Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਾਕਿਸਤਾਨੀ ਕੁਰਸੀ


ਪਾਕਿਸਤਾਨ ਤੋਂ ਹਿਜਰਤ ਕਰਦੇ ਸਮੇਂ ਦਾਦਾ ਜੀ ਆਪਣੇ ਨਾਲ ਉੱਥੋਂ ਕੱਪੜੇ ਬਿਸਤਰ ਤੋਂ ਇਲਾਵਾ ਦੋ ਵੱਡੇ ਮਜ਼ਬੂਤ ਮੰਜੇ, ਇੱਕ ਕੁਰਸੀ ਅਤੇ ਰਸੋਈ ਸਾਮਾਨ ਦੀ ਨਿੱਕ-ਸੁੱਕ ਨਾਲ ਕੁੰਡੀ-ਸੋਟਾ ਲਿਆਉਣਾ ਨਹੀਂ ਭੁੱਲੇ ਸਨ। ਉਨ੍ਹਾਂ ਨੇ ਮੰਜਿਆਂ ਨੂੰ ਖੋਲ੍ਹ ਕੇ ਟਰੇਨ ਵਿੱਚ ਰੱਖ ਲਿਆ ਸੀ, ਹਿੰਦੁਸਤਾਨ ਪਹੁੰਚ ਕੇ ਪਾਵੇ ਠੋਕ ਕੇ ਫਿਰ ਮੰਜਿਆਂ ਦੀ ਵਰਤੋਂ ਕਰਨ ਲੱਗੇ। ਦਾਦਾ ਜੀ ਨੇ ਪਾਕਿਸਤਾਨ ਤੋਂ ਮੰਜੇ ਲਿਆਉਣਾ ਇਸ ਲਈ ਜ਼ਰੂਰੀ ਸਮਝਿਆ ਸੀ ਕਿਉਂਕਿ ਵੱਡੇ ਤਾਇਆ ਜੀ ਉਦੋਂ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਦੋ ਨਿੱਕੇ-ਨਿੱਕੇ ਨਿਆਣੇ ਸਨ। ਦਾਦਾ ਜੀ ਆਪਣੇ ਪੋਤਿਆਂ ਨੂੰ ਇੰਨਾ ਪਿਆਰ ਕਰਦੇ ਸਨ ਕਿ ਉਨ੍ਹਾਂ ਦਾ ਬੱਚਿਆਂ ਦਾ ਫਰਸ਼ ‘ਤੇ ਸੌਣਾ ਗਵਾਰਾ ਨਹੀਂ ਸੀ। ਕੈਂਪਾਂ ਵਿੱਚ ਸ਼ਰਨਾਰਥੀਆਂ ਦੀ ਭੀੜ ਵਿੱਚ ਦਾਦਾ ਜੀ ਨੇ ਜਗ੍ਹਾ ਸੌੜੀ ਹੋਣ ‘ਤੇ ਵੀ ਦੋਵੇਂ ਮੰਜੇ ਵਿਛਾ ਦਿੱਤੇ ਸਨ ਜਿਸ ‘ਤੇ ਸਿਰਫ਼ ਉਨ੍ਹਾਂ ਦੇ ਪੋਤੇ ਹੀ ਨਹੀਂ ਪੈਦੇ ਸਨ, ਬਾਕੀ ਹੋਰ ਨਿੱਕੇ ਬਾਲਾਂ ਨੂੰ ਮੰਜਿਆਂ ‘ਤੇ ਸੌਣ ਲਈ ਪਾ ਦਿੰਦੇ ਸਨ। ਜਿਸ ਦਿਨ ਬਾਲਾਂ ਨੂੰ ਰੋਟੀ ਨਾਲ ਖਾਣ ਨੂੰ ਸਬਜ਼ੀ ਨਹੀਂ ਮਿਲਦੀ ਸੀ ਤਾਂ ਉਹ ਪਿਆਜ਼-ਧਨੀਆ ਕੁੱਟ ਕੇ ਚਟਣੀ ਬਣਾ ਉਨ੍ਹਾਂ ਨੂੰ ਰੋਟੀ ਖਵਾ ਦਿੰਦੇ ਸਨ।
ਇਸੇ ਤਰ੍ਹਾਂ ਦਾਦਾ ਜੀ ਆਪਣੀ ਕੁਰਸੀ ਨਾਲ ਵੀ ਬਹੁਤ ਪਿਆਰ ਕਰਦੇ ਸੀ। ਦਾਦਾ ਜੀ ਦੱਸਦੇ ਸਨ ਕਿ ਸਾਗਵਾਨ ਤੋਂ ਬਣੀ ਇਸ ਕੁਰਸੀ ਦੀ ਕੀਮਤ ਉਸ ਸਮੇਂ ਸੱਤ ਰੁਪਏ ਸੀ। ਉਹ ਇਸ ਕੁਰਸੀ ਨੂੰ ਆਪਣੇ ਲਈ ਕਿਸਮਤ ਵਾਲੀ ਸਮਝਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਜਦੋਂ ਦੀ ਇਹ ਕੁਰਸੀ ਘਰ ਆਈ ਸੀ, ਘਰ ਵਿੱਚ ਹਰ ਤਰ੍ਹਾਂ ਦੀ ਚਹਿਲ-ਪਹਿਲ ਹੋ ਗਈ ਸੀ। ਵਣਜ-ਵਪਾਰ ਵਿੱਚ ਵੀ ਦੁੱਗਣਾ ਵਾਧਾ ਹੋਇਆ, ਘਰ ਵਿੱਚ ਲੱਛਮੀ ਦਾ ਪ੍ਰਵੇਸ਼ ਹੋ ਗਿਆ ਸੀ। ਦਾਦਾ ਜੀ ਜਦੋਂ ਵੀ ਘਰ ਹੁੰਦੇ ਸਨ, ਉਹ ਅਕਸਰ ਇਸ ਕੁਰਸੀ ‘ਤੇ ਹੀ ਬੈਠਦੇ ਸਨ। ਸਵੇਰੇ ਨਿਤਨੇਮ ਤੋਂ ਲੈ ਕੇ ਕੀਰਤਨ ਸੋਹਲੇ ਤਕ ਉਹ ਆਪਣਾ ਆਸਣ ਇਸ ਕੁਰਸੀ ‘ਤੇ ਹੀ ਜਮਾਈ ਰੱਖਦੇ ਸਨ। ਅਸੀਂ ਕਈ ਵਾਰੀ ਦਾਦਾ ਜੀ ਨਾਲ ਮਜ਼ਾਕ ਕਰਦੇ ਸਾਂ ਕਿ ਤੁਸੀਂ ਪਾਕਿਸਤਾਨ ਤੋਂ ਫਜ਼ੂਲ ਦੀ ਨਿੱਕ-ਸੁੱਕ ਚੁੱਕ ਲਿਆਏ ਹੋ, ਉਲਟਾ ਨਾਲ ਲਿਆਉਣ ਵਾਲਾ ਧਨ ਤੁਸੀਂ ਉੱਥੇ ਜ਼ਮੀਨ ਵਿੱਚ ਹੀ ਦੱਬ ਆਏ ਹੋ। ਬੱਚਿਆਂ ਦੇ ਮਜ਼ਾਕ ‘ਤੇ ਦਾਦਾ ਜੀ ਉਦਾਸ ਹੋ ਜਾਂਦੇ ਸਨ, ਉਹ ਕਹਿੰਦੇ ਸਨ, ”ਅਸਾਂ ਤਾਂ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਵਾਪਸ ਆਪਣੇ ਵਤਨ ਨਹੀਂ ਪਰਤਾਂਗੇ। ਉਨ੍ਹਾਂ ਦੱਸਿਆ ਕਿ ਤੇਰੇ ਤਾਇਆ ਜੀ ਜ਼ਿੱਦ ਕਰਕੇ ਦੁਬਾਰਾ ਪਾਕਿਸਤਾਨ ਆਪਣੇ ਘਰ ਤੋਂ ਸੋਨਾ-ਚਾਂਦੀ ਲੈਣ ਗਏ ਸਨ ਪਰ ਉਹ ਰਸਤੇ ਵਿੱਚ ਹੀ ਫਸ ਗਏ ਸਨ। ਉਨ੍ਹਾਂ ਨੂੰ ਆਪਣੀ ਜਾਨ ਬਚਾਉਣੀ ਹੀ ਮੁਸ਼ਕਲ ਹੋ ਗਈ ਸੀ, ਇਹ ਤਾਂ ਭਲਾ ਹੋਵੇ ਮਹਾਰਾਜਾ ਪਟਿਆਲੇ ਦਾ ਜੋ ਜਹਾਜ਼ ਵਿੱਚ ਬਿਠਾ ਕੇ ਤੇਰੇ ਤਾਏ ਨੂੰ ਬਚਾ ਕੇ ਵਾਪਸ ਲਿਆਏ ਸਨ ਕਿਉਂਕਿ ਤੇਰੀ ਭੂਆ ਹਰ ਸ਼ਾਮ ਨੂੰ ਕੈਂਪਾਂ ਵਿੱਚ ਰਹਿਰਾਸ ਸਾਹਿਬ ਦਾ ਪਾਠ ਅਤੇ ਕੀਰਤਨ ਕਰਦੀ ਸੀ। ਇੱਕ ਦਿਨ ਕੀਰਤਨ ਸੁਣ ਕੇ ਮਹਾਰਾਜਾ ਅਚਾਨਕ ਉਧਰ ਆ ਗਏ ਸਨ, ਉਦੋਂ ਕੀਰਤਨ ਕਰਦਿਆਂ ਤੇਰੀ ਭੂਆ ਦੇ ਅੱਖਾਂ ‘ਚੋਂ ਪਰਲ-ਪਰਲ ਅੱਥਰੂ ਵਗ ਰਹੇ ਸਨ। ਆਵਾਜ਼ ਸੁਣ ਮਹਾਰਾਜਾ ਉੱਥੇ ਕੀਰਤਨ ਸਮਾਪਤੀ ਤਕ ਬੈਠੇ ਰਹੇ ਅਤੇ ਬਾਅਦ ਵਿੱਚ ਭੂਆ ਜੀ ਨੂੰ ਦੁੱਖ-ਦਰਦ ਦਾ ਕਾਰਨ ਪੁੱਛਿਆ ਤਾਂ ਭੂਆ ਨੇ ਦੱਸਿਆ ਕਿ ਮੇਰਾ ਭਰਾ ਪਾਕਿਸਤਾਨ ‘ਚ ਫਸ ਗਿਆ ਹੈ। ਵਿਥਿਆ ਸੁਣ ਕੇ ਮਹਾਰਾਜਾ ਨੇ ਤੇਰੇ ਚਾਚੇ ਨਾਲ ਸਪੈਸ਼ਲ ਗਾਰਦ ਭੇਜ ਕੇ ਤੇਰੇ ਚਾਚੇ ਅਤੇ ਤਾਏ-ਚਾਚੇ ਨੂੰ ਵਾਪਸ ਪਟਿਆਲੇ ਲਿਆਂਦਾ ਸੀ। ਮਹਾਰਾਜਾ ਆਪ ਕੈਂਪ ਵਿੱਚ ਦੋਵੇਂ ਜੀਆਂ ਨੂੰ ਛੱਡ ਕੇ ਗਏ ਸਨ। ਉਸ ਸਮੇਂ ਮੈਂ ਕੁਰਸੀ ‘ਤੇ ਬੈਠਾ ਸਾਂ ਤਾਂ ਪਿੱਛੋਂ ਆ ਕੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਉਹ ਬੋਲੇ ਸਨ, ”ਬਾਪੂ ਜੀ, ਤੁਹਾਡੇ ਪੁੱਤਰ ਨੂੰ ਮੈਂ ਵਾਪਸ ਲੈ ਆਇਆ।” ਮੈਂ ਕੁਰਸੀ ਤੋਂ ਧੰਨਵਾਦ ਕਰਨ ਲਈ ਉੱਠਣ ਲੱਗਾ ਤਾਂ ਉਨ੍ਹਾਂ ਨੇ ਮੈਨੂੰ ਕੁਰਸੀ ‘ਤੇ ਬਿਠਾ, ਮੇਰੇ ਪੈਰਾਂ ਨੂੰ ਹੱਥ ਲਾਇਆ ਸੀ ਤੇ ਬੋਲੇ ਸੀ ਤੁਸੀਂ ਮੇਰੇ ਪਿਤਾ ਸਮਾਨ ਹੋ ਮੈਂ ਤਾਂ ਆਪਣਾ ਸਿਰਫ਼ ਫ਼ਰਜ਼ ਪੂਰਾ ਕੀਤਾ ਹੈ। ਮੈਂ ਮਹਾਰਾਜੇ ਦਾ ਰਿਣੀ ਹਾਂ, ਉਸ ਦਾ ਅਹਿਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ।”

26 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦਾਦਾ ਜੀ ਨੇ ਜਦੋਂ ਅਲਾਟ ਹੋਏ ਮਕਾਨ ਵਿੱਚ ਪ੍ਰਵੇਸ਼ ਕੀਤਾ ਸੀ ਤਾਂ ਸਾਮਾਨ ਲਿਆਉਣ ਸਮੇਂ ਕੁਰਸੀ ਨੂੰ ਸਭ ਤੋਂ ਪਹਿਲਾਂ ਘਰ ਵਿੱਚ ਸਜਾਇਆ ਸੀ। ਕੁਰਸੀ ਦੇ ਉਪਰ ਹੀ ਇੱਕ ਆਲ੍ਹਾ ਸੀ ਜਿੱਥੇ ਦਾਦਾ ਜੀ ਨੇ ਧਾਰਮਿਕ ਪੁਸਤਕਾਂ ਅਤੇ ਗੁਰੂਆਂ ਦੀਆਂ ਫੋਟੋ ਰੱਖੀਆਂ ਹੋਈਆਂ ਸਨ। ਭਾਵੇਂ ਦਾਦਾ ਜੀ ਕੁਰਸੀ ਨੂੰ ਪਵਿੱਤਰ ਅਤੇ ਕਿਸਮਤ ਵਾਲੀ ਸਮਝਦੇ ਸਨ ਪਰ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਸਾਰੇ ਬੱਚੇ ਵਾਰੋ-ਵਾਰੀ ਬੈਠ ਕੇ ਝੂਲਾ ਝੂਲਦੇ ਸਨ। ਇਸ ਤੋਂ ਇਲਾਵਾ ਘਰ ‘ਚ ਕੋਈ ਮਹਿਮਾਨ ਆਉਂਦਾ ਤਾਂ ਇਹ ਹੀ ਕੁਰਸੀ ਬੈਠਣ ਲਈ ਪੇਸ਼ ਕੀਤੀ ਜਾਂਦੀ ਸੀ ਕਿਉਂਕਿ ਘਰ ‘ਚ ਮੰਜਿਆਂ ਤੋਂ ਇਲਾਵਾ ਹੋਰ ਕੋਈ ਫਰਨੀਚਰ ਨਹੀਂ ਸੀ। ਭਾਵੇਂ ਘਰ ‘ਚ ਇੱਕ ਉੱਚੀ ਤਿਪਾਈ ਸੀ ਜਿਸ ਨੂੰ ਦਾਦੀ ਜੀ ਚੱਟਣੀ ਕੁੱਟਣ ਜਾਂ ਮੱਖਣ ਕੱਢਣ ਸਮੇਂ ਵਰਤਦੇ ਸਨ। ਜੇ ਕਿਧਰੇ ਅਨਜਾਣੇ ਵਿੱਚ ਇਸ ਉੱਪਰ ਕੋਈ ਮਹਿਮਾਨ ਆ ਬੈਠਦਾ ਸੀ ਤਾਂ ਤਿਪਾਈ ‘ਤੇ ਸੰਤੁਲਨ ਨਾ ਬਣਾ ਸਕਣ ਕਾਰਨ ਉਹ ਮੂਧੇ-ਮੂੰਹ ਫਰਸ਼ ‘ਤੇ ਆ ਡਿੱਗਦਾ ਸੀ ਅਤੇ ਮਹਿਮਾਨ ਨੂੰ ਡਿੱਗਦਾ ਦੇਖ ਬੱਚਿਆਂ ਦਾ ਤਾਂ ਕੀ ਕਈ ਵਾਰੀ ਵੱਡਿਆਂ ਦਾ ਵੀ ਹਾਸਾ ਨਿਕਲ ਜਾਂਦਾ ਸੀ ਤੇ ਮਹਿਮਾਨ ਵੀ ਸ਼ਰਮਿੰਦਾ ਹੋ ਖਸਿਆਨੀ ਜਿਹੀ ਹਾਸੀ ਹੱਸ ਛੱਡਦਾ ਸੀ। ਇਸ ਲਈ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਮਹਿਮਾਨ ਦਾਦਾ ਜੀ ਦੀ ਕੁਰਸੀ ‘ਤੇ ਹੀ ਆ ਕੇ ਬੈਠੇ।
ਹੌਲੀ-ਹੌਲੀ ਦਾਦਾ ਜੀ ਦੀ ਕੁਰਸੀ ਸਾਰੇ ਮੁਹੱਲੇ ਵਿੱਚ ਮਸ਼ਹੂਰ ਹੋ ਗਈ ਸੀ। ਕਿਸੇ ਦੇ ਘਰ ਕੋਈ ਖ਼ਾਸ ਮਹਿਮਾਨ ਆਉਂਦਾ, ਉਹ ਸਾਡੇ ਘਰੋਂ ਕੁਰਸੀ ਲੈ ਜਾਂਦੇ ਸਨ। ਕੁਰਸੀ ਦੀ ਮੰਗ ਵਧਦੀ ਦੇਖ ਕੇ ਦਾਦਾ ਜੀ ਦਾ ਚਿੱਤ ਬਹੁਤ ਹੀ ਪ੍ਰਸੰਨ ਹੁੰਦਾ, ਉਨ੍ਹਾਂ ਨੇ ਕੁਰਸੀ ਨੂੰ ਪਾਲਿਸ਼ ਕਰਵਾ ਲਿਆ ਸੀ ਅਤੇ ਮੇਰੀ ਅੰਮੀ ਨੂੰ ਹਰੇ ਰੰਗ ਦਾ ਦਸੂਤੀ ਕੱਪੜਾ ਬਾਜ਼ਾਰ ਤੋਂ ਖਰੀਦ ਕੇ ਲਿਆ ਦਿੱਤਾ ਤੇ ਤਾਕੀਦ ਕੀਤੀ ਸੀ ਕਿ ਕੁਰਸੀ ਲਈ ਕੁਸ਼ਨ ਕਵਰ ਅਤੇ ਬੈਕ ਕਵਰ ਬਣਾ ਦੇਵੇ। ਮਾਂ ਨੇ ਉਨ੍ਹਾਂ ‘ਤੇ ਲਾਲ ਰੰਗ ਦੇ ਸੂਤੀ ਧਾਗੇ ਨਾਲ ਕਢਾਈ ਕੱਢ ਕੇ ਦੋ ਬੱਤਖਾਂ ਬਣਾ ਦਿੱਤੀਆਂ। ਕੁਰਸੀ ਦੀ ਫੱਬਤ ਹੋਰ ਵੀ ਵਧ ਗਈ। ਬੱਚੇ ਹੁਣ ਝੂਲਾ ਲੈਂਦੇ ਸੋਚਦੇ ਸਨ ਕਿ ਉਹ ਬੱਤਖਾਂ ਦੀ ਸਵਾਰੀ ਕਰ ਰਹੇ ਹਨ।

26 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਕ ਦਿਨ ਦਾਦਾ ਜੀ ਦੇ ਲੰਗੋਟੀਆ ਯਾਰ ਕ੍ਰਿਸ਼ਨ ਚੰਦ ਨੂੰ ਲਕਵਾ ਮਾਰ ਗਿਆ, ਉਸ ਦਾ ਮਾੜਾ-ਮੋਟਾ ਕੋਈ ਅੰਗ ਹਿਲਦਾ ਸੀ, ਭਾਵੇਂ ਉਹ ਪੂਰੀ ਸੁਰਤ ਵਿੱਚ ਸੀ। ਕੁਝ ਦਿਨ ਉਸ ਦੇ ਲਗਾਤਾਰ ਬਿਸਤਰ ‘ਤੇ ਪੈਣ ਕਾਰਨ ਬੈਡ ਸੋਲਜ਼ ਬਣ ਗਏ। ਦਾਦਾ ਜੀ ਤੋਂ ਆਪਣੇ ਦੋਸਤ ਦੀ ਹਾਲਤ ਜਰੀ ਨਾ ਗਈ। ਉਨ੍ਹਾਂ ਨੇ ਘਰ ਆ ਆਪਣੀ ਕੁਰਸੀ ਕ੍ਰਿਸ਼ਨ ਚੰਦ ਲਈ ਭੇਜ ਦਿੱਤੀ ਤਾਂ ਕਿ ਉਸ ਨੂੰ ਕੁਝ ਸਮਾਂ ਕੁਰਸੀ ‘ਤੇ ਬਿਠਾਇਆ ਜਾਵੇ ਤਾਂ ਕਿ ਉਸ ਦੇ ਸਰੀਰ ਨੂੰ ਹਵਾ ਲੱਗ ਸਕੇ। ਕ੍ਰਿਸ਼ਨ ਚੰਦ ਦੀ ਨਿੱਤ ਦੀ ਕਿਰਿਆ ਉਸੇ ਕੁਰਸੀ ‘ਤੇ ਕੀਤੀ ਜਾਣ ਲੱਗੀ। ਮਾਲਿਸ਼ ਅਤੇ ਕਸਰਤ ਵੀ ਕੁਰਸੀ ‘ਤੇ ਬਿਠਾ ਕੇ ਹੀ ਕੀਤੀ ਜਾਂਦੀ ਸੀ। ਦਾਦਾ ਜੀ ਦੇ ਦੋਸਤ ਲਗਪਗ ਠੀਕ ਹੋਣ ਲੱਗ ਗਏ ਸੀ, ਉਨ੍ਹਾਂ ਨੇ ਥੋੜ੍ਹਾ-ਥੋੜ੍ਹਾ ਬੋਲਣਾ ਵੀ ਸ਼ੁਰੂ ਕਰ ਦਿੱਤਾ ਸੀ।
ਘਰ ਦੇ ਜੀਅ ਸੋਚਦੇ ਸਨ ਕਿ ਇਹ ਕੁਰਸੀ ਕਰਾਮਾਤੀ ਹੈ ਜਿਸ ‘ਤੇ ਬੈਠ ਕੇ ਕ੍ਰਿਸ਼ਨ ਚੰਦ ਠੀਕ ਹੋਣ ਲੱਗ ਗਏ ਹਨ। ਦਾਦਾ ਜੀ ਵੀ ਖ਼ੁਸ਼ ਸਨ ਕਿ ਉਨ੍ਹਾਂ ਦਾ ਦੋਸਤ ਕਾਫ਼ੀ ਹੱਦ ਤਕ ਠੀਕ ਹੋ ਗਿਆ ਹੈ ਪਰ ਕੁਝ ਦਿਨਾਂ ਬਾਅਦ ਕ੍ਰਿਸ਼ਨ ਚੰਦ ਦੀ ਉਸੇ ਕੁਰਸੀ ‘ਤੇ ਮੌਤ ਹੋ ਗਈ। ਉਦੋਂ ਦਾਦਾ ਜੀ ਵਪਾਰ ਦੇ ਸਿਲਸਿਲੇ ਵਿੱਚ ਮਹੀਨੇ ਲਈ ਬੰਬਈ ਗਏ ਹੋਏ ਸਨ। ਕ੍ਰਿਸ਼ਨ ਚੰਦ ਦੀ ਮੌਤ ਤੋਂ ਬਾਅਦ ਕੁਰਸੀ ਵਾਪਸ ਘਰ ਭੇਜ ਦਿੱਤੀ ਸੀ। ਭਾਵੇਂ ਦਾਦੀ ਮਾਂ ਨੇ ਕੁਰਸੀ ਧੋ ਕੇ ਫਿਰ ਆਪਣੀ ਜਗ੍ਹਾ ‘ਤੇ ਸਜਾ ਦਿੱਤੀ ਪਰ ਹੁਣ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਦੇ ਦਿਲ ਵਿੱਚ ਡਰ ਬੈਠ ਗਿਆ ਅਤੇ ਸਾਰੇ ਇਸ ਨੂੰ ਭੂਤੀਆ ਕੁਰਸੀ ਸਮਝਣ ਲੱਗ ਗਏ। ਉਸ ਸਮੇਂ ਦਾਦਾ ਜੀ ਘਰ ਨਹੀਂ ਸਨ, ਇਸ ਲਈ ਹੁਣ ਇਸ ‘ਤੇ ਕੋਈ ਵੀ ਬੈਠਦਾ ਨਹੀਂ ਸੀ। ਅਚਾਨਕ ਇੱਕ ਦਿਨ ਮਹਿਮਾਨ ਆਏ ਤੇ ਉਹ ਧੰਮ ਕਰਦੇ ਕੁਰਸੀ ‘ਤੇ ਬੈਠ ਗਏ। ਕਾਫ਼ੀ ਦੇਰ ਇਸ ਕੁਰਸੀ ‘ਤੇ ਬੈਠ ਉਹ ਦਾਦੀ ਨਾਲ ਗੱਲਾਂ-ਬਾਤਾਂ ਕਰਦੇ ਰਹੇ ਪਰ ਹਰ ਪਲ ਸਾਰੇ ਉਨ੍ਹਾਂ ਵੱਲ ਵੇਖਦੇ ਰਹੇ ਕਿ ਉਹ ਠੀਕ ਹਨ। ਚਾਹ-ਨਾਸ਼ਤਾ ਕਰਕੇ ਜਦੋਂ ਉਹ ਚਲੇ ਗਏ ਤਾਂ ਸਾਰਿਆਂ ਦੇ ਮਨਾਂ ‘ਚੋਂ ਡਰ ਨਿਕਲ ਗਿਆ ਅਤੇ ਸਭ ਤੋਂ ਪਹਿਲਾਂ ਬੱਚੇ ਫਿਰ ਕੁਰਸੀ ‘ਤੇ ਚੜ੍ਹ ਕੇ ਝੂਟੇ ਲੈਣ ਲੱਗੇ।

