Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮਨ ਪੰਖੀ

ਮੁਕਤੀ ਜਾਂ ਮੋਕਸ਼ ਦਾ ਅਰਥ ਜੀਵਨ ਮੁਕਤ ਹੋਣਾ ਹੈ । ਜੀਵਨ ਵਿੱਚ ਮਾਨਸਿਕ ਪੀੜਤ ਜੀਵ ਕਦੇ ਮੁਕਤ ਨਹੀਂ ਹੋ ਸਕਦੇ । ਸੰਸਾਰਿਕ ਮਾਰਗ ਤੇ ਮਨ ਨੂੰ ਪਾਪ ਅਤੇ ਬੁਰਿਆਈ ਤੋਂ ਨਿਰਲੇਪ ਕਰਕੇ ਮਾਨਸਿਕ ਤਣਾਅ ਅਤੇ ਦੁੱਖ ਤੋਂ ਨਿਯਾਤ ਲੈਣਾ ਹੀ ਮੁਕਤੀ ਹੈ । ਧਰਮ ਨੂੰ ਆਰਥਿਕ ਮੁਕਤੀ ਦਾ ਸਾਧਨ ਬਣਾਉਣਾ ਬੁਰਿਆਈ ਹੀ ਨਹੀਂ ਪਾਪ ਵੀ ਹੈ ਕਿਉਂਕਿ ਆਰਥਿਕਤਾ ਵਿਅਕਤੀਗਤ ਹੁੰਦੀ ਹੈ । ਆਰਥਿਕ ਤਿ੍ਪਤੀ ਦਾ ਸੰਕਲਪ ਨਿੱਜ ਨਾਲ ਧੋਖਾ ਹੈ । ਆਰਥਿਕਤਾ ਦੀ ਦੌੜ ਜੀਵ ਨੂੰ ਕਦੇ ਕਿਸੇ ਹਾਲਤ ਵਿੱਚ ਮੁਕਤ ਨਹੀਂ ਕਰ ਸਕਦੀ । ਮਜ਼੍ਹਬ ਜਮਾਤ ਨੂੰ ਬੰਧਨ ਮੁਕਤ ਕਰਾਉਣ ਦੇ ਨਾਂ ਤੇ ਧਰਮ ਦਾ ਘਾਣ ਕਰ ਸਕਦਾ ਹੈ । ਪਰ ਧਰਮ ਹਮੇਸ਼ਾਂ ਜੀਵ ਨੂੰ ਮਾਨਵਤਾ ਨਾਲ ਜੋੜ ਕੇ ਪਹਿਲਾਂ ਮਜ਼੍ਹਬ ਮੁਕਤ ਕਰਦਾ ਹੈ ਫਿਰ ਪਾਪ ਪੁੰਨ ਦੇ ਚੱਕਰ ਵਿੱਚੋਂ ਬਾਹਰ ਕੱਢਕੇ ਨਾਮ ਨਾਲ ਜੋੜ ਦਿੰਦਾ ਹੈ । ਜੀਵ ਦਾ ਪਾਪ ਜਾਂ ਪੁੰਨ ਦੇ ਡਰ ਤੋਂ ਕੀਤਾ ਕਰਮ ਸਦਾ ਬੰਧਨ ਪੈਦਾ ਕਰਦਾ ਹੈ ਮੁਕਤ ਨਹੀਂ ਕਰ ਸਕਦਾ । ਜੀਵ ਆਤਮਾ ਆਦਿ ਤੋਂਂ ਮੁਕਤ ਹੈ ਸੰਸਾਰਿਕ ਪ੍ਰਭਾਵ ਜਿਸ ਤੇ ਅਸਰ ਨਹੀਂ ਕਰਦੇ । ਸਿਰਫ਼ ਪ੍ਰਮਾਤਮਾ ਤੌ ਲਿਵ ਟੁੱਟਣ ਅਤੇ ਮਾਇਆ ਦਾ ਪ੍ਰਭਾਵ ਦਾ ਅਸਰ ਹੋਣ ਕਾਰਨ ਕਾਂਇਆਂ ਦੇ ਕਰਮਾਂ ਕਰਕੇ ਮਲੀਨ ਹੋਣ ਦਾ ਅਰੋਪ ਭੋਗਦੀ ਹੈ । ਪ੍ਰਮਤਾਮਾ ਨੇ ਖੁਦ ਹੀ ਸੰਸਾਰ ਚਲਾਉਣ ਲਈ ਮੋਹ ਮਾਇਆ ਪੈਦਾ ਕੀਤੀ ਅਤੇ ਆਪ ਹੀ ਇਸਦੇ ਭਰਮ ਭੁਲੇਖੇ ਵਿੱਚ ਜੀਵ ਨੂੰ ਭਰਮਾਇਆ ਹੈ । ਗੁਰਮੁਖ ਇਸਨੂੰ ਹੁਕਮ ਅਤੇ ਕਾਦਰ ਦੀ ਕੁਦਰਤ ਮੰਨ ਕੇ ਭੋਗਦੇ ਹਨ । ਪਰ ਮਨਮੁਖ ਇਸਨੂੰ ਹੁਕਮ ਪ੍ਰਵਾਨ ਨਾ ਕਰਕੇ ਕਰਮ ਸਮਝਦਾ ਹੈ । ਗਿਆਨ ਵਿਹੂਣਾ ਮਨਮੁਖ ਮਾਇਆ ਮੋਹ ਵਿੱਚ ਲਿਪਤ ਹੋ ਕੇ ਜਨਮ ਅਜਾਂਈ ਗਵਾ ਲੈਂਦਾ ਹੈ । ਨਾਮ ਵਿੱਚ ਲੀਨ ਜੀਵ ਆਤਮਾ ਪ੍ਰਮਾਤਮਾ ਨਮਿਤ ਕਰਮ ਕਰਦੇ ਹਨ।

ਗੁਰਮੁਖ ਮਨ ਪੰਖੀ ਦੀ ਨਿਆਂਈ ਹੈ ਜੋ ਸੰਗਤ ਵਿੱਚ ਬੈਠ ਕੇ ਸੱਚ ਦੀ ਖੁਰਾਕ ਚੁੱਗਦਾ ਹੈ ।ਨਾਮ ਰੂਪੀ ਰੁੱਖ ਤੇ ਟਿਕਾਣਾ ਕਰਕੇ ਸਹਿਜ ਹੋ ਜਾਂਦਾ ਹੈ । ਨਾਮ ਦੇ ਹਰਿ ਰਸ ਨਾਲ ਸਦਾ ਤਿ੍ਪਤ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦੀ ਪ੍ਰੀਤ ਵਿੱਚ ਸਦਾ ਮਸਤ ਰਹਿੰਦਾ ਹੈ । ਹਰ ਹਾਲ ਸ਼ੁਕਰ ਕਰਦਾ ਹੈ । ਕਿਸੇ ਹਾਲਾਤ ਵਿੱਚ ਸਤਿ ਸੰਗਤ ਨਹੀਂ ਛੱਡਦਾ । ਨਾਮ ਬ੍ਰਹਿਮੰਡ ਦਾ ਮੂਲ ਜਾਣ ਕੇ ਉਸ ਵਿੱਚ ਸਮਾਇਆ ਰਹਿੰਦਾ ਹੈ । ਪ੍ਰਮਾਤਮਾ ਦਾ ਹੁਕਮ ਮੰਨਦਾ ਹੈ ਅਤੇ ਮਾਲਕ ਦੇ ਹੁਕਮ ਵਿੱਚ ਜੀਵਨ ਬਤੀਤ ਕਰਦਾ ਨਾਮ ਸਿਮਰ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ । ਗੁਰਮੁਖ ਜਾਗਰਿਤ ਹੋਕੇ ਕਾਦਰ ਦੀ ਕੁਦਰਤ ਨੂੰ ਮਾਣਦਾ ਹੈ ਚਾਰੇ ਦਿਸ਼ਾਵਾਂ ਨੂੰ ਪੇਖਦਾ ਹੈ ਪਰ ਲਿਪਤ ਨਹੀਂ ਹੁੰਦਾ । ਮਨ ਦਾ ਮੂਲ ਪ੍ਰਮਾਤਮਾ ਹੋਣ ਕਰਕੇ ਲਿਵ ਦੇ ਲਗਦਿਆਂ ਹੀ ਸਹਿਜ ਵਿੱਚ ਆ ਟਿਕਦਾ ਹੈ । ਪਰ ਜਦ ਜੀਵ ਮਨ ਦੀ ਭਟੱਕਣਾ ਦਾ ਸਾਥ ਦੇਂਦਾ ਸੰਸਾਰ ਜਿਤਣ ਦੀ ਚੇਸ਼ਟਾ ਵਿੱਚ ਉਲੱਝ ਜਾਂਦਾ ਹੈ ਤਾਂ ਦੁੱਖ ਭੋਗਦਾ ਹੈ। ਗੁਰਮੁਖ ਪ੍ਰਮਾਤਮਾ ਦੇ ਨਾਮ ਨੂੰ ਮਨ ਵਿੱਚ ਸਿਮਰਦੇ ਹਨ ਪਰ ਮਨਮੁਖ ਨਾਮ ਦੀ ਦਾਤ ਦਾ ਰਸ ਨਹੀਂ ਬੁਝ ਸਕਦੇ ।ਜਿਹੜੀਆਂ ਰੂਹਾਂ ਨੇ ਨਾਮ ਨੂੰ ਪਹਿਚਾਣ ਲਿਆ ਉਹ ਸਹਿਜ ਦਾ ਸੁੱਖ ਮਾਣਦੀਆਂ ਸਹਿਜ ਵਿੱਚ ਸਮਾਅ ਜਾਂਦੀਆਂ ਹਨ । ਉਹ ਕਾਂਇਆਂ ਜਾਂ ਨਾਂ ਨੂੰ ਅਮਰ ਕਰਨ ਲਈ ਨਾਮ ਨਹੀਂ ਸਿਮਰਦੀਆਂ ਬਲਕਿ ਪ੍ਰਮਾਤਮਾ ਨਾਲ ਟੁੱਟੀ ਲਿਵ ਜੋੜਣ ਅਤੇ ਉਸ ਵਿੱਚ ਲੀਨ ਹੋਣ ਲਈ ਉੱਦਮ ਕਰਦੀਆਂ ਹਨ ।

              ਜੀਵ ਆਤਮਾ ਦਾ ਮੂਲ ਸਹਜ ਹੋਣ ਕਰਕੇ ਉਹ ਹਰ ਕਰਮ ਸਹਜ ਪਾ੍ਰਾਪਤੀ ਲਈ ਲੋਚਾ ਕਰਦੀ ਹੈ । ਗੁਰਮੁਖ ਸਹਜ ਪ੍ਰਾਪਤੀ ਲਈ ਧਰਮ ਤੋਂ ਸੇਧ ਲੈਂਦਾ ਹੈ ਜਦ ਕਿ ਮਨਮੁਖ ਸਹਜ ਪਦਾਰਥਾਂ ਦੀ ਪ੍ਰਾਪਤੀ ਲਈ ਹਰ ਤਰਾਂ ਦੇ ਮਨਮੱਤੇ ਕਰਮ ਕਰਦਾ ਹੈ । ਸਹਜ ਆਨੰਦ ਦੀ ਟਿਕਾਉ ਅਵਸਥਾ ਹੈ । ਸਹਜ ਤਾਂ ਸਹਜ ਨਾਲ ਹੀ ਪ੍ਰਾਪਤ ਹੋ ਸਕਦਾ ਹੈ । ਗਿਆਨ ਦੇ ਹੰਕਾਰ,ਭਰਮ ਅਤੇ ਭੁਲੇਖੇ ਨਾਲ ਸਹਜ ਦੀ ਪ੍ਰਾਪਤੀ ਨਹੀਂ ਹੋ ਸਕਦੀ । ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਜੀਵ ਆਤਮਾ ਨੂੰ ਸ਼ਬਦ ਦੀ ਸੋਝੀ ਦੇ ਕੇ ਸੱਚ ਨਾਲ ਜੋੜ ਕੇ ਸਹਜ ਵਿੱਚ ਟਿਕਾ ਦਿੰਦਾ ਹੈ । ਸਹਜ ਦਾ ਮੂਲ ਸਰੋਤ ਸ਼ਬਦ ਮਾਰਗ ਗੁਰੂ ਅਤੇ ਟਿਕਾਣਾ ਹਿਰਦਾ ਹੈ । ਬਿਲਾਵਲ ਤਾਂ ਹੀ ਗਾਈ ਜਾ ਸਕਦੀ ਹੈ ਜਦ ਸਹਜ  ਹਿਰਦੇ ਵਿੱਚ ਨਾਮ ਦਾ ਟਿਕਾਉ ਅਤੇ ਮੁੱਖ ਤੇ ਨਾਮ ਹੋਵੇ । ਪ੍ਰਮਾਤਮਾ ਦੀ ਕਿਰਪਾ ਲਈ ਮਨ ਨੂੰ ਮੂਲ ਨਾਲ ਜੋੜਣਾ ਜਰੂਰੀ ਹੈ । ਸਹਜ ਲਈ ਮਨ ਵਿੱਚੋ ਹੰਕਾਰਅਭੀਮਾਨ ਤੋਂ ਨਵਿ੍ਰਤੀ ਪਹਿਲਾ ਗੁਣ ਹੈ । ਸਹਜ ਅਵਸਥਾ ਵਿੱਚ ਰਹਿਣ ਵਾਲੇ ਗੁਰਮੁਖ ਸਦਾ ਨਾਮ ਨਾਲ ਜੁੜੇ ਰਹਿੰਦੇ ਹਨ । ਗੁਰਮੁਖ ਲਈ ਰਿਧੀਆਂ ਸਿਧੀਆਂ ਹਮੇਸ਼ਾ ਅਵਰਾ ਸਾਦ ਹਨ । ਸਹਜ ਵਿੱਚ ਟਿਕਾ ਰਖਣ ਵਾਲੇ ਗੁਰਮੁਖ ਦੇ ਪਿੱਛੇ ਰਿਧੀਆਂ ਸਿਧੀਆਂ ਹਮੇਸ਼ਾ ਫਿਰਦੀਆਂ ਹਨ ਤਾਂ ਕਿ ਗੁਰਮੁਖ ਦਾ ਸੰਗ ਕਰਕੇ ਉਹ ਨਾਮ ਨਾਲ ਜੁੜਕੇ ਪ੍ਰਮਾਤਮਾ ਦੀ ਸੋਝੀ ਪ੍ਰਾਪਤ ਕਰ ਸਕਣ ਅਤੇ ਆਪਣਾ ਟਿਕਾਉ ਸਹਜ ਵਿੱਚ ਕਰ ਸਕਣ ।ਗੁਰਮੁਖ ਕਦੇ ਰਿਧ ਸਿਧ ਦੇ ਕਰਮਾਂ ਅਤੇ ਸੰਸਾਰਿਕ ਪ੍ਰਾਪਤੀਆਂ ਤੇ ਵਿਸ਼ਵਾਸ਼ ਨਹੀਂ ਕਰਦਾ ਅਤੇ ਨਾ ਹੀ ਰਿਧ ਸਿਧ ਮੁਤਾਬਿਕ ਜੀਵਨ ਬਤੀਤ ਕਰਦੇ ਹਨ । ਮਜ਼੍ਹਬ ਅਤੇ ਧਰਮ ਵਿੱਚ ਏਨਾ ਹੀ ਅੰਤਰ ਹੈ ਕਿ ਮਜ਼੍ਹਬ ਹਮੇਸ਼ਾਂ ਇੱਕ ਨਿਸਚਿਤ ਅਤੇ ਖਾਸ ਕਿਸਮ ਦੀ ਖਾਸ ਜੀਵਾਂ ਲਈ ਅਲੱਗ ਕਿਸਮ ਦੀ ਮਰਿਯਾਦਾ ਅਧੀਨ ਪ੍ਰਮਾਤਮਾ ਨੂੰ ਯਾਦ ਕਰਨ ਦਾ ਯਤਨ ਕਰਦਾ ਹੈ । ਜਿਸ ਨਾਲ ਜੀਵ ਅੰਦਰ ਅਜ਼ੀਬ ਕਿਸਮ ਦੇ ਸੰਸਕਾਰ ਪੈਦਾ ਹੋ ਜਾਂਦੇ ਹਨ । ਜਿਸ ਨਾਲ ਸੁਚੇਤ ਜਾਂ ਅਚੇਤ ਮਨ ਨਾਲ ਦੂਸਰੇ ਨਿਸਚਿਤ ਅਤੇ ਖਾਸ ਕਿਸਮ ਦੀ ਖਾਸ ਜੀਵਾਂ ਲਈ ਅਲੱਗ ਕਿਸਮ ਦੀ ਮਰਿਯਾਦਾ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਨਾ ਹੀ ਬਰਦਾਸ਼ਤ ਕਰਦਾ ਹੈ । ਸੁੰਂਨ ਸਮਾਧ ਅਵਸਥਾ ਵਿੱਚ ਟਿਕਿਆ ਜੀਵ ਸਹਜ ਦਾ ਆਨੰਦ ਮਾਣਦਾ੍ ਹੈ ।ਜੀਵ  ਪ੍ਰਮਾਤਮਾ ਦੀ ਸਿਫ਼ਤ ਸਲਾਹ ਮਨ ਨੂੰ ਨਿਰਮਲ ਕਰਕੇ ਸਹਜ ਵਿੱਚ ਟਿਕ ਕੇ ਕਰਦਾ ਹੈ ਤਾਂ ਸਦਾ ਸੁੱਖ ਨੂੰ ਪ੍ਰਾਪਤ ਹੁੰਦਾ ਹੈ । ਗੁਰਮੁਖ ਜੀਵ ਦੀ ਲਿਵ ਲਗ ਜਾਂਦੀ ਹੈ ਜਿਸ ਕਾਰਨ ਪ੍ਰਮਾਤਮਾ ਦੇ ਗੁੱਣ ਸਹਜ ਅਵਸਥਾ ਵਿੱਚ ਮਨੋ ਨਿਕਲਦੇ ਹਨ । ਮਨ ਪ੍ਰਭੂ ਭਗਤੀ ਵਿੱਚ ਜੁੜ ਜਾਂਦਾ ਹੈ । ਸੱਚ ਨਾਲ ਜੁੜ ਕੇ ਜੀਵ ਆਤਮਾ ਅਕਾਲ ਵਿੱਚ ਲੀਨ ਹੋਣ ਲਈ ਤਿਆਰ ਹੋ ਜਾਂਦੀ ਹੈ ਅਤੇ ਕਾਲ ਮੁਕਤ ਹੋ ਜਾਂਦੀ ਹੈ ।

          ਸ਼ਬਦ ਦੀ ਸੋਝੀ ਨੂੰ ਜੀਵ ਜਦ ਆਪਣੀ ਕਰਨੀ ਵਿੱਚ ਢਾਲ ਲੈਂਦਾ ਹੈ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ।ਜੀਵ ਦਾ ਮਨ ਆਪਣੇ ਮੂਲ ਨਾਲ ਜੁੜਣ ਲਈ ਉਤਾਵਲਾ ਹੈ ਪਰ ਮਨਮਤ ਨੇ ਉਸਨੂੰ ਲਿਵ ਨਾਲ ਜੁੜਣ ਨਹੀਂ ਦਿਤਾ । ਚਾਹਤ ਹੋਣ ਦੇ ਬਾਵਯੂਦ ਵੀ ਉਦਮ ਨਹੀਂ ਕਰਦਾ ਅਤੇ ਸਮਰਪਿਤ ਹੁੰਦਾ ਨਹੀਂ । ਜਿਸ ਕਾਰਨ ਜੀਵ ਭੱਟਕ ਕੇ ਅਵਰ ਮਨਮੁਖੀ ਕਰਮਾਂ ਵਿੱਚ ਉੱਲਝਿਆ ਰਹਿੰਦਾ ਹੈ । ਸਹਜ ਨਾਲੋ ਸਹਲ ਰਸਤਿਆਂ ਦੀ ਭਾਲ ਕਰਦਾ ਹੈ । ਹੁਕਮ ਪ੍ਰਵਾਨ ਕਰਨ ਨਾਲੋਂ ਹਾਕਮ ਬਣਨ ਵੱਲ ਜਿਆਦਾ ਕਰਮ ਕਰਦਾ ਹੈ । ਜਿਸ ਨਾਲ ਜੀਵ ਦਾ ਧਿਆਨ ਸ਼ਬਦ ਵਿੱਚ ਟਿਕਦਾ ਨਹੀਂ ਹੈ । ਜੀਵ ਅਵਰ ਸਾਦ ਨੂੰ ਧਾਰਨ ਕਰਕੇ ਦੁੱਖੀ ਹੁੰਦਾ ਹੈ । ਜੀਵ ਦਾ ਚਿਤ ਹਰ ਵਕਤ ਕਿਰਿਆਸ਼ੀਲ ਰਹਿੰਦਾ ਹੈ । ਜਿਸਤੇ ਸ਼ਬਦ ਅੰਕੁਸ਼ ਦਾ ਕੰਮ ਕਰਦਾ ਹੈ ਜੀਵ ਨੂੰ ਮਨਮਤੀ ਹੋਣ ਤੋਂ ਹੋੜਦਾ ਹੈ । ਸ਼ਬਦ ਨਾਲ ਜੋੜਨ ਲਈ ਬੁੱਧ ਬਿਬੇਕ ਦੀ ਸੋਝੀ ਦੇ ਕੇ ਮਨ ਨੂੰ ਆਪਣੇ ਮੂਲ ਨਾਲ ਜੁੜਣ ਵਿੱਚ ਸਹਾਇਤਾ ਕਰਦਾ ਹੈ ।

         ਕਾਦਰ ਨੇ ਸਾਰੇ ਬ੍ਰਹਿਮੰਡ ਵਿੱਚ ਪਸਰੀ ਕੁਦਰਤ ਨੂੰ ਜੀਵ ਆਤਮਾ ਦੇ ਨਿਰਮਲ ਸਹਜ ਹੋਣ ਲਈ ਸੂਤਰਧਾਰ ਦੇ ਰੂਪ ਵਿੱਚ ਪ੍ਰਗਟ ਕੀਤੀ ਹੈ । ਜੀਵ ਆਤਮਾ ਹਰ ਜ਼ਰੇ ਵਿੱਚ ਵਿਆਪਕ ਨਿਰਗੁਣ ਪ੍ਰਮਾਤਮਾ ਨੂੰ ਪਹਿਚਾਣ ਸਕੇ । ਪ੍ਰਮਾਤਮਾ ਨੇ ਹਰ ਜ਼ਰੇ ਵਿੱਚ ਆਪਣਾ ਕੋਈ ਨਿਵੇਕਲਾ ਗੁੱਣ ਪ੍ਰਗਟ ਕਰਕੇ ਜੀਵ ਆਤਮਾ ਨੂੰ ਸੰਕੇਤਕ ਰੂਪ ਵਿੱਚ ਉਸ ਗੁੱਣ ਤੋਂ ਸੇਧ ਲੈਣ ਦੀ ਪ੍ਰੇਰਣਾ ਦਿਤੀ ਹੈ । ਹਰ ਜ਼ਰੇ ਵਿੱਚ ਪ੍ਰਮਾਤਮਾ ਨੂੰ ਅਨਭੱਵ ਅਤੇ ਪ੍ਰਵਾਨ ਕਰਨ ਨਾਲ ਗੁੱਣਨਿਧਾਨ ਹੋ ਸਕਦਾ ਹੈ । ਜੀਵ ਆਤਮਾ ਨੂੰ ਨਾਮ ਸਿਮਰਦਿਆਂ ਜਦ ਕੋਈ ਮੁਸ਼ਕਲ ਮਹਿਸੂਸ ਹੁੰਦੀ ਹੈ ਤਾਂ ਪ੍ਰਮਾਤਮਾ ਕੁਦਰਤ ਰਾਹੀਂ ਖੁੱਦ ਢੋਈ ਬਖ਼ਸ਼ਦਾ ਹੈ । ਨਾਮ ਸਿਮਰਨ ਅਤੇ ਪ੍ਰਮਾਤਮਾ ਦੇ ਹੁਕਮ ਵਿੱਚ ਜੀਵਨ ਬਤੀਤ ਕਰਨ ਵਾੀ ਜੀਵ ਆਤਮਾ ਨੂੰ ਸੰਸਾਰਿਕ ਮੁਸ਼ਕਲ ਨਹੀਂ ਅਾਉਂਦੀ ਭਾਵ ਹਰ ਸੁੱਖ ਦੁੱਖ ਦੀ ਅਵਸਥਾ ਨੂਂ ਸਮ ਕਰ ਜਾਣਦੀ ਹੈ ।

