Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਾਗਾਂ ਵਾਲੇ ਲੋਕ… :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਭਾਗਾਂ ਵਾਲੇ ਲੋਕ…

ਮੇਰਾ ਚਾਲੀ ਸਾਲ ਦਾ ਅਧਿਆਪਨ ਸਫ਼ਰ ਬੜਾ ਗੌਰਵਮਈ ਅਤੇ ਸ਼ਾਨਾਮੱਤਾ ਰਿਹਾ ਹੈ ਜਿਸਦਾ ਸਿਹਰਾ ਮੇਰੇ ਰੱਬ ਵਰਗੇ ਸਵਰਗਵਾਸੀ ਮਾਤਾ-ਪਿਤਾ ਅਤੇ ਸਤਿਕਾਰਯੋਗ ਉਸਤਾਦ ਪ੍ਰਿੰ. ਸੁਰਜੀਤ ਸਿੰਘ ਕੋਟਲਾ ਬੱਡਲਾ, ਮਹਿੰਦਰ ਸਿੰਘ ਮਾਨੂੰਪੁਰੀ ਅਤੇ ਬਿਹਾਰੀ ਲਾਲ ਸੱਦੀ ਨੂੰ ਜਾਂਦਾ ਹੈ। ਬਚਪਨ ਤੋਂ ਹੀ ਮੈਂ ਅਧਿਆਪਕ ਬਣਨਾ ਲੋਚਦਾ ਸੀ ਅਤੇ ਮੇਰੀ ਇੱਛਾ ਪੂਰੀ ਵੀ ਹੋਈ। ਅੱਜ ਮੇਰੀ ਝੋਲੀ ਵਿੱਚ ਹਜ਼ਾਰਾਂ   ਹੀਰੇ ਹਨ ਜਿਹੜੇ ਉੱਚੀਆਂ ਕੁਰਸੀਆਂ ’ਤੇ ਵਿਦਮਾਨ ਹਨ। ਅਧਿਆਪਕ ਹੋਣ ਦਾ ਮਾਣ ਤਾਂ ਮੈਨੂੰ ਸ਼ੁਰੂ ਤੋਂ ਹੀ ਹੈ ਅਤੇ ਜੀਵਨ ਭਰ ਰਹੇਗਾ ਪਰ ਇਸ ਮਾਣ ਦਾ ਅਹਿਸਾਸ ਮੈਨੂੰ ਸੈਂਤੀ ਸਾਲ ਉਪਰੰਤ ਆਏ ਫੋਨ ਨਾਲ ਹੋਇਆ। ਗੱਲ 1975 ਦੀ ਹੈ। ਮੈਂ ਅਧਿਆਪਨ ਕਾਰਜ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਸਥਿਤ ਸਰਕਾਰੀ ਹਾਈ ਸਕੂਲ ਰਿਹਾਣਾ ਜੱਟਾਂ ਵਿਖੇ ਸ਼ੁਰੂ ਕੀਤਾ ਸੀ। ਮੇਰੇ ਮਿੱਤਰ ਅਸ਼ੋਕ ਕੁਮਾਰ ਅਤੇ ਮੈਂ ਇਕੱਠਿਆਂ ਹੀ ਇਸ ਸਕੂਲ ਵਿੱਚ ਕਦਮ ਰੱਖਿਆ ਸੀ। ਅਸੀਂ ਇੱਕ ਹੀ ਪਿੰਡ ’ਚ ਰਹਿੰਦੇ ਅਤੇ ਇੱਕ ਹੀ ਸਕੂਲ ਵਿੱਚ ਪੜ੍ਹਾਉਂਦੇ ਸਾਂ। ਅਸੀਂ ਦਿਲ ਜਾਨ ਨਾਲ ਪੜ੍ਹਾਉਂਦੇ ਅਤੇ ਆਪ ਵੀ ਪੜ੍ਹਾਈ ਕਰਦੇ। ਮੈਂ ਐਮ.ਏ. ਅੰਗਰੇਜ਼ੀ ਕੀਤੀ ਹੋਈ ਸੀ। ਨੌਵੀਂ ਜਮਾਤ ਬੋਰਡ ਦੀ ਹੋਣ ਕਾਰਨ ਮੈਨੂੰ ਅੰਗਰੇਜ਼ੀ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਆਰੀਆ ਸਕੂਲ ਖੰਨਾ ਅਤੇ ਡੀ.ਏ.