Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
‘ਨੋ ਮੈਨਜ਼ ਲੈਂਡ’ ਦਾ ਬਾਸ਼ਿੰਦਾ ਮੰਟੋ

ਉਰਦੂ ਦਾ ਮਹਾਨ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਆਪਣੀ ਵਿਸ਼ਵ ਪ੍ਰਸਿੱਧ ਰਚਨਾ, ‘ਟੋਭਾ ਟੇਕ ਸਿੰਘ’ ਦੇ ਪਾਤਰ ਬਿਸ਼ਨ   ਸਿੰਘ ਵਾਂਗ  ‘ਨੋ ਮੈਨਜ਼ ਲੈਂਡ’ ’ਤੇ ਅਜੇ ਵੀ ਮੂਧੇ ਮੂੰਹ ਪਿਆ ਜਾਪਦਾ ਹੈ।
ਬਟਵਾਰੇ ਦੇ ਦੋ-ਤਿੰਨ ਸਾਲ ਬਾਅਦ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ  ਦੀਆਂ ਸਰਕਾਰਾਂ ਨੇ ਸਾਧਾਰਨ ਕੈਦੀਆਂ ਵਾਂਗ ਪਾਗਲਾਂ ਦਾ ਤਬਾਦਲਾ ਕੀਤਾ ਤਾਂ ਦੁਬਿਧਾ ਦਾ ਸ਼ਿਕਾਰ ਬਿਸ਼ਨ ਸਿੰਘ ਦੋਵਾਂ ਮੁਲਕਾਂ ਦੀ ਸਰਹੱਦ ਦੇ ਉਸ ਟੁਕੜੇ ਉੱਤੇ ਦਮ ਤੋੜ ਗਿਆ ਜਿਸ ਦਾ ਕੋਈ ਨਾਂ ਨਹੀਂ ਸੀ- ਓਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਅਤੇ ਏਧਰ ਇਹੋ ਜਿਹੀਆਂ ਹੀ ਤਾਰਾਂ ਦੇ ਪਿੱਛੇ ਪਾਕਿਸਤਾਨ ਸੀ।
ਪਪੜੌਦੀ (ਸਮਰਾਲਾ) ਦਾ ਜੰਮਿਆ ਮੰਟੋ, ਅੰਮ੍ਰਿਤਸਰ ਦੀਆਂ ਗਲੀਆਂ-ਕੂਚੇ ਕੱਛਦਾ ਜਵਾਨ ਹੋਇਆ ਤਾਂ ਉਸ ਨੇ ਮੁੰਬਈ ਨੂੰ ਆਪਣੀ ਕਰਮ-ਭੂਮੀ ਬਣਾ ਲਿਆ ਸੀ। ਆਪਣੇ ਪੁੱਤਰ ਦੀ ਮੌਤ ਦਾ ਸੰਤਾਪ ਹੰਢਾ ਰਹੇ ਮੰਟੋ ਨੇ ਫ਼ਿਰਕਾਪ੍ਰਸਤੀ ਦੇ ਬਲ ਰਹੇ ਭਾਂਬੜ ਕਾਰਨ ਆਪਣੀ ਪਤਨੀ ਅਤੇ ਤਿੰਨ ਨੰਨ੍ਹੀਆਂ ਧੀਆਂ ਨੂੰ ਲਾਹੌਰ ਭੇਜ ਕੇ ਖ਼ੁਦ ਮੁੰਬਈ ਰਹਿਣ ਦਾ ਮਨ ਬਣਾ ਲਿਆ ਸੀ। ਫਿਰ ਕੁਝ ਮਹੀਨਿਆਂ ਬਾਅਦ ਉਹ ਆਪ ਵੀ ਪਰਿਵਾਰ ਖਾਤਰ ਪਾਕਿਸਤਾਨ ਪਹੁੰਚ ਗਿਆ। ਦੇਸ਼ ਦੇ ਬਟਵਾਰੇ ਨੇ ਉਸ ਦਾ ਹਿਰਦਾ ਛਲਣੀ ਕਰ ਦਿੱਤਾ ਸੀ। ਉਹ ਉਸ ਧਰਤੀ ਦਾ ਜੰਮਪਲ ਸੀ, ਜਿੱਥੇ ਕਦੇ ਸਾਂਝੀਵਾਲਤਾ ਦੀ ਮਜ਼ਬੂਤ ਬੁਨਿਆਦ ਰੱਖੀ ਗਈ ਸੀ। ਉਸ ਦਾ ਘਰ ਹਰਿਮੰਦਰ ਸਾਹਿਬ ਤੋਂ ਦੋ ਕੁ ਫਰਲਾਂਗ ਦੂਰ ਸੀ। ਵੰਡ ਵੇਲੇ ਚਾਰ-ਚੁਫ਼ੇਰੇ ਲਹੂ ਦਾ ਕੇਸਰ (ਰਤੁ ਕਾ ਕੁੰਗੂ) ਛਿੜਕਿਆ ਜਾ ਰਿਹਾ ਸੀ। ਤਦ ਧਰਤੀ ਪੁੱਤਰ ਦੇ ਬੁੱਲ੍ਹਾਂ ’ਤੇ ਅਰਦਾਸ ਸੀ, ‘ਜਗਤ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ’। ਵੱਢ-ਟੁੱਕ, ਜਬਰ-ਜਿਨਾਹ ਤੇ ਅਗਜ਼ਨੀ ਦੀਆਂ ਵਾਰਦਾਤਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਸੀ। ਇਨਸਾਨੀਅਤ ਦੀ ਬੁਨਿਆਦ ’ਤੇ ਟਿਕੀਆਂ ਹੋਈਆਂ ਮੰਟੋ ਦੀਆਂ ਕਹਾਣੀਆਂ ਰੌਂਗਟੇ ਖੜੇ ਕਰਨ ਵਾਲੀਆਂ ਹਨ। ਮੰਟੋ ਦੀ ਸ਼ਾਹਕਾਰ ਰਚਨਾ ‘ਟੋਭਾ ਟੇਕ ਸਿੰਘ’ ’ਚੋਂ ਵੰਡ ਦਾ ਲੂਸਵਾਂ ਸੰਤਾਪ ਝਲਕਦਾ ਹੈ। ਕਹਾਣੀ ਦੇ ਕੁਝ ਫਿਕਰੇ ਵੰਡ ਵੇਲੇ ਦੀ ਹੈਵਾਨੀਅਤ ’ਤੇ ਵੱਡਾ ਕਟਾਖਸ਼ ਕਰਦੇ ਹਨ। ਮਸਲਨ, “ਪਾਗਲ, ਜਿਨ੍ਹਾਂ ਦਾ ਦਿਮਾਗ਼ ਪੂਰੀ ਤਰ੍ਹਾਂ ਖ਼ਰਾਬ ਨਹੀਂ ਸੀ ਹੋਇਆ, ਇਸ ਭੰਬਲਭੂਸੇ ਵਿੱਚ ਪਏ ਹੋਏ ਸਨ ਕਿ ਉਹ ਪਾਕਿਸਤਾਨ ਵਿੱਚ ਹਨ ਜਾਂ ਹਿੰਦੁਸਤਾਨ ਵਿੱਚ। ਜੇ ਹਿੰਦੁਸਤਾਨ ਵਿੱਚ ਨੇ ਤਾਂ ਪਾਕਿਸਤਾਨ ਕਿੱਥੇ ਹੈ, ਤੇ ਜੇ ਉਹ ਪਾਕਿਸਤਾਨ ਵਿੱਚ ਹਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਕੁਝ ਅਰਸਾ ਪਹਿਲਾਂ ਇੱਥੇ (ਪਾਗਲਖਾਨੇ) ਰਹਿੰਦੇ ਹੋਏ ਵੀ ਹਿੰਦੁਸਤਾਨ ਵਿੱਚ ਸਨ?” ਇੱਕ ਪਾਗਲ ਦਰਖ਼ਤ ’ਤੇ ਚੜ੍ਹ ਕੇ ਕਹਿੰਦਾ ਹੈ, ‘ਮੈਂ ਨਾ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦਾ ਹਾਂ, ਨਾ ਪਾਕਿਸਤਾਨ ਵਿੱਚ। ਮੈਂ ਤਾਂ ਇਸ ਦਰਖ਼ਤ ਉੱਤੇ ਹੀ ਰਹਾਂਗਾ।’
