Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮੈਂ ਹਾਂ


ਮੈਂ ਹਾਂ ਕਿਸੇ ਸਫ਼ੇ ਦੀ ਕਹਾਣੀ
ਜਾਂ ਕੋਈ ਕਿਤਾਬ ਪੁਰਾਣੀ
ਜਾਂ ਜਿਸ ਦੀ ਮੁੱਕੀ ਸਿਆਹੀ
ਉਹ ਬੇਕਾਰ ਕਲਮ ਹਾਂ ਮੈਂ

ਮੈਂ ਹਾਂ ਆਵਾਜ਼ ਕੋਈ ਝੂਣੀ
ਜਾਂ ਕੋਈ ਤੰਦ ਹੋਈ ਪੂਣੀ
ਵਿਨ੍ਹੇ ਜਿਸ ਪੋਟੇ ਮਲੂਕ
ਉਹ ਤੀਖਣ ਤੱਕਲਾ ਹਾਂ ਮੈ

ਮੈਂ ਹਾਂ ਕਾਲਾ ੳੁਹ ਤਵੀਤ
ਜਿਦ੍ਹੀ ਪ੍ਰੇਤਾਂ ਨਾਲ ਪ੍ਰੀਤ
ੲਿਨਸਾਨਾਂ ਦੀ ਬੁਰੀ ਨਜ਼ਰ
ਨੂੰ ਪਰ ਡੰਗਦਾ ਹਾਂ ਮੈਂ

ਮੈਂ ਹਾਂ ਰਾਹੀ ੳੁਹ ਖਲਾਸ
ਬੁਝੇ ਜਿਦ੍ਹੀ ਨਾ ਪਿਆਸ
ਪੀ ਪੀ ਵੇਖ ਲੲੇ ਅੰਮ੍ਰਿਤ
ਹੁਣ ਮਾਰਕ ਲੱਭਦਾ ਹਾਂ ਮੈਂ

ਮੈਂ ਹਾਂ ਫੂਕਦਾ ਤੇਜ਼ਾਬ
ਜੋ ਹੈ ਵੰਡਦਾ ਅਜ਼ਾਬ
ਜੋ ਸੰਭਾਲੇ ਮੈਨੂੰ ਅੰਦਰ
ਓਹੀ ਭਾਂਡਾ ਫੂਕਦਾ ਹਾਂ ਮੈਂ ॥

-: ਸੰਦੀਪ ਸ਼ਰਮਾਂ

29 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaot hi kamal likhia sandeep g

ਮੈਂ ਹਾਂ ਆਵਾਜ਼ ਕੋਈ ਝੂਣੀ
ਜਾਂ ਕੋਈ ਤੰਦ ਹੋਈ ਪੂਣੀ
ਵਿੰਨੇ ਜਿਸ ਪੋਟੇ ਮਲੂਕ
ਉਹ ਤੀਕਣ ਤੱਕਲਾ ਹਾਂ ਮ
kamal g
29 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

Top Class ! ਬਾਕਮਾਲ ਰਚਨਾ ,,,
ਇੱਕ ਇੱਕ ਸ਼ਬਦ ਖੂਬਸੂਰਤੀ ਨਾਲ ਪਰੋਇਆ ਹੈ | ਬਹੁਤ ਹੀ ਉਮਦਾ !
Best Wishes ਵੀਰ ,,,ਜਿਓੰਦੇ ਵੱਸਦੇ ਰਹੋ,,,

Top Class ! ਬਾਕਮਾਲ ਰਚਨਾ ,,,

 

ਇੱਕ ਇੱਕ ਸ਼ਬਦ ਖੂਬਸੂਰਤੀ ਨਾਲ ਪਰੋਇਆ ਹੈ | ਬਹੁਤ ਹੀ ਉਮਦਾ !

