ਨਾ ਸਮਝਿਆ ਕਿਸੇ ਦਰਦ ਮੇਰੇ ਵਜ਼ੂਦ ਦਾ,
ਮਾਰ ਲੀਕਾਂ ਮੇਰੀ ਛਾਤੀ ਕਈ ਲੋਕ ਲੰਘ ਗਏ,
ਮੇਰਾ ਦਿਲ ਤਾਂ ਵਾਂਗ ਰੇਤਾ ਢੇਰ ਸੀ,
ਪਰ ਲੋਕ ਪੱਥਰ ਦਿਲਾ ਦੀ ਸੂਚੀ 'ਚ ਟੰਗ ਗਏ,
ਬਹੁਤ ਚੀਰਿਆ ਬੇਦਰਦਾ ਨੇ ਮੇਰੇ ਵਾਜ਼ੂਦ ਨੂੰ,
ਪਰ ਫੋਲ ਮੇਰਾ ਜਿਸਮ ਉਹ ਬੇਜਾਨ ਹੰਬ ਗਏ,
ਬੰਨ ਕਾਫਲਾ ਉਹ ਤੁਰ ਪਏ ਦੂਰੀ ਮਿਟਾਉਣ ਲਈ,
ਛਿਲ ਥੌੜਾ ਜਿਹਾ ਰਾਸਤਾ ਉਹ ਕੋਲੋ ਦੀ ਲੰਘ ਗਏ,
ਬੱਦਲ ਟਕਰਾ ਕੇ ਮੇਰਾ ਹਾਲ ਪੂਛਦੇ ਨੇ
ਉਹ ਵੀ ਜਾਦੇਂ ਜਾਦੇਂ ਹੰਝੂਆਂ ਨਾਲ ਝੰਬ ਗਏ,
ਇਹ ਰੁੱਖ ਪੱਤੇ ਟਾਹਣੀਆ ਸ਼ਿਗਾਰ ਸੀ ਮੇਰੇ ਜਿਸਮ ਦਾ,
ਗਰਜ਼ਾ ਮਾਰੇ ਲੋਕ ਮੇਰੇ ਨੋਚ ਖੰਬ ਗਏ.........
ਪਰ ਫਿਰ ਵੀ ਪਹਾੜ ਜਿਡਾ ਜੇਰਾ ਕਰਕੇ ਖੜੇ ਹਾਂ
ਇੰਦਰ.......