Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਆਦਤ ਹਸਨ ਮੰਟੋ ਦੀ ਜਨਮ ਸ਼ਤਾਬਦੀ ’ਤੇ ਇੱਕ ਸਜਦਾ

ਦੱਖਣੀ ਏਸ਼ੀਆ ਦੇ ਪ੍ਰਸਿੱਧ ਅਫ਼ਸਾਨਾ-ਨਿਗਾਰ ਅਤੇ ਅਤਿ ਸੰਵੇਦਨਸ਼ੀਲ ਲੇਖਕ ਸਆਦਤ ਹਸਨ ਮੰਟੋ ਦਾ ਜਨਮ 11 ਮਈ, 1912 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਵਿੱਚ ਪੈਂਦੇ ਪਿੰਡ ਪਪੜੌਦੀ ਵਿਖੇ ਹੋਇਆ। ਸਆਦਤ ਹਸਨ ਮੰਟੋ ਦਾ ਪਰਿਵਾਰਕ ਪਿਛੋਕੜ ਕਸ਼ਮੀਰੀ ਮੁਸਲਮਾਨਾਂ ਦੇ ਇੱਕ ਬੈਰਿਸਟਰ ਪਰਿਵਾਰ ਨਾਲ ਬਾ-ਵਾਸਤਾ ਹੈ। ਇਹ ਦੁੱਖ ਦੀ ਗੱਲ ਹੈ ਕਿ ਇਸ ਅਤਿ ਸੰਵੇਦਨਸ਼ੀਲ ਕਲਮਗੀਰ ਦੇ ਸੀਮਤ ਜੀਵਨ ਕਾਲ ਦੀ ਅਧੂਰੀ ਗਾਥਾ ਦਾ ਅੰਤ 18 ਜਨਵਰੀ, 1955 ਨੂੰ ਲਾਹੌਰ (ਪਾਕਿਸਤਾਨ) ਵਿੱਚ ਹੋ ਗਿਆ ਤੇ ਉਹ 42 ਵਰ੍ਹਿਆਂ ਦੀ ਭਰ ਜਵਾਨੀ ਦੀ ਉਮਰ ਵਿੱਚ ਹੀ ਸਪੁਰਦ-ਏ-ਖ਼ਾਕ ਹੋ ਗਏ। ਆਪਣੇ ਇਸ ਸੀਮਤ ਜੀਵਨ ਕਾਲ ਵਿੱਚ ਮੰਟੋ ਨੇ ਨਾਮਣਾ ਯੋਗ ਪੁਲਾਂਘਾਂ ਪੁੱਟੀਆਂ। ਭਾਵੇਂ ਸਆਦਤ ਹਸਨ ਮੰਟੋ ਹੁਰਾਂ ਜ਼ਿਆਦਾਤਰ ਉਰਦੂ ਵਿੱਚ ਹੀ ਲਿਖਿਆ ਪਰ ਉਨ੍ਹਾਂ ਦੁਆਰਾ ਲਿਖੇ ਉਪਨਿਆਸ ਤੇ ਨਾਵਲ ਸਾਹਿਤ ਨੂੰ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦਤ ਕੀਤਾ ਗਿਆ। ਮੰਟੋ ਦੀਆਂ ਬਹੁ-ਚਰਚਿਤ ਲਿਖਤਾਂ ਵਿੱਚ ਠੰਢਾ ਗੋਸ਼ਤ, ਟੋਭਾ ਟੇਕ ਸਿੰਘ, ਬੂ, ਖੋਲ੍ਹ ਦੋ, ਧੂੰਆਂ, ਆਤਿਸ਼ ਪਾਰੇ, ਸਿਆਹ ਹਾਸ਼ੀਏ, ਸੜਕ ਕੇ ਕਿਨਾਰੇ, ਸ਼ਿਕਾਰੀ ਔਰਤੇਂ, ਰੱਤੀ ਮਾਸ਼ਾ, ਕਾਲੀ ਸਲਵਾਰ, ਖਾਲੀ ਬੋਤਲੇਂ, ਸਰਕੰਦੋਂ ਕੇ ਪੀਛੇ, ਮੰਟੋ ਕੇ ਅਫ਼ਸਾਨੇ ਸ਼ਾਮਲ ਹਨ।
