Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪ੍ਰਿੰ. ਮਹਿੰਦਰ ਸਿੰਘ ਦੁਸਾਂਝ ਦਾ ਵਿਛੋੜਾ

ਡਾ.ਚਰਨਜੀਤ ਸਿੰਘ ਗੁਮਟਾਲਾ

 

ਪ੍ਰਿੰਸੀਪਲ ਮਹਿੰਦਰ ਸਿੰਘ ਦੁਸਾਂਝ ਦਾ ਨਾਂ ਉਨ੍ਹਾਂ ਸ਼ਖ਼ਸੀਅਤਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ  ਖਾਲਸਾ ਕਾਲਜ ਸੀ. ਸੈ. ਸਕੂਲ ਅੰਮ੍ਰਿਤਸਰ ਦਾ ਪਹਿਲਾਂ ਅਧਿਆਪਕ ਤੇ ਫਿਰ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਦਾ ਅਵਸਰ ਪ੍ਰਾਪਤ ਹੋਇਆ। ਉਨ੍ਹਾਂ ਦਾ ਜਨਮ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਵਿਖੇ 21 ਮਾਰਚ 1935 ਨੂੰ ਪਿਤਾ ਬੰਤਾ ਸਿੰਘ ਤੇ ਮਾਤਾ ਸ੍ਰੀਮਤੀ ਸਵਰਨ ਕੌਰ ਦੇ ਘਰ ਹੋਇਆ। ਉਨ੍ਹਾਂ ਆਪਣੇ ਪਿੰਡ ਦੇ ਸਕੂਲ ਤੋਂ 1952 ਵਿੱਚ ਮੈਟਰਿਕ ਕਰਨ ਉਪਰੰਤ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1958 ਵਿੱਚ ਬੀ.ਐਸ.ਸੀ.ਤੇ ਫਿਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ,ਅੰਮ੍ਰਿਤਸਰ ਤੋਂ  ਬੀ.ਟੀ. ਕੀਤੀ। ਉਹ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ.ਸੈ. ਸਕੂਲ, ਅੰਮ੍ਰਿਤਸਰ ਵਿੱਚ 15 ਮਾਰਚ 1960 ਨੂੰ ਸਾਇੰਸ ਮਾਸਟਰ ਨਿਯੁਕਤ ਹੋਏ।1ਫ਼ਰਵਰੀ1963 ਨੂੰ ਉਹ ਖਾਲਸਾ ਕਾਲਜ ਸੀ. ਸੈ. ਸਕੂਲ ਅੰਮ੍ਰਿਤਸਰ ਵਿੱਚ ਆ ਗਏ। ਨੌਕਰੀ ਦੌਰਾਨ ਹੀ ਉਨ੍ਹਾਂ 1977 ਵਿੱਚ ਐਮ.ਐਡ. ਅਤੇ 1979 ਵਿੱਚ ਐਮ.ਏ.(ਇਤਿਹਾਸ) ਕੀਤੀ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਕਰਕੇ ਉਨ੍ਹਾਂ ਨੂੰ 10 ਅਗਸਤ 1984 ਨੂੰ ਪਦਉੱਨਤ ਕਰਕੇ ਸਕੂਲ ਦਾ ਪ੍ਰਿੰਸੀਪਲ ਲਗਾ ਦਿੱਤਾ ਗਿਆ। ਇਸ ਅਹੁਦੇ ਤੋਂ ਉਹ 21 ਮਾਰਚ 1993 ਨੂੰ ਸੇਵਾਮੁਕਤ ਹੋਏ ਤੇ 30 ਸਾਲ ਇਸੇ ਸਕੂਲ ਵਿੱਚ ਸੇਵਾ ਨਿਭਾਈ।