           ਪ੍ਰਮਾਤਮਾ ਦੀਆਂ ਬਹੁਤੀਆਂ ਗੱਲਾਂ ਚਾਹੇ ਗੁਰਮੁਖ ਨਹੀਂ ਜਾਂਦੇ । ਚਾਹਤ ਅਤੇ ਵਿਸ਼ਵਾਸ਼ ਕਰਕੇ ਮਨ ਪ੍ਰਮਾਤਮਾ ਦੀ ਕਿਰਪਾ ਸਦਦਕਾ ਆਪਣੇ ਆਪ ਹੀ ਮਾਰਗ ਖੋਜ ਲੈਂਦਾ ਹੈ । ਗੁਰਮੁਖ ਗਿਆਨੀ ਧਿਆਨੀ ਨਾਲੋਂ ਗਿਆਨ ਅਤੇ ਧਿਆਨ ਨੂੰ ਜੀਵਨ ਦਾ ਹਿੱਸਾ ਬਨਾਉਣ ਵਿੱਚ ਵਿਸ਼ਵਾਸ਼ ਰੱਖਦਾ ਹੈ । ਗੁਰਮੁਖ ਦੀ ਚਿੰਤਾ ਨਹੀਂ ਕਰਦਾ ਚਿੰਤਨ ਪ੍ਰਤੀ ਸੁਚੇਤ ਹੋ ਕੇ ਹੁਕਮ ਮੰਨਣ ਲਈ ਤੱਤਪਰ ਰਹਿੰਦਾ ਹੈ । ਗੁਰਮੁਖ ਜੁਗਤ ਨਾਲ ਸਿਮਰਨ,ਯੋਗੀ ਹੋਕੇ ਮੁਕਤੀ ਅਤੇ ਹੱਠ ਯੋਗ ਨਾਲ ਤਪ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ।  ਗੁਰਮੁਖ ਦੀ ਚੁੱਪ ਮੰਥਨ,ਜੀਵਨ  ਜਾਚ ਅਤੇ ਸੋਝੀ ਸਨਿਆਸ ਹੈ । ਪ੍ਰਮਾਤਮਾ ਦੇ ਰੰਗ ਵਿੱਚ ਰੰਗੀਆਂ ਜੀਵ ਆਤਮਾਵਾਂ ਦੀ ਸੰਸਾਰ ਤੋਂ ਉਦਾਸ ਹੁੰਦੀਆਂ ਹਨ । ਗੁਰਮੁਖ ਹਰ ਜ਼ਰੇ ਵਿੱਚ ਮਾਲਕ ਪ੍ਰਮਾਤਮਾ ਨੂੰ ਪੇਖਦਾ ਹੋਣ ਕਰਕੇ ਕੁਦਰਤ ਵਿੱਚ ਕਾਦਰ ਦਾ ਜ਼ਲਵਾ ਮਹਿਸੂਸ ਕਰਦਾ ਹੈ । ਇੱਕ ਸ਼ਬਦ ਵਿੱਚ ਲੀਨ ਹੋਣ ਲਈ ਹਰ ਜੀਵ ਆਪਣੀ ਸੋਚ, ਹਾਲਾਤ ਦੀ ਜੁਗਤ ਰਾਹੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ । ਭਗਤ ਕਈ ਤਰ੍ਹਾਂ ਬੰਦਗੀ ਵਿੱਚ ਝੁੱਕਦੇ ਹਨ,ਗਿਆਨ ਦੀ ਚਰਚਾ ਹੁੰਦੀ ਹੈ, ਨਿਰ-ਅਹਾਰ ਰਹਿੰਦੇ ਹਨ,ਗ੍ਰਹਿਸਤੀ ਗ੍ਰਹਿਸਤ ਵਿੱਚ ਧਰਮ ਨਿਭਾ ਰਿਹਾ ਹੈ ਪਰ ਪ੍ਰਮਾਤਮਾ ਦੀ ਕਿਰਪਾ ਤੋਂ ਬਗੈਰ ਥਾਂਏ ਨਹੀਂ ਪੈਂਦਾ।

06 Nov 2014

Reply