ਮੈਂ ਧੀ ਗਰੀਬ ਦੀ
ਸਤਾਈ ਹੋਈ ਇਸ ਦੁਨੀਆ ਅਜੀਬ ਦੀ
ਮੇਰੇ ਕੋਲ ਨਾ ਪੜਾਈ, ਨਾ ਗਿਆਨ ਕੋਈ ਕਿਤਾਬੀ
ਨਾ ਸੂਟ ਮੇਰੇ ਕੋਲ ਪਟਿਆਲਾ ਸ਼ਾਹੀ, ਨਾ ਪੈਰੀਂ ਕੋਈ ਰਕਾਬੀ
ਤਾਰੀਫ਼ ਮੇਰੇ ਹੁਸਨ ਦੀ ਨਹੀ ,ਜਿਸਮ ਦੀ ਹੁੰਦੀ
ਬੋਲ ਕੌੜੇ ਕਈ ਜੁਬਾਨਾ ਤੋਂ ਮੈਂ ਸੁਣਦੀ
ਮੈਂ ਨਹੀ ਮਲਿਕਾ ਕਿਸੇ ਦੀ ਤਸਵੀਰ ਦੀ
ਮੈਂ ਧੀ ਗਰੀਬ ਦੀ
ਸਤਾਈ ਹੋਈ ਇਸ ਦੁਨੀਆ ਅਜੀਬ ਦੀ
ਜਾਣਦੀ ਹਾਂ ਕੰਮਕਾਰ , ਹੱਡੀ ਕੰਮ ਹੀ ਮੇਰੇ ਰਚਿਆ
ਗੋਹਾ ਕੂੜਾ ਅਮੀਰਾ ਦਾ ,ਮੇਰੇ ਲਈ ਬੱਸ ਬਚਿਆ
ਅਰਮਾਨ ਤੇ ਖਾਬ ਮੇਰੇ ਲਈ ਕੁਝ ਨਹੀ
ਸੋਚਾਂ ਕਿਵੇ ਇਹਨਾ ਬਾਰੇ , ਮੈਨੂ ਆਪਣੀ ਸੂਝ ਨਹੀ
ਮੇਰੇ ਪਿਉ ਦੀ ਮਜਬੂਰੀ ਸ਼ਰਾਬ ਬਣੀ ਹੋਈ
ਮੇਰੀ ਮਾਂ ਦੀ ਕਮਜੌਰੀ ਦਾਰੂ ਦਵਾ ਬਣੀ ਹੋਈ
ਮੈਨੂੰ ਦਿਸਦੀ ਆਪਣੀ ਜਿੰਦਗੀ ਸੂਲੀ ਸਲੀਬ ਦੀ
ਮੈਂ ਧੀ ਗਰੀਬ ਦੀ
ਸਤਾਈ ਹੋਈ ਇਸ ਦੁਨੀਆ ਅਜੀਬ ਦੀ
ਧੀ ਤੋਂ ਨੁੰਹ,ਨੁੰਹ ਤੋ ਮਾਂ ਤਕ ਦਾ ਸਫ਼ਰ ਇਸੇ ਤਰਾ ਹੀ ਚਲਦਾ
ਤਿੰਨਾ ਹਾਲਾਤਾ ਚ ਦੁੱਖ ਰੱਬ ਮੈਨੂੰ ਘੱਲਦਾ
ਸਦਰਾ ਦੇ ਗਲੇ ਘੁੱਟਣੇ, ਓਹ ਮੇਰੇ ਘਰ ਨੇ
ਤਸੀਹੇ ਤਕਲੀਫਾ ਕੋਈ ਜਾਣਦਾ ਨਾ ਕਿਵੇ ਹੁੰਦੀਆ ਜਰ ਨੇ
ਜਿਉਦੀ ਲਾਸ਼ ਦੇਖਣੀ ਤਾਂ , ਮੈਨੂੰ ਦੇਖ ਲੇਣਾ
ਜਿਸ ਲਾਸ਼ ਨੇ ਹਮੇਸ਼ਾ ਚਿਖਾ ਨੂੰ ਤਰਸਦੇ ਰਹਿਣਾ
ਸਾਰ ਨਹੀ ਲੈਂਦਾ ਕੋਈ ਮੇਰੀ ਇਸ ਪੀੜ ਦੀ
ਮੈਂ ਧੀ ਗਰੀਬ ਦੀ
ਸਤਾਈ ਹੋਈ ਇਸ ਦੁਨੀਆ ਅਜੀਬ ਦੀ