ਸਆਦਤ ਹਸਨ ਮੰਟੋ ਦਿੱਲੀ ਵਿੱਚ ਆਲ ਇੰਡੀਆ ਰੇਡੀਓ ਦੀ ਉਰਦੂ ਸੇਵਾ ਲਈ ਵਾਰਤਾ ਅਤੇ ਨਾਟਕ ਲਿਖਣ ਦਾ ਕਾਰਜ ਵੀ ਕਰਦੇ ਰਹੇ। ਉਨ੍ਹਾਂ ਕਈ ਫ਼ਿਲਮਾਂ ਲਈ ਕਹਾਣੀਆਂ ਵੀ ਲਿਖੀਆਂ। ਮੰਟੋ ਸਾਹਿਬ ਦੀਆਂ ਨਿੱਕੀਆਂ ਕਹਾਣੀਆਂ ਦੇ 22 ਸੰਗ੍ਰਹਿ, ਇੱਕ ਨਾਵਲ, ਰੇਡੀਓ ਨਾਟਕਾਂ ਦੇ 5 ਸੰਗ੍ਰਹਿ, 3 ਨਿਬੰਧ ਸੰਗ੍ਰਹਿ ਮੌਜੂਦ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਸਵੈ-ਜੀਵਨੀ ’ਤੇ ਅਧਾਰਤ ਰੇਖਾ ਚਿੱਤਰਾਂ ਦੇ ਵੀ ਦੋ ਸੰਗ੍ਰਹਿ ਉਪਲਬਧ ਹਨ। ਉਨ੍ਹਾਂ ਦੀਆਂ ਕਥਾ-ਕਹਾਣੀਆਂ ਦੀ ਪਿੱਠ ਭੂਮੀ ਤੇ ਵਿਸ਼ਾ-ਵਸਤੂ ’ਤੇ ਇੱਧਰਲਾ ਤੇ ਉੱਧਰਲਾ ਪੰਜਾਬ ਹੀ ਭਾਰੂ ਰਿਹਾ। ਜਿਸ ਦਰਦ ਨਾਲ ਮੰਟੋ ਨੇ 1947 ਦੇ ਲਹੂ-ਲੁਹਾਣ ਬਟਵਾਰੇ ਦੇ ਸੰਤਾਪ ਅਤੇ ਉਸ ਸਮੇਂ ਦੇ ਮਨੁੱਖੀ ਮਨ ਵਿੱਚ ਉਪਜੀ ਦਰਿੰਦਗੀ ਅਤੇ ਪੀੜਾ, ਦੋਵਾਂ ਨੂੰ ਬਿਆਨ ਕੀਤਾ ਹੈ, ਉਸ ਨੂੰ ਪੜ੍ਹ ਕੇ ਅੱਜ ਵੀ ਮਨ ਕੁਰਲਾ ਉੱਠਦਾ ਹੈ।
ਮੰਟੋ ਦੇ ਮਨੋਵੇਗ ਦਾ ਵਿਸ਼ਲੇਸ਼ਣ ਜੇ ਇਨਸਾਨੀ ਫਿਤਰਤ ਦੇ ਰਵੱਈਏ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸ਼ਾਇਦ ਹੀ 20ਵੀਂ ਸਦੀ ਵਿੱਚ ਉਸ ਦੇ ਪਾਏ ਦਾ ਕੋਈ ਹੋਰ ਅਫ਼ਸਾਨਾ ਨਿਗਾਰ ਹੋਵੇ। ਬਾਵਜੂਦ ਇਸ ਪਹਿਲੂ ਦੇ ਕਿ ਉਹ ਇੱਕ ਵਿਵਾਦਪੂਰਨ ਕਿਰਦਾਰ ਸਨ ਪਰ ਜਦੋਂ ਉਹ ਦੇਸ਼ ਦੇ ਬਟਵਾਰੇ ਸਮੇਂ, ਬਟਵਾਰੇ ਤੋਂ ਪਹਿਲਾਂ ਅਤੇ ਬਟਵਾਰੇ ਤੋਂ ਬਾਅਦ ਵਿੱਚ ਪਸਰੀ ਸਮੂਹਿਕ ਦਰਿੰਦਗੀ ਅਤੇ ਪਾਗਲਪਣ ਨੂੰ ਕਲਮਬੱਧ ਕਰਦੇ ਹਨ ਤਾਂ ਹੋਰ ਕਿਸੇ ਵੀ ਲੇਖਕ ਦੀ ਕਲਮ, ਸਆਦਤ ਹਸਨ ਮੰਟੋ ਦੀ ਕਲਮ ਦੀ ਕਰੁਣਾਮਈ ਦਾਸਤਾਂ ਦੇ ਨੇੜੇ-ਤੇੜੇ ਵੀ ਨਹੀਂ ਢੁੱਕਦੀ।
