Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂ

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂ
ਪੜ੍ਹੀਆਂ ਨਾ ਗਈਆਂ, ਨਾ ਮੁੜਕੇ ਹੀ ਆਈਆਂ।

ਰਜ਼ਾ ਬਣੀਆਂ ਰੀਝਾਂ, ਜੋ ਰੁੱਖਾਂ `ਤੇ ਟੰਗੀਆਂ
ਸੁੱਕੀਆਂ ਨਾ ਝੜ੍ਹੀਆਂ, ਨਾ ਪੈਰਾਂ `ਤੇ ਆਈਆਂ।

ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈ
ਨਾ ਜਾਵਣ ਭੁਲਾਈਆਂ, ਨਾ ਸੀਨੇ ਹੀ ਲਾਈਆਂ।

ਸੋਚ ਮੇਰੀ ਤੋਂ, ਮੁਖੜਾ ਉਹ ਮੋੜੀ ਖੜ੍ਹਾ ਹੈ
ਹੋ ਅੱਖਰਾਂ ਤੋਂ ਓਹਲੇ, ਮੈਂ ਲੀਕਾਂ ਵੀ ਵਾਹੀਆਂ।

ਨਿੱਤ ਨੈਣਾਂ `ਚ ਭਰਕੇ, ਤੇ ਪਲਕਾਂ `ਤੇ ਧਰਕੇ
ਰੰਗ ਰਿਸਦੇ ਦੇ ਰਾਹੀਂ ਨੇ ਰੀਝਾਂ ਵਹਾਈਆਂ।

ਬੈਠਾ ਅੰਬਰ ਦੇ ਕਦਮਾਂ ਚ ਝੋਲੀ ਵਿਛਾਈ
ਮੁਸੱਵਰ ਦੇ ਹਿੱਸੇ ਤਸਵੀਰਾਂ ਹੀ ਆਈਆਂ।

ਉਮਰਾਂ ਦੇ ਲਾਰੇ ਤੋਂ ਲੰਮੀਆਂ ਸੀ ਲੋੜਾਂ
ਲੇਖਾਂ ਦੇ ਕੋਲੋਂ ਨਾ ਗਈਆਂ ਪੁਗਾਈਆਂ।

ਖਾਰੇ ਪਾਣੀ ਨੇ ਖਲਕਤ ਦੀ ਖੂਹੀ ਦੇ ਖਾਤੇ
ਲੂਣ-ਪਾਣੀ `ਚ ਭਿੱਜੀਆਂ ਨੇ ਅੱਖਾਂ ਤ੍ਰਿਹਾਈਆਂ।

ਕਰਕੇ ਪਰਦੇ ਹਨ੍ਹੇਰੇ `ਚ ਹੱਸੀਆਂ ਤੇ ਰੋਈਆਂ
ਚਿੱਟੇ ਚਾਨਣ `ਚ ਝੱਲੀਆਂ, ਗਈਆਂ ਚੁੰਧਿਆਈਆਂ।

ਸਭ ਪਰਦੇ ਨੇ ਭਰਮਾਂ ਦੇ, ਭੇਦਾਂ ਦੀ ਦੁਨੀਆਂ
ਨਾ ਖੁੱਲ੍ਹੀਆਂ ਨੇ ਗੱਲਾਂ, ਨਾ ਲੁੱਕੀਆਂ ਲੁਕਾਈਆਂ।

ਚਾੜ੍ਹ ਖੱਡੀ `ਤੇ ਸੋਚਾਂ ਦੀ ਤਾਣੀ ਤੇ ਬਾਣੀ
ਗੱਲਾਂ ਸਿੱਧੀਆਂ ਵੀ ਗਈਆਂ ਸਗੋਂ ਉਲਝਾਈਆਂ।

ਉਹ ਜੋ ਖੁਆਬਾਂ `ਚ ਨੇੜੇ, ਪਰ ਅਸਲੋਂ ਪਰੇ ਹੈ
ਕੀ ਕਹਿਣਾ ਹੈ ਉਸਨੂੰ ਜੇ ਯਾਦਾਂ ਨਾ ਆਈਆਂ।

ਸ਼ਾਲਾ! ਤੰਦਾਂ ਤੇ ਤਾਰਾਂ ਦੀ ਬੋਲੀ ਨਾ ਟੁੱਟੇ
ਗਿਲੇ-ਸ਼ਿਕਵੇ ਨਾ ਹੋਵਣ ਨਾ ਹੋਣ ਰੁਸਵਾਈਆਂ .. ਧਨੋਆ ਜੀ

23 Jan 2013

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

great! it's so beautyful

23 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very nycc......tfs....

25 Jan 2013

Reply