Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀਹਦਾ ਦਿਲ ਕਰਦਾ ਏ ਮਾਂ ਭੂਮੀ ਛੱਡਣ ਨੂੰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਕੀਹਦਾ ਦਿਲ ਕਰਦਾ ਏ ਮਾਂ ਭੂਮੀ ਛੱਡਣ ਨੂੰ

ਮਿਲੇ ਦੋ ਡੰਗ ਦੀ ਰੋਟੀ ਜੇ ਭੁੱਖਾ ਢਿੱਡ ਰੱਜਣ ਨੂੰ। 
ਫਿਰ ਕੀਹਦਾ ਦਿਲ ਕਰਦਾ ਏ ਮਾਂ ਭੂਮੀ ਛੱਡਣ ਨੂੰ।
ਸਿਆਸਤ ਹੋਗੀ ਵੈਰੀ ਏ ਮੱਧ ਵਰਗੀ ਲੋਕਾਂ ਦੀ।
ਰੂਹ ਨਹੀਂ ਰੱਜਦੀ ਪੀ ਪੀ ਕੇ ਰੱਤ ਖੂਨੀ ਜੋਕਾਂ ਦੀ।
ਅੰਨ ਦਾਤਾ ਮਜ਼ਬੂਰ ਹੋ ਗਿਆ ਜ਼ਹਿਰਾਂ ਫੱਕਣ ਨੂੰ।
ਫਿਰ ਕੀਹਦਾ-------------

ਕਰਜ਼ਾ ਚੁੱਕ ਚੁੱਕ ਮਾਪਿਆਂ ਧੀਆਂ ਪੁੱਤ ਪੜਾਏ ਸੀ।
ਡਿਗਰੀਆਂ ਕੋਰਸ ਪਰ ਨਾਂ ਕੰਮ ਕਿਸੇ ਵੀ ਆਏ ਸੀ।
ਬਣ ਰੱਦੀ ਦੇ ਕਾਗਜ਼ ਰਹਿਗੇ ਚੁੱਲੇ ਮੱਚਣ ਨੂੰ।
ਫਿਰ ਕੀਹਦਾ----------------

ਕਰੜਾ ਕਰਕੇ ਜੇਰਾ ਛੱਡਕੇ ਭੈਣ ਭਰਵਾਂ ਨੂੰ।
ਪੁੱਤ ਦੇ ਵਿਚ ਵਿਛੋੜੇ ਲੈਂਦੀਆਂ ਹੌਕੇ ਮਾਵਾਂ ਨੂੰ।
ਤੁਰ ਗਏ ਪਾਰ ਸਮੁੰਦਰੋਂ ਰੋਜ਼ੀ ਰੋਟੀ ਲੱਭਣ ਨੂੰ।
ਫਿਰ ਕੀਹਦਾ----------------

ਬੁੱਢਾ ਬਾਪੂ ਪਿੱਛੋਂ ਕਰ ਗਿਆ ‘ਚੌਹਾਨ ’ ਚਲਾਨਾ ਸੀ।
ਆਖਿਰ ਵੇਲੇ ਅਰਥੀ ਨੂੰ ਜਦ ਮੋਢਾ ਲਾਨਾ ਸੀ।
ਮੌਕਾ ਮਿਲਿਆ ਜਾਂਦੀ ਵਾਰ ਨਾਂ ਮੂੰਹ ਵੀ ਤੱਕਣ ਨੂੰ। 
ਫਿਰ ਕੀਹਦਾ------------------ ਗੁਰਭੇਜ ਸਿੰਘ

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਚੀ ਗੱਲ ਹੈ......tfs......

25 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Nice one jee...tfs

25 Dec 2012

Reply