ਮੰਟੋ ਨੇ ਆਪਣੇ ਸਾਹਿਤਕ ਸਫ਼ਰ ਦੀ ਪਹਿਲੀ ਪਾਰੀ ਵਿਕਟਰ ਹਿਊਗੋ, ਆਸਕਰ ਵਾਈਲਡ ਜਿਹੇ ਕੱਦਾਵਰ ਸਾਹਿਤ ਸ਼ਾਸਤਰੀਆਂ ਦੀਆਂ ਉੱਤਮ ਕ੍ਰਿਤਾਂ ਦੇ ਅਨੁਵਾਦ ਨਾਲ ਸ਼ੁਰੂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਚੈਖਵ ਅਤੇ  ਗੋਰਕੀ ਜਿਹੇ ਮਹਾਨ ਰੂਸੀ ਲੇਖਕਾਂ ਦੀਆਂ ਉੱਤਮ ਲਿਖਤਾਂ ਦੇ ਅਨੁਵਾਦ ਵੀ ਕੀਤੇ। ਇਨ੍ਹਾਂ ਸਾਰਿਆਂ ਦੇ ਸਾਂਝੇ ਪ੍ਰਭਾਵ ਨੇ ਉਸ ਦੇ ਮਨ ਅੰਦਰ ਆਪਣੇ-ਆਪ ਦੀ ਤਲਾਸ਼ ਦੀ ਜਗਿਆਸਾ ਜਗਾ ਦਿੱਤੀ। ਇਸੇ ਤਲਾਸ਼ ਵਿੱਚੋਂ ਉਸ ਦੀ ਪਹਿਲੀ ਕਹਾਣੀ ‘ਤਮਾਸ਼ਾ’ ਦਾ ਜਨਮ ਹੋਇਆ, ਜੋ ਅੰਮ੍ਰਿਤਸਰ ਦੇ ਜ਼ਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ’ਤੇ ਅਧਾਰਤ ਸੀ। ਬਾਅਦ ਵਿੱਚ ਉਸ ਦੀਆਂ ਲਿਖਤਾਂ ਦੇ ਨਕਸ਼ਾਂ ਵਿੱਚ ਵਧੇਰੇ ਕਰਕੇ ਮਨੁੱਖੀ ਮਨੋ-ਬਿਰਤੀ ਦੀ ਹਨੇਰਗਰਦੀ ਅਤੇ ਕਦਰਾਂ-ਕੀਮਤਾਂ ਦੇ ਡਿੱਗਦੇ-ਢਹਿੰਦੇ ਮਿਆਰਾਂ ਦਾ ਚਿਤਰਣ ਨਜ਼ਰੀ ਪੈਂਦਾ ਹੈ। ਉਸ ਨੇ ਇਨਸਾਨੀ ਫ਼ਿਤਰਤ ਵਿੱਚੋਂ ਲਗਾਤਾਰ ਮਨਫ਼ੀ ਹੋ ਰਹੇ ਇਨਸਾਨੀਅਤ ਦੇ ਅੰਸ਼ ’ਤੇ ਵੀ ਗਹਿਰੀ ਚੋਟ ਕੀਤੀ ਹੈ। ਮੰਟੋ ਦੇ ਜੀਵਨ ਵਿੱਚ ਆਰਥਿਕ ਮੰਦਹਾਲੀ ਦੀ ਜੱਦੋ-ਜਹਿਦ ਨੇ ਉਸ ਦੇ ਅੰਤਰੀਵ ਮਨ ਦੀ ਸੂਖਮਤਾ ਤੇ ਬੁੱਧੀ ਵਿਵੇਕ ਨੂੰ ਇੱਕ ਲਾਚਾਰ ਅਵਸਥਾ ਵੱਲ ਧਕੇਲ ਦਿੱਤਾ ਜਿਸ ਨੇ ਉਸ ਨੂੰ ਸਮਾਜਕ ਵਾਤਾਵਰਨ ਵਿੱਚ ਆਏ ਨਿਘਾਰਾਂ ਦੇ ਹਨੇਰਿਆਂ ਦੀ ਚਰਨ ਸੀਮਾ ਦਾ ਗਹਿਰਾ ਅਹਿਸਾਸ ਕਰਵਾਇਆ। ਇਸ ਅਹਿਸਾਸ ਦੀ ਝਲਕ ਉਸ ਦੀ ਆਖ਼ਰੀ ਉੱਤਮ ਕਿਰਤ ‘ਟੋਭਾ ਟੇਕ ਸਿੰਘ’ ਵਿੱਚ ਸਾਫ਼ ਨਜ਼ਰ ਪੈਂਦੀ ਹੈ।

