Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬੇਬਾਕ ਅਫ਼ਸਾਨਾ ਨਿਗਾਰ ਸਾਅਦਤ ਹਸਨ ਮੰਟੋ

ਡਾ. ਕੇ.ਜਗਜੀਤ ਸਿੰਘ ਮੋਬਾਈਲ: 099873-08283

 

ਸਾਅਦਤ ਹਸਨ ਮੰਟੋ ਉਰਦੂ ਜ਼ਬਾਨ ਦੇ ਮਹਾਨ ਤੇ ਬੇਜੋੜ ਕਹਾਣੀਕਾਰ ਹੋ ਗੁਜ਼ਰੇ ਹਨ ਜੋ 42 ਸਾਲ ਦੀ ਉਮਰ ’ਚ ਹੀ ਇਸ ਸੰਸਾਰ ਤੋਂ ਕੂਚ ਕਰ ਗਏ। ਮੁੰਬਈ ਮਹਾਨਗਰ ਖੁਸ਼ਵੰਤ ਸਿੰਘ ਵਾਂਗ ਕਈ ਸਾਲਾਂ ਤਕ ਉਨ੍ਹਾਂ ਦੀ ਵੀ ਕਰਮ ਭੂਮੀ ਬਣਿਆ ਰਿਹਾ। ਮੰਟੋ ਨੂੰ ਲੇਖਕ ਸਾਹਿਤ ਜਗਤ ਦੇ ਸਪਤ ਰਿਸ਼ੀਆਂ ’ਚੋਂ ਇੱਕ ਰਿਸ਼ੀ ਮੰਨਦਾ ਹੈ ਕਿਉਂਕਿ ਉਹ ਪੰਜਾਬ ਦੀ ਹੀ ਉਪਜ ਸਨ ਤੇ ਮੁੰਬਈ ਮਹਾਨਗਰ ’ਚ ਕਈ ਸਾਲ ਰਹਿ ਕੇ ਸਾਹਿਤ ਜਗਤ ’ਚ ਉਹ ਆਪਣਾ ਯੋਗਦਾਨ ਪਾਉਂਦੇ ਰਹੇ।
ਲੇਖਕ ਨੂੰ ਮੰਟੋ ਸਾਹਿਬ ਨੂੰ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਉਸ ਦੀ ਉਰਦੂ ਜ਼ਬਾਨ ਨੂੰ ਪੜ੍ਹਨ ਦੀ ਕਮਜ਼ੋਰੀ ਨੇ ਉਸ ਨੂੰ ਉਨ੍ਹਾਂ ਵੱਲ ਕਾਫ਼ੀ ਖਿੱਚਿਆ। ਸਾਂਝੇ ਪੰਜਾਬ ’ਚ, ਭਾਵ ਦੇਸ਼ ਦੀ ਵੰਡ ਤੋਂ ਪਹਿਲਾਂ, ਉਰਦੂ ਤੇ ਫਾਰਸੀ ਭਾਸ਼ਾ ਦਾ ਹੀ ਬੋਲਬਾਲਾ ਸੀ। ਲੇਖਕ ਨੂੰ ਵੀ ਸਕੂਲ ਦੀ ਮੁੱਢਲੀ ਪੜ੍ਹਾਈ ’ਚ ਉਰਦੂ ਦਾ ਸਹਾਰਾ ਲੈਣਾ ਪਿਆ ਤੇ ਆਪਣੇ ਪਿਤਾ ਜੀ ਨਾਲ ਉਸ ਨੂੰ ਕੋਈ ਖ਼ਤੋ-ਖਿਤਾਬਤ ਕਰਨੀ ਪੈਂਦੀ ਤਾਂ ਉਹ ਚਿੱਠੀਆਂ ਉਰਦੂ ਜ਼ਬਾਨ ’ਚ ਹੀ ਲਿਖਦੇ।
ਮੰਟੋ ਹੁਰਾਂ ਨੂੰ ਉਹ ਆਪਣੇ ਨੇੜੇ ਇਸ ਲਈ ਵੀ ਸਮਝਦਾ ਸੀ ਕਿਉਂਕਿ ਕਈ ਸਾਲ ਤਕ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਨਾਲ ਜੁੜੇ ਰਹੇ। ਉਸ ਨਗਰੀ ’ਚ ਹੀ ਉਨ੍ਹਾਂ ਨੇ ਹਿੰਦੂ ਸਭਾ ਕਾਲਜ ’ਚ ਕੁਝ ਦੇਰ ਪੜ੍ਹਾਈ ਕੀਤੀ ਤੇ ਲੇਖਕ ਨੇ ਵੀ ਅੰਮ੍ਰਿਤਸਰ ਦੇ ਮਸ਼ਹੂਰ ਖ਼ਾਲਸਾ ਕਾਲਜ ’ਚ ਇੱਕ ਸਾਲ ਪੜ੍ਹਾਈ ਕੀਤੀ ਸੀ।
ਉਨ੍ਹਾਂ ਦੀ ਇਸ ਸਾਂਝ ਦਾ ਇੱਕ ਹੋਰ ਕਾਰਨ ਇਹ ਸੀ ਕਿ ਸੰਨ 1948 ਦੇ ਆਰੰਭ ’ਚ ਮੰਟੋ ਮੁੰਬਈ ਛੱਡ ਕੇ ਪਾਕਿਸਤਾਨ ਜਾ ਵਸੇ ਤੇ ਇਸੇ ਸਾਲ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਉਣ ਤੋਂ ਬਾਅਦ ਲੇਖਕ ਮੁੰਬਈ ਮਹਾਨਗਰ ਦੀ ਧਰਤੀ ’ਤੇ ਆ ਡਿੱਗਿਆ। ਇਹ ਦੂਜੀ ਗੱਲ ਹੈ ਕਿ ਪਾਕਿਸਤਾਨ ਜਾ ਕੇ ਮੰਟੋ ਹੁਰਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ ਤੇ ਲੇਖਕ ਨੂੰ ਵੀ ਮੁੰਬਈ ’ਚ ਟਿਕੇ ਰਹਿਣ ਲਈ ਇੱਕ ਸਾਲ ਫੁਟਪਾਥ ’ਤੇ ਸੌਂ ਕੇ ਦਿਨ ਗੁਜ਼ਾਰਨੇ ਪਏ।
ਉਹ ਮੰਟੋ ਹੁਰਾਂ ਦੀਆਂ ਦੋ ਕਹਾਣੀਆਂ ਕਰ ਕੇ ਉਨ੍ਹਾਂ ਦਾ ਭਗਤ ਬਣ ਗਿਆ ਸੀ ਤੇ ਅੱਜ ਵੀ ਹੈ। ਪਹਿਲੀ ਕਹਾਣੀ ਦੇਸ਼ ਦੀ ਵੰਡ ਨਾਲ ਜੁੜੀ ਹੋਈ ‘ਟੋਭਾ ਟੇਕ ਸਿੰਘ’ ਹੈ।
ਪਰ ਉਸ ਤੋਂ ਵੀ ਕਈ ਗੁਣਾ ਹੋਰ ਅਹਿਮ ਉਨ੍ਹਾਂ ਦੀ ਇੱਕ ਹੋਰ ਕਹਾਣੀ ਹੈ ਜੋ ਜਲ੍ਹਿਆਂਵਾਲਾ ਬਾਗ਼ ਦੇ ਹੱਤਿਆਕਾਂਡ ਨਾਲ ਜੁੜੀ ਹੋਈ ਹੈ। ਸ਼ਾਇਦ ਇਸ ਕਹਾਣੀ ਦਾ ਨਾਂ ‘ਤਮਾਸ਼ਾ’ ਹੈ ਪਰ ਲੇਖਕ ਨੇ ਇਸ ਕਹਾਣੀ ਦਾ ਅਨੁਵਾਦ ਪੰਜਾਬੀ ਦੀ ਕਿਸੇ ਮੈਗਜ਼ੀਨ ’ਚ ਪੜ੍ਹਿਆ ਸੀ। ਇਸ ਕਹਾਣੀ ਨੂੰ ਪੜ੍ਹ ਕੇ ਉਹ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਤੇ ਸੁੱਖ ਦਾ ਸਾਹ ਉਦੋਂ ਹੀ ਲਿਆ ਜਦੋਂ ਇਸ ਕਹਾਣੀ ਦੇ ਮੂਲ ਰੂਪ ਨੂੰ ਅੰਗਰੇਜ਼ੀ ਭਾਸ਼ਾ ’ਚ ਸਮੇਟ ਲਿਆ। ਇਸ ਅਨੁਵਾਦਤ ਕਹਾਣੀ ਦਾ ਟਾਈਟਲ Prelude “o Jallianwala 2aug ਸੀ।

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਸ ਕਹਾਣੀ ’ਚ ਜਲ੍ਹਿਆਂਵਾਲਾ ਬਾਗ਼ ਦੇ ਹੱਤਿਆਕਾਂਡ ਤੋਂ ਦੋ ਦਿਨ ਪਹਿਲਾਂ ਇੱਕ ਜਲੂਸ ਦਾ ਜ਼ਿਕਰ ਹੈ ਜਿਸ ਵਿੱਚ ਕਹਾਣੀ ਦਾ ਨਾਇਕ ਉਸ ਵਕਤ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਦੋਂ ਉਹ ਇੱਕ ਗੋਰੇ ਸਿਪਾਹੀ ਨੂੰ ਘੋੜੇ ਤੋਂ ਉਤਾਰ ਕੇ ਮਾਰ ਦਿੰਦਾ ਹੈ। ਉਂਜ ਕਹਾਣੀ ਦਾ ਨਾਇਕ ਆਪਣੇ ਵਕਤ ਦਾ ਕਹਿੰਦਾ-ਕਹਾਉਂਦਾ ਗੁੰਡਾ ਹੈ ਤੇ ਉਸ ਦੀਆਂ ਦੋ ਜਵਾਨ ਭੈਣਾਂ ਨਾਚ-ਗਾਣਾ ਕਰਨ ਵਾਲੀਆਂ ਤਵਾਇਫ਼ਾਂ ਹਨ। ਇਹ ਪੇਸ਼ਾ ਹੀ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਹੈ ਤੇ ਭਰਾ ਆਪਣੀਆਂ ਭੈਣਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਰੁਪਏ ਪੈਸੇ ਬਟੋਰਦਾ ਰਹਿੰਦਾ ਹੈ।

ਮੰਟੋ ਆਪਣੀਆਂ ਧੀਆਂ ਨਾਲ
ਭਾਵੇਂ ਇਸ ਕਹਾਣੀ ਦਾ ਨਾਇਕ ਕਿਹੋ-ਜਿਹਾ ਵੀ ਸੀ ਪਰ ਉਸ ਦੀ ਮੌਤ ਉਸ ਨੂੰ ਇੱਕ ਮਹਾਨ ਸ਼ਹੀਦ ਬਣਾ ਦਿੰਦੀ ਹੈ। ਮੰਟੋ ਇਸ ਕਹਾਣੀ ’ਚ ਹੋਈਆਂ ਘਟਨਾਵਾਂ ’ਤੇ ਕੋਈ ਟਿੱਪਣੀ ਨਹੀਂ ਕਰਦਾ, ਪਰ ਕਹਾਣੀ ਨੂੰ ਕਿਸੇ ਪਹਾੜੀ ਇਲਾਕੇ ’ਚ ਤੇਜ਼ ਧਾਰਾ ਨਾਲ ਵਗਦੇ ਪਾਣੀ ਵਾਂਗ ਅੱਗੇ ਵਧਾਈ ਜਾਂਦਾ ਹੈ।
ਕਹਾਣੀ ਦੇ ਨਾਇਕ ਦੀ ਮੌਤ ਤੋਂ ਬਾਅਦ ਉਸ ਨੂੰ ਦਫਨਾ ਦਿੱਤਾ ਜਾਂਦਾ ਹੈ ਤੇ ਅਜੇ ਉਸ ਦੀ ਕਬਰ ਦੀ ਮਿੱਟੀ ਗਿੱਲੀ ਹੀ ਸੀ ਕਿ ਦੋਵਾਂ ਭੈਣਾਂ ਨੂੰ ਅੰਗਰੇਜ਼ੀ ਹਾਕਮਾਂ ਸਾਹਮਣੇ ਨੱਚਣ-ਗਾਉਣ ਲਈ ਬੁਲਾ ਕੇ ਜਸ਼ਨ ਮਨਾਇਆ ਜਾਂਦਾ ਹੈ। ਉਹ ਪੇਸ਼ਾਵਰ ਔਰਤਾਂ ਹੋਣ ਕਾਰਨ ਦੁਖੀ ਮਨਾਂ ਨਾਲ ਨੱਚਦੀਆਂ-ਗਾਉਂਦੀਆਂ ਤਾਂ ਹਨ ਪਰ ਜਦੋਂ ਬਹੁਤ ਰਾਤ ਬੀਤਣ ’ਤੇ ਜਸ਼ਨ ਖ਼ਤਮ ਹੁੰਦਾ ਹੈ ਤਾਂ ਅੰਗਰੇਜ਼ ਹਾਕਮ ਉਨ੍ਹਾਂ ਨਾਲ ਹਮਬਿਸਤਰੀ ਵੀ ਕਰਦੇ ਹਨ ਤੇ ਕਹਾਣੀ ਖ਼ਤਮ ਹੋ ਜਾਂਦੀ ਹੈ। ਇਹ ਸਾਰੀ ਕਹਾਣੀ ਰੇਲ ’ਚ ਸਫ਼ਰ ਕਰਦਿਆਂ ਇੱਕ ਬੰਦਾ ਕੋਲ ਬੈਠੇ ਬੰਦਿਆਂ ਨੂੰ ਸੁਣਾ ਰਿਹਾ ਹੁੰਦਾ ਹੈ ਤੇ ਉਹ ਸੁਣਨ ਵਾਲਿਆਂ ਨੂੰ ਇਹ ਗੱਲ ਸੋਚਣ ’ਤੇ ਮਜਬੂਰ ਕਰ ਦਿੰਦਾ ਹੈ ਕਿ ਕੀ ਉਨ੍ਹਾਂ ਭੈਣਾਂ ਨੇ ਵੀ ਹਮਬਿਸਤਰੀ ਕਰਨ ਤੋਂ ਬਾਅਦ ਅੰਗਰੇਜ਼ ਅਫ਼ਸਰਾਂ ਨੂੰ ਮਾਰ ਸੁੱਟਿਆ ਸੀ ਕਿ ਨਹੀਂ?
ਸਾਅਦਤ ਹਸਨ ਮੰਟੋ ਦੇ ਵੱਡੇ-ਵਡੇਰਿਆਂ ਦਾ ਪਿਛੋਕੜ ਕਸ਼ਮੀਰ ਦੀ ਧਰਤੀ ਨਾਲ ਜੁੜਿਆ ਹੋਇਆ ਸੀ। ਮੰਟੋ ਦਾ ਜਨਮ 11 ਮਈ, 1912 ਨੂੰ ਸਮਰਾਲੇ ’ਚ ਹੋਇਆ। ਉਸ ਦੇ ਪਿਤਾ ਇੱਕ ਚੰਗੇ ਵੱਡੇ ਬੈਰਿਸਟਰ ਸਨ। ਮੰਟੋ ਦੀ ਮੁੱਢਲੀ ਪੜ੍ਹਾਈ ਮੁਸਲਿਮ ਹਾਈ ਸਕੂਲ ਅੰਮ੍ਰਿਤਸਰ ਵਿਖੇ ਹੋਈ। ਸਕੂਲ ਦੀ ਪੜ੍ਹਾਈ ਕਰਦਿਆਂ ਉਹ ਦੋ ਵਾਰ ਮੈਟ੍ਰਿਕ ਦੇ ਇਮਤਿਹਾਨ ’ਚ ਫੇਲ੍ਹ ਹੋ ਗਏ ਤੇ ਅੱਗੇ ਦੀ ਪੜ੍ਹਾਈ ਕਰਨੋਂ ਉਨ੍ਹਾਂ ਦਾ ਮਨ ਉਕਤਾ ਗਿਆ। ਪਰ ਉਨ੍ਹਾਂ ਨੂੰ ਅੰਗਰੇਜ਼ੀ ਨਾਵਲ ਪੜ੍ਹਨ ਦਾ ਕਾਫ਼ੀ ਸ਼ੌਕ ਰਿਹਾ। ਇੱਕ ਵਾਰੀ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਬੁੱਕ ਸਟਾਲ ’ਚੋਂ ਇੱਕ ਨਾਵਲ ਚੋਰੀ ਕਰਦਿਆਂ ਪਕੜੇ ਵੀ ਗਏ।

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੰਨ 1931 ’ਚ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਹਿੰਦੂ ਸਭਾ ਕਾਲਜ ’ਚ ਦਾਖਲਾ ਲਿਆ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਤੋਂ ਬਾਅਦ ਅੰਮ੍ਰਿਤਸਰ ਸੁਤੰਤਰਤਾ ਸੰਗਰਾਮ ਦਾ ਗੜ੍ਹ ਬਣ ਚੁੱਕਿਆ ਸੀ ਤੇ ਮੰਟੋ ਦੇ ਮਨ ’ਤੇ ਇਸ ਦੀ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਲਿਖੀ।
ਸੰਨ 1932 ’ਚ ਮੰਟੋ ਦੇ ਪਿਤਾ ਦਾ ਇੰਤਕਾਲ ਹੋ ਗਿਆ ਤੇ ਆਪਣੀ ਮਾਂ ਦਾ ਸਹਾਰਾ ਬਣਨ ਲਈ ਉਨ੍ਹਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਮੰਟੋ ਦੀ ਜ਼ਿੰਦਗੀ ’ਚ ਸੰਨ 1933 ’ਚ ਅਜਿਹਾ ਮੋੜ ਆਇਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੱਤਾ। ਉਸ ਸਮੇਂ ਮੰਟੋ ਦੀ ਉਮਰ ਸਿਰਫ਼ 21 ਸਾਲ ਸੀ। ਉਨ੍ਹਾਂ ਦੀ ਮੁਲਾਕਾਤ ਅਬਦੁਲ ਬਾਰੀ ਅਲਿਮ ਨਾਲ ਹੋਈ ਜੋ ਅੰਮ੍ਰਿਤਸਰ ਸ਼ਹਿਰ ’ਚ ਇੱਕ ਨਾਮੀ ਤੇ ਸਿਰਕੱਢ ਲੇਖਕ ਸਨ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਭਾਸ਼ਾਵਾਂ ਤੋਂ ਇਲਾਵਾ ਰੂਸ ਦਾ ਸਾਹਿਤ ਪੜ੍ਹਨ ਲਈ ਪ੍ਰੇਰਿਆ ਤੇ ਮੰਟੋ ’ਚ ਛੁਪੀ ਹੋਈ ਚੰਗਿਆੜੀ ਨੂੰ ਹਵਾ ਦੇ ਕੇ ਭਾਂਬੜ ਬਣ ਜਾਣ ਦੀ ਸ਼ਕਤੀ ਦਾ ਅਹਿਸਾਸ ਵੀ ਜਗਾਇਆ।
ਕੁਝ ਹੀ ਮਹੀਨਿਆਂ ’ਚ ਮੰਟੋ ਨੇ ਵਿਕਟਰ  ਹਿਊਗੋ ਦੇ ਨਾਵਲ “he Last 4ays of a 3ondemned Man ਦਾ ਉਰਦੂ ਜ਼ੁਬਾਨ ’ਚ ਉਲੱਥਾ ਕਰ ਲਿਆ ਜੋ ਸਰ ਗੁਜ਼ਸ਼ਤੇ-ਅਸੀਰ ਨਾਂ ਥੱਲੇ ਲਾਹੌਰ ਦੇ ਉਰਦੂ ਬੁੱਕ ਸਟਾਲ ਵਾਲਿਆਂ ਛਾਪਿਆ। ਇਸ ਤੋਂ ਬਾਅਦ ਛੇਤੀ ਹੀ ਮੰਟੋ ਨੇ ਲੁਧਿਆਣੇ ਤੋਂ ਛਪ ਰਹੇ ਇੱਕ ਰੋਜ਼ਾਨਾ ਅਖ਼ਬਾਰ ਮਾਸਾਵਾਤ ਵਿੱਚ ਨੌਕਰੀ ਕਰ ਲਈ। ਸੰਨ 1934 ’ਚ ਮੰਟੋ ਨੇ ਆਸਕਰ ਵਾਈਲਡ ਦੀ ਪੁਸਤਕ ‘ਵੇਗ’ ਦਾ ਵੀ ਉਰਦੂ ਅਨੁਵਾਦ ਛਪਵਾ ਲਿਆ। ਇਸ ਮਗਰੋਂ ਉਸ ਨੇ ‘ਰੂਸੀ ਅਫ਼ਸਾਨੇ’ ਨਾਂ ਥੱਲੇ ਇੱਕ ਹੋਰ ਕਹਾਣੀ ਸੰਗ੍ਰਹਿ ਛਪਵਾ ਲਿਆ।

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੌਲੀ-ਹੌਲੀ ਮੰਟੋ ਦੇ ਮਨ ’ਚ ਹੋਰ ਪੜ੍ਹਾਈ ਕਰਨ ਦਾ ਸ਼ੌਕ ਜਾਗ ਪਿਆ ਤੇ ਗਰੈਜੂਏਸ਼ਨ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੇ ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ’ਚ ਦਾਖਲਾ ਲੈ ਲਿਆ। ਉੱਥੇ ਉਨ੍ਹਾਂ ਦੇ ਸੰਪਰਕ ’ਚ ਕਈ ਤਰੱਕੀਪਸੰਦ ਲੇਖਕ ਤੇ ਬੁੱਧੀਜੀਵੀ ਆਏ ਜਿਨ੍ਹਾਂ ਵਿੱਚ ਅਲੀ ਸਰਦਾਰ ਜਾਫ਼ਰੀ ਵੀ ਸਨ। ਮੰਟੋ ਦੀ ਦੂਜੀ ਕਹਾਣੀ ‘ਇਨਕਲਾਬ’ ਇਨ੍ਹਾਂ ਦਿਨਾਂ ਦੀ ਉਪਜ ਹੈ ਜੋ ਅਲੀਗੜ੍ਹ ਮੈਗਜ਼ੀਨ ’ਚ ਸੰਨ 1935 ਵਿੱਚ ਛਪੀ।
ਦਰਅਸਲ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਿਆਂ-ਚੜ੍ਹਦਿਆਂ ਮੰਟੋ ਨੂੰ ਆਪਣੀ ਹੋਂਦ ’ਚ ਉਸ ਸ਼ਕਤੀ ਦਾ ਪੂਰਾ ਅਹਿਸਾਸ ਹੋ ਗਿਆ ਸੀ ਜੋ ਉਸ ਦੀ ਰੂਹ ਅੰਦਰ ਜਵਾਲਾਮੁਖੀ ਵਾਂਗ ਫੁੱਟਣ ਲਈ ਬੇਤਾਬ ਸੀ। 24 ਸਾਲ ਦੀ ਉਮਰ ’ਚ ਸੰਨ 1936 ਵਿੱਚ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਵੀ ਛਪ ਗਿਆ ਜਿਸ ਦਾ ਨਾਂ ‘ਆਤਿਸ਼ਪਾਰੇ’ ਸੀ। ਇੱਕ ਸਾਲ ਬਾਅਦ ਹੀ ਮੰਟੋ ਅਲੀਗੜ੍ਹ ਤੋਂ ਲਾਹੌਰ ਚਲੇ ਆਏ ਤੇ ਉੱਥੋਂ ਮੁੰਬਈ ਮਹਾਨਗਰ।
ਸੰਨ 1936 ’ਚ ਜਦੋਂ ਉਹ ਮੁੰਬਈ ਪਹੁੰਚੇ ਤਾਂ ਕੁਝ ਮਹੀਨਿਆਂ ਲਈ ਉਹ ਉਰਦੂ ਦੀ ਇੱਕ ਫ਼ਿਲਮੀ ਮੈਗਜ਼ੀਨ ‘ਮੁਸਾਵਿਰ’ ਦੀ ਸੰਪਾਦਕੀ ਕਰਦੇ ਰਹੇ ਪਰ ਛੇਤੀ ਹੀ ਉਨ੍ਹਾਂ ਫ਼ਿਲਮ ਜਗਤ ’ਚ ਆਪਣਾ ਪਿੜ ਮੱਲ ਲਿਆ ਤੇ ਹਿੰਦੀ ਫ਼ਿਲਮਾਂ ਦੇ ਸਕ੍ਰਿਪਟ, ਡਾਇਲਾਗ ਤੇ ਸਕਰੀਨ ਪਲੇਅ ਲਿਖਣ ਲੱਗ ਪਏ। ਇਨ੍ਹਾਂ ’ਚ ‘ਕ੍ਰਿਸ਼ਨ ਘਨ੍ਹੱਈਆ’ (1936) ਤੇ ‘ਅਪਨੀ ਨਗਰੀਆ’ ਫਿਲਮਾਂ ਸ਼ਾਮਲ ਹਨ।
ਮੰਟੋ ਦੀ ਮਾਇਕ ਹਾਲਤ ਵੀ ਕਾਫ਼ੀ ਅੱਛੀ ਹੋ ਗਈ ਸੀ। ਬੱਸ ਫਿਰ ਕੀ ਸੀ? ਮੰਟੋ ਹੁਰਾਂ ਸਾਫੀਆ ਨਾਂ ਦੀ ਇੱਕ ਕੁੜੀ ਨਾਲ ਸ਼ਾਦੀ ਕਰ ਲਈ। ਫਿਰ ਵੀ ਕਈ ਵਾਰੀ ਮਾਇਕ ਤੰਗੀਆਂ ਦਾ ਸਾਹਮਣਾ ਕਰਨਾ ਹੀ ਪਿਆ ਤੇ ਤੰਗ ਆ ਕੇ ਸੰਨ 1941 ’ਚ ਮੰਟੋ ਦਿੱਲੀ ਵੱਲ ਰਵਾਨਾ ਹੋ ਗਏ।

