Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਚੁੱਪ ਹਾਂ। :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮੈਂ ਚੁੱਪ ਹਾਂ।

ਬੰਸਰੀ ਦੀ ਅਵਾਜ਼ ਤੇ,
ਸ਼ਬਦਾਂ ਵਿੱਚਲੇ ਅਰਥ ਤੋਂ
ਮਸਤ ਹੋ ਜਾਂਦੀ ਸੀ ਹਵਾ,
ਜੀਵ ਜੰਤੂਂ ਹੋ ਜਾਂਦੇ ਵੈਰਾਗੀ।
ਪਾਣੀਆਂ ਦੇ ਵਹਾਅ ਵਿੱਚ ਸੰਗੀਤ,
ਧੁਰ ਰੂਹ ਨੂੰ ਦਿੰਦਾ ਸੀ ਸਕੂਨ,
ਸੂਰਜ ਦੀਆਂ ਕਿਰਨਾ ਦਾ ਨਿੱਘ,
ਰਿਸ਼ਤਿਆਂ ਦੀਆਂ ਗੰਢਾਂ,
ਇੱਕ ਤਾਣਾ-ਬਾਣਾ ਬੁਣਦੀਆਂ,
ਸਾਝਾਂ ਆਦਮ ਕੱਦ ਹੋ ਜਾਦੀਆਂ,
ਪਤਾ ਨਾ ਲਗਦਾ ਮਾਂ ਚਾਚੀ ਤਾਈ ਦਾ,
ਵੱਡਾ ਤਾਇਆ ਸਾਰੀ ਉਮਰ ਰਿਹਾ ਬਾਪ,
ਤੇ ਬਾਪ ਰਿਹਾ ਸਦਾ ਚਾਚਾ,
ਘਰ ਕੰਮ ਕਰਦੀ ਤਾਈ ,
ਤੇ ਪੱਠੇ ਪਾਉਂਦਾ ਲਗਦਾ ਸੀ ਤਾਇਆ,
ਪਿੰਡ ਦਾ ਹਰ ਬਜ਼ੁਰਗ ਸੀ ਬਾਪੂ,
ਹੁਣ ਲੋਕ ਉਹੋ ਜਿਹੇ ਨਹੀਂ ਰਹੇ,
ਸਾਂਝਾਂ ਤੇ ਰਿਸ਼ਤਿਆਂ ਵਿੱਚ,
ਕੋਈ ਤਾਲ ਮੇਲ ਨਾ ਰਿਹਾ,
ਹੁਣ ਤਾਂ ਕਾਲਜ ਵਿੱਚ ਮਿਲਣ ਆਇਆ,
ਆਪਣਾ ਬਾਪੂ ਕਾਮਾ ਲਗਦੈ,
ਤੇ ਮਾਂ ਘਰ ਦੀ ਬਾਈ,
ਘਸਮੈਲੇ ਕੁੜਤੇ ਦੀ ਜੇਬ ਚੋਂ,
ਕੱਢਕੇ ਗੁੱਛਾਮੁੱਛਾ ਕੀਤੇ ਨੋਟ,
ਤੇ ਝੋਲੇ ਚੋਂ ਪੰਜੀਰੀ ਦਾ ਡੱਬਾ,
ਅਤੇ ਵੀ ਯਾਦ ਨਹੀਂ ਆਉਂਦਾ ਮਾਂ ਬਾਪ,
ਤੁਰ ਪੈਂਦਾ ਯਾਰਾਂ ਨਾਲ ਕਰਨ
ਸੰਗੀਤ ਦੇ ਨਾਂ ਤੇ ਕੰਜਰਖਾਨਾ,
ਨੰਗੇਜ਼ਪਨ ਰਿਸ਼ਤਿਆਂ ਦਾ ਕਤੱਲ,
ਕੋਣ ਤੇ ਕਿਸ ਲਈ ਝੂਠ ਦਾ ਪਸਾਰਾ,
ਬੇਸ਼ਰਮੀ ਦੇ ਤਾਣ ਮੈਂ ਚੁੱਪ ਹਾਂ।

30 Mar 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

sir ji sach banayan kar ta

par aapa chup nahi hona

apney kole kalam hai ji aapa jad tak saah ne aapa chup nahi hona

 

jiyaunde raho sir ji

31 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks....veer...ji

31 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks....veer...ji

29 Oct 2015

Reply