Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ

 

ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ 

 

ਖੁਦਗਰਜ਼ ਮਨਾਂ ਕਰ ਹੋਸ਼ ਜ਼ਰਾ,

ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ |


ਜੋ ਹਰ ਬਸ਼ਰ ਦੀ ਜਾਨ ਲਈ,

ਭਾਰਤ ਮਾਤਾ ਦੀ ਆਨ ਲਈ,

ਮਾਵਾਂ ਦੇ ਪੁੱਤਰ ਨਿਡਰ ਬੜੇ,

ਧਰ ਸੀਸ ਤਲੀ, ਗੰਨ ਮੋਢੇ ਤੇ,

ਦਿਨ ਰਾਤੀ ਪਹਿਰਾ ਦੇਣ ਖੜ੍ਹੇ,

ਉਹ ਸੱਜਣ, ਮਿੱਤਰ ਨਜ਼ਰਾਂ ਦੇ,

ਮੈਲੀ ਅੱਖ ਕਢ, ਹੱਥ ਦੇਣ ਫੜਾ |

 

ਖੁਦਗਰਜ਼ ਮਨਾਂ ਕਰ ਹੋਸ਼ ਜ਼ਰਾ,

ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ |


ਉੱਥੇ ਘਰ ਦਾ ਨਿੱਘ, ਮਾਹੌਲ ਨਹੀਂ,

ਕੋਈ ਵਿਉਂਤ ਗ੍ਰਿਹਸਤੀ ਬੁਣਨ ਲਈ,

ਕਿਲਕਾਰੀ ਨਹੀਂ ਕੋਈ ਬੱਚਿਆਂ ਦੀ,

ਤੋਪਾਂ ਦੀ ਗੂੰਜ ਹੈ ਸੁਣਨ ਲਈ,

ਲਹੂ ਜੰਮਵੀਂ ਠੰਢ ਸਿਆਚਿਨ ਦੀ,

ਨਾ ਠੰਢਾ ਫਿਰ ਵੀ ਜੋਸ਼ ਜ਼ਰਾ |

 

ਖੁਦਗਰਜ਼ ਮਨਾਂ ਕਰ ਹੋਸ਼ ਜ਼ਰਾ,

ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ |


ਤੂੰ ਤਾਣ ਬੇਫ਼ਿਕਰੀ ਸੌਨਾ ਏਂ,

ਉਹਨੂੰ ਅੱਖ ਫਰਕਣ ਦਾ ਟਾਈਮ ਨਹੀਂ,

ਸਿਰ ਦੇ ਕੇ ਸਰਹੱਦ ਰੱਖੇ ਉਹ,

ਪਰ ਤੂੰ ਅਸੂਲ ਤੇ ਕਾਇਮ ਨਹੀਂ |

ਤੇਰੇ ਕਾਰੇ ਪੋਲਾ ਦੇਸ਼ ਕਰਨ,

ਕਦ ਭਰਨਾ ਤੇਰਾ ਪਾਪ ਘੜਾ |

 

ਖੁਦਗਰਜ਼ ਮਨਾਂ ਕਰ ਹੋਸ਼ ਜ਼ਰਾ,

ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ |


ਕੁਰਸੀ ਲਈ ਲੜ ਲੜ ਮਰਨ ਪਏ,

ਸਭ ਆਪਣੀਆਂ ਜੇਬਾਂ ਭਰਨ ਪਏ,

ਗੰਨ, ਕਫ਼ਨ ਤੋਂ ਲੈ ਜਹਾਜਾਂ ਤੱਕ,

ਨਿੱਤ ਬਣਦੇ ਟੁੱਟਦੇ ਰਾਜਾਂ ਤੱਕ,

ਇਹ ਹਵਸ ਬੇਸ਼ਰਮੀ ਦਾ ਰੌਲਾ,

ਕੋਈ, ਕਾਸ਼, ਦਏ ਖਾਮੋਸ਼ ਕਰਾ |

 

ਖੁਦਗਰਜ਼ ਮਨਾਂ ਕਰ ਹੋਸ਼ ਜ਼ਰਾ,

ਕੁਝ ਉਨ੍ਹਾਂ ਲਈ ਵੀ ਸੋਚ ਜ਼ਰਾ |


ਜਗਜੀਤ ਸਿੰਘ ਜੱਗੀ


26 ਜਨਵਰੀ ਇਕ ਵਾਰ ਫਿਰ ਆ ਗਈ ਹੈ | ਗਣਤੰਤਰ ਦਿਵਸ ਦੇ ਮੌਕੇ ਤੇ ਇਹ

ਕਵਿਤਾ ਸਮਰਪਿਤ ਹੈ ਉਨ੍ਹਾਂ ਜਵਾਨਾਂ ਨੂੰ ਜੋ ਸਾਡੀ ਅਤੇ ਦੇਸ਼ ਦੀ ਸੁਰੱਖਿਆ ਲਈ

ਸੀਮਾ ਤੇ ਮੌਸਮ ਦੀਆਂ ਸਖਤੀਆਂ ਝਲਦੇ ਤੈਨਾਤ ਹਨ, ਅਤੇ ਅਸੀ ਦੇਸ਼ ਦੇ ਅੰਦਰ ਕੁਝ ਹੋਰ ਈ ਕਰਨ ਵਿਚ ਰੁੱਝੇ ਹਾਂ |

 

         HAPPY REPUBLIC DAY TO ONE AND ALL


                                JAI HIND

24 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thank you my compatriots !

Quite a few reviews, but not a single comment ! Is it fair ?

Friends, I still feel, our Soldiers deserve a Respectful Salute from us all Civilians...

 

Please express your solidarity with your comment......

                            Happy Republic Day

25 Jan 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

jaggi sir ji salaam eh tuhadi kalam nu

 

love u

26 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਪ੍ਰੀਤ ਭਾਅ ਜੀ, ਆਪਦੇ ਕਮੇਂਟ੍ਸ ਅਤੇ ਢੇਰ ਸਾਰੇ ਪਿਆਰ ਲਈ ਬਹੁਤ ਬਹੁਤ ਧੰਨਵਾਦ  ਜੀ |

29 Jan 2014

anonymous
Anonymous

ਅਫਸੋਸ ਇਹ ਰਚਨਾ ਮਿਸ ਹੋ ਗਈ ਸਰ ਜੀ | ਬਹੁਤ ਈ ਵਧੀਆ ਅੰਦਾਜ਼ ਵਿਚ ਬਿਆਨ ਕੀਤਾ ਏ ਕਿ ਫੌਜੀ ਜਵਾਨ ਕੀਹ ਕਰ ਰਹੇ ਹਨ ਤੇ ਦੇਸ ਦੇ ਅੰਦਰ ਖਾਸ ਕਰ ਵੱਡੇ ਲੋਕ ਕੀਹ ਕਰ ਰਹੇ ਹਨ | ਦੇਸ ਦੀ ਦੁਰਦਸ਼ਾ ਵੀ ਇਹੋ ਜਿਹੇ ਲੋਕਾਂ ਕਰਕੇ ਹੋਈ ਏ |

30 Jan 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Salute from my side,.............to all the soldiers,.......who work hard honestly for their civilians..........

30 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thnx for taking time off for visiting and saluting the Sentinels of Mother India ! GodBless !

01 Feb 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸ਼ੁਕਰੀਆ ਸੁਖਵਿੰਦਰ ਜੀ ਆਪਨੇ ਹਾਲਾਤ ਨੂੰ ਸਹੀ ਸਮਝਿਆ |

03 Feb 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਨ ਨੂ ਸ਼ੂਹ ਗੲੀ
ਬਿਅਾਨ ਕਰਨ ਲਈ ਲਫਜ ਨੀ ਲੱਭ ਰਹੇ....Touching, Precise and a wake up call to all....Thanks for sharing
07 May 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਜੀ, ਬਹੁਤ ਧੰਨਵਾਦ ਆਪਨੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਪਿਆਰ ਦਿੱਤਾ !

03 Sep 2014

Showing page 1 of 2 << Prev     1  2  Next >>   Last >> 
Reply