ਸ਼ਿਕਵਾ ਨੀ ਸਾੰਨੂ ਕੋਈ ਆਪਣੇ ਬੇਗਾਨਿਆ ਤੇ,
ਜੇ ਹੈ ਕੋਈ ਗਿਲਾ ਤਾਂ ਖੁੰਝ ਗਏ ਨਿਸ਼ਾਨਿਆ ਤੇ,
ਹਾਸਿਲ ਕਰਨ ਦੀ ਜਿਸ ਨੂੰ ਮੁੱਦਤਾਂ ਤੋਂ ਰੀਝ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ....
ਕੋਹੀਨੂਰ ਸਮਝ ਬੈਠੇ ਪੱਥਰਾਂ ਦੇ ਟੁਕੜਿਆਂ ਨੂੰ,
ਰੱਬ ਵਾਂਗ ਪੂਜਦੇ ਰਹੇ ਕਾਗਜ ਦੇ ਪੁਤਲਿਆਂ ਨੂੰ,
ਫੁੱਲ ਸਮਝ ਕੇ ਉਗਾ ਲਏ ਕੰਡਿਆਂ ਦੇ ਬੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ......
ਕਹਿੰਦੇ ਸੀ ਜੋ ਲਿਖੇ ਹਾਂ ਮੱਥੇ ਤੇ ਲੀਕਾਂ ਵਾਂਗੂੰ,
ਪੱਕੀਆਂ ਜੁਬਾਨਾਂ ਵਾਲੇ ਬਦਲੇ ਤਰੀਕਾਂ ਵਾਂਗੂੰ,
ਉਹਨਾਂ ਦਾ ਇੰਝ ਬਦਲਣਾ ਲਗਿਆ ਅਜੀਬ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.........
ਅਸੀਂ ਹੌਂਸਲੇ ਜਿਹਨਾਂ ਦੇ ਡੂੰਘੇ ਪਾਣੀਆ ਚ ਆ ਗਏ,
ਸਾਨੂੰ ਛੱਡ ਕੇ ਇਕੱਲੇ ਹੱਥਾਂ ਚੋਂ ਹੱਥ ਛੁਡਾ ਗਏ,
ਮੇਰੇ ਲਈ ਜਿਹੜੇ ਇੱਕ ਦਿਨ ਬਹੁਤੇ ਅਜੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.........