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੰਨ 1941 ’ਚ ਉਨ੍ਹਾਂ ਨੇ ਆਲ ਇੰਡੀਆ ਰੇਡੀਓ ’ਚ ਉਰਦੂ ਡਰਾਮੇ ਲਿਖਣ ਲਈ ਨੌਕਰੀ ਕਰ ਲਈ। ਇਸ ਦੌਰ ’ਚ ਮੰਟੋ ਹੁਰਾਂ ਰੱਜ ਕੇ ਡਰਾਮੇ ਲਿਖੇ ਜਿਨ੍ਹਾਂ ਨੂੰ ਰੇਡੀਓ ਤੋਂ ਨਸ਼ਰ ਤਾਂ ਕੀਤਾ ਹੀ ਗਿਆ ਪਰ ਉਹ ਪੁਸਤਕਾਂ ਦੇ ਰੂਪ ’ਚ ਵੀ ਸਾਹਮਣੇ ਆਏ। ਪੁਸਤਕਾਂ ਦੇ ਨਾਂ ਹਨ ‘ਆਓ’, ‘ਮੰਟੋ ਕੇ ਡਰਾਮੇ’, ‘ਜਨਾਜ਼ੇ’ ਤੇ ‘ਤੀਨ ਔਰਤੇਂ’। ਇਸ ਦੇ ਨਾਲ ਹੀ ਮੰਟੋ ਕਹਾਣੀਆਂ ਵੀ ਲਿਖਦੇ ਰਹੇ ਤੇ ਉਹ ਵੀ ਪੁਸਤਕਾਂ ਦੇ ਰੂਪ ਧਾਰਨ ਕਰਦੀਆਂ ਰਹੀਆਂ ਜਿਨ੍ਹਾਂ ਵਿੱਚ ‘ਧੂੰਆਂ’, ‘ਮੰਟੋ ਕੇ ਅਫ਼ਸਾਨੇ’ ਵਰਣਨਯੋਗ ਹਨ। ਛੇਤੀ ਹੀ ਮੰਟੋ ਹੁਰਾਂ ਦੀ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਕਵੀ ਐੱਨ.ਐੱਮ. ਰਸ਼ੀਦ ਨਾਲ ਕਿਸੇ ਗੱਲੋਂ ਅਣਬਣ ਹੋ ਗਈ। ਬਸ ਫਿਰ ਕੀ ਸੀ। ਮੰਟੋ ਨੇ ਨੌਕਰੀ ਛੱਡ ਦਿੱਤੀ ਤੇ ਬੋਰੀਆ-ਬਿਸਤਰਾ ਬੰਨ੍ਹ ਕੇ ਵਾਪਸ ਮੁੰਬਈ ਆ ਗਏ। ਇੱਕ ਵਾਰੀ ਫਿਰ ਫ਼ਿਲਮਾਂ ਵੱਲ ਮੂੰਹ ਕਰ ਲਿਆ ਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸੁਨਹਿਰੀ ਦੌਰ ਸਾਬਤ ਹੋਇਆ।
ਫ਼ਿਲਮਾਂ ਦੇ ਸਕ੍ਰਿਪਟ ਡਾਇਲਾਗ ਫਿਰ ਤੋਂ ਲਿਖਣੇ ਸ਼ੁਰੂ ਕਰ ਦਿੱਤੇ। ‘ਆਠ ਦਿਨ’, ‘ਚਲ ਚਲ ਰੇ ਨੌਜਵਾਨ’, ‘ਮਿਰਜ਼ਾ ਗ਼ਾਲਿਬ’ ਵਰਗੀਆਂ ਫਿਲਮਾਂ ਇਸ ਦੌਰ ਦੀ ਪੈਦਾਵਾਰ ਹਨ। ‘ਮਿਰਜ਼ਾ ਗ਼ਾਲਿਬ’ ਜਿਸ ਵਿੱਚ ਸੁਰੱਈਆ ਤੇ ਭਾਰਤ ਭੂਸ਼ਣ ਸਨ, ਸੰਨ 1954 ’ਚ ਹੀ ਰਿਲੀਜ਼ ਹੋ ਸਕੀ। ਇਸ ਦੌਰਾਨ ਹੀ ਮੰਟੋ ਨੇ ਕਈ ਮਸ਼ਹੂਰ ਕਹਾਣੀਆਂ ਵੀ ਲਿਖੀਆਂ ਜਿਨ੍ਹਾਂ ਵਿੱਚ ‘ਕਾਲੀ ਸਲਵਾਰ’, ‘ਧੂੰਆਂ’, ‘ਬੂ’ ਸ਼ਾਮਲ ਹਨ। ਉਨ੍ਹਾਂ ਦਾ ਇੱਕ ਹੋਰ ਕਹਾਣੀ ਸੰਗ੍ਰਹਿ ‘ਚੁਗਾਡ’ ਟਾਈਟਲ ਹੇਠ ਛਪਿਆ।
ਸੰਨ 1948 ਦੇ ਆਰੰਭ ਤੋਂ ਥੋੜ੍ਹੀ ਦੇਰ ਮਗਰੋਂ ਮੰਟੋ ਨੇ ਮੁੰਬਈ ਤੋਂ ਪਾਕਿਸਤਾਨ ਵੱਲ ਹਿਜਰਤ ਕਰਨ ਦਾ ਫ਼ੈਸਲਾ ਕਰ ਲਿਆ। ਦੇਸ਼ ਦੀ ਵੰਡ ਤੋਂ ਬਾਅਦ ਸਰਹੱਦ ਦੇ ਦੋਵੇਂ ਪਾਸੇ ਫ਼ਿਰਕਾਪ੍ਰਸਤੀ ਦੀ ਅੱਗ ’ਚ ਦੰਗੇ ਫ਼ਸਾਦਾਂ ਦਾ ਭਾਂਬੜ ਮੱਚ ਰਿਹਾ ਸੀ। ਪਾਕਿਸਤਾਨ ’ਚ ਹਿੰਦੂ-ਸਿੱਖਾਂ ਨੂੰ ਮੁਸਲਮਾਨ ਮੂਲੀ ਗਾਜਰਾਂ ਵਾਂਗ ਕੱਟ ਰਹੇ ਸਨ ਤੇ ਹਿੰਦੁਸਤਾਨ ’ਚ ਮੁਸਲਮਾਨਾਂ ਦੇ ਸ਼ਰੇਆਮ ਕਤਲ ਕੀਤੇ ਜਾ ਰਹੇ ਸਨ। ਔਰਤਾਂ ਦੀ ਪੱਤ ਨਾਲ ਖੇਡਿਆ ਜਾ ਰਿਹਾ ਸੀ। ਕਿਸ ਵੇਲੇ ਕਿਸ ਸ਼ਹਿਰ, ਕਿਸ ਗਲੀ-ਮੁਹੱਲੇ ’ਚ ਕੀ ਹੋ ਜਾਏਗਾ, ਕੋਈ ਕਹਿ ਨਹੀਂ ਸੀ ਸਕਦਾ।
ਭਾਵੇਂ ਹੁਣ ਮਾਇਕ ਤੌਰ ’ਤੇ ਮੰਟੋ ਪੂਰੀ ਤਰ੍ਹਾਂ ਸੁਰੱਖਿਅਤ ਸਨ ਤੇ ਫ਼ਿਲਮ ਜਗਤ ’ਚ ਉਨ੍ਹਾਂ ਦੇ ਕਈ ਗ਼ੈਰ-ਮੁਸਲਮਾਨ ਮਿੱਤਰਾਂ ਨੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਤੇ ਇਹ ਗੱਲ ਸਮਝਾਉਣ ਦਾ ਯਤਨ ਵੀ ਕੀਤਾ ਕਿ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਪਰ ਫਿਰ ਵੀ ਮੰਟੋ ਨੇ ਪਾਕਿਸਤਾਨ ਜਾਣ ਦੀ ਠਾਣ ਲਈ ਤੇ ਚਲੇ ਵੀ ਗਏ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ ਸੀ ਕਿਉਂਕਿ ਉਸ ਮੁਲਕ ’ਚ ਜਾ ਕੇ ਉਨ੍ਹਾਂ ਨੂੰ ਕਈ ਦਿੱਕਤਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਇੱਕ ਬੂਟੇ ਨੂੰ ਜਦੋਂ ਇੱਕ ਜਗ੍ਹਾ ਤੋਂ ਉਖਾੜ ਕੇ ਦੂਜੀ ਜਗ੍ਹਾ ਲਗਾਇਆ ਜਾਂਦਾ ਹੈ ਤਾਂ ਉਹ ਜੜ੍ਹਾਂ ਨਹੀਂ ਪਕੜ ਸਕਦਾ ਤੇ ਇਸ ਲਈ ਮੁਰਝਾਉਣ ਲੱਗ ਪੈਂਦਾ ਹੈ, ਸੁੱਕ ਜਾਂਦਾ ਹੈ- ਮੰਟੋ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ।
ਮੰਟੋ ਹੁਰਾਂ ਨੂੰ ਪਾਕਿਸਤਾਨ ਜਾ ਕੇ ਇੱਕ ਹੀ ਢਾਰਸ ਸੀ ਕਿ ਉਨ੍ਹਾਂ ਦਾ ਭਤੀਜਾ ਹਮੀਦ ਜਲਾਲ ਪਹਿਲਾਂ ਹੀ ਲਾਹੌਰ ’ਚ ਸੈਟਲ ਹੋ ਚੁੱਕਾ ਸੀ। ਇਸ ਭਤੀਜੇ ਨੇ ਉਨ੍ਹਾਂ ਨੂੰ ਲਕਸ਼ਮੀ ਮੈਨਸ਼ਨ ਆਪਣੇ ਨਾਲ ਦੇ ਫਲੈਟ ’ਚ ਰਹਿਣ ਦਾ ਬੰਦੋਬਸਤ ਕਰ ਦਿੱਤਾ ਸੀ। ਇਸ ਇਮਾਰਤ ’ਚ ਹੋਰ ਵੀ ਕਈ ਨਾਮਵਰ ਹਸਤੀਆਂ ਰਹਿੰਦੀਆਂ ਸਨ। ਉਂਜ ਹਮੀਦ ਜਲਾਲ ਆਪ ਵੀ ਇੱਕ ਸਫ਼ਲ ਮੀਡੀਆ ਮੈਨ ਸੀ। ਗੁਆਂਢ ’ਚ ਪ੍ਰੋ. ਜੀ.ਐੱਮ. ਅਸਾਰ ਰਹਿੰਦੇ ਸਨ ਜੋ ਸਰਕਾਰੀ ਕਾਲਜ ਲਾਹੌਰ ’ਚ ਉਰਦੂ ਪੜ੍ਹਾਉਂਦੇ ਸਨ। ਅਸਾਰ ਮਦਰਾਸ (ਚੇਨੱਈ) ਤੋਂ ਪਾਕਿਸਤਾਨ ਆਏ ਸਨ। ਇਸ ਲਈ ਬੜੀ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਤੇ ਲਿਖ ਸਕਦੇ ਸਨ। ਮੰਟੋ ਅਸਾਰ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਤ ਹੋਏ। ਮਸ਼ਹੂਰ ਪਾਕਿਸਤਾਨੀ ਲੇਖਕ ਮਲਿਕ ਮਿਰਾਜ ਖਾਲਿਦ ਵੀ ਮੰਟੋ ਦੇ ਗੁਆਂਢ ’ਚ ਰਹਿੰਦੇ ਸਨ।