26 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕੁਰਸੀ ਦੀਆਂ ਰੌਣਕਾਂ ਮੁੜ ਆਈਆਂ। ਮਹੀਨੇ ਬਾਅਦ ਜਦੋਂ ਦਾਦਾ ਜੀ ਵਾਪਸ ਪਰਤੇ ਤਾਂ ਜਿੱਥੇ ਦੋਸਤ ਦੇ ਵਿਛੜਨ ਦਾ ਉਨ੍ਹਾਂ ਨੂੰ ਦੁੱਖ ਹੋਇਆ, ਉੱਥੇ ਉਨ੍ਹਾਂ ਨੇ ਸਾਨੂੰ ਸਮਝਾਇਆ ਕਿ ਕੁਰਸੀ ‘ਤੇ ਬੈਠਣ ਦਾ ਡਰ ਕਾਹਦਾ। ਕ੍ਰਿਸ਼ਨ ਚੰਦ ਦੀ ਮੌਤ ਦਾ ਸਮਾਂ ਕੁਰਸੀ ‘ਤੇ ਹੀ ਲਿਖਿਆ ਹੋਇਆ ਸੀ।
ਸਾਰੇ ਮੁਹੱਲੇ ਵਿੱਚ ਦਾਦਾ ਜੀ ਦੀ ਕੁਰਸੀ ਮਸ਼ਹੂਰ ਹੋ ਗਈ ਸੀ। ਲੋਕ ਕੁਰਸੀ ਲੈਣ ਲਈ ਅਕਸਰ ਆਉਂਦੇ। ਕੁਰਸੀ ਲੈਣ ਦਾ ਕਾਰਨ ਭਾਵੇਂ ਵੱਖ-ਵੱਖ ਹੁੰਦਾ। ਦਾਦਾ ਜੀ ਆਪਣੀ ਕੁਰਸੀ ਦੇਣ ਵਿੱਚ ਜਿੱਥੇ  ਖ਼ੁਸ਼ੀ ਮਹਿਸੂਸ ਕਰਦੇ, ਉਥੇ ਘਰ ਦੇ ਬਾਕੀ ਜੀਅ ਕੁਰਸੀ ਦੇਣ ਵਿੱਚ ਖਿਝਣ ਲੱਗ ਗਏ, ਉਹ ਬੇਅਰਾਮੀ ਮਹਿਸੂਸ ਕਰਦੇ ਸਨ ਕਿਉਂਕਿ ਕੁਰਸੀ ਲੈਣ ਵਾਲੇ ਲੋਕ ਵੇਲਾ-ਕੁਵੇਲਾ ਨਹੀਂ ਦੇਖਦੇ ਸਨ ਅਤੇ ਦੂਜਾ ਸਮਾਂ ਵੀ ਨਸ਼ਟ ਕਰਦੇ ਸਨ ਕਿਉਂਕਿ ਸਾਰਿਆਂ ਦੀ ਕੁਰਸੀ ਲੈਣ ਅਤੇ ਵਾਪਸ ਕਰਨ ਸਮੇਂ ਪੂਰੀ ਰਾਮ ਕਹਾਣੀ ਸੁਣਨੀ ਪੈਂਦੀ ਸੀ ਪਰ ਦਾਦਾ ਜੀ ਕਾਰਨ ਸਾਰੇ ਆਪਣੀ ਖਿੱਝ ਅੰਦਰ ਹੀ ਰੱਖਦੇ ਸਨ।
ਤੇ ਫਿਰ ਇੱਕ ਦਿਨ ਅਚਾਨਕ ਤਾਇਆ ਜੀ ਦੇ ਪੇਟ ਵਿੱਚ ਸਖ਼ਤ ਦਰਦ ਉਠਿਆ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਟੈਸਟ ਹੋਣ ‘ਤੇ ਪਤਾ ਚੱਲਿਆ ਕਿ ਉਨ੍ਹਾਂ ਨੂੰ ਬਲੱਡ ਕੈਂਸਰ ਹੋ ਗਿਆ ਹੈ। ਕੁਝ ਦਿਨਾਂ ਬਾਅਦ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਨ੍ਹਾਂ ਦਾ ਬਚਣਾ ਮੁਸ਼ਕਲ ਹੈ। ਘਰ ਹੀ ਲਿਜਾ ਕੇ ਇਨ੍ਹਾਂ ਦੀ ਸੇਵਾ ਕਰੋ। ਤਾਇਆ ਜੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਦੇ ਬਾਵਜੂਦ ਉਹ ਇਸੀ ਕੁਰਸੀ ‘ਤੇ ਬੈਠ ਕੇ ਸਿਮਰਨ ਕਰਦੇ ਰਹਿੰਦੇ ਅਤੇ ਇੱਥੋਂ ਤਕ ਕਿ ਉਨ੍ਹਾਂ ਨੇ ਆਪਣੇ ਸਵਾਸ ਵੀ ਕੁਰਸੀ’ਤੇ ਬੈਠਿਆਂ ਹੀ ਪੂਰੇ ਕੀਤੇ। ਦਾਦਾ ਜੀ ਨੇ ਉਨ੍ਹਾਂ ਦੇ ਆਖਰੀ ਸਮੇਂ ਨੇਤਰ ਬੰਦ ਕੀਤੇ ਅਤੇ ਮੂਲ-ਮੰਤਰ ਦਾ ਪਾਠ ਕੀਤਾ… ਅਤੇ ਬੁੜ-ਬੜਾਏ ”ਜਾ ਬੇਟਾ ਤੇਰੀ ਮੁਕਤੀ ਹੋਵੇ।”
ਤਾਇਆ ਜੀ ਦੀ ਮੌਤ ਕਾਰਨ ਦਾਦੀ ਜੀ ਗਮ ਅਤੇ ਵਿਛੋੜੇ ‘ਚ ਪਾਗਲ ਜਿਹੀ ਹੋ ਗਈ। ਘਰ ‘ਚ ਹਮੇਸ਼ਾ ਸੋਗ ਦਾ ਵਾਤਾਵਰਨ ਰਹਿਣ ਲੱਗਾ। ਦਾਦੀ ਕੁਰਸੀ ਨੂੰ ਦੇਖ ਕੇ ਚੀਕਾਂ ਮਾਰ ਕੇ ਰੋਣ ਲੱਗ ਜਾਂਦੀ ਸੀ। ਦਾਦੀ ਜੀ ਦੇ ਮਨ ਵਿੱਚ ਕੁਰਸੀ ਪ੍ਰਤੀ ਦਹਿਸ਼ਤ ਜਿਹੀ ਭਰ ਗਈ ਸੀ ਜਿਸ ਕਾਰਨ ਉਹ ਹੁਣ ਦਾਦਾ ਜੀ ਨੂੰ ਵੀ ਕੁਰਸੀ ‘ਤੇ ਨਾ ਬੈਠਣ ਦਿੰਦੇ, ”ਇਸ ਮਨਹੂਸ ਕੁਰਸੀ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰ ਦਿਓ, ਇਸ ਨੇ ਮੇਰੇ ਪੁੱਤਰ ਦੀ ਜਾਨ ਲੈ ਲਈ ਹੈ। ਇਹ ਹੀ ਮੇਰੇ ਪੁੱਤਰ ਨੂੰ ਖਾ ਗਈ ਹੈ।”
ਆਖਰ ਦਾਦਾ ਜੀ ਨੇ ਹਾਰ ਕੇ ਕੁਰਸੀ ਨੂੰ ਗੁਰਦੁਆਰਾ ਸਾਹਿਬ ਭਿਜਵਾ ਦਿੱਤਾ ਤਾਂ ਕਿ ਲੰਗਰ ਬਣਨ ਸਮੇਂ ਬਾਲਣ ਦੇ ਤੌਰ ‘ਤੇ ਵਰਤ ਲਈ ਜਾਵੇ ਕਿਉਂਕਿ ਬਹੁਤ ਵਰਤੋਂ ਕਾਰਨ ਇਸ ਦੀ ਕੇਨਿੰਗ ਵੀ ਟੁੱਟ ਗਈ ਸੀ। ਇਸ ਦੀ ਲੱਕੜ ਭਾਵੇਂ ਮਜ਼ਬੂਤ ਸੀ ਪਰ ਮੁਰੰਮਤ ਦੀ ਜ਼ਰੂਰਤ ਸੀ।
ਦੀਵਾਲੀ ਨਜ਼ਦੀਕ ਹੋਣ ਕਾਰਨ ਰੱਬ ਸਬੱਬੀ ਗੁਰਦੁਆਰਾ ਸਾਹਿਬ ਸਫ਼ੈਦੀ ਅਤੇ ਪਾਲਿਸ਼ ਦਾ ਕੰਮ ਚੱਲ ਰਿਹਾ ਸੀ। ਕਾਰੀਗਰ ਨੇ ਕੁਰਸੀ ਦੀ ਲੱਕੜ ਅੱਛੀ ਜਾਣ ਇਸ ਦੀ ਮੁਰੰਮਤ ਕਰ ਪਾਲਿਸ਼ ਕਰ ਦਿੱਤੀ ਅਤੇ ਪ੍ਰਬੰਧਕਾਂ ਨੇ ਕੇਨਿੰਗ ਕਰਵਾ ਦਿੱਤੀ। ਕੁਰਸੀ ਹੁਣ ਸਭ ਦੇ ਲਈ ਫਿਰ ਬੈਠਣ ਦਾ ਕੰਮ ਦੇਣ ਲੱਗ ਗਈ ਸੀ।
