Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਮਾਂ ਬੋਲੀ" :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਮਾਂ ਬੋਲੀ"
"ਮਾਂ ਬੋਲੀ"

ਅਹਿਸਾਸ ਬਣੇ ਹੋਣੇ ਕਦੇ ਆਵਾਜ਼
ਸ਼ਾੲਿਦ ਆਵਾਜ਼ ਤੋੜ ਕੇ ਹਰਫ ਬਣੇ
ਹਰਫਾਂ ਦੀ ਚਾਸ਼ਣੀ ਤੋਂ ਬਣੇ ਹੋਣੇ ਸੁਰ
ਤੇ ਫਿਰ ਹਰਫ ਜੁੜੇ ਤੇ ਲਫਜ਼ ਬਣੇ
ਚੜ੍ਹ ਸਰਮਦ ਕੰਠ ਦੀ ਅਣਡਿੱਠੀ ਡੋਲੀ
ਪੰਜਾਬ ਆਈ ਹੋਣੀ ਪੰਜਾਬੀ ਬੋਲੀ ।

ਲਫ਼ਜ਼ ਪਹਿਲਾਂ ਧਰਤ ਤੇ ਉਕੇਰੇ ਹੋਣੇ
ਤੇ ਫਿਰ ਪੱਥਰਾਂ ਦੀ ਆਈ ਹੋਣੀ ਵਾਰੀ
ਪੱਤਿਆਂ ਦੀ ਪਿੱਠ ਚੜ੍ਹ ਵੀ ਖੇਡੀ ਹੋਣੀ
ਤੇ ਅਖੀਰ ਕੀਤੀ ਕਾਗਜ਼ ਦੀ ਸਵਾਰੀ
ਗੁਰੂਆਂ ਨੇ ਜਦ ਲੋਅ ਦੀ ਪੰਡ ਖੋਲੀ
ਤਾਂ ਗੁਰਮੁਖੀ ਅਖਵਾਈ ਮੇਰੀ ਮਾਂ ਬੋਲੀ ।

ਲੰਘੇ ਸਭ ਵਕਤਾਂ ਨੂੰ ਕਾਗਜ਼ ਤੇ ਲਿਖ ਕੇ
ਪੋਥੀਆਂ 'ਚ ਸਾਂਭ ਗੲੇ ੲਿੱਥੇ ਕਿੱਸਾਕਾਰ
ਕੁਦਰਤ ਦੀ ਜਿਨ੍ਹਾਂ ਹਰ ਕਵਿਤਾ ਸਮਝੀ
ੲਿੱਥੇ ਹੋੲੇ ਅਜਿਹੇ ਸੂਫ਼ੀ ਕਵੀ ਫਨਕਾਰ
ੳੁਨ੍ਹਾਂ ਭਾਸ਼ਾ ਸਾਹਿਤ ਦੇ ਸੋਨੇ 'ਚ ਤੋਲੀ
ਤੇ ੲੇਸੇ ਧਰਤ ਦੀ ਧੀ ਬਣ ਗੲੀ ਬੋਲੀ ।

ਸਿਖਰਾਂ ਨੂੰ ਸੀ ਜੋ ਕਦੇ ਨੀਵਾਂ ਪਾਉਂਦੀ
ਅੰਗਰੇਜ਼ੀ ਨਾਲ ੳੁਹ ਦੂਸ਼ਿਤ ਕੀਤੀ
'ੳ' 'ਅ' ਵਾਲੇ ਕੈਦੇ ਅਸੀ ਪਰਾਂ ਸੁੱਟ ਕੇ
'ਏ' 'ਬੀ' 'ਸੀ' ਨਾਲ ਹੁਣ ਮੁਹੱਬਤ ਕੀਤੀ
ਜੇ ਬੰਦ ਅਕਲ ਨਾ ਅਸੀ ਛੇਤੀ ਖੋਲੀ
ਕੱਖਾਂ ਰੁਲ ਜਾਣੀ ਸਾਡੀ ੲਿਹ ਮਾਂ ਬੋਲੀ ।

ਕਿੱਸਾਕਾਰ, ਸ਼ਾੲਿਰ ਬਹੁਤ ਹੋਏ ਹਨੋਜ
ਰੱਬ ਕਰਕੇ ੲਿਹ ਜੰਮਣ ਤੇ ਮੌਲਨ ਰੋਜ
ਕੰਨ ਲਾ ਕੇ ਸੁਣੋ ਤੁਸੀ 'ਸੋਝੀ' ਦੀ ਆਵਾਜ਼
ਲਿਖੋ ਬੋਲੋ ਤੇ ਜਿਉਂਦੀ ਰੱਖੋ ੲਿਹ ਨਵਾਦ
ਮਾਂ ਬੋਲੀ ਰਾਣੀ, ਤੇ ਕਲਮ ੲਿਦ੍ਹੀ ਗੋਲੀ
ਰੱਬ ਵਾਂਗ ਹੈ ਸੁੱਚੀ ੲਿਹ ਪੰਜਾਬੀ ਬੋਲੀ ॥

-: ਸੰਦੀਪ 'ਸੋਝੀ'

ਨੋਟ:-
ਸਰਮਦ- ਭਾਵ ਅਨੰਤ, ਕਰਤਾਰ
ਹਨੋਜ -ਹੁਣ ਤੱਕ
ਨਵਾਦ -ਬੋਲੀ, ਭਾਸ਼ਾ
ਗੋਲੀ - ਦਾਸੀ
ਮੌਲਨਾ - ਤਰੱਕੀ ਕਰਨਾ
03 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਬਾਈ ਜੀ ਬਹੁਤ ਹੀ ਸੁੰਦਰ ਰਚਨਾ ਹੈ ਮਾਂ ਬੋਲੀ - 


It is well conceived and equally well written...tracing the history of the origin and incredibly long journey of our "ਮਾਂ ਬੋਲੀ" before ascending the throne befitting a language embraced by the Men of God - The Guru Sahibaan, and came to be gracefully and rightfully christened - ਗੁਰਮੁਖੀ !

 

ਬਹੁਤ ਧੰਨਵਾਦ ਸ਼ੇਅਰ ਕਰਨ ਲਈ |

04 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਮੇਸ਼ਾ ਦੀ ਤਰਾ ਸਭ ਤੋਂ ਪਹਿਲਾਂ ਆਪਣੇ ਬੇਸ਼ਕੀਮਤੀ ਕਮੈਂਟ੍‍ਸ ਦੇਣ ਲੲੀ ਤੇ ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ ।
05 Dec 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Very nicely written. ..

Jionde wassde raho. ..
05 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵੀਰ ਜੀ ਲੇਟ ਰਪਲਾੲੀ ਲੲੀ ਮੁਆਫੀ ਚਾਹਵਾਂਗਾ ........ ਵਕਤ ਕੱਢ ਕੇ ਕਿਰਤ ਨੂੰ ਮਾਣ ਦੇਣ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਰਪਿੰਦਰ ਵੀਰ ਜੀ ।
16 Dec 2014

Reply