਤ ਵਧੀਆ ਜੀ....

14 Oct 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

.ਜੀ ਬਿਲਕੁਲ ਸਹੀ ਹੈ ...ਧਨਬਾਦ      

ਹਰਪਿੰਦਰ ਵੀਰ ਦਾ ਫੋਨ ਆਇਆ ਸੀ ਉਸਦਾ computer  ਖਰਾਬ ਹੈ
ਠੀਕ ਕਰਵਾ ਕੇ ਜਰੂਰ ਹਾਜਰੀ ਲਵਾਊ.

14 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਵਿਤਾ ਦੇ ਨਾਲ ਆਲੋਚਨਾ ਵੀ ......ਮਜ਼ਾ ਆ ਗਿਆ  |

14 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Thanx manpreet Jagdev and bittu ji....
Jagdev ji thankyou for informing... Waheguru ji Harpinder ji de computer nu thorhi hor life bakshan :) ;) :p
14 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

eh lagi a mehfil... je edan hi chaldi rhe tan sab nu kujj na kujj sikhan nu mile ... bahut vdia ..

14 Oct 2012

Showing page 1 of 3 << Prev     1  2  3  Next >>   Last >> 
Reply