ਜੜ੍ਹਾਂ ਜਿਨ੍ਹਾਂ ਦੀਆਂ ਖੋਖਲੀਆਂ, ਡਿਗ ਪੈਂਦੇ ਉਹ ਰੁੱਖ
ਸਮਾਂ ਤੇ ਸਿੱਖਿਆ ਨਾ ਮਿਲੇ, ਵਿਗੜ ਜਾਂਦੇ ਨੇ ਪੁੱਤ
ਸਿਰ ਸੋਹਣੀ ਦਸਤਾਰ ਹੋਵੇ, ਖੜੀ ਹੋਵੇ ਜੇ ਮੁੱਛ
ਉਸ ਵੇਲੇ ਸਰਦਾਰ ਦਾ, ਵੱਖਰਾ ਈ ਹੁੰਦਾ ਠੁੱਕ
ਜਖਮ, ਵਿਛੋੜਾ ਅਤੇ ਬਿਮਾਰੀ, ਤਿੰਨੇ ਦੇਵਣ ਦੁੱਖ
ਨਾਮ, ਦਾਮ, ਭਗਵਾਨ, ਦਾਨ, ਚਾਰੇ ਦੇਵਣ ਸੁੱਖ
ਚੁਗਲੀ, ਨਿੰਦਿਆ, ਨਫਰਤ, ਸਾੜਾ ਅਤੇ ਬਿਗਾਨੀ ਚੁੱਕ
ਪੰਜੇ ਚੀਜ਼ਾਂ ਪਾਉਂਦੀਆਂ, ਵਿਚ ਬੰਦਿਆਂ ਦੇ ਫੁੱਟ
ਫੁੱਫੜ ਖੋਰੂ ਪਾਂਵਦਾ, ਪੀ ਲੈਂਦਾ ਜਦ ਘੁੱਟ
ਔਖਾ ਬੜਾ ਮਨਾਵਣਾ, ਜਦੋਂ ਜੀਜਾ ਜਾਵੇ ਰੁੱਸ
ਰਹਿਣ ਸਦਾ ਹੀ ਬਦਲਦੇ, ਅੱਖ, ਸਮਾਂ ਤੇ ਰੁੱਤ
ਸਦਾ ਹੀ ਲਗਦੇ ਰਹਿਣਗੇ, ਆਸ, ਪਿਆਸ ਤੇ ਭੁੱਖ
ਪਹਿਲਾਂ ਈ ਖਿੱਚ ਕਮਾਣ ਨੂੰ, ਸਿੱਧਾ ਕਰਕੇ ਮੁੱਖ
ਫਿਰ ਪਛਤਾਇਆਂ ਕੀ ਬਣੂ, ਜਦ ਗਏ ਨਿਸ਼ਾਨੇ ਉੱਕ
ਜਦੋਂ ਦਿਲਾਂ ਦੀਆਂ ਚੋਟੀਆਂ ਤੇ, ਸਮੇਂ ਦੀ ਪੈਂਦੀ ਧੁੱਪ
ਡਾਨਸੀਵਾਲੀਆ ਫਿਰ ਹੰਝੂਆਂ ਦੇ, ਝਰਨੇ ਪੈਂਦੇ ਫੁੱਟ -ਕੁਲਵੀਰ ਸਿੰਘ