ਜਦੋਂ ਮੰਟੋ ਹੁਰੀ ਪਾਕਿਸਤਾਨ ਪਹੁੰਚੇ ਤਾਂ ਉਨ੍ਹਾਂ ਨੂੰ ਆਪਣੀ ਫਿਤਰਤ ਮੁਤਾਬਕ ਮਾਕੂਲ ਵਾਤਾਵਰਣ ਨਾ ਮਿਲ ਸਕਿਆ। ਉਸ ਵੇਲੇ ਉਨ੍ਹਾਂ ਲਈ ਸਭ ਤੋਂ ਅਹਿਮ ਮਸਲਾ ਪਰਿਵਾਰ ਲਈ ਮਾਕੂਲ ਆਮਦਨੀ ਦਾ ਜੁਗਾੜ ਕਰਨਾ ਸੀ ਜੋ ਅਕਸਰ ਹਰ ਬੁੱਧੀਜੀਵੀ ਲਈ ਇੱਕ ਮਸਲਾ ਬਣਿਆ ਹੀ ਰਹਿੰਦਾ ਹੈ। ਖ਼ਾਸਕਰ ਉਨ੍ਹਾਂ ਬੁੱਧੀਜੀਵੀਆਂ ਲਈ ਕਿਸੇ ਦੇ ਵੀ ਰਹਿਮ ’ਤੇ ਨਾ ਪਲਣਾ ਚਾਹੁਣ। ਉਨ੍ਹਾਂ ਦਿਨਾਂ ’ਚ ਲਾਹੌਰ ਪਹਿਲਾਂ ਵਰਗਾ ਸ਼ਹਿਰ ਨਹੀਂ ਸੀ ਰਿਹਾ। ਨਾ ਪਹਿਲਾਂ ਵਾਲੀ ਚਹਿਲ ਪਹਿਲ ਸੀ, ਨਾ ਕੋਈ ਬਹੁਤਾ ਕਾਰੋਬਾਰ ਹੀ ਰਿਹਾ ਤੇ ਨਾ ਹੀ ਕਮਾਈ ਦੇ ਸਾਧਨਾਂ ਦੀ ਬਹੁਤਾਤ ਸੀ।
ਇੱਕ ਗੱਲ ਜ਼ਰੂਰ ਸੀ ਕਿ ਜੋ ਮੁਸਲਮਾਨ ਲੇਖਕ ਭਾਰਤ ਤੋਂ ਪਾਕਿਸਤਾਨ ਗਏ ਉਨ੍ਹਾਂ ਨੇ ਆਪਣੀਆਂ ਸਾਹਿਤਕ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਛੇਤੀ ਹੀ ਕਈ ਨਵੀਆਂ ਅਖ਼ਬਾਰਾਂ ਤੇ ਰਸਾਲੇ ਲਾਹੌਰ ਤੋਂ ਵੀ ਛਪਣੇ ਸ਼ੁਰੂ ਹੋ ਗਏ।
ਉਨ੍ਹਾਂ ਦਿਨਾਂ ’ਚ ਮੰਟੋ ਦੀਆਂ ਦੋ ਕਹਾਣੀਆਂ ਛਪੀਆਂ। ਇੱਕ ਦਾ ਨਾਂ ਸੀ ‘ਖੋਲ ਦੋ’ ਤੇ ਦੂਜੀ ਦਾ ਨਾਂ ਸੀ ‘ਠੰਢਾ ਗੋਸ਼ਤ’। ਇਹ ਕਹਾਣੀਆਂ ਛਪਣ ਤੋਂ ਤੁਰੰਤ ਬਾਅਦ ਮੰਟੋ ਦੇ ਵਿਰੁੱਧ ਪਾਕਿਸਤਾਨ ’ਚ ਬਵਾਲ ਖੜ੍ਹਾ ਹੋ ਗਿਆ। ਤੰਗਦਿਲ ਤੇ ਪਿਛਾਂਹ ਖਿੱਚੂ ਅਨਸਰਾਂ ਨੇ ਮੰਟੋ ਵਿਰੁੱਧ ਮੁਹਾਜ਼ ਖੜ੍ਹਾ ਕਰ ਦਿੱਤਾ। ਚੌਧਰੀ ਮੁਹੰਮਦ ਹੁਸੈਨ ਨੇ ਮੰਟੋ ਖ਼ਿਲਾਫ਼ ਕਚਹਿਰੀਆਂ ’ਚ ਕੇਸ ਖੜ੍ਹੇ ਕਰ ਦਿੱਤੇ। ਉਸ ਨੇ ਸਿਰਫ਼ ਮੰਟੋ ਦੇ ਵਿਰੁੱਧ ਨਹੀਂ ਸਗੋਂ ਉਨ੍ਹਾਂ ਮੈਗਜ਼ੀਨਾਂ ਤੇ ਰਸਾਲਿਆਂ ਦੇ ਸੰਪਾਦਕਾਂ ਤੇ ਪਬਲਿਸ਼ਰਾਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਤੇ ਮੈਗਜ਼ੀਨਾਂ ਦੇ ਛਪਣ ’ਤੇ ਵੀ ਪਾਬੰਦੀਆਂ ਲਗਵਾ ਦਿੱਤੀਆਂ।  ਵਕਤ ਦੀ ਨਜ਼ਾਕਤ ਨੂੰ ਵੇਖਦਿਆਂ ਮੈਗਜ਼ੀਨਾਂ ਦੇ ਪ੍ਰਕਾਸ਼ਕਾਂ ਨੇ ਮੰਟੋ ਦੀਆਂ ਰਚਨਾਵਾਂ ਛਾਪਣੀਆਂ ਬੰਦ ਕਰ ਦਿੱਤੀਆਂ। ਉਨ੍ਹਾਂ ਦਾ ਮੁੱਖ ਉਦੇਸ਼ ਮੈਗਜ਼ੀਨਾਂ ਦੀ ਸਰਕੂਲੇਸ਼ਨ ਵਧਾ ਕੇ ਵੱਧ ਤੋਂ ਵੱਧ ਕਮਾਈ ਕਰਨਾ ਸੀ।

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਨ੍ਹਾਂ ਦਿਨਾਂ ’ਚ ਮੰਟੋ ਨੇ ਰੋਜ਼ਾਨਾ ਅਖ਼ਬਾਰਾਂ ’ਚ ਵੀ ਆਪਣੇ ਲੇਖ ਛਪਵਾਉਣ ਲਈ ਹੱਥ ਅਜ਼ਮਾਏ ਤੇ ਰੋਜ਼ਾਨਾ ਅਫ਼ਕ ਵਿੱਚ ਉਨ੍ਹਾਂ ਦੇ ਕਈ ਲੇਖ ਤੇ ਰੇਖਾ-ਚਿੱਤਰ ਛਪਦੇ ਵੀ ਰਹੇ। ਰੇਖਾ-ਚਿੱਤਰਾਂ ਨੂੰ ਉਨ੍ਹਾਂ ਨੇ ‘ਗੰਜੇ ਫਰਿਸ਼ਤੇ’ ਨਾਂ ਦੀ ਪੁਸਤਕ ’ਚ ਸੰਗ੍ਰਹਿਤ ਵੀ ਕੀਤਾ। ਇਹ ਫ਼ਿਲਮ ਇੰਡਸਟਰੀ ’ਚ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੀ ਹਸਤੀਆਂ ਦੇ ਰੇਖਾ-ਚਿੱਤਰ ਸਨ, ਜਿਨ੍ਹਾਂ ਵਿੱਚ ਅਦਾਕਾਰ ਅਸ਼ੋਕ ਕੁਮਾਰ, ਸ਼ਿਆਮ, ਨਰਗਿਸ, ਹਸਰ ਕਸ਼ਮੀਰੀ ਤੇ ਇਸਮਤ ਚੁਗਤਾਈ ਆਦਿ ਸ਼ਾਮਲ ਸਨ।
