Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
‘ਮਾਂ ਬੋਲੀ ਦਿਹਾੜੇ’ ਨੂੰ ਸਮਰਪਿਤ ਕਵੀ ਦਰਬਾਰ

ਬਟਾਲਾ,
ਇੱਥੇ ਸਾਹਿਤ ਸਭਾ ਲੋਕ ਲਿਖਾਰੀ ਮੰਚ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਅਕੈਡਮੀ ਦੇ ਉਪ ਪ੍ਰਧਾਨ ਅਤੇ ਕਾਲਮ ਨਵੀਸ ਡਾ. ਅਨੂਪ ਸਿੰਘ ਦੀ ਅਗਵਾਈ ਹੇਠ ਰਾਮਗੜ੍ਹੀਆ ਜੱਸਾ ਸਿੰਘ ਹਾਲ ਵਿਖੇ ‘ਮਾਂ ਬੋਲੀ ਦਿਵਸ’ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ ਕਰਾਇਆ ਗਿਆ। ਉੱਘੇ ਵਿਦਵਾਨ ਲੇਖਕਾਂ ਪ੍ਰੋ. ਅਤੈ ਸਿੰਘ, ਕੇਂਦਰੀ ਪੰਜਾਬੀ ਲੇਖਕ ਦੇ ਉਪ ਪ੍ਰਧਾਨ ਕਰਨੈਲ ਸਿੰਘ ਨਿੱਝਰ ਸੀ। ਤਾਰਾ ਸਿੰਘ ਖੋਜੇਪੁਰੀ, ਤਲਵਿੰਦਰ ਕੌਰ ਅਤੇ ਬਲਵੰਤ ਸਿੰਘ ਗੋਰਾਇਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਵਿਚ ਡਾ. ਰਾਵਿੰਦਰ ਕੌਰ, ਪ੍ਰੋ. ਸੁਰਿੰਦਰ ਕਾਹਲੋਂ ਅਤੇ ਦਵਿੰਦਰ ਦੀਦਾਰ ਵੀ ਸ਼ਾਮਲ ਹੋਏ।
ਪੰਜਾਬੀ ਸਾਹਿਤਕਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਾਂ ਬੋਲੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਸੱਭਿਆਚਾਰ ਅਤੇ ਸਾਹਿਤ ਸਭ ਤੋਂ ਵੱਡਮੁੱਲਾ ਯੋਗਦਾਨ ਪਾਉਂਦੇ ਹਨ ਅਤੇ ਸਾਡੀ ਮਾਂ ਬੋਲੀ ਪੰਜਾਬੀ ਇਸ ਸਮੇਂ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਇਕ ਖਾਸ ਸਥਾਨ ਰੱਖਦੀ ਹੈ। ਇਹ ਸਭ ਕੁਝ ਪੰਜਾਬੀ ਮਾਂ ਬੋਲੀ ਦੇ ਪਾਸਾਰ ਅਤੇ ਵਿਸਥਾਰ ਵਿਚ ਲੱਗੇ ਸਾਹਿਤਕਾਰਾਂ ਅਤੇ ਮਾਂ ਬੋਲੀ ਨੂੰ ਅਪਣਾਉਣ ਵਾਲੇ ਦੁਨੀਆਂ ਭਰ ਵਿਚ ਫੈਲੇ ਪੰਜਾਬੀਆਂ ਦੀ ਬਦੌਲਤ ਹੀ ਸੰਭਵ ਹੈ। ਬੁਲਾਰਿਆਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਨਾਲ ਹੀ ਇਸ ਦਾ ਵੱਕਾਰ ਅਤੇ ਮਿਆਰ ਬੁਲੰਦ ਰਹਿ ਸਕੇਗਾ। ਇਸ ਮੌਕੇ ਡਾ. ਰਾਵਿੰਦਰ, ਪ੍ਰੋ. ਅਭੈ ਸਿੰਘ, ਤਲਵਿੰਦਰ ਕੌਰ, ਤਾਰਾ ਸਿੰਘ ਖੋਜੇਪੁਰੀ, ਬਲਵਿੰਦਰ ਗੰਭੀਰ, ਜਸਵੰਤ ਹਾਂਸ, ਸੁਖਦੇਵ ਪ੍ਰੇਮੀ, ਸੰਧੂ ਬਟਾਲਵੀ, ਅਜੀਤ ਕਮਲ, ਰਾਹੀ ਬਟਾਲਵੀ, ਚੰਨ ਬੋਲੇਵਾਲੀਆ, ਨਰਿੰਦਰ ਸੰਘਾ, ਕੁਲਬੀਰ ਸੱਗੂ, ਹਰਪਾਲ ਨਾਗਰਾ, ਪਰਮਜੀਤ ਕੌਰ, ਪ੍ਰੀਤ ਰਾਣਾ, ਰੋਜ਼ੀ ਸਿੰਘ ਅਤੇ ਸੁਰਿੰਦਰ ਨਿਮਾਣਾ ਨੇ ਆਪਣਾ ਕਲਾਮ ਸੁਣਾਇਆ। ਕਰਨ ਅਸ਼ੋਕ ਲਿਖਤ ਪੁਸਤਕ ਲਾਤੀਨੀ ਅਮਰੀਕਾ ਦੀ ਧੀ’ ਅਤੇ ਸੰਧੂ ਲਟਾਲਵੀ ਲਿਖਤ ‘ਜ਼ਿੰਗਦੀ ਦੇ ਅੰਗ ਸੰਗ’, ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।

 

23 Feb 2012

Reply