Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਲਾਜ਼ਮੀ ਨਹੀਂ ਹੁੰਦਾ ਕਿ ਜ਼ਿੰਦਗੀ ਹਮੇਸ਼ਾ ਇੱਕ ਸਾਰ ਚੱਲੇ

 
ਦੋਸਤੋ ਅੱਜ ਫੇਰ ਕੁਝ ਨਵਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ | ਇਸ ਵਾਰ ਮੈ ਆਪਣੀ ਨਵੀਂ ਗ਼ਜ਼ਲ (ਲਾਜ਼ਮੀ ਨਹੀਂ ਹੁੰਦਾ ਕਿ ਜ਼ਿੰਦਗੀ ਹਮੇਸ਼ਾ ਇੱਕ ਸਾਰ ਚੱਲੇ  ) ਲੈ ਕੇ ਹਾਜ਼ਿਰ ਹੋਇਆ ਹਾਂ, ਉਮੀਦ ਹੈ ਕਿ ਆਪ ਸਭ ਨੂੰ  ਮੇਰੀ ਇਹ ਗ਼ਜ਼ਲ ਪਸੰਦ ਆਵੇਗੀ | ਮੈਨੂੰ  ਤੁਹਾਡੇ ਕੀਮਤੀ ਸੁਝਾਵਾਂ ਦਾ ਇੰਤਜਾਰ ਰਹੇਗਾ |
           
      
                   ਗ਼ਜ਼ਲ
 
 ਲਾਜ਼ਮੀ ਨਹੀਂ ਹੁੰਦਾ ਕਿ ਜ਼ਿੰਦਗੀ  ਹਮੇਸ਼ਾ ਇੱਕ ਸਾਰ ਚੱਲੇ
ਕਦੇ ਸੁੱਖ ਸੀਨੇ ਨੂੰ ਠਾਰ ਚੱਲੇ, ਕਦੇ ਦੁੱਖ ਬੰਦੇ ਨੂੰ ਮਾਰ ਚੱਲੇ
 
ਐਸੇ ਪੱਤਝੜ ਦੇ ਦਿਨ ਦਿਖਾਏ ਨੇ, ਜ਼ਿੰਦਗੀ ਨੇ, ਕੀ ਦਸੀਏ ?
ਰੜ੍ਹਕ ਨਾਂ ਜਾਂਦੀ ਓਹਨਾ ਦੀ, ਅੱਜਕਲ ਭਾਵੇਂ ਬਾਹਰ ਚੱਲੇ
 
ਕਦ ਰੁੱਖ ਬਣਦੇ ਬੂਟੇ ਜਿਹੜੇ ਗਮਲਿਆਂ ਵਿੱਚ ਉਗਾਏ ਨੇ
ਜਾਂ ਬੂਟਾ ਜਾਂ ਮਾਲੀ ਜਾਣੇ ਅੱਜਕਲ ਜਿਹੜੀ ਨੁਹਾਰ ਚੱਲੇ
 
ਬੜਾ ਫ਼ਰਕ ਹੈ ਇਨਸਾਨਾਂ ਤੇ ਪੰਛੀਆਂ ਦੀ ਫਿਤਰਤ ਵਿੱਚ
ਬੰਦਾ ਰਹਿਣਾ 'ਕੱਲਾ ਚਾਹੁੰਦਾ, ਪੰਛੀ ਬਣ ਹਮੇਸ਼ਾ ਡਾਰ ਚੱਲੇ
 
ਕਿਸਮਤ ਤੋਂ ਜਿਆਦਾ , ਸਮੇਂ ਤੋਂ ਪਹਿਲਾਂ, ਕੁੱਝ ਨਹੀ ਮਿਲਦਾ
ਜਿੰਨਾ ਮਰਜੀ ਜੋਰ ਲਗਾ ਲਏ ਬੰਦਾ, ਭਾਵੇਂ ਹੋ ਕੇ ਪੱਬਾਂ ਭਾਰ ਚੱਲੇ
 
ਕਹਿੰਦਾ ਜਿਹੜਾ ਅੱਜ ਤੱਕ  ਦੇਖਿਆ ਮੈਂ ਸਵਰਗ ਨਹੀਂ 
ਨਾਲ ਮੇਰੇ ਓਹ ਪਿੰਡ 'ਫੱਲੜ' ਨੂੰ ਯਾਰੋ ਇੱਕ ਵਾਰ ਚੱਲੇ
 
ਗੱਲਾਂ ਬਹੁਤ ਸੁਖੱਲੀਆਂ, ਔਖੇ ਬੜੇ ਉਤਾਰਨੇ ਕਰਜ਼ੇ ਮਾਵਾਂ ਦੇ
ਅੱਜ ਹੋ ਕੇ 'ਅਮਨ' ਅਸੀਂ ਵੀ , ਮਾਪਿਆਂ ਦੇ ਕਰਜਦਾਰ ਚੱਲੇ

 

--------------- ਅਮਨ ਫੱਲੜ ---------------

17 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਜੀ ਵਾਹ .....ਅਮਨ ਸਾਹਿਬ ........ਬਹੁਤ ਖੂਬ ਬਾਈ ਜੀ ........
ਬਹੁਤ ਹੀ ਵਧੀਆ ਰਚਨਾ ਤੇ ਬਹੁਤ ਹੀ ਸੋਹਣੇ ਜਜਬਾਤ ਲਿਖੇ ਨੇ ਤੁਸੀਂ ....ਸਾਡੇ ਨਾਲ ਸਾਂਝਿਆ ਕਰਨ ਲਈ ਬਹੁਤ ਸ਼ੁਕਰੀਆ 

ਵਾਹ ਜੀ ਵਾਹ .....ਅਮਨ ਸਾਹਿਬ ........ਬਹੁਤ ਖੂਬ ਬਾਈ ਜੀ ........

 

ਬਹੁਤ ਹੀ ਵਧੀਆ ਰਚਨਾ ਤੇ ਬਹੁਤ ਹੀ ਸੋਹਣੇ ਜਜਬਾਤ ਲਿਖੇ ਨੇ ਤੁਸੀਂ ....ਸਾਡੇ ਨਾਲ ਸਾਂਝਿਆ ਕਰਨ ਲਈ ਬਹੁਤ ਸ਼ੁਕਰੀਆ 

 

17 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Too good...


bahut he sohni rachna.... bahut sohna flow and words.... hats off !!!

17 Nov 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਖੂਬ ਜੀ.....

17 Nov 2010

rashmeet sandhu
rashmeet
Posts: 14
Gender: Female
Joined: 29/Oct/2010
Location: chandigarh
View All Topics by rashmeet
View All Posts by rashmeet
 
bahut vadhiya 22 g kavita har pakho no 1 aa
17 Nov 2010

Reply