ਮੰਟੋ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਰੇਖਾ-ਚਿੱਤਰ ਵੀ ਲਿਖਿਆ, ਜਿਸ ਦਾ ਟਾਈਟਲ ਸੀ ‘ਮੇਰੇ ਸਾਹਿਬ’। ਇਸ ਰੇਖਾ-ਚਿੱਤਰ ਲਈ ਪੂਰੀ ਜਾਣਕਾਰੀ ਮੰਟੋ ਨੇ ਹਨੀਫ ਆਜ਼ਾਦ ਕੋਲੋਂ ਹਾਸਲ ਕੀਤੀ ਜੋ ਮੁੰਬਈ ਰਹਿੰਦਿਆਂ ਕਾਇਦੇ ਆਜ਼ਮ ਦਾ ਕਾਰ ਡਰਾਈਵਰ ਸੀ। ਇਹ ਲੇਖ ਵੀ ਅਫ਼ਕ ਵਿੱਚ ਛਪ ਗਿਆ। ਇਸ ਲੇਖ ’ਚ ਕੁਝ ਟਿੱਪਣੀਆਂ ਅਜਿਹੀਆਂ ਵੀ ਸਨ ਜੋ ਕਾਇਦੇ ਆਜ਼ਮ ਦੀ ਦੀਨਾ ਵਾਡੀਆ ਨਾਲ ਹੋਈ ਸ਼ਾਦੀ ਨਾਲ ਸਬੰਧਤ ਸਨ। ਪਰ ਜਦੋਂ ਇਨ੍ਹਾਂ ਰੇਖਾ-ਚਿੱਤਰਾਂ ਨੂੰ ਪੁਸਤਕ ਦੇ ਰੂਪ ’ਚ ਛਾਪਿਆ ਗਿਆ ਤਾਂ ਇਹ ਟਿੱਪਣੀਆਂ ਹਟਾ ਦਿੱਤੀਆਂ ਗਈਆਂ।
ਮੰਟੋ ਦੀ ਲੇਖਣੀ ਦਾ ਵੱਖਰਾ ਹੀ ਸਟਾਈਲ ਸੀ। ਉਹ ਹਰ ਰੇਖਾ-ਚਿੱਤਰ ’ਚ ਭਰਪੂਰ ਜਾਣਕਾਰੀ ਦੇਣ ’ਚ ਵਿਸ਼ਵਾਸ ਰੱਖਦਾ ਸੀ। ਕਿਸੇ ਵੀ ਗੱਲ ’ਤੇ ਪਰਦਾ ਨਹੀਂ ਸੀ ਪਾਉਂਦਾ। ਮੰਟੋ ਸ਼ਬਦਾਂ ’ਚ ਹੇਰਾ-ਫੇਰੀ ਨਹੀਂ ਸਨ ਕਰਦੇ। ਮੰਟੋ ਉਹ ਕੁਝ ਹੀ ਲਿਖਦੇ ਸਨ ਜੋ ਉਹ ਵੇਖਦੇ ਸਨ। ਉਨ੍ਹਾਂ ਦਾ ਕਹਿਣਾ ਸੀ, ‘‘ਮੇਰੇ ਕੋਲ ਅਜਿਹਾ ਕੋਈ ਕੈਮਰਾ ਨਹੀਂ ਹੈ ਜਿਸ ਨਾਲ ਮੈਂ ਹਸਰ ਕਸ਼ਮੀਰੀ ਦੇ ਚਿਹਰੇ ਤੋਂ ਚੇਚਕ ਦੇ ਦਾਗ ਛੁਪਾ ਸਕਾਂ ਜਾਂ ਫਿਰ ਉਸ ਫਾਹਸ਼ ਭਾਸ਼ਾ ਦੀ ਵਰਤੋਂ, ਜੋ ਉਨ੍ਹਾਂ ਦੀ ਗੱਲਬਾਤ ’ਚ ਝਲਕਦੀ ਸੀ, ’ਤੇ ਕੋਈ ਪਰਦਾ ਪਾ ਲਵਾਂ।’’
ਉਸ ਦੌਰ ’ਚ ਮੰਟੋ ਹੁਰਾਂ ਨੂੰ ਬੜੀ ਹੀ ਤੰਗਦਸਤੀ ਵਿੱਚੋਂ ਗੁਜ਼ਰਨਾ ਪਿਆ। ਇੱਕ ਪਾਸੇ ਪਰਿਵਾਰ ਲਈ ਘਰ ਦਾ ਖਰਚ ਚਲਾਉਣ ਦੀ ਮਜਬੂਰੀ ਸੀ ਤੇ ਦੂਜੇ ਪਾਸੇ ਰੋਜ਼ ਸ਼ਾਮੀਂ ਸ਼ਰਾਬ ਦੀ ਲੱਤ ਨੂੰ ਪੂਰਾ ਕਰਨ ਦੀ ਮੂਜ਼ੀ ਬੀਮਾਰੀ। ਮੰਟੋ ਹੁਣ ਜੋ ਕੁਝ ਵੀ ਲਿਖਦੇ ਉਸ ਲਈ ਨਕਦ ਅਦਾਇਗੀ ਪੇਸ਼ਗੀ ’ਚ ਲੈਣ ਲਈ ਜ਼ਿੱਦ ਕਰਦੇ। ਬਾਅਦ ’ਚ ਤਾਂ ਜਦੋਂ ਉਹ ਮੈਗਜ਼ੀਨਾਂ ਲਈ ਲਿਖਣ ਲੱਗ ਪਏ ਤਾਂ ਮੈਗਜ਼ੀਨਾਂ ਦੇ ਦਫ਼ਤਰਾਂ ’ਚ ਹੀ ਜਾ ਕੇ ਪੇਪਰ ਤੇ ਪੈੱਨ ਲੈ ਕੇ ਉੱਥੇ ਬੈਠ ਕੇ ਹੀ ਲਿਖਦੇ ਤੇ ਇਵਜ਼ਾਨਾ ਲੈ ਕੇ ਹੀ ਦਫ਼ਤਰੋਂ ਬਾਹਰ ਨਿਕਲਦੇ।
ਹੁਣ ਮੰਟੋ ਉਹ ਮੰਟੋ ਨਹੀਂ ਰਹੇ ਜੋ ਸੰਨ 1948 ’ਚ ਭਾਰਤ ਤੋਂ ਲਾਹੌਰ ਆਉਣ ਵੇਲੇ ਸਨ। ਸੰਨ 1948 ’ਚ ਮੰਟੋ ਦੇ ਚਿਹਰੇ ’ਤੇ ਕਸ਼ਮੀਰੀ ਹੋਣ ਨਾਤੇ ਇੱਕ ਤਾਜ਼ਗੀ ਹੁੰਦੀ ਸੀ, ਅੱਖਾਂ ’ਚ ਲਿਸ਼ਕ ਤੇ ਸਿਰ ’ਤੇ ਭੂਰੇ ਵਾਲ। ਤਦ ਉਹ ਗਬਾਡੀਨ ਦੀ ਸਾਫ਼-ਸੁਥਰੀ ਅਚਕਨ (ਸ਼ੇਰਵਾਨੀ) ਤੇ ਸਿਲਕੀ ਕੱਪੜੇ ਦੀ ਬੰਨ੍ਹੀ ਹੋਈ ਸਲਵਾਰ ਤੇ ਪੈਰ ’ਚ ਸਲੀਮ ਸ਼ਾਹੀ ਜੁੱਤੀਆਂ ਪਹਿਨਦੇ ਸਨ ਪਰ ਲੋੜਾਂ ਦੀ ਪੂਰਤੀ ਦਾ ਭਾਰ ਚੁੱਕ-ਚੁੱਕ ਕੇ ਮੰਟੋ ਅੰਦਰੋ-ਅੰਦਰ ਪੂਰੀ ਤਰ੍ਹਾਂ ਘਿਸ ਗਿਆ ਸੀ। ਉਨ੍ਹਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਸਿਰ ਦੇ ਵਾਲ ਚਿੱਟੇ ਹੋ ਗਏ ਸੀ ਤੇ ਸੰਨ 1950 ’ਚ ਜਦੋਂ ਮੰਟੋ ਆਪਣੀ ਕਹਾਣੀ ‘ਟੋਭਾ ਟੇਕ ਸਿੰਘ’ ਸੁਣਾਉਣ ਲਈ ਵਾਈ.ਐੱਮ.ਸੀ.ਏ. ਦੇ ਹਾਲ ’ਚ ਗਏ ਤਾਂ ਉਹ ਆਪਣੀ ਉਮਰ ਤੋਂ ਕਈ ਸਾਲ ਵਡੇਰੇ ਲਗ ਰਹੇ ਸਨ। ਉਨ੍ਹਾਂ ਦੇ ਕੋਟ ਦਾ ਕਾਲਰ ਉਲਟਾਇਆ ਹੋਇਆ ਸੀ। ਵੱਡੀਆਂ-ਵੱਡੀਆਂ ਅੱਖਾਂ ਜਿਨ੍ਹਾਂ ’ਤੇ ਮੋਟੇ-ਮੋਟੇ ਸ਼ੀਸ਼ਿਆਂ ਵਾਲੀ ਐਨਕ ਲੱਗੀ ਹੋਈ ਸੀ, ਉਸ ਦੇ ਸ਼ੀਸ਼ਿਆਂ ਦੇ ਪਿੱਛੇ ਬੁਝੀਆਂ-ਬੁਝੀਆਂ ਪੀਲੀਆਂ ਅੱਖਾਂ ਸਨ ਪਰ ਮੰਟੋ ਸਾਹਿਬ ਨੇ ਆਪਣੀ ਕਹਾਣੀ ਆਪਣੇ ਅਨੋਖੇ ਡਰਾਮੈਟਿਕ ਢੰਗ ਨਾਲ ਹੀ ਪੇਸ਼ ਕੀਤੀ। ਜਦੋਂ ਕਹਾਣੀ ਪੜ੍ਹੀ ਗਈ ਉਸ ਹਾਲ ’ਚ ਪੂਰਾ ਸਨਾਟਾ ਸੀ, ਖਾਮੋਸ਼ੀ ਸੀ ਤੇ ਹਰ ਸੁਣਨ ਵਾਲੇ ਦੀਆਂ ਅੱਖਾਂ ’ਚ ਸੀ ਹੰਝੂਆਂ ਦਾ ਝਨਾਅ।
