Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਨਹੀਂ ਸੀ ਚਾਹੁੰਦਾ. :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 3 << Prev     1  2  3  Next >>   Last >> 
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਮੈਂ ਨਹੀਂ ਸੀ ਚਾਹੁੰਦਾ.

ਮੈਂ ਨਹੀਂ ਸੀ ਚਾਹੁੰਦਾ.....
ਇਸ ਤਰਾਂ ਮਕ਼ਬੂਲ ਹੋਣਾ....
ਕਿ ਮੇਰੇ ਪੈਰ ਮੈਨੂੰ....
ਧਰਤੀ ਤੋਂ ਕੁਝ ਉਚੇ ਜਾਪਣ..
ਮੈਂ ਤਾਂ ਬਹੁਤ ਖੁਸ਼ ਸੀ....
ਆਪਣੀ ਗੁਮਨਾਮ ਦੁਨੀਆਂ  ਵਿੱਚ....
ਚੁਪ-ਚਾਪ ਦਿਨ ਕਟਦਾ ਹੋਇਆ.....
ਜਿਦਾਂ ਦਾ ਵੀ ਸੀ ਮੇਰਾ ਘਰ.....
ਪਰ ਮੇਰਾ ਆਪਣਾ ਸੀ..
ਪਰ ਹੁਣ ਆਉਂਦੇ ਨੇ ਕਈ ਲੋਕ.....
ਤੇ  ਬੂਹਾ ਖੜਕਾ  ਜਾਂਦੇ ਨੇ.....
ਭੰਗ ਕਰ ਦਿੰਦੇ ਨੇ ਮੇਰੀ ਤਪਸਿਆ.......
ਤਾਰੀਫ਼ ਦੇ ਨਾਮ ਤੇ.....
ਉਂਝ ਮੈਂ ਹੈਰਾਨ ਹਾਂ.......
ਲੋਕਾਈ ਦੇ ਇਸ ਚਲਣ ਤੋਂ....
ਕਿਥੇ ਸਨ ਇਹ  ਸਭ...
ਜਦ ਮੈਂ ਤਾਂ ਇਥੇ ਹੀ ਸੀ....
ਤੇ ਮੇਰਾ ਕਰਮ ਵੀ ਇਹੀ ਸੀ..
ਬਸ ਮੇਰੀ ਭਾਸ਼ਾ ਹੋਰ ਸੀ.......
ਅਚਾਨਕ ਹੀ ਹੋ ਗਿਆ ਹਾਂ ਮੈਂ.......
ਇਕ ਵੱਡਾ ਲਿਖਾਰੀ.......
ਜੋ ਕਲ ਤੱਕ ਸੀ...
ਇਕ ਆਮ ਬਾਸ਼ਿੰਦਾ.......
ਮੈਨੂੰ ਨਹੀਂ ਸੀ ਅੰਦਾਜ਼ਾ....
ਕਿ ਘਰ ਦੀਆਂ ਬਰੂਹਾਂ ਤੇ ਲਗੀ.......
ਮੇਰੀ ਰੰਗੀਨ ਤਸਵੀਰ.....
ਵੀ ਭੁਲੇਖਾ ਪਾ ਸਕਦੀ ਹੈ.......
ਮੇਰੇ ਜ਼ਹੀਨ ਹੋਣ ਦਾ..
ਹੋ ਸਕਦਾ ਹੈ.....
ਤੁਸੀਂ ਸਭ ਸਚੇ ਹੋਵੋਂ.......
ਤੇ ਮੇਰੀ ਗਲਤ-ਫ਼ਹਮੀ ਨੂੰ...
ਅਜੇ ਸ੍ਜਰਾ ਬੂਰ ਪਿਆ ਹੋਵੇ.....
ਪਰ ਮੈਂ ਬੇਵੱਸ ਹਾਂ....
ਤੇ ਇਸ ਤਰਕ ਦੀ ਪਰਿਭਾਸ਼ਾ ਨੂੰ....
ਸਮਝਣ ਤੋਂ ਅਸਮਰਥ ਹਾਂ.......
ਮੇਰੇ ਸ਼ਬਦ ਹੋ ਸਕਦਾ ਹੈ.......
ਤੁਹਾਡੇ ਚੋ ਬਹੁਤਿਆਂ ਨੂੰ....
ਕੌੜੇ ਲੱਗਣ ਤੇ ਕੀ ਪਤਾ .......
ਕਿਸੇ ਨੂੰ ਇੰਨਾ ਚੋਂ.....
ਹੰਕਾਰ ਦੀ ਬੂ ਵੀ ਆ ਜਾਵੇ....
ਪਰ ਮੈਂ ਤਾ ਓਹੀ ਆਖਿਆ ਹੈ.....
ਜੋ ਸਚ ਹੈ ਮੇਰੇ ਭਾਣੇ....
ਦੁਨਿਆ ਆ ਵੜੀ ਹੈ ਹੁਣ....
ਮੇਰੇ ਘਰ ਦੀਆਂ ਕੰਧਾਂ ਟੱਪ.......
ਮੇਰੀ ਜਿੰਦਗੀ ਦੇ ਵੇਹੜੇ  ਚ....
ਮੈਂ ਨਹੀਂ ਚਾਹੁੰਦਾ.....
ਕਿ ਮੈਂ ਖੋਲ ਦਵਾਂ ਮਨ ਦੇ ਬੂਹੇ
ਹਰ ਅੱਗੇ ਸਿਰਫ ਇਸ ਲਈ ....
ਕਿ ਏਹਦਾ ਤਾਂ ਮਾਣ ਰਖਣਾ ਹੀ ਪੈਣਾ....
ਜਾਣ ਇਹ ਹੈ ਕੋਈ ਬਹੁਤ ਵੱਡਾ ਇਨਸਾਨ..
ਮੇਰਾ ਘਰ ਪ੍ਰਤੀਕ ਹੈ ਮੇਰੀ ਨਿੱਜਤਾ ਦਾ.....
ਤੇ ਇਸਨੂੰ ਰੱਬ ਦੇ ਵਾਸਤੇ ਮੇਰੇ ਤਕ ਹੀ
ਸੀਮਤ ਰਹਿਣ  ਦਵੋ.......