ਉਨ੍ਹਾਂ ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ਪਿੱਛੋਂ ਖੇਡਾਂ, ਇਮਾਰਤ ਉਸਾਰੀ, ਫ਼ਰਨੀਚਰ ਆਦਿ ਵੱਲ ਉਚੇਚਾ ਧਿਆਨ ਦਿੱਤਾ। ਉਨ੍ਹਾਂ ਦੇ ਸਮੇਂ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ, ਸੱਭਿਆਰਕ, ਧਾਰਮਿਕ, ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਮੱਲਾਂ ਮਾਰੀਆਂ। ਉਹ 1994 ਵਿੱਚ ਪ੍ਰਕਾਸ਼ ਸਿੰਘ ਮਜੀਠੀਆ ਦੀ ਸਰਪ੍ਰਸਤੀ ਹੇਠ ਮਜੀਠੀਆ ਸਰਦਾਰ ਦੇ ਨਾਂ ‘ਤੇ ਸਥਾਪਤ ਸ. ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ, ਮਜੀਠਾ ਦੇ ਬਾਨੀ ਪ੍ਰਿੰਸੀਪਲ ਬਣੇ। ਇਸ ਨਵੇਂ ਸਕੂਲ ਨੂੰ ਸ਼ੁਰੂ ਕਰਨ ਤੇ ਇਸ ਨੂੰ ਨਵੀਆਂ ਲੀਹਾਂ ‘ਤੇ ਤੋਰਨ ਦਾ ਕਠਿਨ ਕਾਰਜ ਉਨ੍ਹਾਂ ਬਾਖ਼ੂਬੀ ਨਿਭਾਇਆ। 2001 ਵਿੱਚ ਉਹ ਆਪਣੇ ਬੇਟੇ ਕੋਲ ਕੈਨੇਡਾ ਚਲੇ ਗਏ ਜਿੱਥੇ ਉਹ 2 ਸਾਲ ਰਹੇ।
1961 ਵਿੱਚ ਉਨ੍ਹਾਂ ਦੀ ਸ਼ਾਦੀ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਦੀ ਜੰਮਪਲ ਬੀਬੀ ਗਿਆਨ ਕੌਰ ਨਾਲ ਹੋਈ। ਉਨ੍ਹਾਂ ਦੇ ਦੋ ਬੇਟੇ ਹਨ। ਵੱਡਾ ਬੇਟਾ ਡਾ.ਗਿਆਨ ਇੰਦਰ ਸਿੰਘ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਅੰਮ੍ਰਿਤਸਰ ਦੇ ਐਨੇਏਸਥੀਸੀਆ ਵਿਭਾਗ ਵਿੱਚ ਡਾਕਟਰ ਹੈ। ਛੋਟੇ ਬੇਟਾ ਇਕਬਾਲ ਸਿੰਘ ਨੇ ਬੀ.ਐਸ ਸੀ.(ਖ਼ੇਤੀਬਾੜੀ) ਕੀਤੀ ਹੋਈ ਹੈ ਤੇ ਉਸ ਦਾ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਆਪਣਾ ਕਾਰੋਬਾਰ ਹੈ। ਦੁਸਾਂਝ ਸਾਹਿਬ ਨੂੰ 2006 ਵਿੱਚ ਨਾ-ਮੁਰਾਦ ਬੀਮਾਰੀ ਕੈਂਸਰ ਨੇ ਘੇਰ ਲਿਆ।10 ਮਾਰਚ 2012 ਨੂੰ ਉਨਾਂ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਅੰਤਿਮ ਸੁਆਸ ਲਏ। ਉਹ ਆਪਣੇ ਅੰਤਿਮ ਸਮੇਂ ਤਕ ਚੜ੍ਹਦੀ ਕਲਾ ਵਿੱਚ ਰਹੇ।
