Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋਸਤੋ ਆਪਾ ਸਾਰੀਆ ਨੇ ਆਪਣੀ ਮਾ ਦੇ ਬਾਰੇ ਵਿਚ ਕੁਝ ਲਿਖਣਾ ਹੈ. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਦੋਸਤੋ ਆਪਾ ਸਾਰੀਆ ਨੇ ਆਪਣੀ ਮਾ ਦੇ ਬਾਰੇ ਵਿਚ ਕੁਝ ਲਿਖਣਾ ਹੈ.

 

 

ਦੋਸਤੋ ਆਪਾ ਸਾਰੀਆ ਨੇ ਆਪਣੀ ਮਾ ਦੇ ਬਾਰੇ ਵਿਚ ਕੁਝ ਲਿਖਣਾ ਹੈ.

ਮੇਰੇ ਵਲੋ


ਉਹ ਮਾ ਜੋ ਆਪਣੇ ਲਈ ਇਕ ਜਨਤ ਦਾ ਰੂਪ ਹੈ
ਜਿਸਦੀ ਗੋਦ ਚ ਆਪਣਾ ਸਿਰ ਰੱਖ ਕੇ ਆਪਾ ਆਪਣੇ ਸਾਰੇ ਦੁੱਖ ਭੁੱਲ ਜਾਦੇ ਹਾ
ਮੈ ਤਾ ਬਹੁਤ ਸਤਿਕਾਰੀ ਹਾ ਉਸ ਮਾ ਜਿਸਨੇ ਮੇਨੂੰ ਜਨਮ ਦਿੱਤਾ
ਉਸ ਦਾ ਇਹ ਕਰਜ ਮੈ ਕਿਵੇ ਤਾਰਾ

 " ਰੱਬ ਵਰਗੀ ਮਾ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ,
ਉਹਨੂੰ ਹਰ ਖੁਸੀ ਦਿਖਾਵਾ ਮੇਰੇ ਵੀ ਫਰਜ਼ ਬੜੇ ਨੇ ."

 

ਜੇਕਰ ਮੈ ਕੁਝ ਗਲਤ ਲਿਖ ਦਿੱਤਾ ਤਾ ਦੋਸਤੇ ਇਸ ਪਾਪੀ ਨੂੰ ਮਾਫ ਕਰ ਦੇਣਾ
ਵਾਹਿਗੁਰੂ ਭਲੀ ਕਰੇ ਜੀ, ਰੱਬ ਰਾਖਾ ਜੀ

20 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਜਿਨੇ ਮਾਰਨਾ ਮਰਜ਼ੀ ਰੱਬ ਦੀ,
ਆਪਣੀ ਆਪਣੀ ਵਾਰੀ ਸੱਭ ਦੀ
ਮਿਲ ਜਾਦਾ ਆਇਆ ਸੱਭ ਕੁਝ ਜੱਗ ਤੇ
ਨਹੀ ਲੱਭਦੀ ਤਾ ਮਾ ਨਹੀ ਲੱਭਦੀ

20 Aug 2010

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
I luv u mom

ਓਹਦੀ ਲਿੱਪੀ ਹੋਈ ਗੰਧੋਲੀ , ਚੁੱਲੇ ਚੌਂਕੇ ਦਾ ਸਮਾਨ
ਕੁੱਝ ਕੁ ਵੇਹੜੇ ਚ੍ ਵੀ ਹੈਗੇ ਓਹਦੇ ਪੈਰਾਂ ਦੇ ਨਿਸ਼ਾਨ
ਅਣਕੱਤੇ ਹੋਏ ਗਲੋਟੇ ਇੱਕ ਚਰਖਾ ਤੇ ਕੁੱਝ ਕਾਨੀਆਂ
ਅੰਮੜੀ ਮੇਰੀ ਦੀਆਂ ਬੱਸ ਇਹੋ ਨੇ ਨਿਸ਼ਾਨੀਆਂ

