Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਰੂੰਬਲਾਂ ਵਾਂਗ ਹੁੰਦੇ ਨੇ ਵਿਦਿਆਰਥੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਰੂੰਬਲਾਂ ਵਾਂਗ ਹੁੰਦੇ ਨੇ ਵਿਦਿਆਰਥੀ

 

ਪਿਛਲੇ ਇੱਕ ਹਫ਼ਤੇ ਤੋਂ ਉਸ ਨੂੰ ਅੰਗਰੇਜ਼ੀ ਅਤੇ ਹਿਸਾਬ ਵਿਸ਼ੇ ਦੇ ਅਧਿਆਪਕਾਂ ਤੋਂ ਕੁੱਟ ਪੈ ਰਹੀ ਸੀ। ਅੰਗਰੇਜ਼ੀ ਵਾਲਾ ਜੇ ਉਸ ਦੀਆਂ ਮਿਆਂਕਾਂ ਕਢਾ ਕੇ ਜਾਂਦਾ ਤਾਂ ਹਿਸਾਬ ਵਾਲਾ ਵੀ ਉਸ ਦੀਆਂ ਚਾਂਗਰਾਂ ਕਢਾ ਦਿੰਦਾ। ਸੱਤਰਵਿਆਂ ਦੇ ਸ਼ੁਰੂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਸੀ। ਕਮਜ਼ੋਰ ਵਿਦਿਆਰਥੀ ਕੁੱਟ ਤੋਂ ਡਰਦੇ ਸਕੂਲ ਛੱਡ ਜਾਂਦੇ ਸਨ। ਛੇਵੀਂ ਵਿੱਚ ਪੜ੍ਹਦਿਆਂ ਮੰਗੂ ਉਰਫ਼ ਮੰਗਤ ਸਿੰਘ ਵੀ ਸਕੂਲੋਂ ਹਟ ਗਿਆ ਸੀ। ਮੈਂ ਨਵਾਂ-ਨਵਾਂ ਭਰਤੀ ਹੋ ਕੇ ਉਸ ਸਕੂਲ ਵਿੱਚ ਲੱਗਾ ਸੀ। ਨੌਵੀਂ ਜਮਾਤ ਦਾ ਸਰੀਰ ਤੋਂ ਤਕੜਾ ਕਬੱਡੀ ਦਾ ਖਿਡਾਰੀ ਵੀ ਸਕੂਲ ’ਚੋਂ ਪੜ੍ਹਨੋਂ ਹਟ ਗਿਆ ਸੀ। ਉਸ ਇਲਾਕੇ ਵਿੱਚ ਦੂਰ-ਦੂਰ ਤਕ ਇੱਕ ਹੀ ਸਕੂਲ ਸੀ। ਦੂਜਾ ਜ਼ਿਲ੍ਹਾ ਹੋਣ ਕਰਕੇ ਅਤੇ ਰਿਹਾਇਸ਼ ਉੱਥੇ ਹੋਣ ਕਰਕੇ ਮੈਂ ਸ਼ਾਮ ਨੂੰ ਕਬੱਡੀ ਦੇ ਖਿਡਾਰੀ ਨੂੰ ਉਸ ਦੇ ਪਿੰਡੋਂ ਸਕੂਲ ਦੁਬਾਰਾ ਦਾਖ਼ਲ ਕਰਵਾਉਣ ਲਈ ਉਸ ਦੇ ਘਰ ਗਿਆ। ਸਕੂਲੋਂ ਉਸ ਦਾ ਪਿੰਡ ਸੱਤ ਕੁ ਕਿਲੋਮੀਟਰ ਸੀ। ਉਹ ਲੜਕਾ ਤਾਂ ਮੈਂ ਦਾਖ਼ਲ ਕਰਵਾ ਦਿੱਤਾ। ਕਬੱਡੀ ਦਾ ਖਿਡਾਰੀ ਹੋਣ ਕਰਕੇ ਉਹ ਛੇਤੀ ਹੀ ਫ਼ੌਜ ਵਿੱਚ ਭਰਤੀ ਹੋ ਗਿਆ।
ਇੱਕ ਦਿਨ ਸ਼ਾਮ ਵੇਲੇ ਮੈਨੂੰ ਕੱਚੀ ਸੜਕ ’ਤੇ ਡੰਗਰ ਚਾਰਦਾ ਮੰਗੂ ਮਿਲ ਪਿਆ। ਮੈਂ ਉਸ ਨੂੰ ਪਛਾਣ ਲਿਆ। ਮੰਗੂ ਨੇ ਡੰਗਰ ਘਰ ਨੂੰ ਤੋਰ ਲਏ। ਮੈਂ ਵੀ ਨਾਲ ਹੀ ਉਸ ਦੇ ਘਰ ਚਲਾ ਗਿਆ। ਮੰਗੂ ਦਾ ਬਾਪ ਮਰ ਚੁੱਕਾ ਸੀ। ਚਾਚੇ-ਤਾਏ ਉਸ ਨੂੰ ਪੜ੍ਹਾਉਣਾ ਨਹੀਂ ਸੀ ਚਾਹੁੰਦੇ। ਮੈਂ ਉਨ੍ਹਾਂ ਨੂੰ ਆਖਿਆ। ਮੁੰਡੇ ਨੂੰ ਦਾਖ਼ਲ ਕਰਵਾ ਦਿਓ। ਚਾਚੇ-ਤਾਏ ਨਾ ਮੰਨੇ ਪਰ ਮੰਗੂ ਅਤੇ ਉਸ ਦੀ ਮਾਂ ਮੰਨ ਗਏ। ਅਗਲੇ ਦਿਨ ਮੰਗੂ ਆਪਣੀ ਮਾਂ ਨੂੰ ਲੈ ਕੇ ਮੇਰੇ ਕੋਲ ਆ ਗਿਆ। ਮੈਂ ਮੰਗੂ ਨੂੰ ਦੁਬਾਰਾ ਦਾਖ਼ਲ ਕਰਵਾ ਦਿੱਤਾ। ਮੈਂ ਸ਼ਾਮ ਨੂੰ ਮੰਗੂ ਨੂੰ ਆਪਣੇ ਕਮਰੇ ਵਿੱਚ ਪਿਆਰ ਨਾਲ 4-5 ਹਿਸਾਬ ਦੇ ਸੁਆਲ ਸਮਝਾ ਦੇਣੇ ਅਤੇ ਥੋੜ੍ਹੀ ਜਿਹੀ ਅੰਗਰੇਜ਼ੀ ਤੇ ਹਿਸਾਬ ਵੀ ਪੜ੍ਹਾ ਦੇਣਾ। ਮੰਗੂ ਚੱਲ ਪਿਆ। ਮੰਗੂ ਨੇ ਅੱਗੋਂ-ਪਿੱਛੋਂ ਆ ਕੇ ਮੇਰੇ ਕੋਲ ਪੜ੍ਹ ਜਾਣਾ। ਮੰਗੂ ਦੇ ਘਰ ਲਵੇਰਾ ਚੰਗਾ ਹੋਣ ਕਰਕੇ ਸਰੀਰ ਪੱਖੋਂ ਤਾਕਤਵਰ ਸੀ। ਹੌਸਲਾ-ਅਫ਼ਜ਼ਾਈ ਨਾਲ ਅੱਠਵੀਂ ਤਕ ਮੰਗੂ ਕਬੱਡੀ ਦਾ ਚੰਗਾ ਖਿਡਾਰੀ ਬਣ ਗਿਆ ਅਤੇ ਪੜ੍ਹਾਈ ਵਿੱਚ ਵੀ ਹੁਸ਼ਿਆਰ ਹੋ ਗਿਆ।
ਨੌਵੀਂ-ਦਸਵੀਂ ਤਕ ਹੋਣ ’ਤੇ ਮੰਗੂ ਵੱਲੋਂ ਮੇਰਾ ਧਿਆਨ ਹਟ ਗਿਆ। ਲਗਪਗ ਪੈਂਤੀ ਸਾਲ ਬਾਅਦ ਮੈਂ ਉਸ ਜ਼ਿਲ੍ਹੇ ਵਿੱਚ ਇੱਕ ਵਿਆਹ ਵਿੱਚ ਸੀ ਤਾਂ ਇੱਕ ਛੇ ਫੁੱਟ ਤੋਂ ਵੀ ਉੱਚੇ ਆਦਮੀ ਵੱਲ ਮੇਰਾ ਧਿਆਨ ਮੱਲੋ-ਮੱਲੀ ਖਿੱਚਿਆ ਗਿਆ।
ਕੁਝ ਸਮੇਂ ਬਾਅਦ ਉਸ ਨੇ ਮੇਰੇ ਪੈਰੀਂ ਹੱਥ ਲਾਏ। ਉਹ ਕਹਿਣ ਲੱਗਾ, ‘‘ਸਰ, ਮੈਨੂੰ ਪਛਾਣਿਆ, ਮੈਂ ਤੁਹਾਡਾ ਮੰਗੂ। ਮੈਂ ਦਸਵੀਂ ਕਰ ਕੇ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਤੁਸੀਂ ਮੇਰੇ ਹੱਥਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਆਖਦੇ ਹੁੰਦੇ ਸੀ ਕਿ ਮੰਗੂ ਤੇਰੇ ਹੱਥ ‘ਬੌਕਸਿੰਗ’ ਕਰਨ ਵਾਲੇ ਹਨ। ਤੂੰ ਇੱਕ ਚੰਗਾ ਬਾਕਸਰ ਬਣ ਸਕਦਾ ਹੈਂ। ਮੈਂ ਫ਼ੌਜ ਵਿੱਚ ਪਿਛਲੇ ਸਾਲ ਹੀ ਕੈਪਟਨ ਦੇ ਤੌਰ ’ਤੇ ਰਿਟਾਇਰ ਹੋਇਆ ਹਾਂ ਤੇ ਇਹ ਸਭ ਕੁਝ ਬਾਕਸਿੰਗ ਦੀ ਹੀ ਦੇਣ ਹੈ। ਬਾਕਸਿੰਗ ਦੇ ਸਿਰ ’ਤੇ ਮੈਂ ਕਾਫ਼ੀ ਦੁਨੀਆਂ ਘੁੰਮ ਆਇਆ ਹਾਂ। ਅੱਜ ਕਿੱਡਾ ਸੁਭਾਗਾ ਦਿਨ ਹੈ ਕਿ ਤੁਸੀਂ ਮਿਲੇ। ਮੈਨੂੰ ਭੁੱਲਿਆਂ ਨਹੀਂ ਕਿ ਕਿਵੇਂ ਤੁਸੀਂ ਮੈਨੂੰ ਅੰਗਰੇਜ਼ੀ ਦੇ ਸਾਰੇ ਟੈਂਸ ਸਿਖਾਏ ਸਨ। ਅੰਗਰੇਜ਼ੀ ਤੋਂ ਇਲਾਵਾ ਹਿਸਾਬ ਪੜ੍ਹਾਇਆ।’’ ਇਹ ਸਾਰਾ ਕੁਝ ਮੰਗੂ ਨੇ ਮੈਨੂੰ ਇੰਗਲਿਸ਼ ਵਿੱਚ ਫਟਾ-ਫਟ ਆਖਿਆ ਕਿ ਮੇਰੀ ਬਸ ਕਰਾ ਦਿੱਤੀ। ਮੈਂ ਆਖਿਆ ਮੰਗੂ ਬਸ ਕਰ, ਮੈਨੂੰ ਇੰਨੀ ਇੰਗਲਿਸ਼ ਨਹੀਂ ਆਉਂਦੀ। ਉਹ ਕਹਿਣ ਲੱਗਾ, ‘‘ਸਰ ਇਹ ਬੂਟਾ ਤਾਂ ਸੁੱਕ ਗਿਆ ਸੀ। ਤੁਸੀਂ ਦੁਬਾਰਾ ਲਾ ਕੇ ਇਸ ਨੂੰ ਪਾਣੀ ਪਾਇਆ। ਮੈਂ ਤੁਹਾਡਾ ਦੇਣ ਕਦੇ ਨਹੀਂ ਦੇ ਸਕਦਾ।’’