ਆਪਣੇ ਆਖ਼ਰੀ ਦਿਨਾਂ ’ਚ ਭਾਵੇਂ ਮੰਟੋ ਪਾਕਟੀ ਹਾਊਸ ’ਚ ਸੱਜਦੀਆਂ ਸਾਹਿਤਕ ਮਹਿਫ਼ਲਾਂ ਤੇ ਹੋਰ ਕਈ ਅੰਜਮਨਾਂ ’ਚ ਬਾਕਾਇਦਗੀ ਨਾਲ ਜਾਂਦੇ ਰਹੇ ਪਰ ਉਹ ਪਹਿਲਾਂ ਵਾਲੇ ਮੰਟੋ ਨਹੀਂ ਸਨ ਰਹੇ। ਉਨ੍ਹਾਂ ਦੇ ਸੁਭਾਅ ’ਚ ਬਹੁਤ ਵੱਡਾ ਪਰਿਵਰਤਨ ਆਉਣ ਲੱਗ ਪਿਆ ਸੀ। ਪਹਿਲਾਂ ਹਰ ਮਹਿਫ਼ਿਲ ’ਚ ਜਿੱਥੇ ਉਹ ਹਾਸਾ ਮਜ਼ਾਕ ਕਰਦੇ ਰਹਿੰਦੇ ਤੇ ਮਹਿਫ਼ਿਲ ਦੀ ਜਿੰਦ-ਜਾਨ ਬਣੇ ਰਹਿੰਦੇ ਸਨ, ਹੁਣ ਜਦੋਂ ਉਹ ਕੋਈ ਵੀ ਆਪਣੀ ਲਿਖਤ ਪੜ੍ਹਦੇ ਤਾਂ ਉਸ ’ਤੇ ਕੀਤੀ ਟਿੱਪਣੀ ਤੇ ਨੁਕਤਾਚੀਨੀ ਨੂੰ ਉਹ ਬਰਦਾਸ਼ਤ ਨਹੀਂ ਸਨ ਕਰ ਸਕਦੇ। ਆਲੋਚਕਾਂ ਦੀਆਂ ਗੱਲਾਂ ਸੁਣ ਕੇ ਉਹ ਭੜਕ ਉੱਠਦੇ। ਇੱਕ ਵਕਤ ਸੀ ਜਦੋਂ ਮੰਟੋ ਹੁਰਾਂ ਨੂੰ ਹਰ ਮਹਿਫ਼ਿਲ ’ਚ ਖੁਸ਼-ਆਮਦੀਦ ਕਿਹਾ ਜਾਂਦਾ ਸੀ ਤੇ ਹੁਣ ਉਹ ਵੇਲਾ ਆ ਗਿਆ ਸੀ ਜਦੋਂ ਲੋਕ ਉਨ੍ਹਾਂ ਤੋਂ ਦੂਰ ਰਹਿਣਾ ਹੀ ਨਿਆਮਤ ਸਮਝਦੇ ਸਨ। ਦਰਅਸਲ ਉਨ੍ਹਾਂ ਦੇ ਕਦਰਦਾਨਾਂ ਨੂੰ ਇਸ ਗੱਲ ਦਾ ਵੀ ਡਰ ਲੱਗਾ ਰਹਿੰਦਾ ਕਿ ਕਿਧਰੇ ਮੰਟੋ ਉਨ੍ਹਾਂ ਕੋਲੋਂ ਕੁਝ ਰੁਪਏ ਉਧਾਰ ਹੀ ਨਾ ਮੰਗ ਲਵੇ।

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜ਼ਿੰਦਗੀ ਦੇ ਆਖ਼ਰੀ ਦਿਨਾਂ ’ਚ ਜਿਉਂਦੇ ਰਹਿਣ ਲਈ ਉਨ੍ਹਾਂ ਨੂੰ ਕਾਫ਼ੀ ਕਸ਼ਮਕਸ਼ ਕਰਨੀ ਪਈ। ਲਾਹੌਰ ’ਚ ਰਹਿੰਦਿਆਂ ਹੀ ਉਨ੍ਹਾਂ ਕਈ ਲਾਜਵਾਬ ਕਹਾਣੀਆਂ ਵੀ ਲਿਖੀਆਂ।
ਮੰਟੋ ਹੁਰਾਂ ਦੇ ਲਿਖਣ ਦੇ ਢੰਗ ’ਚ ਇੱਕ ਜਾਦੂਈ ਚਮਤਕਾਰ ਸੀ। ਉਹ ਆਪਣੇ ਵੱਲੋਂ ਕੁਝ ਵੀ ਨਹੀਂ ਸਨ ਕਹਿੰਦੇ, ਸਿਰਫ਼ ਹਕੀਕਤ ਹੀ ਬਿਆਨ ਕਰਦੇ ਸਨ। ਉਨ੍ਹਾਂ ਦੀ ਸ਼ਬਦਾਂ ਦੀ ਚੋਣ ਆਪ ਮੁਹਾਰੇ ਬੋਲਦੀ ਸੀ।
ਦਰਅਸਲ ਮੰਟੋ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ’ਚ ਬੜੀ ਹੀ ਤੇਜ਼ਕਦਮੀ ਨਾਲ ਮੌਤ ਦੇ ਮੂੰਹ ਵੱਲ ਦੌੜ ਰਿਹਾ ਸੀ। ਸਸਤੀ ਦੇਸੀ ਸ਼ਰਾਬ ਪੀ ਕੇ ਉਨ੍ਹਾਂ ਨੂੰ ਲਿਵਰ ਦੀ ਬੀਮਾਰੀ ਹੋ ਗਈ। ਮੰਟੋ ਨੂੰ ਲਾਹੌਰ ਰਹਿੰਦਿਆਂ ਆਪਣੀ ਜ਼ਿੰਦਗੀ ਦੇ ਉਹ ਦਿਨ ਯਾਦ ਆਉਂਦੇ ਜਦੋਂ ਉਨ੍ਹਾਂ ਨੂੰ ਕੋਈ ਫ਼ਿਕਰ-ਫਾਕਾ ਨਹੀਂ ਸੀ ਹੁੰਦਾ, ਪਰ ਉਹ ਦਿਨ ਭਲਾ ਕਿੱਥੋਂ ਮੁੜਨੇ ਸਨ? 42 ਸਾਲਾਂ ਦੀ ਉਮਰ ’ਚ ਹੀ ਉਨ੍ਹਾਂ ਦਾ ਇੰਤਕਾਲ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਉਨ੍ਹਾਂ ਦੀ ਪਤਨੀ ਸਾਫੀਆ ਤੇ ਤਿੰਨ ਬੇਟੀਆਂ ਸਨ।
ਸੰਨ 2005 ’ਚ ਮੰਟੋ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦੀ ਯਾਦ ’ਚ ਇੱਕ ਪੋਸਟਲ ਸਟੈਂਪ ਜਾਰੀ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਮੰਟੋ ਦੀਆਂ ਲਿਖਤਾਂ ’ਤੇ ਝਾਤ ਮਾਰਨ ’ਤੇ ਪਤਾ ਲੱਗਦਾ ਹੈ ਕਿ ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਦੀ ਵਿਚਾਰਧਾਰਾ ਸਮਾਜਵਾਦੀ ਤੇ ਖੱਬੇ-ਪੱਖੀ ਰੁਚੀਆਂ ਤੋਂ ਪ੍ਰਭਾਵਿਤ ਸੀ ਪਰ ਹੌਲੀ-ਹੌਲੀ ਇਸ ਵਿਚਾਰਧਾਰਾ ’ਚ ਕਾਫ਼ੀ ਤਬਦੀਲੀ ਆਉਣ ਲੱਗ ਪਈ। ਦੇਸ਼ ਦੀ ਵੰਡ ਨੇ ਉਨ੍ਹਾਂ ਦੀ ਚੇਤਨਾ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਦਾ ਅਸਰ ਇਹ ਹੋਇਆ ਕਿ ਉਨ੍ਹਾਂ ਦੀ ਚੇਤਨਾ ਤੇ ਸੋਚਣ ਦਾ ਢੰਗ ਵੀ ਬਦਲ ਗਿਆ। ਦੇਸ਼ ਦੀ ਵੰਡ ਵੇਲੇ ਉਨ੍ਹਾਂ ਨੇ ਮਨੁੱਖੀ ਕਦਰਾਂ-ਕੀਮਤਾਂ ਨੂੰ ਡਿੱਗਦੇ ਹੋਏ ਵੇਖਿਆ ਸੀ, ਜਿਸ ਕਰ ਕੇ ਉਨ੍ਹਾਂ ਦੀ ਸੋਚ ਦਾ ਫੋਕਸ ਰੋਸ਼ਨੀ ਵੱਲੋਂ ਹਟ ਕੇ ਹਨੇਰਿਆਂ ਵੱਲ ਸ਼ਿਫਟ ਹੋ ਗਿਆ। ਮੰਟੋ ਨੇ ਕੁਝ ਦਿਨ ਪਾਗਲਖਾਨੇ ਵਿੱਚ ਵੀ ਕੱਟੇ। ਉਸ ਦੌਰਾਨ ਉਨ੍ਹਾਂ ਜੋ ਕੁਝ ਵੀ ਦੇਖਿਆ ਉਸ ਦੇ ਆਧਾਰ ’ਤੇ ‘ਟੋਭਾ ਟੇਕ ਸਿੰਘ’ ਕਹਾਣੀ ਲਿਖੀ। ਕਹਾਣੀ ਆਪਣੇ ਆਪ ’ਚ ਇੱਕ ਬਹੁਤ ਵੱਡਾ ਦੁਖਾਂਤ ਤਾਂ ਹੈ ਹੀ ਪਰ ਉਸ ਵਿੱਚ ਕਾਮੇਡੀ ਦਾ ਧੂੜਾ ਵੀ ਨਜ਼ਰੀਂ ਪੈਂਦਾ ਹੈ।
ਮੰਟੋ ਹੁਰਾਂ ’ਤੇ ਕਈ ਜਗ੍ਹਾ ਭਾਰਤ ਤੇ ਪਾਕਿਸਤਾਨ ’ਚ ਕਈ ਮੁਕੱਦਮੇ ਵੀ ਚੱਲੇ ਸੀ। ਸੰਨ 1947 ਤੋਂ ਪਹਿਲਾਂ ਤਿੰਨ ਭਾਰਤ ’ਚ ਤੇ 1947 ਤੋਂ ਬਾਅਦ ਤਿੰਨ ਮੁਕੱਦਮੇ ਪਾਕਿਸਤਾਨ ’ਚ ਵੀ। ਇਨ੍ਹਾਂ ਕੋਰਟ ਕੇਸਾਂ ਨੇ ਵੀ ਉਨ੍ਹਾਂ ਦੀ ਮਾਨਸਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਤੇ ਮੰਟੋ ਹੌਲੀ-ਹੌਲੀ ਇਕੱਲੇਪਣ ਦਾ ਸ਼ਿਕਾਰ ਹੋ ਗਏ।
