ਲਿਵ ਇਨਸਾਨ ਦੀ ਅਸਲੀਅਤ ਹੈ। ਜੋ ਜ਼ਿੰਦਗੀ ਨੂੰ ਸਹਿਜ ਸਹਿਲ ਨਿਰਮਲ ਨਿਰਛੱਲ ਨਿਸ਼ਕਾਮ ਸੰਤੋਖੀ ਸਿਦਕੀ ਅਤੇ ਪਾਰਦਰਸ਼ੀ ਬਣਾ ਦੇਂਦੀ ਹੈ।ਲਾਲਸਾ ਦੇ ਦੋ ਰੂਪ ਹਨ ਤਿ੍ਸ਼ਨਾ ਤੇ ਝੋਰਾ ।ਤਿ੍ਸ਼ਨਾ ਵਰਤਮਾਨ ਦੀ ਘਟਨਾ ਨਹੀਂ ਹੈ ਤਿ੍ਸ਼ਨਾ ਸਦਾ ਭਵਿੱਖ ਵਿੱਚ ਪ੍ਰਾਪਤੀ ਦੀ ਲਾਲਸਾ ਹੈ ਤਿ੍ਸ਼ਨਾ ਵਸਤ ਦੀ ਅਸਲੀਅਤ ਤੋਂ ਮੁਨੱਕਰ ਹੋਣਾ ਇੱਕ ਮਾਨਸਿਕ ਰੋਗ ਹੈ।ਜਦਕਿ ਝੋਰਾ ਅਤੀਤ ਦੀਆਂ ਅਪ੍ਰਾਪਤੀਆਂ ਦੇ ਕਾਰਨ ਹੁੰਦਾ ਹੈ।ਤਿ੍ਸ਼ਨਾ ਦੇ ਕਾਰਨ ਲਿਵ ਤੋਂ ਟੁੱਟਣ ਦੀ ਅਵਸਥਾ ਨਾਲ ਇਕਾਗਰ ਹੋ ਕੇ ਜੁੜ ਕੇ ਅਤੇ ਸੰਸਾਰ ਅਸਲੀਅਤ ਅਤੇ ਵਰਤਮਾਨ ਦੀ ਸੱਚਾਈ ਨੂੰ ਪਹਿਚਾਣ ਕੇ ਪ੍ਰਵਾਨ ਕਰ ਲੈਣ ਨਾਲ ਤਿ੍ਸ਼ਨਾ ਬੁੱਝ ਸਕਦੀ ਹੈ। ਇੱਕ ਵਿਚਾਰ
.ਸੰਪੂਰਨਤਾ ਦੀ ਸਮਝ ਦਾ ਰਾਜ਼ ਸਿਰਫ਼ ਇਹੀ ਹੈ ਕਿ ਕੁਲ ਕਾਇਨਾਤ ਹਰੇਕ ਵਿਅਕਤੀ ਦਾ ਪ੍ਰਤੀਬਿੰਬ ਹੈ ਪ੍ਰਵਾਨ ਕਰ ਲੈਣ ਨਾਲ ਖੁਦ ਕਾਇਨਾਤ ਹੋਣਾ ਮੁਸ਼ਕਲ ਨਹੀਂ ਹੈ.....ਇੱਕ ਵਿਚਾਰ.....
ਸਹਿਜ ਉਸ ਵਿਅਕਤੀ ਦੀ ਦੌਲਤ ਹੈ ਜੋ ਵਰਤਮਾਨ ਨੂੰ ਸ਼ੁਕਰ ਸਿਦਕ ਅਤੇ ਸੰਤੋਖ ਵਿੱਚ ਜੀਣ ਦੀ ਤਮੰਨਾ ਰਖਦਾ ਹੈ...ਇੱਕ ਵਿਚਾਰ.....