ਦੀਵਾਲੀ ਵਾਲੀ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਦੀਵਾਰ ‘ਤੇ ਰੋਸ਼ਨੀ ਕਰਦਿਆਂ ਭਾਈ ਜੀ ਦਾ ਪੈਰ ਅਚਾਨਕ ਫਿਸਲ ਗਿਆ। ਨੀਚੇ ਡਿੱਗਣ ਕਰਕੇ ਉਨ੍ਹਾਂ ਦੀ ਲੱਤ ‘ਚ ਫਰੈਕਚਰ ਹੋ ਗਿਆ। ਗ੍ਰੰਥੀ ਜੀ ਨੂੰ ਸੱਟ ਲੱਗਣ ਕਾਰਨ ਦਾਦਾ ਜੀ ਉਨ੍ਹਾਂ ਨੂੰ ਦੇਖਣ ਲਈ ਗੁਰਦੁਆਰਾ ਸਾਹਿਬ ਗਏ ਤਾਂ ਸਾਨੂੰ ਬੱਚਿਆਂ ਨੂੰ ਵੀ ਨਾਲ ਲੈ ਗਏ। ਉੱਥੇ ਪਹੁੰਚਣ ‘ਤੇ ਭਾਈ ਜੀ ਨੂੰ ਆਪਣੀ ਕੁਰਸੀ ‘ਤੇ ਬੈਠ ਕੇ ਪਾਠ ਕਰਦਿਆਂ ਦਾਦਾ ਜੀ ਦਾ ਗੱਚ ਭਰ ਆਇਆ, ਉਹ ਉਨ੍ਹਾਂ ਕੋਲ ਨੀਚੇ ਫਰਸ਼ ‘ਤੇ ਬੈਠ ਗਏ ਅਤੇ ਕੁਰਸੀ ਦੀ ਬਾਹੀ ਫੜ ਕੇ ਉੱਚੀ-ਉੱਚੀ ਬੱਚਿਆਂ ਵਾਂਗੂੰ ਰੋਣ ਲੱਗ ਗਏ। ਪਰਲ-ਪਰਲ ਹੰਝੂ ਉਨ੍ਹਾਂ ਦੇ ਚਿੱਟੇ ਦਾੜੇ ਵਿੱਚੋਂ ਵਗ ਰਹੇ ਸਨ। ਉਨ੍ਹਾਂ ਨੂੰ ਰੋਂਦਾ ਦੇਖ ਕੇ ਭਾਈ ਸਾਹਿਬ ਦੁਚਿੱਤੀ ਵਿੱਚ ਪੈ ਗਏ। ਉਨ੍ਹਾਂ ਨੇ ਦਾਦਾ ਜੀ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਦਾਦਾ ਜੀ ਨੂੰ ਰੋਂਦਾ ਦੇਖ ਅਸੀਂ ਬੱਚੇ ਵੀ ਉਨ੍ਹਾਂ ਨਾਲ ਹੀ ਰੋਣ ਲੱਗ ਪਏ ਸੀ।
ਸ਼ਾਂਤ ਹੋਣ ‘ਤੇ ਦਾਦਾ ਜੀ ਨੇ ਭਾਈ ਜੀ ਨੂੰ ਕਿਹਾ, ”ਸਿੰਘ ਸਾਹਿਬ ਜੀ ਇਹ ਮੇਰੀ ਜੱਦੀ ਪਾਕਿਸਤਾਨੀ ਕੁਰਸੀ ਹੈ, ਮੇਰੇ ਵਤਨ ਦੀ ਕੁਰਸੀ ਹੈ। ਉਹ ਕੁਰਸੀ ਦੀ ਬਾਹੀ ‘ਤੇ ਫਿਰ ਹੱਥ ਫੇਰਨ ਲੱਗ ਗਏ… ਤੁਹਾਨੂੰ ਇਸ ਉਪਰ ਬੈਠਾ ਪਾਠ ਕਰਦਿਆਂ ਦੇਖ ਮਨ ਖੁਸ਼ ਹੋ ਗਿਆ ਹੈ ਕਿ ਕੁਰਸੀ ਠੀਕ ਜਗ੍ਹਾ ਪਹੁੰਚ ਗਈ ਹੈ… ਦੂਸਰਿਆਂ ਦੀ ਸੇਵਾ ਕਰਨ ਵਾਲੀ ਕੁਰਸੀ ਮਨਹੂਸ ਨਹੀਂ ਹੋ ਸਕਦੀ… ਹੁਣ ਮੇਰੀ ਇਸ ਪਾਕਿਸਤਾਨੀ ਕੁਰਸੀ ਨੂੰ ਕੋਈ ਨਸ਼ਟ ਨਹੀਂ ਕਰੇਗਾ…।”

 

ਮਨਮੋਹਨ ਕੌਰ * ਮੋਬਾਈਲ: 98149-68849

26 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਾਹ ਬਿੱਟੂ ਜੀ .......ਕਮਾਲ ਹੈ .......ਭਾਵੁਕ ਜਾਣਕਾਰੀ.......ਧਨਵਾਦ........

27 Mar 2012

Reply