|
 |
 |
 |
|
|
Home > Communities > Anything goes here.. > Forum > messages |
|
|
|
|
|
ਮਨ ਨੂੰ ਕਿਵੇਂ ਸ਼ਾਂਤ ਕਰਾਂ |
ਅੱਜ ਮੈਂ ਜਿੰਦਗੀ ਦੇ ਕਈ ਰੰਗ ਵੇਖੇ .... ਆਪਣੇ ਭਤੀਜੇ ਨੂੰ ਸਕੂਲ ਛਡਣ ਜਾ ਰਿਹਾ ਸੀ ਤਾਂ ਵੇਖਿਆ ਇਕ ਬੁਜੁਰ ਆਪਣੀ ਟੁੱਟੀ ਸਾਇਕਲ ਤੇ ਛੋਟੀ ਬੱਚੀ ਨੂੰ ਸਕੂਲ ਛਡਣ ਆਇਆ ਹੈ ... ਬੱਚੀ ਦੀ ਡ੍ਰੇਸ ਤੇ ਮਿੱਟੀ ਧੂਲ ਲਗੀ ਹੋਈ ਸੀ । ਬੁਜੁਰਗ ਨੇ ਓਸ ਨੂੰ ਉਤਾਰਿਆ ਤੇ ਅੰਦਰ ਲੈ ਗਿਆ ... ਮੇਰੇ ਮਨ ਚ ਵਿਚਾਰ ਆਇਆ ਕੀ ਇਸ ਲੜਕੀ ਦਾ ਪਿਤਾ ਕਿੰਨਾ ਚੰਗਾ ਇਨਸਾਨ ਹੈ ਜੋ ਆਪਣੀ ਬੱਚੀ ਨੂੰ ਚੰਗੀ ਸਿਕ੍ਸ਼ਾ ਦੇ ਰਿਹਾ ਹੈ ਤੇ ਕਈ ਆਪਣੀ ਹੀ ਧੀ ਨੂੰ ਖਾ ਜਾਂਦੇ ਨੇ ... ਹੁਣੇ ਸਕੂਲ ਤੋਂ ਮੋੜ ਹੀ ਕੱਟਿਆ ਸੀ ਵੇਖਿਆ ਇਕ ਔਰਤ ਨੇ ਵ੍ਹੀਲ ਚੇਅਰ ਤੇ ਇਕ ਲੜਕੇ ਨੂੰ ਲੈ ਕੇ ਆ ਰਹੀ ਹੈ ... ਵ੍ਹੀਲ ਚੇਅਰ ਦੇ ਪਹੀਏ ਵੀ ਜਰੇ ਪਏ ਸੀ .... ਔਰਤ ਦੇ ਫੱਟੇ ਹੋਏ ਕਪੜੇ ... ਮੁੰਡਾ 5-6 ਸਾਲਾਂ ਦਾ ਪੂਰਾ ਕਪੜਿਆਂ ਚ ਲਪੇਟਿਆ ਹੋਇਆ ... ਮਨ ਕੀਤਾ ਕੀ ਇਹਨਾਂ ਨੂੰ ਪੁਛਾਂ ਕੀ ਇਹਨੂੰ ਕੀ ਹੋਇਆ ਹੈ ਪਰ ਹਿਮ੍ਮਤ ਨਹੀ ਹੋਈ ... ਆਪਨੇ ਆਪ ਤੋਂ ਸਵਾਲ ਕੀਤਾ ਕੀ ਰੱਬ ਨੇ ਇਹਨਾ ਨੂੰ ਕਿਸ ਗਲ ਦੀ ਸੱਜਾ ਦਿਤੀ ਹੈ ।
ਮਨ ਦੁਖੀ ਹੋ ਗਿਆ ... ਅਸੀਂ ਆਪਣੇ ਤੇ ਕਿੰਨਾ ਮਾਨ ਕਰਦੇ ਹਾਂ ਕੀ ਅਸੀਂ ਇਹ ਕਰ ਸਕਦੇ ਹਾਂ ਓਹ ਕਰ ਸਕਦੇ ਹਾਂ .. ਪਰ ਓਹ ਕੀ ਕਰ ਸਕਦਾ ਹੈ ਇਹ ਕਦੇ ਨੀ ਸੋਚਦੇ .... ਕੀ ਦੁਖ ਹੀ ਜਿੰਦਗੀ ਦਾ ਦੂਸਰਾ ਨਾਮ ਹੈ ... ਕਿਓਂ ਸਾਰੇ ਖੁਸ਼ ਤੇ ਸੁਖੀ ਨਹੀ .... ਦਿਲ ਕਰਦਾ ਹੈ .. ਮਹਾਂ ਮਹਾਤਮਾ ਬੁਧ ਵਾਂਗੂ ਮੈਂ ਵੀ ਜੰਗਲਾਂ ਚ ਜਾ ਕੇ ਇਸ ਦਾ ਜਵਾਬ ਲਭਾ ... ਪਰ ਮਨ ਇੰਨਾਂ ਪਾਪੀ ਹੋ ਗਿਆ ਹੈ ਕੀ ਇਸ ਨੇ ਮੈਨੂੰ ਪੂਰਾ ਆਪਣੇ ਕਾਬੂ ਚ ਕੀਤਾ ਹੋਇਆ ਹੈ ... ਸਮਝ ਨੀ ਆਉਂਦੀ ਜੋ ਮੈਂ ਕਰ ਰਿਹਾ ਹਾਂ ਠੀਕ ਹੈ ਜਾਂ ਗਲਤ ... ਬਿਨਾ ਵਜ੍ਹ ਮਨ ਉਦਾਸ ਹੋ ਜਾਂਦਾ ਹੈ ... ਕਦੇ ਕਦੇ ਤਾਂ ਲਗਦਾ ਹੈ ਕੀ ਮੈਂ ਜਿੰਦਗੀ ਜੀ ਨਹੀ ਰਿਹਾ .. ਇਕ ਬੋਝ ਵਾਂਗੂ ਢੋਹ ਰਿਹਾ ਹਾਂ .... ਕੋਈ ਮੈਨੂੰ ਦੱਸੇ ਕੀ .. ਮੈਂ ਆਪਣੇ ਮਨ ਨੂੰ ਕਿਵੇਂ ਸ਼ਾਂਤ ਕਰਾਂ ।