03 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਆਦਤ ਹਸਨ ਮੰਟੋ ਇੱਕ ਖੁੱਦਾਰ ਤੇ ਸੰਵੇਦਨਸ਼ੀਲ ਕਿਰਦਾਰ ਦੇ ਮਾਲਕ ਸਨ। ਸਵੈਮਾਣ ਦਾ ਅੰਸ਼ ਉਨ੍ਹਾਂ ਦੀ ਤਬੀਅਤ ਵਿੱਚ ਕੁਝ ਵਧੇਰੇ ਹੀ ਭਾਰੂ ਸੀ। ਅਜਿਹੇ ਵਿਅਕਤੀ ਸੁਭਾਅ ਪੱਖੋਂ ਸੁਭਾਵਕ ਹੀ ਸਮਝੌਤਾਵਾਦੀ ਨਹੀਂ ਹੁੰਦੇ ਉਹ ਆਪਣੇ ਅਨੁਭਵ ਦੀ ਸੋਝੀ ਅਤੇ ਪ੍ਰਤੱਖਤਾ ’ਤੇ ਹਮੇਸ਼ਾ ਹੀ ਅੜੀਅਲ ਰਵੱਈਆ ਅਖ਼ਤਿਆਰ ਕਰਦੇ ਹਨ। ਉਂਜ ਵੀ ਹਰ ਬਾਸ਼ਹੂਰ ਮਨੁੱਖ ਦਾ ਇਨਸਾਨੀ ਸਮਾਜ ਵਿੱਚ ਵਾਪਰ ਰਹੀਆਂ ਨਿਤਾਪ੍ਰਤੀ ਦੀਆਂ ਘਟਨਾਵਾਂ ’ਤੇ ਇੱਕ ਆਪਣਾ ਅੱਡਰਾ ਨਜ਼ਰੀਆ ਹੁੰਦਾ ਹੈ। ਉਸ ਦੀ ਹਰ ਵੇਲੇ ਇਹੋ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਦੂਸਰਿਆਂ ਨੂੰ ਨਾ ਕੇਵਲ ਆਪਣੇ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਏ, ਸਗੋਂ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਵਿੱਚ ਕਈ ਵਾਰੀ ਤਾਂ ਉਹ ਬੇਕਾਰ ਦੁਸ਼ਮਨੀਆਂ ਵੀ ਸਹੇੜ ਬੈਠਦਾ ਹੈ। ਅਜਿਹਾ ਸਆਦਤ ਹਸਨ ਮੰਟੋ ਨਾਲ ਤਾਂ ਅਕਸਰ ਹੀ ਹੁੰਦਾ ਆਇਆ ਹੈ। ਸਾਲ 1934 ਵਿੱਚ ਜਦੋਂ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਆਪਣੀ ਗਰੈਜੂਏਸ਼ਨ ਦੇ ਸਿਲਸਿਲੇ ਵਿੱਚ ਗਏ ਤਾਂ ਇਸ ਠਹਿਰ ਸਮੇਂ ਮੰਟੋ ਦੀ ਮੁਲਾਕਾਤ ਅਗਾਂਹਵਧੂ ਲੇਖਕ ਅਲੀ ਸਰਦਾਰ ਜ਼ਾਫਰੀ ਨਾਲ ਹੋਈ, ਜਿਨ੍ਹਾਂ ਦੀ ਸੋਭਤਾ ਸਦਕਾ ਸਆਦਤ ਹਸਨ ਮੰਟੋ ਦੀ ਕਲਮ ਵਿੱਚ ਇੱਕ ਨਵੀਂ ਜੁੰਬਸ਼ ਤੇ ਉਬਾਲ ਨਮੁੰਦਾਰ ਹੋਇਆ ਤੇ ਮੰਟੋ ਦੀ ਦੂਜੀ ਕਹਾਣੀ ‘ਇਨਕਲਾਬ ਪਸੰਦ’ 1935 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛਪੀ। ਬਸ ਫਿਰ ਕੀ ਸੀ, ਇਸ ਤੋਂ ਪਿੱਛੋਂ ਤਾਂ ਫੇਰ ਸਆਦਤ ਹਸਨ ਮੰਟੋ ਨੇ ਕਦੇ ਪਿੱਛੇ ਪਰਤ ਕੇ ਨਹੀਂ ਵੇਖਿਆ। ਉਨ੍ਹਾਂ ਦਾ ਪਹਿਲਾ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ‘ਆਤਿਸ਼ ਪਾਰੇ’ ਉਰਦੂ ਵਿੱਚ ਸਾਲ 1936 ਵਿੱਚ ਛਪਿਆ। ਅਲੀਗੜ੍ਹ ਤੋਂ ਮੰਟੋ ਮੁੱਢਲੇ ਤੌਰ ’ਤੇ ਪਹਿਲਾਂ ਲਾਹੌਰ ਲਈ ਰਵਾਨਾ ਹੋਏ, ਜਿੱਥੋਂ ਬਾਅਦ ਵਿੱਚ ਉਹ ਬੰਬਈ ਪਹੁੰਚ ਗਏ, ਜਿੱਥੇ ਕੁਝ ਸਾਲ ‘ਮੁਸੱਵਰ’ ਨਾਂ ਦੇ ਮਹੀਨੇਵਾਰ ਫ਼ਿਲਮੀ ਮੈਗਜ਼ੀਨ ਦੀ ਸੰਪਾਦਨਾ ਕਰਦੇ ਰਹੇ ਤੇ ਨਾਲ-ਨਾਲ ਕੁਝ ਹਿੰਦੀ ਫ਼ਿਲਮਾਂ ਦੀਆਂ ਫ਼ਿਲਮੀ ਕਹਾਣੀਆਂ ਅਤੇ ਵਾਰਤਾਲਾਪ ਲਿਖਣ ਵਿੱਚ ਵੀ ਮਸ਼ਰੂਫ ਰਹੇ ਤੇ ਚੰਗਾ ਪੈਸਾ ਵੀ ਕਮਾਇਆ। ਇੱਥੇ ਹੀ ਉਨ੍ਹਾਂ ਦੀ ਸ਼ਾਦੀ 26 ਅਪਰੈਲ, 1939 ਵਿੱਚ ਸਾਫ਼ੀਆ ਨਾਲ ਹੋਈ। ਸ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਮਾਲੀ ਸੰਕਟ ਵਿੱਚੋਂ ਗੁਜ਼ਰਨਾ ਪਿਆ।
ਸਾਲ 1939 ਵਿੱਚ ਉਨ੍ਹਾਂ ਨੇ ਦਿੱਲੀ ਵਿੱਚ ਆਲ ਇੰਡੀਆ ਰੇਡੀਓ ਵਿੱਚ ਨੌਕਰੀ ਕਰ ਲਈ ਅਤੇ ਰੇਡੀਓ ਦੀ ਉਰਦੂ ਸੇਵਾ ਲਈ ਲਿਖਣਾ ਸ਼ੁਰੂ ਕਰ ਦਿੱਤਾ। ਇਹ ਸਮਾਂ ਮੰਟੋ ਦੇ ਜੀਵਨ ਕਾਲ ਦਾ ਵਿਸ਼ੇਸ਼ ਕਰਕੇ ਰਚਨਾਤਮਕ ਸਿਖ਼ਰ ਦਾ ਸਮਾਂ ਸੀ। ਇੱਥੇ ਹੀ ਉਨ੍ਹਾਂ ਨੇ ਆਪਣੇ ਚਾਰ ਰੇਡੀਓ ਨਾਟਕ ਸੰਗ੍ਰਹਿ ਛਪਵਾਏ, ਜਿਨ੍ਹਾਂ ਵਿੱਚ ‘ਆਓ’, ‘ਮੰਟੋ ਕੇ ਡਰਾਮੇ’, ‘ਜਨਾਜ਼ੇ’ ਅਤੇ ‘ਤੀਨ ਔਰਤੇਂ’ ਸ਼ਾਮਲ ਹਨ। ਉਨ੍ਹਾਂ ਦੇ ਅਗਲੇ ਕਹਾਣੀ ਸੰਗ੍ਰਹਿ ‘ਧੂੰੰਏਂ’, ‘ਮੰਟੋ ਕੇ ਅਫ਼ਸਾਨੇ’ ਅਤੇ ਪਹਿਲਾ ਵਿਸ਼ਾਮਈ ਨਿਬੰਧ ਸੰਗ੍ਰਹਿ ‘ਮੰਟੋ ਕੇ ਮਜ਼ਾਮੀਨ’ ਅਤੇ ਇੱਕ ਰਲਿਆ-ਮਿਲਿਆ ਸੰਗ੍ਰਹਿ ‘ਅਫ਼ਸਾਨੇ ਔਰ ਡਰਾਮੇ’ ਵੀ ਇਸ ਸਮੇਂ ਵਿੱਚ ਹੀ ਛਪਿਆ। ਇਸ ਦੌਰਾਨ ਮੰਟੋ ਦਾ ਉਸ ਦੇ ਸੁਭਾਅ ਅਨੁਸਾਰ ਰੇਡੀਓ ਸਟੇਸ਼ਨ ਦੇ ਉਸ ਸਮੇਂ ਦੇ ਨਿਰਦੇਸ਼ਕ ਅਤੇ ਸ਼ਾਇਰ ਐਨ.