|
|
|
|
|
|
Home > Communities > Punjabi Poetry > Forum > messages |
|
|
|
|
|
ਕਲਾਕਾਰ |
ਪੱਥਰ ਦੀ ਮੂਰਤ ਵਰਗਾ,ਮੇਰਾ ਸੁਭਾਅ ਕਿਉਂ ਨਹੀਂ ਹੈ। ਕਲਾਕਾਰ ਹਾਂ ਚਾਹਤ ਕਰਕੇ, ਇਹ ਮੇਰਾ ਪੇਸ਼ਾ ਨਹੀਂ ਹੈ।
ਧਰਤੀ ਜਿਵੇਂ ਪੈੜਾਂ ਦੇ ਸਾਏ,ਸਾਗਰ ਜਿਵੇਂ ਲਹਿਰਾਂ ਸ਼ਾਂਤ, ਪ੍ਰਾਣਾਂ ਤੋਂ ਹਵਾ ਤੱਕ ਮੇਰਾ ਲੱਗਦਾ ਸਰੂਪ ਐਸਾ ਨਹੀਂ ਹੈ।
ਅਹਿਸਾਸ ਕਾਫਲਾ ਤਿ੍ਸ਼ਨਾ ਬੰਧਨ, ਇੱਛਾਵਾਂ ਦੀ ਭਰਕੇ ਝੋਲੀ, ਅੰਦਰੋਂ ਢੂੰਡਾ ਕਿਰਦਾਰ ਨਿਵੇਕਲਾ ਬਾਹਰੋਂ ਦਿੱਸੇ ਵੈਸਾ ਨਹੀਂ ਹੈ।
ਅੰਦਰ ਖਾਲੀ ਖਾਲੀ ਮੇਰਾ, ਬਾਹਰ ਵੱਸਾਂ ਮੈਂ ਪੌਣ ਨਿਆਂਈਂ, ਪ੍ਰਾਣ ਸੁਰਤ ਦੀ ਮਾਲਾ ਅੰਦਰ, ਸਾਂਈ ਅੱਖੀਂ ਦਿਸਦਾ ਨਹੀਂ ਹੈ।
ਬੱਦਲ ਬਣਕੇ ਬੂੰਦ ਸਮਾ ਕੇ, ਤ੍ਰਿਸ਼ਨਾ ਮਨ ਦੀ ਸ਼ਾਂਤ ਨਾ ਹੋਈ, ਧਰਤੀ ਤੇ ਵੱਸ ਸਾਗਰ ਬਣ ਜਾਵਾਂ, ਕੋਈ ਤੇਰੇ ਜੈਸਾ ਨਹੀਂ ਹੈ॥ ਗੁਰਮੀਤ ਸਿੰਘ
|
|
24 Dec 2012
|
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|