ਸੁਣਿਆਂ ਵੀਰਾ ਗੀਤ ਬੜੇ ਹੀ ਗਾਉਣ ਲੱਗ ਪਿਆ ਤੂੰ
ਹੁਣ ਲੋਕਾਂ ਦੀਆਂ ਇਜ਼ਤਾਂ ਨੂੰ, ਹੱਥ ਪਾਉਣ ਲੱਗ ਪਿਆਂ ਤੂੰ
ਆਪਣੀ ਭੈਣ ਦੀ ਵੀ ਇੱਕ ਗੱਲ, ਕੰਨ ਪਾ ਲੈ ਵੇ ਵੀਰਾ
ਅੱਜ ਮੇਰੇ ਤੇ ਵੀ ਕੋਈ, ਗੀਤ ਬਣਾ ਲੈ ਵੇ ਵੀਰਾ
ਹੋਰਾਂ ਵਾਗੂੰ ਮੈਂ ਵੀ ਨਿੱਤ ਕਾਲਜ ਨੂੰ ਜਾਂਦੀ ਹਾਂ
ਵਿੱਚ ਕੰਟੀਨ ਦੇ, ਨਿੱਤ ਮੈਂ ਵੀ ਬਰਫ਼ੀਆਂ ਖਾਂਦੀ ਹਾਂ
ਮੈਂ ਵੀ ਹਾਂ ਮੁਟਿਆਰ, ਤੇ ਗੁੱਤ ਮੇਰੀ ਵੀ ਬੜੀ ਲੰਬੀ ਹੈ
ਕਿਹੜੀ ਗੱਲੋਂ ਰੁਕ ਗਈ ਏ, ਹੁਣ ਕਲਮ ਏਹੇ ਤੇਰੀ
ਏਸ ਕਲਮ ਨੂੰ ਮੇਰੇ ਲਈ ਘਸਾ ਲੈ ਵੇ ਵੀਰਾ
ਅੱਜ ਮੇਰੇ ਤੇ__
ਕਾਰਾਂ ਅਤੇ ਬੱਸਾਂ ਦੱਸੇਂ, ਆਖੇਂ ਨੱਢੀਆਂ ਧੀਆਂ ਨੂੰ
ਗੁੱਸੇ ਬੜੇ ਓਹ ਹੋਣੇਂ, ਜਿਨਾਂ ਦੀਆਂ ਪਰਖੇਂ ਧੀਆਂ ਤੂੰ
ਹੱਡ ਮਾਸ ਦੀਆਂ ਓਹ ਵੀ, ਮੈਂ ਵੀ ਓਹਨਾਂ ਵਰਗੀ ਹਾਂ
ਲਿਖ਼ਦੇ ਭੈਣੇ ਤੂੰ ਵੀ, ਬਹੁਤ ਕਲੋਲਾਂ ਕਰਦੀ ਆਂ
ਤੋਰ ਮੇਰੀ ਤੂੰ ਲਿਖ਼ਦੇ, ਨੱਚ ਲੈ, ਗਾ ਲੈ ਵੇ ਵੀਰਾ
ਅੱਜ ਮੇਰੇ ਤੇ__
ਮੰਨੀਂ ਜਾਨੈ ਸ਼ਰਮ ਤੂੰ, ਕਿਉਂ ਲਕੋਵੇਂ ਮੁੱਖੜੇ ਨੂੰ
ਕਿਉਂ ਨੀ ਲਿਖਦਾ, ਦੁ਼ਖੀ ਧੀਆਂ ਦੇ ਦੁਖੜੇ ਤੂੰ
'ਰਵੀ' ਲਿਖ ਦੁਖੜੇ, ਮਰ ਰਹੀਆਂ ਧੀਆਂ ਦੇ
ਕਰਜ਼ੇ ਬਦਲੇ ਮਰ ਗਏ, ਜਿਹੜੇ ਉਹਨਾਂ ਜੀਆਂ ਦੇ
ਥੋੜੀ ਜਿਹੀ ਜੇ ਹੈਗੀ, ਅਣਖ਼ ਜਗਾ ਲੈ ਵੇ ਵੀਰਾ
ਅੱਜ ਮੇਰੇ ਤੇ ਵੀ ਕੋਈ, ਗੀਤ ਬਣਾ ਲੈ ਵੇ ਵੀਰਾ
ਅੱਜ ਮੇਰੇ ਤੇ__
ਮੇਨੂੰ ਇਸ ਰਚਨਾ ਦੇ ਲੇਖਕ ਦਾ ਨਹੀ ਪਤਾ, ਪੜ ਕੇ ਲਗਾ ਕੇ ਇਹ ਜ਼ਰੁਰ share ਕਰਨੀ ਚਾਹੀਦੀ ਹੈ.