ਪਾਕਿਸਤਾਨ ਵਿੱਚ ਇੱਕ ਪਾਗਲ ਅਜਿਹਾ ਵੀ ਸੀ ਜੋ ਆਪਣੇ ਆਪ ਨੂੰ ਖ਼ੁਦਾ ਕਹਿੰਦਾ ਸੀ। ਉਸ ਤੋਂ ਜਦੋਂ ਕਹਾਣੀ ਦੇ ਮੁੱਖ ਪਾਤਰ ਬਿਸ਼ਨ ਸਿੰਘ ਨੇ ਪੁੱਛਿਆ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ, ਤਾਂ ਉਸ ਨੇ ਆਪਣੀ ਆਦਤ ਅਨੁਸਾਰ ਠਹਾਕਾ ਮਾਰਦਿਆਂ ਕਿਹਾ, ‘ਉਹ ਨਾ ਪਾਕਿਸਤਾਨ ਵਿੱਚ ਹੈ ਤੇ ਨਾ ਹਿੰਦੁਸਤਾਨ ਵਿੱਚ ਕਿਉਂਕਿ ਅਸੀਂ ਅਜੇ ਤਕ ਹੁਕਮ ਹੀ ਨਹੀਂ ਦਿੱਤਾ।’ ਬਿਸ਼ਨ ਸਿੰਘ ਨੂੰ ਪਾਗਲਪਣ ਦਾ ਦੌਰਾ ਪੈਂਦਾ ਹੈ ਤੇ ਉਹ ਖਿਝ ਕੇ ਆਪਣੇ ਸਾਥੀ ਨੂੰ ਕਹਿੰਦਾ ਹੈ, ‘ਤੂੰ ਮੁਸਲਮਾਨਾਂ ਦਾ ਖ਼ੁਦਾ ਹੈ, ਜੇ ਸਿੱਖਾਂ ਦਾ ਹੁੰਦਾ ਤਾਂ ਮੇਰੀ ਜ਼ਰੂਰ ਸੁਣਦਾ।’ ਕਹਾਣੀ ਦਾ ਇੱਕ ਹੋਰ ਜੁਮਲਾ, ‘ਪਾਗਲਾਂ ਦੀ ਬਹੁ-ਗਿਣਤੀ ਇਸ ਬਟਵਾਰੇ ਦੇ ਹੱਕ ਵਿੱਚ ਨਹੀਂ ਸੀ’ ਬਟਵਾਰੇ ਲਈ ਜ਼ਿੰਮੇਵਾਰ ਫ਼ਿਰਕੂ ਨੇਤਾਵਾਂ ਦੇ ਵਿਗੜੇ ਦਿਮਾਗ਼ੀ ਤਵਾਜ਼ਨ ਵੱਲ ਇਸ਼ਾਰਾ ਕਰਦਾ ਹੈ ਭਾਵ, ਪਾਗਲਖਾਨੇ ਦੇ ਬਾਹਰ ਉਸ ਤੋਂ ਕਿਤੇ ਵੱਡਾ ਪਾਗਲਖਾਨਾ ਸੀ।
ਬਟਵਾਰੇ ਵੇਲੇ ਇਨਸਾਨ ਹੈਵਾਨ ਬਣ ਗਏ ਸਨ। ਫਸਾਦਾਂ ਦੇ ਧੁੰਦੂਕਾਰੇ ਕਾਰਨ ਨਿਹਾਲੀ ਨਦਰ ਨੂੰ ਵੀ ਲਕਵਾ ਮਾਰ ਗਿਆ ਸੀ। ਭੌਮਾਸੁਰਾਂ (ਧਰਤੀ ਤੋਂ ਉਪਜੇ ਅਸੁਰ ਜਾਂ ਨਰਕਾਸੁਰ) ਦੇ ਖ਼ੂਨੀ ਦਲ ‘ਨਾਨਕਸ਼ਾਹੀ ਇੱਟਾਂ’ ਤਕ ਨੂੰ ਲਹੂ-ਲੁਹਾਣ ਕਰ ਰਹੇ ਸਨ। ਅਜਿਹੇ ਤੇਜ਼ਾਬੀ ਮਾਹੌਲ ਨੂੰ ਕਲਮਬੱਧ ਕਰਨ ਵਾਲਾ ਮੰਟੋ ਭਾਵੇਂ ਪਰਿਵਾਰ ਸਮੇਤ ਪਾਕਿਸਤਾਨ ਚਲਾ ਗਿਆ ਸੀ ਪਰ ਉਹ ਆਖਰ ਤਕ ਆਪਣੀ ਜਨਮ ਭੋਇੰ ਨੂੰ ਰਹਿ-ਰਹਿ ਕੇ ਯਾਦ ਕਰਦਾ ਰਿਹਾ। ਉਹ ਮੁੜ ਕਦੇ ਆਪਣੇ ਜਨਮ ਅਸਥਾਨ ਨਾ ਆ ਸਕਿਆ ਤੇ ਸੰਨ 1955 ਨੂੰ ਲਾਹੌਰ ਵਿਖੇ ਸਾਡੇ ਤੋਂ ਸਦਾ ਲਈ ਵਿਛੜ ਗਿਆ।