ਪ੍ਰਕਾਸ਼ ਅਤੇ ਗਿਆਨ ਹਰੇਕ ਨੂੰ ਦਿ੍ਸ਼ਟਮਾਨ ਕਰ ਦੇਂਦਾ ਹੈ ਜੋ ਸੱਭ ਕੁਝ ਬਾਰੇ ਜਾਣ ਕੇ ਵੀ ਪ੍ਰਵਾਨ ਨਹੀਂ ਕਰਦਾ ਉਹ ਹਨੇਰਿਆਂ ਵਾਂਗ ਆਪਣੇ ਹੰਕਾਰ ਵਿੱਚ ਭਟਕਦਾ ਹੈ। ਸੱਚ ਹਜ਼ਾਰ ਝੂਠ ਨਾਲ ਝੂਠ ਨਹੀਂ ਹੋ ਸਕਦਾ ਪਰ ਅਪ੍ਰਵਾਨਗੀ ਭਰਮ ਅਤੇ ਮੂਰਖਤਾਈ ਹੈ। . .ਇੱਕ ਵਿਚਾਰ...
ਹਨੇਰਾ ਕਦੀ ਕਿਸੇ ਹੋਰ ਦੀ ਹੋਂਦ ਬਰਦਾਸ਼ਤ ਨਹੀਂ ਕਰਦਾ । ਹਨੇਰੇ ਨੇ ਕਦੇ ਕਿਸੇ ਵਜ਼ੂਦ ਨੂੰ ਦਿ੍ਸ਼ਟਮਾਨ ਨਹੀਂ ਰਹਿਣ ਦਿਤਾ ਅਤੇ ਨਾ ਹੀ ਬਰਦਾਸ਼ਤ ਕੀਤਾ ਹੈ, ਇਹੀ ਹਾਲਤ ਅਗਿਆਨ ਦੀ ਹੈ, ਅਗਿਆਨੀ ਮਨੁੱਖ ਸੱਚ ਨੂੰ ਅੱਖੀਂ ਵੇਖਕੇ ਵੀ ਬਰਦਾਸ਼ਤ ਨਹੀਂ ਕਰਦਾ, ਪਰ ਸੱਚ ਹਜ਼ਾਰਾਂ ਗੁਣਾ ਝੂਠ ਨਾਲ ਵੀ ਖਤਮ ਨਹੀਂ ਹੁੰਦਾ, ਜਿਵੇਂ ਪ੍ਰਕਾਸ਼ ਦੀ ਇਕ ਕਿਰਨ ਕਰੋੜਾਂ ਗੁਣਾਂ ਹਨੇਰੇ ਵਿੱਚ ਵੀ ਆਪਣਾ ਵਜ਼ੂਦ ਬਰਕਰਾਰ ਰੱਖਦੀ ਹੈ, ਹਨੇਰਾ ਉਸਦੀ ਹੋਂਦ ਨੂੰ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਕਰ ਸਕਦਾ, ਪਰ ਪ੍ਰਕਾਸ਼ ਦੀ ਇਕ ਕਿਰਨ ਕਰੋੜਾਂ ਗੁਣਾ ਹਨੇਰੇ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ............ਇੱਕ ਵਿਚਾਰ।
ਸੰਸਾਰ ਵਿੱਚ ਹਰ ਜੋ ਉਪਜਿਆ ਹੈ ਉਸ ਨੇ ਬਿਨਸ ਜਾਣਾ ਹੈ। ਰੱਬ ਅਤੇ ਮਨੁੱਖਤਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸੱਭ ਦੇ ਪਿਆਰੇ ਅਤੇ ਸਤਿਕਾਰਯੋਗ ਹੁੰਦੇ ਹਨ ਅਤੇ ਸੰਸਾਰ ਅਜਿਹੀਆਂ ਮਹਾਨ ਆਤਮਾਂਵਾਂ ਨੂੰ ਲੰਮੇ ਸਮੇਂ ਤੱਕ ਯਾਦ ਰੱਖਦਾ ਹੈ।...ਇੱਕ ਵਿਚਾਰ....
ਆਤਮਾਂ ਦੀ ਆਵਾਜ਼ ਮਨੁੱਖ ਅੰਦਰ ਕ੍ਰਾਂਤੀ ਲਿਆ ਸਕਦੀ ਹੈ ਪਰ ਆਤਮਾਂ ਦੀ ਆਵਾਂਜ਼ ਨੂੰ ਦਬਾਊਣ ਨਾਲ ਸਿਰਫ਼ ਆਤਮਾਂ ਦੀ ਮੌਤ ਹੀ ਨਹੀਂ ਹੁੰਦੀ ਸਗੋਂ ਮਨੁੱਖਤਾ ਲਈ ਵੀ ਘਾਤਕ ਸਿੱਧ ਹੁੰਦੀ ਹੈ।....ਇੱਕ ਵਿਚਾਰ....
ਜ਼ਿੰਦਗੀ 'ਚ ਸੰਜ਼ੀਦਗੀ ਦੇ ਪਲ ਹਾਲਾਤ ਸਾਜਗਰ ਬਣਾ ਦੇਂਦੇ ਹਨ ਪਰ ਖੁਸ਼ਗਵਾਰ ਜ਼ਿੰਦਗੀ ਲਈ ਚੇਹਰੇ ਤੇ ਮੁਸਕਰਾਹਟ ਬਹੁਤ ਜਰੂਰੀ ਹੈ।.....ਇੱਕ ਵਿਚਾਰ....
ਜੋ ਵਿਅਕਤੀ ਆਪਣੇ ਆਪ ਨਾਲ ਪਿਆਰ ਕਰਦੇ ਹਨ ਉਹ ਕਦੇ ਕਿਸੇ ਹਾਲਾਤ ਵਿੱਚ ਵੀ ਅਕਿ੍ਤਘਣ ਭਿ੍ਸ਼ਟ ਜਾਂ ਦੇਸ਼ ਧਰੋਈ ਨਹੀਂ ਹੋ ਸਕਦੇ ਪਰ ਜੋ ਅਜਿਹੇ ਵਿਅਕਤੀ ਸਮਾਜ ਵਿੱਚ ਘੁੰਮ ਰਹੇ ਹਨ ਉਹ ਕਦੇ ਅਤੇ ਕਿਸੇ ਹਾਲਾਤ ਵਿੱਚ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦੇ।ਆਪਣੇ ਆਪ, ਆਪਣੇ ਪ੍ਰੀਵਾਰ ਅਤੇ ਸਮਾਜ ਲਈ ਕਲੰਕ ਹਨ। ਇਹ ਲੋਕ ਘਿਰਣਾਂ ਨਾਲੋਂ ਤਰਸ ਦੇ ਹੱਕਦਾਰ ਹਨ।....ਇੱਕ ਵਿਚਾਰ......
ਪੂਰਨਤਾ ਸਮਰਪਨ ਹੈ ਅਪੂਰਨ ਕੋਈ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਮਰਦਾ ਹੈ।ਪੂਰਨਤਾ ਹੋਣ ਦੀ ਤਲਬ ਨੇ ਹੀ ਅਪੂਰਨਤਾ ਨੂੰ ਜਨਮ ਦਿਤਾ ਹੈ। ਸਾਗਰ ਵਿੱਚ ਵੀ ਬੂੰਦ ਸਾਂ ਅਤੇ ਬੂੰਦ ਹੋ ਕੇ ਹੀ ਸਾਗਰ ਵਿੱਚ ਮਿਲਿਆ ਜਾ ਸਕਦਾ ਹੈ।..ਇੱਕ ਵਿਚਾਰ..
ਬ੍ਰਹਿਮੰਡ ਦੀ ਖੂਬਸੂਰਤੀ ਦਾ ਅਨੁਭਵ ਮਨਮੋਹਕ ਆਨੰਦ ਮੱਸਿਆ ਦੀ ਰਾਤ ਤਾਰਿਆ ਦੀ ਆਰਤੀ ਹੈ ਜੋ ਸੁੌਦਰ ਪੁੰਨਿਆ ਦੀ ਰਾਤ ਦਾ ਇੰਤਜ਼ਾਰ ਕਰਦੀ ਦਿਸਦੀ ਹੈ.....ਇੱਕ ਵਿਚਾਰ.