Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਮਾਂ
ਮਾਂ ,


ਦੁਨੀਆਂ ਤੇ ਰਿਸ਼ਤੇ ਨੇ ਲੱਖ ਤੇ ਹਜ਼ਾਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,
ਸਾਰਾ ਦਿਨ ਬੱਚਿਆਂ ਨੂਂ ਗੋਦੀ ਚ ਖਿਡਾਉਂਦੀ ਰਹੇ ,
ਆਪ ਭੁੱਖੀ ਰਹਿ ਕੇ ਰੋਟੀ ਸਭ ਨੂਂ ਖਵਾਉਂਦੀ ਰਹੇ,
ਉਸਦੇ ਅਹਿਸਾਨਾ ਨੂਂ ਨਾ ਸਕੇ ਕੋਈ ਤਾਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,

ਬੱਚਿਆਂ ਦੀ ਗਲਤੀ ਤੇ ਪਾਉਂਦੀ ਰਹੇ ਪਰਦੇ ,
ਉਸ ਅੱਗੇ ਬੱਚਿਆਂ ਦਾ ਕੋਈ ਮਾੜਾ ਕਿੰਝ ਕਰਜੇ ,
ਓਹਨਾਂ ਅੱਗੇ ਖੜ ਜਾਂਦੀ ਬਣ ਕੇ ਦੀਵਾਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,
ਭੱਜ ਭੱਜ ਸਾਰਾ ਦਿਨ ਕੰਮ ਰਹਿੰਦੀ ਕਰਦੀ ,
ਖੁਸੀਆਂ ਦੇ ਨਾਲ ਉਹ ਸਾਰਾ ਘਰ ਭਰਦੀ ,
ਹਰ ਪਾਸੇ ਦਿੰਦੀ ਉਹ ਖੁਸੀਆਂ ਖਿਲਾਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,

ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ੀ ਰਹਿੰਦੀ ਭਾਲਦੀ ,
ਲੱਖ ਵਾਰ ਪੁਛੋ ਗੱਲ ਕਦੀ ਵੀ ਨਾ ਟਾਲਦੀ ,
ਦੱਸ ਦੱਸ ਗੱਲਾਂ ਸਾਨੂੰ ਕਰੇ ਹੁਸ਼ਿਆਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,

ਜਿਹਨਾ ਬੱਚਿਆਂ ਦੇ ਸਿਰੋਂ ਮਾਂ ਦਾ ਹੱਥ ਉਠ ਜੇ ,
ਉਹਨਾ ਨਾਲ ਉਹਨਾ ਦੀ ਕਿਸਮਤ ਹੀ ਰੁੱਠ ਜੇ ,
ਇਸ ਜੱਗ ਉਤੇ ਜਿਓਣਾ ਹੋ ਜਾਂਦਾ ਦੁਸ਼ਵਾਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,

"ਦੀਪ" ਇਹ ਦੁਆਵਾਂ ਬੈਠਾ ਕਰਦਾ ਏ ਰੱਬ ਤੇ,
ਮੇਰੀ ਵੀ ਉਮਰ ਮੇਰੀ ਮਾਂ ਨੂਂ ਹੀ ਲੱਗ ਜੇ,
ਜਿਉਂਦੀ ਰਹੇ ਜਦ ਤੱਕ ਇਹ ਰਹੇ ਸੰਸਾਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,

ਦੁਨੀਆਂ ਤੇ ਰਿਸ਼ਤੇ ਨੇ ਲੱਖ ਤੇ ਹਜ਼ਾਰ ,
ਮਾਵਾਂ ਵਰਗਾ ਨਾ ਕੋਈ ਕਰਦਾ ਪਿਆਰ ,


'ਹਰਦੀਪ""ਡਕਾਲਾ"
7-6-2015
07 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very very nice written Hardeep veer ji,.............it's really a great poetry,...................jeo sir g

29 Jun 2015

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

Very nice creation veer ji...thanks for sharing...!!!

30 Jun 2015

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
Thanks

sukhpal ji   and  navdeep ji tuhada bahut bahut thanka g

09 Jul 2015

Reply