13 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਸ ਨੂੰ ਸ਼ਰਧਾਂਜਲੀ ਦਿੰਦਿਆਂ ਕ੍ਰਿਸ਼ਨ ਚੰਦਰ ਨੇ ਕਿਹਾ ਸੀ, “ਉਰਦੂ ਸਾਹਿਤ ਵਿੱਚ ਵੱਡੇ-ਵੱਡੇ ਅਫ਼ਸਾਨਾਨਿਗਾਰ ਪੈਦਾ ਹੋਏ ਪਰ ਮੰਟੋ ਦੁਬਾਰਾ ਪੈਦਾ ਨਹੀਂ ਹੋਵੇਗਾ ਅਤੇ ਦੂਜਾ ਕੋਈ ਉਸ ਦੀ ਜਗ੍ਹਾ ਲੈਣ ਨਹੀਂ ਆਏਗਾ।” ਉਹ ਖ਼ੁਦ ਕਿਹਾ ਕਰਦਾ ਸੀ, “ਇਹ ਵੀ ਹੋ ਸਕਦਾ ਹੈ ਕਿ ਸਆਦਤ ਹਸਨ ਮਰ ਜਾਵੇ ਅਤੇ ਮੰਟੋ ਨਾ ਮਰੇ।” ਵੰਡ ਵੇਲੇ ਦੀ ਮਾਨਵੀ ਪੀੜਾ ਨੂੰ ਹੰਢਾਉਣ ਵਾਲੇ ਨੂੰ ਕੁਝ ਦੇਰ ਮਾਨਸਿਕ ਰੋਗੀਆਂ ਦੇ ਹਸਪਤਾਲ ਵੀ ਦਾਖ਼ਲ ਕਰਵਾਉਣਾ ਪਿਆ ਜਿੱਥੋਂ ਉਸ ਨੂੰ ਟੋਭਾ ਟੇਕ ਸਿੰਘ ਦਾ ਪਲਾਟ ਮਿਲਿਆ ਸੀ। ਮੰਟੋ ਦੇ ਅਫ਼ਸਾਨੇ ਵੰਡ ਤੋਂ ਬਾਅਦ ਬਣੇ ਥੇਹਾਂ ’ਤੇ ਚੜ੍ਹ ਕੇ ਦੁਹਾਈ ਦਿੰਦੇ ਹਨ ਕਿ ਪਾਗਲਖਾਨਿਆਂ ਤੋਂ ਬਾਹਰ ਰਹਿਣ ਵਾਲੇ ਵੱਡੇ ਪਾਗਲ ਸਨ ਜਿਨ੍ਹਾਂ ਨੇ ਇਨਸਾਨਾਂ ਦੇ ਖ਼ੂਨ ਨਾਲ ਹੱਥ ਧੋਏ ਸਨ। ਟੋਭਾ ਟੇਕ ਸਿੰਘ ਦੇ ਇੱਕ ਹੋਰ ਪਾਤਰ ਫਜ਼ਲਦੀਨ ਵਰਗੇ ਟਾਵੇਂ-ਟਾਵੇਂ ਸਨ ਜਿਹੜੇ ਮੜ੍ਹੀਆਂ ਅਤੇ ਥੇਹਾਂ ’ਤੇ ਚਿਰਾਗ਼ਾਂ ਵਾਂਗ ਬਲ ਰਹੇ ਸਨ। ਪਾਗਲਾਂ ਦੇ ਵਟਾਂਦਰੇ ਤੋਂ ਕੁਝ ਦਿਨ ਪਹਿਲਾਂ ਬਿਸ਼ਨ ਸਿੰਘ ਦਾ ਪੁਰਾਣਾ ਮਿੱਤਰ ਫਜ਼ਲਦੀਨ ਉਸ ਨੂੰ ਮਿਲਣ ਆਉਂਦਾ ਹੈ। ਦੋਵਾਂ ਦੀ ਵਾਰਤਾਲਾਪ ਵਿੱਚੋਂ ‘ਕੋਈ ਹਰਿਆ ਬੂਟੁ ਰਹਿਓ ਰੀ’ ਦੇ ਦਰਸ਼ਨ-ਦੀਦਾਰ ਹੁੰਦੇ ਹਨ:
ਦਾਵਾ ਅਗਨਿ ਬਹੁਤੁ ਤਰਿਣ ਜਾਲੇ
ਕੋਈ ਹਰਿਆ ਬੂਟੁ ਰਹਿਓ ਰੀ
(ਜੰਗਲ ਦੀ ਅੱਗ ਨੇ ਬਹੁਤਾ ਘਾਹ ਸਾੜ ਸੁੱਟਿਆ ਹੈ। ਕੋਈ ਵਿਰਲਾ ਹੀ ਬੂਟਾ ਹਰਾ-ਭਰਾ ਬਚਿਆ ਹੈ।)
ਫਜ਼ਲਦੀਨ ਵਿਛੜ ਰਹੇ ਮਿੱਤਰ ਨੂੰ ਦੱਸਦਾ ਹੈ ਕਿ ਉਸ ਦੇ ਸਾਰੇ ਆਦਮੀ ਰਾਜ਼ੀ-ਖ਼ੁਸ਼ੀ ਹਿੰਦੁਸਤਾਨ ਚਲੇ ਗਏ ਹਨ। ‘ਮੇਰੇ ਤੋਂ ਜਿੰਨੀ ਮਦਦ ਹੋ ਸਕੀ, ਮੈਂ ਕੀਤੀ… ਮੇਰੇ ਲਾਇਕ ਜੇ ਕੋਈ ਹੋਰ ਸੇਵਾ ਹੋਵੇ, ਕਹਿਣਾ’। ਜਦੋਂ ਬਿਸ਼ਨ ਸਿੰਘ ਪੁੱਛਦਾ ਹੈ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਤਾਂ ਫਜ਼ਲਦੀਨ ਨੇ ਥੋੜ੍ਹਾ ਹੈਰਾਨ ਹੁੰਦਿਆਂ ਕਿਹਾ, ‘ਕਿੱਥੇ ਐ? ਉੱਥੇ ਈ ਹੈ, ਜਿੱਥੇ ਪਹਿਲਾਂ ਸੀ…।’ ਬਿਸ਼ਨ ਸਿੰਘ ਨੇ ਫਿਰ ਪੁੱਛਿਆ, ‘ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ।’ ਜਵਾਬ ਦੇਣ ਲੱਗਿਆਂ ਫਜ਼ਲਦੀਨ ਬੌਂਦਲ ਜਾਂਦਾ ਹੈ… ਹਿੰਦੁਸਤਾਨ ਵਿੱਚ… ਨਹੀਂ, ਨਹੀਂ ਪਾਕਿਸਤਾਨ ਵਿੱਚ।’
ਮੰਟੋ ਦਾ 100ਵਾਂ ਜਨਮ ਦਿਨ ਹਿੰਦੁਸਤਾਨ ਤੇ ਪਾਕਿਸਤਾਨ, ਦੋਵਾਂ ਦੇਸ਼ਾਂ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਅਫ਼ਸੋਸ, ਵੀਜ਼ਾ ਨਾ ਮਿਲਣ ਕਰਕੇ ਉਸ ਦੀਆਂ ਧੀਆਂ ਆਪਣੇ ਅੱਬਾ ਜਾਨ ਦਾ ਜਨਮ ਦਿਨ ਮਨਾਉਣ ਲਈ ਪਪੜੌਦੀ (ਸਮਰਾਲੇ) ਨਹੀਂ ਪਹੁੰਚ ਸਕੀਆਂ ਜਿਸ ਦੇ ਫਲਸਰੂਪ ਇਹ ਦਿਨ ਉਨ੍ਹਾਂ ਨੂੰ ਲਾਹੌਰ ਹੀ ਮਨਾਉਣਾ ਪਿਆ ਜਿੱਥੇ ਮੰਟੋ ਮਜਬੂਰੀ ਵੱਸ ਗਿਆ ਸੀ। ਫ਼ਰੀਦ, ਬੁੱਲੇ, ਸ਼ਾਹ ਹੁਸੈਨ ਤੇ ਵਾਰਿਸ ਸ਼ਾਹ ਵਾਂਗ ਉਹ ਹਾਲੇ ਤਕ ਵੰਡਿਆ ਨਹੀਂ ਗਿਆ। ਸ਼ਾਇਦ ਕਦੇ ਵੰਡਿਆ ਵੀ ਨਾ ਜਾਵੇ। ਪਰਿਵਾਰ ਖਾਤਰ ਉਹ ਨਵੇਂ ਬਣੇ ਮੁਲਕ ਵਿੱਚ ਜ਼ਰੂਰ ਗਿਆ ਸੀ ਪਰ ਉਹ ਸਰਹੱਦ ਦੇ ਦੋਵਾਂ ਪਾਸੇ ਵਸਦੇ ਫ਼ਿਰਕਾਪ੍ਰਸਤਾਂ ਨੂੰ ਆਖਰੀ ਦਮ ਤਕ ਕੋਸਦਾ ਰਿਹਾ। ਮੰਟੋ ਦੀ ਕਲਮ ਨੂੰ ਸਲਾਮ, ਜਿਸ ਦੀ ਬਦੌਲਤ ‘ਟੋਭਾ ਟੇਕ ਸਿੰਘ’ ਵੰਡਣ ਦੇ ਬਾਵਜੂਦ ਵੰਡਿਆ ਨਹੀਂ ਗਿਆ। ਇਸੇ ਤਰ੍ਹਾਂ ਮੰਟੋ ਵੀ ਸਾਬਤ ਰਿਹਾ, ਹਾਲਾਤ ਵਾਂਗ ਖਿੰਡਰਿਆ ਨਹੀਂ। ਉਸ ਨੇ ਆਖਰੀ ਸਵਾਸ ਲਾਹੌਰ ਵਿੱਚ ਨਹੀਂ ਸਗੋਂ ਬਿਸ਼ਨ ਸਿੰਘ ਵਾਂਗ ‘ਨੋ ਮੈਨਜ਼ ਲੈਂਡ’ ’ਤੇ ਤਿਆਗੇ ਸਨ ਜਿਸ ’ਤੇ ਕਿਸੇ ਵੀ ਸਰਕਾਰ ਦਾ ਰਾਜ ਨਹੀਂ ਹੁੰਦਾ। ਅਟਾਰੀ ਅਤੇ ਵਾਹਗੇ ਵਾਲੇ ਪਾਸਿਆਂ ਵੱਲ ਵੱਖਰੇ-ਵੱਖਰੇ ਰੰਗਾਂ ਦੇ ਝੰਡੇ ਲਹਿਰਾ ਰਹੇ ਹਨ। ਨੋ ਮੈਨਜ਼ ਲੈਂਡ ਟੋਭਾ ਟੇਕ ਸਿੰਘ ਦੇ ਮੁੱਖ ਪਾਤਰ ਜਾਂ ਉਸ ਦੇ ਰਚਨਹਾਰੇ, ਮੰਟੋ ਵਰਗਿਆਂ ਲਈ ਰਾਖਵੀਂ ਹੁੰਦੀ ਹੈ ਜਿੱਥੇ ਕੇਵਲ ਤੇ ਕੇਵਲ ਇਨਸਾਨੀਅਤ ਦਾ ਪਰਚਮ ਹੀ ਫਹਿਰਾ ਸਕਦਾ ਹੈ।


 

13 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਨੋ ਮੈਨਜ਼ ਲੈਂਡ ਟੋਭਾ ਟੇਕ ਸਿੰਘ ਦੇ ਮੁੱਖ ਪਾਤਰ ਜਾਂ ਉਸ ਦੇ ਰਚਨਹਾਰੇ, ਮੰਟੋ ਵਰਗਿਆਂ ਲਈ ਰਾਖਵੀਂ ਹੁੰਦੀ ਹੈ ਜਿੱਥੇ ਕੇਵਲ ਤੇ ਕੇਵਲ ਇਨਸਾਨੀਅਤ ਦਾ ਪਰਚਮ ਹੀ ਫਹਿਰਾ ਸਕਦਾ ਹੈ


Bahut sahi gall aa...thnx 4 sharing

13 May 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

“ਉਰਦੂ ਸਾਹਿਤ ਵਿੱਚ ਵੱਡੇ-ਵੱਡੇ ਅਫ਼ਸਾਨਾਨਿਗਾਰ ਪੈਦਾ ਹੋਏ ਪਰ ਮੰਟੋ ਦੁਬਾਰਾ ਪੈਦਾ ਨਹੀਂ ਹੋਵੇਗਾ ਅਤੇ ਦੂਜਾ ਕੋਈ ਉਸ ਦੀ ਜਗ੍ਹਾ ਲੈਣ ਨਹੀਂ ਆਏਗਾ।”

16 May 2012

Reply