ਮੈਂ ਕਦੇ ਨਾਂ ਛੁੱਟੀ ਮਾਰਾਂ ਓਹਦਾ ਲਾਜ਼ਮੀ ਅਸੂਲ ਸੀ
ਬੰਨ ਪੋਣੇਂ ਚ੍ ਪਰੌਂਠੇ ਮੈਨੂੰ ਤੋਰਦੀ ਸਕੂਲ ਸੀ
ਜੇ ਮੈਂ ਬਾਹਲੀ ਜਿੱਦ ਕਰਦਾ ਦੇ ਦਿੰਦੀ ਦੋ ਚੁਵਾਨੀਆਂ
ਅੰਮੜੀ ਮੇਰੀ ਦੀਆਂ........!

ਨਿੱਕਾ ਹੁੰਦਾ ਓਹਦੀ ਗੁੱਤ ਦੇ  ਵਾਲ ਖਿੱਚ ਲੈਂਦਾ ਸੀ
ਓਹਦੇ ਸਿਰ ਤੇ ਲਈ ਚੁੰਨੀ ਨਾਲ ਮੁੱਖ ਪੂੰਝ ਲੈਂਦਾ ਸੀ
ਮੈਂ ਕਰਦਾ ਹੁੰਦਾ ਸੀ ਓਦੋਂ ਬੜੀਆਂ ਸ਼ੈਤਾਨੀਆਂ
ਅੰਮੜੀ ਮੇਰੀ ਦੀਆਂ........!

ਮੈਨੂੰ ਠੰਡ ਤੋਂ ਬਚਾਉਂਦੀ ਪੋਹ ਮਾਘ ਵਾਲੀ ਰੁੱਤ ਨੂੰ
ਨਾਂ ਲੱਗਜੇ ਨਜ਼ਰ ਮੇਰੇ ਸੋਹਣੇ ਜਿਹੇ ਪੁੱਤ ਨੂੰ
ਮੜਾ ਕੇ ਪਾਉਂਦੀ ਸੀ ਤਵੀਤ ਕਦੇ ਗਲ ਮੇਰੇ ਗਾਨੀਆਂ
ਅੰਮੜੀ ਮੇਰੀ ਦੀਆਂ........!

ਸ਼ਾਮੀ ਖੇਡਣ ਗਏ ਨੂੰ ਓਹ " ਸਿੰਮੂ-ਸਿੰਮੂ " ਬੋਲ ਕੇ
" ਚੀਮੇਂ " ਪਿੰਡ ਦੀਆਂ ਵੀਹਾਂ ਚੋਂ ਲਿਆਉਂਦੀ ਮੇਨੂੰ ਟੋਹਲ ਕੇ
ਰਹਿ ਗਈਆਂ ਪੱਲੇ ਹੁਣ ਤਾਂ ਯਾਦਾ ਓਹ ਪੁਰਾਣੀਆਂ
ਅੰਮੜੀ ਮੇਰੀ ਦੀਆਂ ਬੱਸ ਇਹੋ ਨੇ ਨਿਸ਼ਾਨੀਆਂ

ਜਾਂ ਤਾਂ ਵਾਪਸ ਆ ਜਾ ਅੰਮੜੀਏ
ਜਾਂ ਫ਼ਿਰ ਨਾਲੇ ਲੈ ਜਾ
ਮੈਨੂੰ ਲੋਰੀ ਦੇ ਜਾ , ਮਾਂ ਮੈਨੂੰ ਲੋਰੀ ਦੇ ਜਾ........

20 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Thnx 22 g


bhut vadiya g kush kar dita

20 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |

ਮੈਂ ਲਾਇਕ ਨਹੀਂ ਸੀ, ਇਸ ਜੱਗ ਦੇ..
ਮੈਨੂੰ ਰੱਬ ਨੇਂ, ਮਾਂ ਦੇ ਨਾਲ ਮਿਲਾ ਦਿੱਤਾ.
.

20 Aug 2010

Reply