01 Dec 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 
brillient writing ...te presentation de taan kehne hi ki...god bless u
01 Dec 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

i m again clueless..!!!! what to speak...!!

 

behtreen rachna........... hats off to u....

 

 

01 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਕਮਾਲ ਦਾ ਲਿਖਿਆ ਆ ਕੁਕੁ ਜੀ ,,

ਰਬ ਮੇਹਰ ਭਰਿਆ ਹਥ ਰਖੇ ,,,,,,,,
ਜਿਓੰਦੇ ਵੱਸਦੇ ਰਹੋ ,,,,

01 Dec 2010

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhut khoob.. hun pta lagya k tuisi v likhde ho... achha likhde ho...

01 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

well written

01 Dec 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

well done..

01 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ ...............ਬਹੁਤ ਸੋਹਣਾ ਲਿਖਦੇ ਹੋ , ਲਿਖਦੇ ਰਹੋ ਤੇ ਸਾਂਝਿਆ ਕਰਨ ਬਹੁਤ ਧੰਨਬਾਦ

01 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
hatts off to you...!!! bahut hi bemisaal likheya kuknoos ji..har vaar aini khoobsoorti aini rvaangi tuhadi likhat vich ...sachmuch treef lyi kahe sare shabad chote jaapde han...plz keep writing n keep sharing.. khush raho hamesha
01 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
hatts off to you...!!! bahut hi bemisaal likheya kuknoos ji..har vaar aini khoobsoorti aini rvaangi tuhadi likhat vich ...sachmuch treef lyi kahe sare shabad chote jaapde han...plz keep writing n keep sharing.. khush raho hamesha
01 Dec 2010

Showing page 1 of 3 << Prev     1  2  3  Next >>   Last >> 
Reply