Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਰੀ ਜਾਂਦਾ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਮਰੀ ਜਾਂਦਾ ਹੈ
ਧਰਤੀ ਦੀ ਕੁੱਖ 'ਚ. ਕਿਸਾਨ ਮਰੀ ਜਾਂਦਾ ਹੈ
ਰਹਿਬਰਾਂ ਦਾ ਵੀ ਦੀਨ ਇਮਾਨ ਮਰੀ ਜਾਂਦਾ ਹੈ

ਜਦੋ ਦੇ ਟੋਟੇ ਕਰ ਦਿੱਤੇ ਜਾਲਮਾ ਨੇ ਧਰਤੀ ਦੇ
ਸਰਹੱਦਾਂ ਦੇ ਦੇਸ਼ ਦਾ ਜਵਾਨ ਮਰੀ ਜਾਂਦਾ ਹੈ

ਇੰਝ ਨਾ ਲੁੱਟੋ ਅਸਮਤ ਅਪਣੀ ਹੀ ਮਾਂ ਦੀ
ਸੀਨੇ 'ਚ ਇਸਦਾ ਹਰ ਅਰਮਾਨ ਮਰੀ ਜਾਂਦਾ ਹੈ

ਇਸ ਤਰ੍ਹਾਂ ਭਾਰੂ ਹੋਇਆ ਹੈ ਕਾਮ ਹੁਣ ਬੰਦੇ ਤੇ
ਇਨਸਾਨ ਦੇ ਅੰਦਰੋ ਹੁਣ ਇਨਸਾਨ ਮਰੀ ਜਾਂਦਾ ਹੈ

ਬੇਦੋਸ਼ੀਆਂ ਤੇ ਤਾਣ ਲੈਂਦਾ ਰੋਜ਼ ਹੀ ਖੁੱਦ ਨੂੰ
ਦੋਸ਼ੀਆਂ ਦੇ ਸਾਹਮਣੇ ਤੀਰ ਕਮਾਨ ਮਰੀ ਜਾਂਦਾ ਹੈ

ਝੂਠ ਦੇ ਹਰ ਪਲ ਜੰਮਦੇ ਨੇ ਜੁੜਵਾ ਹੀ ਬੱਚੇ
ਸੱਚ ਦਾ ਤਾਂ ਵੇਖੋ ਖਾਨਦਾਨ ਮਰੀ ਜਾਂਦਾ ਹੈ .

ਸੰਜੀਵ ਸ਼ਰਮਾਂ
01 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ! ਸੰਜੀਵ ਵੀਰੇ ਬਹੁਤ ਹੀ ਨਫ਼ੀਸ ਅਤੇ ਸੁੰਦਰ ਰਚਨਾ ਪੇਸ਼ ਕੀਤੀ ਹੈ | ਝੂਠ ਥੋੜ੍ਹੀ ਦੇਰ ਲਈ ਟਿਕ ਸਕਦਾ ਹੈ, ਸੱਚ ਫਿਰ ਵੀ ਬਹੁਤ ਤਾਕਤਵਰ ਹੈ ਸਮਾਂ ਲੱਗ ਸਕਦਾ ਹੈ ਪਰ ਅੰਤ ਵਿਚ ਜਿੱਤ ਇਸ ਦੀ ਹੀ ਹੁੰਦੀ ਹੈ -
ਚੱਲੀ ਕਲਮ ਤੇ ਕਲਮ ਚਲਾਉਣ ਗੁਸਤਾਖੀ ਹੈ, ਪਰ ਤੁਹਾਡੇ ਸੱਚ ਬਾਰੇ ਫਿਕਰ ਤੇ ਫੁੱਲ ਚੜ੍ਹਾਉਣ ਲਈ  ਹਲੀਮੀ ਨਾਲ ਛਿਮਾ ਮੰਗਦਿਆਂ ਹੋਇਆਂ ਮੈਂ ਅਪਣੀ ਇਕ ਕਿਰਤ  "ਸੱਚ ਦਾ ਨੂਰ" ਵਿਚੋਂ ਕੋਟ ਕਰਦਾ ਹਾਂ -
  
ਬੀਤ ਜਾਣ ਕਬਰਾਂ ਵਿਚ ਸਦੀਆਂ,
ਸਮੇਂ ਦੀਆਂ ਵਹਿ ਜਾਵਣ ਨਦੀਆਂ,
ਕੁਫ਼ਰ ਦੇ ਕਫ਼ਨ ਨੂੰ ਕਰਕੇ ਲੀਰਾਂ,
ਅੰਤ ਨੂੰ ਨਿਕਲਣ ਘੱਤ ਵਹੀਰਾਂ,
ਸੱਚ ਦੀਆਂ ਤੇਜੱਸਵੀ ਕਿਰਨਾਂ,
                   ਲੈਕੇ ਸੂਰਜ ਲੱਖ ਹਜ਼ੂਰ,
                   ਐਸਾ ਹੈ ਇਹ ਸੱਚ ਦਾ ਨੂਰ |

ਵਾਹ ! ਸੰਜੀਵ ਵੀਰੇ ਬਹੁਤ ਹੀ ਨਫ਼ੀਸ ਅਤੇ ਸੁੰਦਰ ਰਚਨਾ ਪੇਸ਼ ਕੀਤੀ ਹੈ | Wonderful flow and theme. ਝੂਠ ਥੋੜ੍ਹੀ ਦੇਰ ਲਈ ਤੇ ਟਿਕ ਸਕਦਾ ਹੈ, ਪਰ ਸੱਚ ਫਿਰ ਵੀ ਬਹੁਤ ਤਾਕਤਵਰ ਹੈ, ਸਮਾਂ ਲੱਗ ਸਕਦਾ ਹੈ ਪਰ ਅੰਤ ਵਿਚ ਜਿੱਤ ਇਸ ਦੀ ਹੀ ਹੁੰਦੀ ਹੈ |


ਚੱਲੀ ਕਲਮ ਤੇ ਕਲਮ ਚਲਾਉਣਾ ਗੁਸਤਾਖੀ ਹੈ, ਪਰ ਤੁਹਾਡੇ ਸੱਚ ਬਾਰੇ ਫਿਕਰ ਤੇ ਫੁੱਲ ਚੜ੍ਹਾਉਣ ਲਈ ਹਲੀਮੀ ਨਾਲ ਛਿਮਾ ਮੰਗਦਿਆਂ ਹੋਇਆਂ ਮੈਂ ਅਪਣੀ ਇਕ ਕਿਰਤ "ਸੱਚ ਦਾ ਨੂਰ" ਵਿਚੋਂ ਕੋਟ ਕਰਦਾ ਹਾਂ -

  

ਬੀਤ ਜਾਣ ਕਬਰਾਂ ਵਿਚ ਸਦੀਆਂ,

ਸਮੇਂ ਦੀਆਂ ਵਹਿ ਜਾਵਣ ਨਦੀਆਂ,

ਕੁਫ਼ਰ ਦੇ ਕਫ਼ਨ ਨੂੰ ਕਰਕੇ ਲੀਰਾਂ,

ਅੰਤ ਨੂੰ ਨਿਕਲਣ ਘੱਤ ਵਹੀਰਾਂ,

ਸੱਚ ਦੀਆਂ ਤੇਜੱਸਵੀ ਕਿਰਨਾਂ,

                   ਲੈਕੇ ਸੂਰਜ ਲੱਖ ਹਜ਼ੂਰ,

                   ਐਸਾ ਹੈ ਇਹ ਸੱਚ ਦਾ ਨੂਰ |

 

ਬਹੁਤ ਸੁੰਦਰ |

 

ਜਿਉਂਦੇ ਵੱਸਦੇ ਰਹੋ |

 

01 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks a lot sir apna kimti sama kaad ke mere is nazam nu ina payar den lae bhaout bhaot thanks jagjit sir
01 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਸੰਜੀਵ ਜੀ !

"ਜਦੋ ਦੇ ਟੋਟੇ ਕਰ ਦਿੱਤੇ ਜਾਲਮਾ ਨੇ ਧਰਤੀ ਦੇ
ਸਰਹੱਦਾਂ ਦੇ ਦੇਸ਼ ਦਾ ਜਵਾਨ ਮਰੀ ਜਾਂਦਾ ਹੈ"

ਬਹੁਤ ਖੂਬ ਜੀ,
ਤੇ ਤੁਸੀ ੲਿੱਕ ਹੋਰ ਬਹੁਤ ਸੋਹਣੀ ਰਚਨਾ ਦੇ ਲਈ ਵਧਾਈ ਦੇ ਪਾਤਰ ਹੋ । ੲਿੰਜ ਹੀ ਲਿਖਦੇ ਰਹੋ ਤੇ ਜਿੳੁਂਦੇ ਵਸਦੇ ਰਹੋ ,

ਸ਼ੇਅਰ ਕਰਨ ਲੲੀ ਸ਼ੁਕਰੀਆ ਜੀ ।
02 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sanjeev ji ik bahut hi sohni likhat.....

 

perfect sach likhya aa....

 

"jhooth de har pal jamde ne judwa hi bache

 

 sach da ta vekho khaandaan mari janda hai...."

 

 

bahut sohna likhya sanjeev

 

thanx for sharing.... 

02 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
sandeep g te navi g bhaout bhaout shukria ...kirat nu.maan den lae
03 Oct 2014

Reply