Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ| :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ|

 

ਇਹ ਕਵਿਤਾ ਜੋ ਅੱਜ ਮੈਂ ਤੁਹਾਡੇ ਨਾਲ Share ਕਰ ਰਿਹਾ ਹਾਂ ਇਹ ਕਿਸੇ ਮੇਰੇ ਵੀਰ ਪਰਗਟ ਦੀ ਲਿਖੀ ਹੈ ਬਹੁਤ ਹੀ ਵਧੀਆ ਲਿਖਿਆ ਹੈ ਅੱਜ ਦੇ ਕਲਾਕਾਰਾ ਤੇ ਗੀਤਕਾਰਾ ਬਾਰੇ..........

 

 

ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ|

 

 

ਗੀਤਕਾਰਾਂ ਨੂੰ ਕਲਾਕਾਰਾਂ ਨੂੰ, ਮੇਰੀ ਬੇਨਤੀ ਹੈ ਅਦਾਕਾਰਾਂ ਨੂੰ,
ਮਸ਼ਹੂਰ ਹੋਣ ਦੀ ਖਾਤਿਰ ਨਾ ਤੁਸੀਂ ਆਪਣਾ ਉੱਲੂ ਲੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

 

ਵੇਸ਼ਵਾਵਾਂ-ਬਦਚਲਣਾਂ ਜਾਂ ਕੁਝ ਹੋਰ ਵਿਖਾਉਣਾ ਚਾਹੁੰਦੇ ਹੋ?
ਪੰਜਾਬ ਦੀਆਂ ਸਭ ਕੁੜੀਆਂ ਨੂੰ ਤੁਸੀਂ ਕੀ ਦਰਸਾਉਣਾ ਚਾਹੁੰਦੇ ਹੋ?
ਅਸੀਂ ਕੀ ਲਿਖਿਆ? ਕੀ ਗਾਉਂਦੇ ਹਾਂ? ਯਾਰੋ ਸ਼ਰਮ ਤਾਂ ਮਾੜੀ ਮੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

 

ਸੁਣਨ ਵਾਲੇ ਸਭ ਸਰੋਤਿਆਂ ਨੂੰ ਜੇਕਰ ਸੋਝੀ ਆ ਜਾਵੇ,
ਕੀ ਮਜਾਲ ਹੈ ਇਹਨਾਂ ਗਾਇਕਾਂ ਦੀ, ਕੋਈ ਗੀਤ ਐਹੋ ਜਿਹਾ ਗਾ ਜਾਵੇ,
ਐਹੋ ਜਿਹੇ ਗਾਣੇ ਗਾਉਣਿਆਂ ਨੂੰ, ਨਾਂ ਭੁੱਲਕੇ ਕਦੇ ਸਪੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

 

ਡੇਰੇਦਾਰ ਪਾਖੰਡੀਆਂ ਮੂਹਰੇ ਲੀਡਰ ਜਾਂਦੇ ਮੂਤੀ ਕਿਉਂ?
ਸ਼ੇਰਾਂ ਤੋਂ ਭੇਡਾਂ ਬਣ ਚੱਲੇ, ਇਹ ਆਵਾ ਜਾਂਦਾ ਊਤੀ ਕਿਉਂ?
ਕਰਨੀ ਹੀ ਜੇ ਚਾਹੁੰਦੇ ਹੋ, ਮਾੜੇ ਪ‌ਰਬੰਧ 'ਤੇ ਚੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

 

ਸਾਡੇ ਘੁੱਗ ਵਸਦੇ ਪੰਜਾਬ ਤਾਂਈ, ਇਹ ਲੀਡਰ ਲੁੱਟ ਕੇ ਖਾ ਰਹੇ ਨੇ,
ਕਿਸਾਨ-ਮਜ਼ਦੂਰ ਦੀ ਮਿਹਨਤ ਨੂੰ, ਇਹ ਜੇਬਾਂ ਦੇ ਵਿੱਚ ਪਾ ਰਹੇ ਨੇ,
ਭਰਿਸ਼ਟ ਹੋਏ ਇਹਨਾਂ ਲੀਡਰਾਂ ਦੀ ਆਉ ਰਲ-ਮਿਲ ਫੱਟੀ ਪੋਚ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

 

ਤੂੰ ਪਰਗਟ ਕੀ ਸੁਲਝਾਲੇਂਗਾ ਇਸ ਉਲਝੇ ਤਾਣੇ-ਬਾਣੇ ਦਾ?
ਜੇ "ਓਹ" ਦੇਵੇ ਤਾਂ ਅਕਲ ਆਊ, ਤੇਰਾ ਫਾਇਦਾ ਨਹੀਂ ਸਮਝਾਣੇ ਦਾ,
ਜੀਹਣੇ ਅੰਤ ਸਹਾਈ ਹੋਣਾ ਹੈ, ਬੱਸ ਮਨ ਵਿੱਚ ਓਹਦੀ ਓਟ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....।।।।

01 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!!!!!!!

01 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdia likhia hai pargat g ne .........ih  loka da hi kasoor hunda hai jo iho jehe songs nu support krde ne .pehla singin te writin song di shi hundi c ohda kuch meanin hunda c per aj kal ( kuch ku sala taun) "kudian,mundian" taun ilawa  koi topic hi nhi reh gea .gine chune hi  kuch singer reh gye ne jo purane ne,aj kal songs di wordin hadd taun jada bhaddi hundi aa ... jihna kavo una ghat hai ........! .......... share krn lyi shukriya tuhada parminder g                   

02 Mar 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 

dear frnds SSA

 

                                   thanks 4 comments.

02 Mar 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਅਸਲ ਵਿਚ ਪਰਗਟ ਵੀਰ ਨੇ ਇਹਨਾ ਖੁੱਲੇ ਵਿਚਾਰਾਂ ਨੂੰ ਇੱਕ ਬੰਦਿਸ਼ ਵਿਚ ਬਖੂਬੀ ਪੇਸ਼ ਕੀਤਾ , ਵਾਕਿਆ ਈ ਬਹੁਤ ਖੁਸ਼ੀ ਹੋਈ ਰਚਨਾ ਪੜ ਕੇ ..

03 Mar 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy08happy08happy08......GREAT COMPOSITION......THANX FOR SHARING!!!!!!!!happy10

27 Mar 2012

Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 

BAHUT SOHNEY PARGAT G !!!

 

27 Mar 2012

Reply