ਜਦੋਂ ਸੀ ਕੁਛੜ ਚੁੱਕ ਖਿਡਾਉਂਦੀ ,ਸਭ ਫਿਰਦੇ ਸੀ ਪਿਛੇ ਅੱਗੇ ,
ਅੱਜ ਆਇਆ ਬੁਢਾਪਾ ਬਹਿ ਗਈ ਮੰਜੇ ਤੇ ,ਕੋਈ ਨਾ ਲਾਗੇ ਲੱਗੇ ,
ਦੁਧ ਪਿਲਾ ਕੇ ਜਵਾਨ ਜੋ ਕੀਤੇ ,ਅੱਜ ਓਹੀ ਖਾਣ ਨੂੰ ਪੈਂਦੇ ,
ਜਿਹਨਾਂ ਨੂੰ ਐਨੇ ਲਾਡ ਲਡਾਏ, ਅੱਜ ਮੈਨੂੰ ਝਿੜਕਦੇ ਰਹਿੰਦੇ ,
ਹੋਵਾਂ ਕੋਈ ਖਿਡੋਨਾ ਜਿਵੇਂ ਜਵਾਕ ਮੈਨੂ ਸਤਾਉਂਦੇ ,
ਅੰਮੜੀ ਅੰਮੜੀ ਕਹਿਣ ਵਾਲੇ ਅੱਜ ਬੁੜੀ ਆਖ ਬੁਲਾਂਦੇ ,
ਮੂਹੋਂ ਉਚੀ ਬੋਲ ਨਾ ਹੋਵੇ ,ਬਿੱਟ ਬਿੱਟ ਤੱਕੀ ਜਾਵਾਂ ,
ਪਤਾ ਹੁੰਦਾ ਕਿਸੇ ਕਦਰ ਨੀ ਕਰਨੀ ,ਕੀ ਲੈਣਾ ਸੀ ਬਣ ਕੇ ਮਾਵਾਂ ,
ਘਰ ਦੀ ਨੁੱਕਰੇ ਬੈਠੀ ਮੈਂ ,ਕੰਧ ਨਾਲ ਲਗ ਕੇ ਰੋਵਾਂ ,
ਦੁਖ ਕਿਸੇ ਨੂੰ ਕਦੀ ਨਾ ਦਸਦੀ ਪਰ ਹੰਝੂ ਕਿਵੇਂ ਲੁਕੋਵਾਂ ,
ਹੁਣ ਤਾ ਰਾਏ ਕਰੇ ਦੁਆਵਾਂ , ਰਬ ਕੋਲ ਬੁਲਾ ਲਏ,
ਰਹਿਣ ਇਹ ਸਾਰੇ ਹੱਸਦੇ ਵੱਸਦੇ , ਮੇਰਾ ਜਬ੍ਹ ਮੁਕਾ ਲਏ !!
(my Frnd------- Pankaj Bansal)