ਦਇਆ ਸਿੰਘ ਸੰਧੂ
ਸੰਪਰਕ: 95010-32057

24 Jan 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਤਗੁਰੁ ਬਾਬਾ ਨਾਨਕ ਦੇਵ ਜੀ ਦਾ ਬਚਨ ਹੈ -
ਅਠਸਠ ਤੀਰਥ ਸਗਲ ਪੁੰਨ ਜੀਅ ਦਇਆ ਪ੍ਰਵਾਨ |
ਕਿਸੇ ਪਰ ਦਇਆ ਕਰਕੇ ਵਿਦਿਆ ਦੇ ਮਾਰਗ ਪਾਉਣਾ ਵੀ ਇਕ ਤਰਾਂ ਦਾ ਵੱਡਾ ਪੁੰਨ ਹੈ |
ਬਹੁਤ ਈ ਸੁੰਦਰ ਤਜਰਬਾ ਸਾਂਝਾ ਕੀਤਾ ਬਿੱਟੂ ਬਾਈ ਜੀ |

ਸਤਗੁਰੁ ਬਾਬਾ ਨਾਨਕ ਦੇਵ ਜੀ ਦਾ ਬਚਨ ਹੈ -


ਅਠਸਠ ਤੀਰਥ ਸਗਲ ਪੁੰਨ ਜੀਅ ਦਇਆ ਪ੍ਰਵਾਨ |


ਕਿਸੇ ਨੂੰ ਵਿਦਿਆ ਦੇ ਮਾਰਗ ਪਾਉਣਾ ਵੀ ਦਇਆ ਅਤੇ ਵੱਡੇ ਪੁੰਨ ਦਾ ਕੰਮ ਏ |


ਬਹੁਤ ਈ ਸੁੰਦਰ ਤਜਰਬਾ ਸਾਂਝਾ ਕੀਤਾ ਬਿੱਟੂ ਬਾਈ ਜੀ |


And Credit must equally go to the trailblazer, the guide - ਜਿਨ੍ਹਾਂ ਰਾਹ ਦੱਸੀ ਅਤੇ ਕਿਸੇ ਨੂੰ ਜੀਵਨ ਵਿਚ ਸਫਲ ਹੋਣ ਦੇ ਯੋਗ ਬਣਾਇਆ | ਸੰਧੂ ਸਾਹਿਬ, ਜੈਸਾ ਨਾਮ, ਵੈਸਾ ਲਾਮ |

 

05 Feb 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat khubb,............brilliant

05 Feb 2014

Reply