Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋਹੜੀ ਗਰੀਬ ਦੀ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਲੋਹੜੀ ਗਰੀਬ ਦੀ

ਸੁੰਦਰ ਮੁੰਦਰੀਏ  ........ ਹੋਏ

 

ਤੇਰਾ ਕੌਣ ਵਿਚਾਰਾ  .....ਹੋਏ

 

ਹਾਕਮ ਡੰਡੇ ਵਾਲਾ .....ਹੋਏ

 

ਕਰਦਾ ਘਾਲਾ ਮਾਲਾ  .....ਹੋਏ

 

ਹਾਕਮ ਫੇਰੀ ਪਾਈ   .....ਹੋਏ

 

ਪਰਜਾ ਦੇਖਣ ਆਈ  .....ਹੋਏ

 

ਹੱਕ ਲਈ ਬਹੁੜੀ ਪਾਈ  .....ਹੋਏ

 

ਰਾਜੇ ਡਾਂਗ ਵਰ੍ਹਾਈ  .....ਹੋਏ

 

ਕਿਸੇ ਦਾ ਸਾਲੂ ਪਾਟਾ  .....ਹੋਏ

 

ਗਲਾਂ ਕਿਸੇ ਦਾ ਕਾਟਾ   .....ਹੋਏ

 

ਨੰਨ੍ਹੀ ਛਾਂ ਕੁਰਲਾਈ  .....ਹੋਏ

 

ਥੱਪੜ ਮਾਰ ਭਜਾਈ  .....ਹੋਏ

 

ਗਰੀਬ ਨੇ ਧੀ ਵਿਆਹੀ  .....ਹੋਏ

 

ਸੇਰ ਸ਼ੱਕਰ..........ਨਹੀਂ ਨਹੀਂ ਨਹੀਂ ਨਹੀਂ !!!!

 

ਫਿੱਕੀ ਚਾਹ ਪਿਆਈ  .....ਹੋਏ

 

ਭੋਇਂ ਗਹਿਣੇ ਪਾਈ  .....ਹੋਏ

 

ਧੀ ਲਈ ਕਾਰ ਮੰਗਾਈ  .....ਹੋਏ

 

ਪੰਡ ਕਰਜ਼ ਦੀ ਭਾਰੀ   .....ਹੋਏ

 

ਹੋ ਰਹੀ ਹੱਕਮਾਰੀ  .....ਹੋਏ

 

ਵਹੀ ਤੇ ਗੂਠਾ ਲਾਇਆ .....ਹੋਏ

 

ਏਥੇ ਹੀ ਧੋਖਾ ਖਾਇਆ  .....ਹੋਏ

 

ਨਿੱਕਲੇ ਪੁੱਤ ਨਿਖੱਟੂ  .....ਹੋਏ

 

ਨਸ਼ੇ ‘ਚ ਰਹਿੰਦੇ ਲੱਟੂ  .....ਹੋਏ

 

ਆੜ੍ਹਤੀ ਵਾਜ ਲਗਾਈ  .....ਹੋਏ

 

‘ਖੂਨੀ  ਵਹੀ’ ਦਿਖਾਈ  .....ਹੋਏ

 

ਬਾਪ ਵਿਚਾਰਾ ਡਰ ਗਿਆ ..

 

ਫਾਹਾ ਲੈ ਕੇ ਮਰ ਗਿਆ


ਜਸਵਿੰਦਰ  ਸਿੰਘ 

12 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਸੱਚ ਨੂੰ ਬਿਆਨ ਕਰਦੀ ਰਚਨਾ .... ਬਹੁਤ ਹੀ ਖ਼ੂਬ ...TFS Bittu Ji ...

12 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਲਕੁਲ ਗਰੀਬ ਦੀ ਲੋਹੜੀ.....ਬਹੁਤ ਵਧੀਆ ਲਿਖੀਆ ਹੈ......tfs.......

12 Jan 2013

Ravneet Sandhu .
Ravneet Sandhu
Posts: 15
Gender: Female
Joined: 23/Nov/2012
Location: Rurka Kalan
View All Topics by Ravneet Sandhu
View All Posts by Ravneet Sandhu
 

BOHAT VADHIYA LINES JI.........

12 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਇਹ ਤਾ ਸਚਾਈ ਕਹ ਦਿੱਤੀ ਬਾਈ ਜੀ .......ਬਹੁਤੀਆਂ ਨੂੰ ਸ਼ਾਇਦ ਹਜਮ ਨਾ ਆਵੇ ....ਕਿਉਂਕਿ ਕੌੜੀ ਹੁੰਦੀ ਆ ਨਾ ......ਬਹੁਤ ਵਧੀਆ ਲਿਖਿਆ ...ਜੀਓ 

ਇਹ ਤਾ ਸਚਾਈ ਕਹ ਦਿੱਤੀ ਬਾਈ ਜੀ .......ਬਹੁਤੀਆਂ ਨੂੰ ਸ਼ਾਇਦ ਹਜਮ ਨਾ ਆਵੇ ....ਕਿਉਂਕਿ ਕੌੜੀ ਹੁੰਦੀ ਆ ਨਾ ......ਬਹੁਤ ਵਧੀਆ ਲਿਖਿਆ ...ਜੀਓ 

 

13 Jan 2013

Reply