ਐਮ. ਰਸ਼ੀਦ ਨਾਲ ਕਿਸੇ ਗੱਲੋਂ ਤਕਰਾਰ ਹੋ ਗਿਆ ਤੇ ਉਹ ਰੇਡੀਓ ਸਟੇਸ਼ਨ ਦੀ ਨੌਕਰੀ ਛੱਡ ਕੇ ਇੱਕ ਵਾਰ ਫਿਰ ਬੰਬਈ ਪਰਤ ਗਏ ਤੇ ਦੁਬਾਰਾ ਫ਼ਿਲਮਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

03 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੰਟੋ ਦੇ ਜੀਵਨ ਦੇ ਅਨੇਕਾਂ ਹੀ ਦਿਲਚਸਪ ਮਰਹਲੇ ਹਨ। ਮੰਟੋ ਨੇ ਕਦੇ ਵੀ ਕਿਸੇ ਅਫ਼ਸਾਨੇ, ਕਹਾਣੀ ਜਾਂ ਮਜ਼ਮੂਨ ਨੂੰ ਕਿਸੇ ਦੀ ਖ਼ੁਸ਼ਨੂਦੀ ਹਾਸਲ ਕਰਨ ਲਈ ਨਾ ਤਾਂ ਲਿਖਿਆ ਹੈ ਤੇ ਨਾ ਹੀ, ਜੋ ਉਸ ਨੇ ਆਪਣੀ ਸਮਝ ਅਨੁਸਾਰ ਲਿਖ ਦਿੱਤਾ, ਉਸ ਵਿੱਚ ਕਦੇ ਕੋਈ ਤਰਮੀਮ ਜਾਂ ਤਰਦੀਦ ਕੀਤੀ ਹੈ। ਇੱਕ ਵਾਰ ਲਾਹੌਰ ਦੀ ਇੱਕ ਅਦਬੀ ਮਹਿਫ਼ਲ ਵਿੱਚ ਮੰਟੋ ਸਾਹਿਬ ਮੌਲਾਨਾ ਚਿਰਾਗ ਹਸਨ ਹਸਰਤ ਸਾਹਿਬ ਦੇ ਸਿਹਤਯਾਬ ਹੋਣ ਦੀ ਖ਼ੁਸ਼ੀ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਇੱਕ ਰੇਖਾ ਚਿੱਤਰ ਜਿਸ ਦਾ ਸਿਰਲੇਖ ‘ਬੈਲ ਔਰ ਕੁੱਤਾ’ ਸੀ, ਪੜ੍ਹ ਰਹੇ ਸਨ। ਇਹ ਰੇਖਾ ਚਿੱਤਰ ਉਨ੍ਹਾਂ ਆਪਣੇ ਹੀ ਵਿਸ਼ੇਸ਼ ਅੰਦਾਜ਼ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ, ਜੋ ਮੌਲਾਨਾ ਚਿਰਾਗ ਹਸਨ ਹਸਰਤ ਸਾਹਿਬ ਦੇ ਜੀਵਨ ਦੇ ਕੁਝ ਛੁਪੇ ਹੋਏ ਪਹਿਲੂਆਂ ਦਾ ਪਰਤ-ਦਰ-ਪਰਤ ਪਰਦਾਫ਼ਾਸ਼ ਕਰ ਰਿਹਾ ਸੀ। ਮਹਿਮਾਨੇ ਖਸੂਸੀ, ਜੋ ਕਿ ਸਦਰੇ ਮਹਿਫ਼ਲ ਵੀ ਸਨ, ਨੇ ਮੰਟੋ ਨੂੰ ਆਪਣਾ ਮਜ਼ਮੂਨ ਪੜ੍ਹਨ ਤੋਂ ਰੋਕ ਦਿੱਤਾ ਤੇ ਨਾਲ ਹੀ ਹੁਕਮ ਦਿੱਤਾ ਕਿ ਉਹ ਤੁਰੰਤ ਮੰਚ ਤੋਂ ਉਤਰ ਜਾਣ ਪਰ ਮੰਟੋ ਤਾਂ ਆਪਣੀ ਗੱਲ ਕਹਿਣ ਲਈ ਏਨੇ ਉਤੇਜਿਤ ਸਨ ਕਿ ਉਨ੍ਹਾਂ ਮੰਚ ’ਤੇ ਹੀ ਧਰਨਾ ਦੇ ਦਿੱਤਾ। ਬੜੀ ਮੁਸ਼ਕਿਲ ਨਾਲ ਪ੍ਰਬੰਧਕਾਂ ਨੇ ਉਨ੍ਹਾਂ ਦੀ ਬੀਵੀ ਸਾਫ਼ੀਆ ਨੂੰ ਬੁਲਾਇਆ ਜੋ ਸਮਝਾ-ਬੁਝਾ ਕੇ ਮੰਟੋ ਸਾਹਿਬ ਨੂੰ ਮੰਚ ਤੋਂ ਉਠਾ ਕੇ ਲੈ ਗਏ।
ਮੰਟੋ ਨੂੰ ਕਈ ਪ੍ਰਸਿੱਧ ਅਖ਼ਬਾਰਾਂ ਅਤੇ ਰਸਾਲਿਆਂ ਨੇ ਵਿਸ਼ੇਸ਼ ਕਾਲਮ ਲਿਖਣ ਲਈ ਵੀ ਕਿਹਾ ਪਰ ਗੱਲ ਉਦੋਂ ਟੁੱਟ ਜਾਂਦੀ ਜਦੋਂ ਮੰਟੋ ਨੂੰ ਉਨ੍ਹਾਂ ਦੇ ਕਾਲਮ ਵਿੱਚ ਕਿਸੇ ਸਤਰ ਜਾਂ ਅੱਖਰ ਨੂੰ ਸੰਪਾਦਕ ਜਾਂ ਅਖ਼ਬਾਰ ਦੇ ਮਾਲਕ ਦੀ ਇੱਛਾ ਅਨੁਸਾਰ ਬਦਲਣ ਜਾਂ ਮਨਫ਼ੀ ਕਰਨ ਲਈ ਕਿਹਾ ਜਾਂਦਾ। ਉਹ ਕਦੇ ਆਪਣੀ ਗੱਲ ਵਿੱਚ ਆਪਣੇ ਨੁਕਤਾ ਨਜ਼ਰੀਏ ’ਚ ‘ਟੱਸ ਤੋਂ ਮੱਸ’ ਨਹੀਂ ਸਨ ਹੁੰਦੇ। ਮੰਟੋ ਨੇ ਘਟਨਾਵਾਂ ਦਾ ਚਿਤਰਣ ਆਪਣੇ ਨਿਵੇਕਲੇ ਅੰਦਾਜ਼ ਵਿੱਚ ਕੀਤਾ ਹੈ। ਉਨ੍ਹਾਂ ਨੇ ਕਦੇ ਵੀ ਨੰਗੀਆਂ ਘਟਨਾਵਾਂ ਦੀ ਤ੍ਰਾਸਦੀ ਨੂੰ ਦਰਸਾਉਂਦੀ ਸ਼ਿੱਦਤ ਨੂੰ ਸ਼ਬਦਾਂ ਦੇ ਪਹਿਰਾਵਿਆਂ ਨਾਲ ਢਕਣ ਦੀ ਕੋਸ਼ਿਸ਼ ਨਹੀਂ ਕੀਤੀ, ਭਾਵੇਂ ਕਿ ਉਨ੍ਹਾਂ ’ਤੇ ਅਸ਼ਲੀਲ ਲਿਖਤਾਂ ਲਿਖਣ ਦੇ ਵੀ ਇਲਜ਼ਾਮ ਲੱਗੇ ਹੋਣ। ਜਦੋਂ ਵੀ ਮੰਟੋ ਦੀ ਰੂਹ ਨੂੰ ਕਿਸੇ ਘਟਨਾ ਨੇ ਝੰਜੋੜਿਆ ਤਾਂ ਮੰਟੋ ਨੇ ਉਸ ਘਟਨਾ ਦੇ ਉਸ ਪੱਖ ਨੂੰ ਉਜਾਗਰ ਕਰਨ ਤੋਂ ਗੁਰੇਜ਼ ਨਹੀਂ ਕੀਤਾ, ਜਿਸ ਪੱਖ ਨੇ ਉਸ ਦੇ ਦਿਲ ਅਤੇ ਰੂਹ ਨੂੰ ਕੰਬਾਇਆ ਹੋਵੇ। ਮੰਟੋ ਚਾਹੁੰਦੇ ਸਨ ਕਿ ਘਟਨਾ ਜਾਂ ਘਟਨਾਵਾਂ ਦੇ ਚਿਤਰਣ ਨਾਲ ਨਿਆਂ ਤਦ ਹੀ ਹੁੰਦਾ ਹੈ, ਜੇ ਪਾਠਕ ਦੀ ਰੂਹ ਵੀ ਉਸੇ ਤਰ੍ਹਾਂ ਕੰਬ ਉੱਠੇ, ਜਿਵੇਂ ਉਸ ਘਟਨਾ ਨੇ ਲੇਖਕ ਦੇ ਮਨ ਦੀ ਸੰਵੇਦਨਸ਼ੀਲਤਾ ਨੂੰ ਟੁੰਬਿਆ ਹੈ। ਸਆਦਤ ਹਸਨ ਮੰਟੋ ਨੇ ਇਹ ਅਮਲ ਆਪਣੀ ਕਲਮ ਦੇ ਅੰਗ-ਸੰਗ ਰਹਿੰਦਿਆਂ ਆਖ਼ਰੀ ਦਮ ਤਕ ਨਿਭਾਇਆ ਹੈ। ਮੰਟੋ ਨੇ ਆਪਣੇ ਖ਼ਿਲਾਫ਼ ਚੱਲ ਰਹੇ ਇੱਕ ਮੁਕੱਦਮੇ ਵਿੱਚ ਅਦਾਲਤ ਸਾਹਮਣੇ ਬਿਆਨ ਦਿੰਦੇ ਹੋਏ ਕਿਹਾ ਸੀ, ‘‘ਲੇਖਕ ਆਪਣੀ ਕਲਮ ਉਸ ਵੇਲੇ ਚੁੱਕਦਾ ਹੈ ਜਦੋਂ ਉਸ ਦੀ ਸੰਵੇਦਨਸ਼ੀਲਤਾ ਵਲੂੰਦਰੀ ਜਾਂਦੀ ਹੈ।’’
ਸਆਦਤ ਹਸਨ ਮੰਟੋ ਬਾਰੇ ਇੱਕ ਬੜੀ ਹੀ ਦਿਲਚਸਪ ਕਹਾਣੀ ਪ੍ਰਚੱਲਤ ਹੈ, ਕਹਿੰਦੇ ਹਨ ਕਿ ਮੰਟੋ ਜਦੋਂ ਆਪਣੇ ਘਰੋਂ ਬਾਹਰ ਜਾਂਦੇ ਸਨ ਤਾਂ ਘਰ ਦਾ ਦਰਵਾਜ਼ਾ ਚਪਾਟਾ ਖੁੱਲ੍ਹਾ ਛੱਡ ਜਾਂਦੇ ਸਨ ਤੇ ਜਦੋਂ ਘਰ ਵਾਪਸ ਪਰਤਦੇ ਸਨ ਤਾਂ ਗੁਆਂਢੀ ਨੂੰ ਆਖ ਕੇ ਬਾਹਰੋਂ ਤਾਲਾ ਮਰਵਾ ਦਿੰਦੇ ਸਨ। ਇੱਕ ਦਿਨ ਇੱਕ ਗੁਆਂਢੀ ਨੇ ਮੰਟੋ ਪਾਸੋਂ ਇਸ ਅਜੀਬੋਗਰੀਬ ਮੰਜ਼ਰ ਦਾ ਸਬੱਬ ਜਾਣਨਾ ਚਾਹਿਆ ਤਾਂ ਮੰਟੋ ਨੇ ਬੜੇ ਹੀ ਦਰਦਨਾਕ ਤੇ ਉਦਾਸ ਅੰਦਾਜ਼ ਵਿੱਚ ਕਿਹਾ, ‘‘ਮੇਰੇ ਭਾਈ, ਇਸ ਮਕਾਨ ਕੇ ਪਾਸ ਕੌਨ ਸੀ ਐਸੀ ਜਾਇਦਾਦ ਹੈ ਜਿਸ ਕੋ ਕੋਈ ਚੁਰਾਨੇ ਆਏਗਾ, ਲੈ ਦੇ ਕੇ ਮੈਂ ਹੀ ਤੋ ਇਸ ਕੀ ਏਕ ਜਾਇਦਾਦ ਹੂੰ, ਜਿਸ ਕੀ ਮਹਿਫੂਜ਼ੀਅਤ ਕੇ ਲੀਏ ਯੇ ਬੇਚਾਰਾ ਘਰ ਅਕੇਲੇ ਮੇਂ ਦੁਆਏਂ ਮਾਂਗਤਾ ਰਹਿਤਾ ਹੈ।’’

 

 

ਬੀਰ ਦਵਿੰਦਰ ਸਿੰਘ ਸੰਪਰਕ: 098140-33362

03 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.....thnx for sharing bittu ji.....

04 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

nice  

tfs.......

04 May 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Bittu ji tuc apne udam sadka vdhayi de paatar ho

04 May 2012

Reply