9 ਮਾਰਚ ਨੂੰ ਉਨ੍ਹਾਂ ਨੂੰ ਮਿਲਣ ਦਾ ਆਖ਼ਰੀ ਮੌਕਾ ਮਿਲਿਆ। ਇਸੇ ਦਿਨ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ ਸਕੂਲ ਵਿੱਚ ਇਕੱਤਰਤਾ ਸੀ, ਉਸ ਇਕੱਤਰਤਾ ਬਾਰੇ ਉਨ੍ਹਾਂ ਪੁੱਛਿਆ ਤੇ   ਰੇਸ਼ਮ ਸਿੰਘ ਦੁਸਾਂਝ ਜੋ ਉਨ੍ਹਾਂ ਦੇ ਪਿੰਡ ਦੇ ਹੋਣ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਵੀ ਹਨ, ਨਾਲ ਕਾਫ਼ੀ ਗੱਲਾਂ ਕੀਤੀਆਂ।  ਉਹ ਬਹੁਤ ਹੀ ਅਗਾਂਹਵਧੂ ਖਿਆਲਾਂ ਦੇ ਮਾਲਕ ਅਤੇ ਮਿਹਨਤੀ ਅਧਿਆਪਕ ਸਨ। ਉਨ੍ਹਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਵੱਖ ਵੱਖ ਖ਼ੇਤਰਾਂ ਵਿੱਚ ਨਾਮਣਾ ਖੱਟ ਰਹੇ ਹਨ। ਉਹ ਕਾਲਜ ਵਿੱਚ ਗਤਕਾ ਖੇਡਦੇ ਸਨ ਤੇ ਖਾਲਸਾ ਕਾਲਜ ਵੱਲੋਂ ਉਨ੍ਹਾਂ ਨੂੰ ਕਲਰ ਮਿਲਿਆ ਹੋਇਆ ਸੀ। ਉਹ ਰੈੱਡ ਕਰਾਸ, ਕਈ ਸਮਾਜਸੇਵੀ ਤੇ ਖੇਡ ਸੰਸਥਾਵਾਂ ਨਾਲ ਜੁੜੇ ਹੋਏ ਸਨ।
ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ਵਿਕਾਸ ਮੰਚ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਵਿਕਾਸ ਅਕੈਡਮੀ, ਪੰਜਾਬ ਵੱਲੋਂ 18 ਜਨਵਰੀ 1992 ਨੂੰ ਵਿੱਦਿਆ ਰਤਨ ਪੁਰਸਕਾਰ ਨਾਲ  ਨਿਵਾਜਿਆ ਗਿਆ। ਉਨ੍ਹਾਂ ਅਧਿਆਪਨ ਨੂੰ ਆਪਣਾ ਪੇਸ਼ਾ ਚੁਣਿਆ ਅਤੇ ਸਾਰੀ ਜ਼ਿੰਦਗੀ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਹੀ ਬਤੀਤ ਕਰਨ ਦਾ ਫ਼ੈਸਲਾ ਕੀਤਾ। ਅੱਜ ਉਹ ਭਾਵੇਂ ਸਾਡੇ ਵਿੱਚ ਨਹੀਂ ਪਰ ਉਨ੍ਹਾਂ ਦੇ ਕੀਤੇ ਕੰਮ ਉਨ੍ਹਾਂ ਦਾ ਨਾਂ ਹਮੇਸ਼ਾ ਕਾਇਮ ਰੱਖਣਗੇ।

19 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ ......ਪੰਜਾਬੀਜਮ ਤੇ ਇਹੋ ਜਿਹਿਆ ਅਣਮੋਲ ਜਾਣਕਾਰੀਆ ਇਸੇ ਤਰਾਂ ਹੀ ਸਾਂਝਿਆ ਕਰਦੇ ਰਹਣ ਲਈ ਮੈਂ ਸਾਰੇ ਪੰਜਾਬੀਜਮ ਦੇ ਮੇਮਬਰਾਂ ਵਲੋਂ ਤੁਹਾਡਾ ਦਿਲੋ ਬਹੁਤ ਬਹੁਤ ਧਨਵਾਦ ਕਰਦਾ ਹਾਂ ....ਹਮੇਸ਼ਾ ਚੜਦੀ ਕਲਾਂ ਵਿਚ ਰਹੋ .......Good Job

20 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING.

20 Mar 2012

Reply