ਮੰਟੋ ਹੁਰਾਂ ਜ਼ਿੰਦਗੀ ਦੇ ਹਰ ਪੱਖ ’ਤੇ ਲਿਖਿਆ। ਉਨ੍ਹਾਂ ਰੰਡੀਆਂ, ਬੁਲਾਰਿਆਂ ਤੇ ਦੱਲਿਆਂ ਬਾਰੇ ਤਾਂ ਲਿਖਿਆ ਹੀ ਪਰ ਮਰਦ-ਔਰਤ ਦੇ ਸਬੰਧਾਂ ਨੂੰ ਲੈ ਕੇ ਵੀ ਰੱਜ ਕੇ ਲਿਖਿਆ। ਉਨ੍ਹਾਂ ਦੀ ਨਜ਼ਰ ਵਿੱਚ ਸਾਡੇ ਸਮਾਜ ’ਚ ਔਰਤ ਨੂੰ ਇੱਕ ‘ਕਮੋਡਿਟੀ’ ਸਮਝ ਕੇ ਵਰਤਿਆ ਜਾਂਦਾ ਹੈ। ਮਰਦ ਔਰਤ ਨੂੰ ਜ਼ਰ-ਖ੍ਰੀਦ ਗੁਲਾਮ ਸਮਝਦਾ ਹੈ ਤੇ ਉਸ ਨਾਲ ਦੁਰਵਿਵਹਾਰ ਕਰਦਾ ਹੈ।
ਕਈ ਜਗ੍ਹਾ ਲੱਗਦਾ ਹੈ ਕਿ ਮੰਟੋ ਸੈਕਸ ਨੂੰ ਲੈ ਕੇ ਕਈ ਹੱਦਾਂ ਪਾਰ ਵੀ ਕਰ ਜਾਂਦੇ ਹਨ। ਜੇ ਗਹੁ ਨਾਲ ਵੇਖਿਆ ਜਾਏ ਤਾਂ ਮੰਟੋ ਦੀਆਂ ਲਿਖਤਾਂ ਵਿੱਚੋਂ ਝਲਕਦੇ ਵਰਤਾਰੇ ਲਈ ਸਾਡਾ ਆਪਣਾ ਸਮਾਜ ਹੀ ਜ਼ਿੰਮੇਵਾਰ ਜਾਪਦਾ ਹੈ। ਕਈ ਨਾਰੀ ਲੇਖਕਾਂ ਦੀ ਰਾਏ ਹੈ ਕਿ ਮੰਟੋ ਨੇ ਔਰਤ ਨਾਲ ਹੋ ਰਹੀ ਬਦਸਲੂਕੀ ਦੇ ਪਾਜ ਖੋਲ੍ਹ ਕੇ ਉਨ੍ਹਾਂ ਦੀ ਅਣਖ ਨੂੰ ਪੁਨਰਸਥਾਪਿਤ ਕਰਨ ਦਾ ਯਤਨ ਕੀਤਾ ਹੈ।
ਦਰਅਸਲ ਮੰਟੋ ਹੁਰੀਂ ਸਚਾਈ ਦੇ ਪੈਰੋਕਾਰ ਸਨ। ਸੱਚ ਜੋ ਹਮੇਸ਼ਾਂ ਕੌੜਾ ਹੁੰਦਾ ਹੈ। ਮੂਲ ਰੂਪ ’ਚ ਇਹ ਸੱਚ ਦੀ ਹੀ ਬਿਆਨਬਾਜ਼ੀ ਸੀ ਜਿਸ ਕਰ ਕੇ ਮੰਟੋ ਹੁਰਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ਬਾਰ-ਬਾਰ ਕਟਹਿਰਿਆਂ ’ਚ ਖੜ੍ਹਾ ਕੀਤਾ। ਇਸ ਕਰ ਕੇ ਹੀ ਉਨ੍ਹਾਂ ਦੀਆਂ ਲਿਖਤਾਂ ਦੇ ਛਪਣ ’ਤੇ ਪਾਬੰਦੀ ਲੱਗਦੀ ਰਹੀ। ਸੱਚ ਬਿਆਨ ਕਰਨ ਕਰਕੇ ਮੰਟੋ ਹੁਰਾਂ ’ਤੇ ਕਈ ਮੁਕੱਦਮੇ ਵੀ ਚੱਲੇ ਪਰ ਕਿਸੇ ਵੀ ਮੁਕੱਦਮੇ ’ਚ ਉਨ੍ਹਾਂ ਨੂੰ ਦੋਸ਼ੀ ਨਹੀਂ ਸੀ ਪਾਇਆ ਗਿਆ।
ਮੰਟੋ ਹਮੇਸ਼ਾਂ ਮਨੁੱਖੀ ਮਾਨਸਿਕਤਾ ਦੀਆਂ ਕਈ ਪਰਤਾਂ ਖੋਲ੍ਹਦਾ ਰਿਹਾ। ਕਦੀ ਇਹ ਪਰਤਾਂ ਮਾਨਵੀ ਹੁੰਦੀਆਂ ਸਨ ਤੇ ਕਦੀ ਅਮਾਨਵੀ ਵੀ। ਮੰਟੋ ਹੁਰੀਂ ਭਲੀ-ਭਾਂਤ ਕੁਝ ਉਨ੍ਹਾਂ ਪਰਤਾਂ ਨੂੰ ਉਧੇੜਦੇ-ਬੁਣਦੇ ਨਜ਼ਰੀਂ ਪੈਂਦੇ ਹਨ ਜਿਸ ਵਿੱਚ ਹੈਵਾਨੀਅਤ ਵੀ ਹੈ ਤੇ ਵਹਿਸ਼ੀਪਣ ਵੀ। ਮੰਟੋ ਮਨੁੱਖੀ ਮਾਨਸਿਕਤਾ ਦੀ ਉਹ ਪਰਤ ਵੀ ਖੋਲ੍ਹਦਾ ਨਜ਼ਰੀ ਪੈਂਦਾ ਹੈ ਜਦੋਂ ਭੀੜ ਦਾ ਹਿੱਸਾ ਬਣ ਕੇ ਮਨੁੱਖ ਦੀ ਮਾਨਸਿਕਤਾ ’ਤੇ ਪਾਗਲਪਣ ਦਾ ਭੂਤ ਸਵਾਰ ਹੋ ਜਾਂਦਾ ਹੈ ਤੇ ਬੰਦਾ, ਬੰਦਾ ਹੀ ਨਹੀਂ ਰਹਿੰਦਾ।
ਕਈ ਵਾਰੀ ਮੰਟੋ ਹੁਰਾਂ ਦਾ ਮੁਕਾਬਲਾ ਡੀ.ਐੱਚ. ਲਾਰੰਸ ਨਾਲ ਵੀ ਕੀਤਾ ਜਾਂਦਾ ਹੈ ਕਿਉਂਕਿ ਉਹ ਬੇਬਾਕ ਹੋ ਕੇ ਉਨ੍ਹਾਂ ਵਿਸ਼ਿਆਂ ਬਾਰੇ ਵੀ ਕਲਮ ਚੁੱਕ ਲੈਂਦੇ ਹਨ ਜੋ ਸਮਾਜ ’ਚ ਵਰਜਿਤ ਮੰਨੇ ਜਾਂਦੇ ਹਨ। ਮੰਟੋ ਹੁਰੀ ਲਿਖਦੇ ਹਨ, ‘‘ਜੇ ਤੁਹਾਨੂੰ ਮੇਰੀਆਂ ਕਹਾਣੀਆਂ ਲੱਚਰਪੁਣੇ ਕਰ ਕੇ ਗੰਦੀਆਂ ਲੱਗਦੀਆਂ ਹਨ। ਉਸ ਵਿੱਚ ਮੇਰਾ ਕੋਈ ਦੋਸ਼ ਨਹੀਂ ਕਿਉਂਕਿ ਅਸੀਂ ਜਿਸ ਸਮਾਜ ’ਚ ਰਹਿੰਦੇ ਹਾਂ, ਉਸ ਦਾ ਅਕਸ ਹੀ ਮੇਰੀਆਂ ਰਚਨਾਵਾਂ ’ਚ ਹੁੰਦਾ ਹੈ।’’ ਇੱਕ ਹੋਰ ਜਗ੍ਹਾ ਉਹ ਲਿਖਦੇ ਹਨ, ‘‘ਇੱਕ ਲੇਖਕ ਤਦ ਹੀ ਕਲਮ ਚੁੱਕਦਾ ਹੈ, ਜਦੋਂ ਉਸ ਦੀ ਸੰਵੇਦਨਸ਼ੀਲਤਾ ’ਚ ਕੋਈ ਕੰਡਾ ਚੁਭਣ ਲਗ ਪੈਂਦਾ ਹੈ।’’
ਮੰਟੋ ਨੂੰ ਥੋੜ੍ਹੇ ਸ਼ਬਦਾਂ ’ਚ ਬਹੁਤ ਕੁਝ ਕਹਿਣ ਦਾ ਵੱਲ ਵੀ ਆਉਂਦਾ ਹੈ। ਉਨ੍ਹਾਂ ਨੇ ਕਈ ਮਿੰਨੀ ਕਹਾਣੀਆਂ ਵੀ ਲਿਖੀਆਂ ਹਨ। ਜੇ ਉਨ੍ਹਾਂ ਨੂੰ ਸਾਂਝੇ ਹਿੰਦ-ਪਾਕਿ ਦੇ ਸਾਹਿਤ ’ਚ ਮਿੰਨੀ ਕਹਾਣੀ ਦਾ ਪਿਤਾਮਾ ਕਿਹਾ ਜਾਏ ਤਾਂ ਅਤਿਕਥਨੀ ਨਹੀਂ ਹੋਵੇਗੀ।

18 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਬਹੁਤ...ਧਨਵਾਦ...ਬਿੱਟੂ ਜੀ....ਏਨੀ ਮੇਹਨਤ ਕਰਕੇ ਸਾਰੀਆਂ ਨਾਲ ਜਾਣਕਾਰੀਆ ਸਾਝੀਆ  ਕਰਨ ਲਈ...  Thanks

19 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

19 Mar 2012

Reply