ਵੀ. ਸਕੂਲ ਮੁਸਤਫ਼ਾਬਾਦ (ਹਰਿਆਣਾ) ਵਿਖੇ ਪੜ੍ਹਾਉਣ ਦੇ ਤਜਰਬੇ ਸਦਕਾ ਨਤੀਜਾ  ਸੌ ਫ਼ੀਸਦੀ ਰਿਹਾ। ਦੋ ਸਾਲ ਦੀ ਠਹਿਰ ਪਿੱਛੋਂ   ਮੇਰੀ ਬਦਲੀ ਸਲਾਣਾ ਹਾਈ ਸਕੂਲ ਵਿਖੇ ਹੋਈ। ਅੱਜ, ਇੱਕੀ ਸਕੂਲਾਂ ਵਿੱਚ ਸੇਵਾ ਕਰਦਾ ਹੋਇਆ ਮੈਂ ਗੁਰੂ ਨਾਨਕ ਪਬਲਿਕ       ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਨਿਊਆਂ ਵਿਖੇ ਬਤੌਰ ਪ੍ਰਿੰਸੀਪਲ ਕਾਰਜਸ਼ੀਲ ਹਾਂ।
ਕੁਝ ਮਹੀਨੇ ਪਹਿਲਾਂ ਮੈਨੂੰ ਇੱਕ ਫੋਨ ਆਇਆ, ‘‘ਜੀ, ਇਹ ਲੋਕਨਾਥ ਸਰ ਦਾ ਨੰਬਰ ਹੈ?’’ ‘‘ਜੀ ਹਾਂ, ਮੈਂ ਹੀ ਬੋਲ ਰਿਹਾਂ।’’ ਇਹ ਸੁਣ ਕੇ ਤਾਂ ਜਿਵੇਂ ਫੋਨ ਕਰਨ ਵਾਲੇ ਨੂੰ ਚਾਅ ਚੜ੍ਹ ਗਿਆ। ਮੇਰੇ ਪੁੱਛਣ ’ਤੇ ਉਸਨੇ ਬੜੀ ਹਲੀਮੀ ਨਾਲ ਦੱਸਿਆ ਕਿ ਉਹ ਸਤਵੰਤ ਸੀ ਜਿਹੜੀ ਸੈਂਤੀ ਸਾਲ ਪਹਿਲਾਂ ਮੇਰੇ ਕੋਲ ਨੌਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਰਿਹਾਣਾ ਜੱਟਾਂ ਵਿਖੇ ਪੜ੍ਹਦੀ ਸੀ। ਉਸਨੇ ਬੜੀ ਕੋਸ਼ਿਸ਼ ਪਿੱਛੋਂ ਇੰਟਰਨੈੱਟ ਤੋਂ ਮੇਰਾ ਮੋਬਾਈਲ ਨੰਬਰ ਪ੍ਰਾਪਤ ਕੀਤਾ ਸੀ। ਮੈਂ ਹੈਰਾਨ ਰਹਿ ਗਿਆ, ਜਦੋਂ ਉਸਨੇ ਮੇਰੇ ਵੱਲੋਂ ਜਮਾਤ ਵਿੱਚ ਬੋਲੇ ਅਨੇਕਾਂ ਕਾਵਿ-ਟੋਟੇ ਅਤੇ ਪ੍ਰੈਸੀ ਵਾਂਗ ਬੋਲੇ ਵਾਕ ਇੰਨ-ਬਿੰਨ ਕਹਿ ਸੁਣਾਏ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਕੁਝ ਸਾਲਾਂ ਦਾ ਨਹੀਂ ਬਲਕਿ ਜੀਵਨ ਭਰ ਦਾ ਹੁੰਦਾ ਹੈ। ਅਧਿਆਪਕ ਦੀ ਰਹਿਣੀ, ਬਹਿਣੀ ਅਤੇ ਕਹਿਣੀ ਦਾ ਪ੍ਰਭਾਵ ਹਮੇਸ਼ਾਂ ਕਾਇਮ ਰਹਿੰਦਾ ਹੈ। ਕਈ ਮਿੰਟ ਚੱਲੀ ਗੱਲਬਾਤ ਵਿੱਚ ਉਸਨੇ ਸਕੂਲ ਸਮੇਂ ਦੀਆਂ ਕਈ ਦਿਲਚਸਪ ਗੱਲਾਂ ਦੀ ਯਾਦ ਸਾਂਝੀ ਕੀਤੀ। ਮੈਨੂੰ ਪਰਿਵਾਰ ਸਹਿਤ ਦਿੱਲੀ ਆਉਣ ਦਾ ਸੱਦਾ ਦਿੱਤਾ ਅਤੇ ਆਪ ਮਿਲਣ ਲਈ ਖੰਨੇ ਦੀ ਰਿਹਾਇਸ਼ ਦਾ ਪਤਾ ਵੀ ਨੋਟ ਕਰ ਲਿਆ।