|
|
01 Mar 2013
|
|
|
|
bohat gunjhaldaar suaal hai ...
eho keh sakde haan ji ..
k eh Kaadar di kudrat hai
|
|
01 Mar 2013
|
|
|
|
ਵੀਰ ਜੀ ... ਕੁਦਰਤ ਦਾ ਏਹੋ ਜਿਹਾ ਰੰਗ ਵੇਖ ਕੇ ਮਨ ਦੁਖੀ ਹੁੰਦਾ ਹੈ ਜੀ ...
|
|
02 Mar 2013
|
|
|
|
|
Man nu shaant kaan layi us ander dekho
aave passe bookan nalo kise lorband bande de student de fee bharo te vekho mann nu king tasali hundi haa
chane insaan bano
bus mann apney aap kaabu ch aa javega duniya de vikara cho veer ji
|
|
15 Mar 2013
|
|
|
|
|
ਰਮਾਤਮਾ ਦੇ ਸਿਮਰਨ ਨਾਲ ਹੀ ਮੰਨ ਦੀ ਸ਼ਾਂਤੀ ਆਵੇਗੀ ...ਸੁਣਨ ਨੂੰ ਤਾਂ ਇਹ ਬਹੁਤ ਅਛਾ ਲਗਦਾ ਹੈ ਪਰ ਕਰਨਾ ਥੋੜਾ ਔਖਾ ਹੁੰਦਾ ਹੈ ... ਸ਼ੁਰੂ ਸ਼ੁਰੂ ਚ ਤਾਂ ਬੰਦਾ ਸਿਮਰਨ ਕਰਦਾ ਹੈ ਫੇਰ ਹੌਲੀ ਹੌਲੀ ਬੰਦਾ ਇਹਨਾ ਨੂੰ ਛਡਣਾ ਸ਼ੁਰੂ ਕਰ ਦੇਂਦਾ ਹੈ ... ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕੀ ਜੇਕਰ ਬੰਦਾ "ਵਾਹਿਗੁਰੂ" ਦੇ ਸਿਮਰਨ ਵਿਚ ਲਗਾਤਾਰ ਲਗਿਆ ਰਹੇਗਾ ਤਾਂ ਸ਼ੁਰੂ ਚ ਤਾਂ ਉਸਦੇ ਮਨ ਦੀ ਮੈਲ ਕੱਟੀ ਜਾਂਦੀ ਹੈ ਉਸਤੋਂ ਬਾਅਦ ਇਕ ਆਤਮਿਕ ਅਨੰਦੁ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਹਮੇਸ਼ਾ ਹੀ ਵਾਹਿਗੁਰੂ ਦੇ ਸਿਮਰਨ ਚ ਮੰਨ ਲਗਿਆ ਰਹਦਾ ਹੈ
|
|
26 Mar 2015
|
|
|
|
Page 707, Sri Guru Granth Sahib Ji
|
|
23 Sep 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|