 

Best Wishes ਵੀਰ ,,,ਜਿਓੰਦੇ ਵੱਸਦੇ ਰਹੋ,,,

 

30 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਿੰਦਰ ਜੀ ਤੇ ਸੰਜੀਵ ਜੀ ,ਆਪਣੇ ਕੀਮਤੀ ਲਫਜ਼ਾਂ ਨਾਲ ੲਿਸ ਨਿਮਾਣੀ ਜਿਹੀ ਰਚਨਾ ਨੂੰ ਨਵਾਜ਼ਣ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
30 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Readers are also requested to give their suggestions and possible improvements if they feel that the verse is not worth giving appreciation.
01 Oct 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੈਂਡੀ ਬਾਈ ਇਹ ਮੇਰੇ ਤੋਂ ਮਿਸ ਕਿੱਦਾਂ ਹੋਈ ? ਇਹ ਤਾਂ ਐਸੀ ਕਿਰਤ ਹੈ ਜਿਸਦੀ ਤਾਸੀਰ ਤਾਂ ਤੇਜ਼ਾਬੀ ਹੈ ਪਰ ਸਵਾਦ ਮਿੱਠਾ ਹੈ, ਛੋਹ ਤੱਕਲੇ ਜਿਹੀ ਚੁਭਣ ਵਾਲੀ ਹੈ, ਪਰ ਦਰਦ ਨਹੀਂ ਹੁੰਦਾ, ਜਾਦੁਆਂ ਤੇ ਤਾਵੀਜ਼ਾਂ ਦੀਆਂ ਗੱਲਾਂ ਕਰਦੀ ਇਕ ਤਿਲੱਸਮੀ ਰਚਨਾ | ਬਹੁਤ ਈ ਵਧੀਆ |
ਜਿਉਂਦੇ ਵੱਸਦੇ ਰਹੋ !

ਸੈਂਡੀ ਬਾਈ ਇਹ ਮੇਰੇ ਤੋਂ ਮਿਸ ਕਿੱਦਾਂ ਹੋਈ ? ਇਹ ਤਾਂ ਐਸੀ ਕਿਰਤ ਹੈ ਜਿਸਦੀ ਤਾਸੀਰ ਤਾਂ ਤੇਜ਼ਾਬੀ ਹੈ ਪਰ ਸਵਾਦ ਮਿੱਠਾ ਹੈ, ਛੋਹ ਤੱਕਲੇ ਜਿਹੀ ਚੁਭਣ ਵਾਲੀ ਹੈ, ਪਰ ਦਰਦ ਨਹੀਂ ਹੁੰਦਾ, ਜਾਦੁਆਂ ਤੇ ਤਾਵੀਜ਼ਾਂ ਦੀਆਂ ਗੱਲਾਂ ਕਰਦੀ ਇਕ ਤਿਲੱਸਮੀ ਰਚਨਾ | Rich imagery: word, sound, sharp pin prick, tender thumb, talisman against evil eye, sweet ambrosia, vitriolic and burning acid, and all else ! ਬਹੁਤ ਈ ਵਧੀਆ |


ਜਿਉਂਦੇ ਵੱਸਦੇ ਰਹੋ !

 

01 Oct 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਪੀ ਪੀ ਵੇਖ ਲੲੇ ਅਮ੍ਰਿਤ
ਹੁਣ ਮਾਰਕ ਲੱਭਦਾ ਹਾਂ ਮੈਂ

 

ਮਾਰਕ ਮਤਲਵ  ? ਮਾਰਗ

01 Oct 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਹਾਂ ਰਾਹੀ ੳੁਹ ਖਲਾਸ

 

 

ਖਲਾਸ  ਮਤਲਵ  ?

01 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਿੱਟੂ ਸਰ ਸਮਾਂ ਕੱਢ ਕੇ ਫੇਰਾ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ,

ਤੁਹਾਡੇ ਦੁਆਰਾ ਪੁੱਛੇ ਗਏ ਲਫ਼ਜ਼ ੲਿੰਜ ਨੇ:-

ਖਲਾਸ- ਅਜ਼ਾਦ ,ਸੁਤੰਤਰ ਤੇ

ਮਾਰਕ - ਜ਼ਹਿਰ, ਵਿਸ਼
01 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਸ ਆਮ ਜਿਹੀ ਰਚਨਾ ਨੂੰ ਆਪਣੇ ਖਾਸ ਲਫ਼ਜ਼ਾਂ ਨਾਲ ਨਵਾਜ ਕੇ ਖਾਸ ਬਣਾੳੁਣ ਲਈ ਤੇ ਐਨੀ ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ ।
03 Oct 2014

Showing page 1 of 2 << Prev     1  2  Next >>   Last >> 
Reply