ਦੋ ਕੁ ਮਹੀਨੇ ਪਹਿਲਾਂ ਸਤਵੰਤ ਕੌਰ ਨੇ ਆਪਣੀ ਸਾਥਣ ਹਰਮਿੰਦਰ ਕੌਰ ਤੇ ਉਸ ਦੀ ਬੇਟੀ ਦੀਕਸ਼ਾ ਸੰਗ ਦਿੱਲੀ ਤੋਂ ਖੰਨੇ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਕਿ ਦਿਲੋਂ ਮਿਲਣ ਦੀ ਇੱਛਾ ਹੋਵੇ ਤਾਂ ਕੋਈ ਥਾਂ ਦੂਰ ਨਹੀਂ ਹੁੰਦੀ। ਪੰਜਾਹ ਸਾਲ ਨੂੰ ਢੁਕੀ ਮੇਰੀ ਬੇਟੀ ਵਰਗੀ, ਸਤਵੰਤ ਮੈਨੂੰ ਛੋਟੀ ਜਿਹੀ ਬੱਚੀ ਵਰਗੀ ਜਾਪੀ। ਸਤਵੰਤ ਅਤੇ ਹਰਮਿੰਦਰ ਦੀਆਂ ਸ਼ਕਲਾਂ ਭਾਵੇਂ ਬਦਲ ਗਈਆਂ ਸਨ ਪਰ ਅਕਲ ਤੇ ਭੋਲਾਪਣ ਅੱਜ ਵੀ ਬਰਕਰਾਰ ਸੀ। ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਬਾਰੇ ਗੱਲਾਂ ਕਰਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਮੇਰੇ ਵੱਲੋਂ ਰਾਮਲੀਲਾ ਵਿੱਚ ਨਿਭਾਏ ਗਏ ਰਾਮ ਚੰਦਰ ਜੀ ਦੇ ਰੋਲ ਅਤੇ ਉਨ੍ਹਾਂ ਦੇ ਦਸਵੀਂ ’ਚ ਪੜ੍ਹਦੇ ਭਰਾ ਵੱਲੋਂ ਨਿਭਾਏ ਗਏ ਸੀਤਾ ਮਾਤਾ ਦੇ ਰੋਲ ਬਾਰੇ ਹੋਏ ਚਰਚੇ ਨੇ ਰੰਗ ਬੰਨ੍ਹ ਦਿੱਤਾ। ਮੈਨੂੰ ਇਹ ਜਾਣ ਕੇ ਬੜੀ ਤਸੱਲੀ ਹੋਈ ਕਿ ਹਰਮਿੰਦਰ ਇੱਕ ਸਫ਼ਲ ਅਧਿਆਪਕਾ ਹੈ ਅਤੇ ਉਸਦੇ ਪਤੀ ਇੱਕ ਫੈਕਟਰੀ ਚਲਾਉਂਦੇ ਹਨ ਜਦੋਂ ਕਿ ਸਤਵੰਤ ਦੇ ਪਤੀ ਦਿੱਲੀ ਵਿਖੇ ਇਨਕਮ ਟੈਕਸ ਵਿਭਾਗ ਵਿੱਚ ਚੀਫ਼ ਕਮਿਸ਼ਨਰ ਹਨ ਅਤੇ ਉਹ ਇੱਕ ਸਮਾਜ ਸੇਵਿਕਾ ਹੈ ਜਿਹੜੀ ਲੋੜਵੰਦ ਅਤੇ ਗੁਰਬਤ ਦੇ ਮਾਰੇ ਬੱਚਿਆਂ ਦੇ ਸਿਰ ’ਤੇ ਹੱਥ ਰੱਖਣ ਲਈ ਤਤਪਰ ਰਹਿੰਦੀ ਹੈ।
ਚਾਰ ਦਹਾਕਿਆਂ ਪਿੱਛੋਂ ਆਏ ਵਿਦਿਆਰਥੀ ਮਹਿਮਾਨਾਂ ਦੀ ਰੌਣਕ ਅਤੇ ਨਿਮਰਤਾ ਸਦਕਾ ਸਾਰਾ ਦਿਨ ਤਿਉਹਾਰ ਵਾਂਗ ਬਤੀਤ ਹੋਇਆ। ਅਧਿਆਪਕ ਦਾ ਪ੍ਰਭਾਵ ਵਿਦਿਆਰਥੀ ਦੇ ਜੀਵਨ ਉੱਤੇ ਉਮਰ ਭਰ ਰਹਿੰਦਾ ਹੈ। ਯਕੀਨਨ, ਅਧਿਆਪਕ ਦਾ ਸਬੰਧ ਪੂਰੇ ਰਾਸ਼ਟਰ ਨਾਲ ਹੁੰਦਾ ਹੈ, ਤਾਹੀਓਂ ਉਸਨੂੰ ਰਾਸ਼ਟਰ-ਨਿਰਮਾਤਾ ਦਾ ਦਰਜਾ ਹਾਸਲ ਹੈ। ਭਾਗਾਂ ਵਾਲੇ ਹਨ ਉਹ ਲੋਕ ਜਿਨ੍ਹਾਂ ਦੇ ਹਿੱਸੇ ਇਹ ਪਵਿੱਤਰ ਅਤੇ ਭਾਗਾਂ ਭਰਿਆ ਕਾਰਜ ਆਉਂਦਾ ਹੈ।

 

ਲੋਕਨਾਥ ਸ਼ਰਮਾ  ਸੰਪਰਕ: 94171-76877

23 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.......tfs......

26 Oct 2012

Reply